ਲੱਛਣ ਵੀ ਬਹੁਤ ਕੁਝ ਬੋਲਦੇ ਹਨ
ਕਿਸੇ ਵੀ ਬਿਮਾਰੀ ਦੇ ਉੱਭਰ ਕੇ ਸਾਹਮਣੇ ਆਉਣ ਤੋਂ ਪਹਿਲਾਂ ਕਈ ਲੱਛਣ ਸਰੀਰ ’ਚ ਦਿਖਾਈ ਦਿੰਦੇ ਹਨ ਪਰ ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਲੱਛਣਾਂ ਨੂੰ ਪਛਾਣ ਹੀ ਨਹੀਂ ਪਾਉਂਦੇ ਕਿ ਇਸ ਦਾ ਸਾਡੇ ਸਰੀਰ ਨਾਲ ਕੀ ਸਬੰਧ ਹੈ ਜਦੋਂ ਗੱਲ ਵਧ ਜਾਂਦੀ ਹੈ ਤਾਂ ਕਿੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ
ਜਦੋਂ ਵੀ ਕਦੇ-ਕਦੇ ਡਿਸਆਰਡਰ ਦਾ ਪਤਾ ਚੱਲੇ ਤਾਂ ਉਸ ਦੇ ਲੱਛਣਾਂ ਦੇ ਵਧਣ ਦਾ ਇੰਤਜ਼ਾਰ ਨਾ ਕਰਕੇ ਸਾਨੂੰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਡਾਕਟਰ ਸਾਨੂੰ ਸਮੇਂ ’ਤੇ ਸਾਵਧਾਨ ਕਰ ਦੇਣਗੇ ਜੇਕਰ ਸਾਡੇ ਖਾਣ-ਪੀਣ ’ਚ ਕਮੀ ਹੋਵੇਗੀ ਤਾਂ ਉਹ ਸਾਨੂੰ ਸਹੀ ਪੋਸ਼ਣ ਖਾਧ-ਪਦਾਰਥ ਖਾਣ ਦੀ ਸਲਾਹ ਦੇਣਗੇ ਜੇਕਰ ਕੋਈ ਬਿਮਾਰੀ ਦਾ ਖ਼ਤਰਾ ਹੋਵੇਗਾ
ਤਾਂ ਉਹ ਸਾਨੂੰ ਟੈਸਟ ਕਰਵਾ ਕੇ ਸਹੀ ਇਲਾਜ ਸ਼ੁਰੂ ਕਰ ਦੇਣਗੇ
Table of Contents
ਸੁੱਜੇ ਹੋਏ ਪੈਰ:
ਪੈਰਾਂ ’ਚ ਸੋਜ ਦਾ ਅਰਥ ਹੈ ਕਿ ਸਾਡੀ ਬਾਡੀ ’ਚ ਪ੍ਰੋਟੀਨ ਲੇਵਲ ਘੱਟ ਹੋ ਗਿਆ ਹੈ ਜਾਂ ਫਿਰ ਘੱਟ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਵੈਸੇ ਉਸ ਦੀ ਹੋਰ ਵਜ੍ਹਾ ਵੀ ਹੋ ਸਕਦੀ ਹੈ ਜਿਵੇਂ ਕਿ ਮੋਟਾਪਾ ਕਈ ਵਾਰ ਇੱਕ ਹੀ ਪੁਜੀਸ਼ਨ ’ਚ ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਵੀ ਪੈਰਾਂ ’ਚ ਸੋਜ ਆ ਜਾਂਦੀ ਹੈ
ਇਸ ਦੇ ਲਈ ਕੀ ਕਰੀਏ:
ਭਾਵੇਂ ਇੱਕ ਹੀ ਪੈਰ ’ਚ ਸੋਜ ਹੋਵੇ ਜਾਂ ਦੋ ਪੈਰਾਂ ’ਚ, ਇਸ ਨੂੰ ਹਲਕੇ ਤੌਰ ’ਤੇ ਨਾ ਲਓ ਆਪਣੇ ਪਿਛਲੇ ਦਿਨਾਂ ਦੀ ਰੂਟੀਨ ਨੂੰ ਜਾਂਚੋ ਕਿਤੇ ਤੁਸੀਂ ਜ਼ਿਆਦਾ ਦੇਰ ਤੱਕ ਖੜ੍ਹੇ ਹੋ ਕੇ ਜਾਂ ਪੈਰ ਲਟਕਾ ਕੇ ਕੁਰਸੀ ’ਤੇ ਬੈਠੇ ਹੋਏ ਕੰਮ ਤਾਂ ਨਹੀਂ ਕਰ ਰਹੇ ਹੋ ਜੇਕਰ ਨਹੀਂ ਤਾਂ ਤੁਸੀਂ ਡਾਕਟਰ ਨੂੰ ਮਿਲ ਕੇ ਜਾਂਚ ਕਰਵਾਓ ਦਵਾਈ ਲੈਣ ਦੀ ਜ਼ਰੂਰਤ ਹੋਵੇ ਤਾਂ ਦਵਾਈ ਡਾਕਟਰ ਦੀ ਸਲਾਹ ਅਨੁਸਾਰ ਲਓ
ਕਮਜ਼ੋਰ ਨਹੁੰ:
ਕਮਜ਼ੋਰ ਨਹੁੰ ਪੌਸ਼ਟਿਕ ਆਹਾਰ ਨਾ ਲੈਣ ਨੂੰ ਦਰਸਾਉਂਦੇ ਹਨ ਅਸੰਤੁਲਿਤ ਆਹਾਰ ਲੈਣ ਨਾਲ ਸਰੀਰ ’ਚ ਕਈ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ ਕੈਲਸ਼ੀਅਮ ਦੀ ਵੀ ਕਮੀ ਹੁੰਦੀ ਹੈ ਹੱਥਾਂ ਅਤੇ ਨਹੁੰਆਂ ਦੀ ਪੂਰੀ ਸਫਾਈ ਨਾ ਕਰਨ ਨਾਲ ਵੀ ਨਹੁੰ ਕਮਜ਼ੋਰ ਹੋ ਜਾਂਦੇ ਹਨ
ਇਸ ਦੇ ਲਈ ਕੀ ਕਰੀਏ:
ਆਪਣੀ ਡਾਈਟ ’ਚ ਸੁਧਾਰ ਲਿਆਓ ਦੁੱਧ, ਫਲ ਅਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਕਰੋ ਡਾਕਟਰ ਤੋਂ ਫੰਗਲ ਇਨਫੈਕਸ਼ਨ ਦੀ ਜਾਂਚ ਕਰਵਾਓ ਕਦੇ-ਕਦੇ ਇਸ ਦੇ ਕਾਰਨ ਵੀ ਕਮਜ਼ੋਰ ਨਹੁੰ ਹੁੰਦੇ ਹਨ ਬਾਡੀ ਦੇ ਆਇਰਨ ਅਤੇ ਵਿਟਾਮਿਨ ਪੱਧਰ ਦੀ ਜਾਂਚ ਕਰਵਾਓ ਕਮੀ ਹੋਣ ’ਤੇ ਇਨ੍ਹਾਂ ਦੀ ਮਾਤਰਾ ਖਾਧ-ਪਦਾਰਥਾਂ ’ਚ ਵਧਾਓ
ਮਸੂੜਿਆਂ ’ਚੋਂ ਖੂਨ ਆਉਣਾ:
ਮਸੂੜਿਆਂ ’ਚੋਂ ਖੂਨ ਜ਼ਿਆਦਾਤਰ ਵਿਟਾਮਿਨ-ਸੀ ਦੀ ਕਮੀ ਕਾਰਨ ਆਉਂਦਾ ਹੈ ਜੇਕਰ ਇਸ ਦਾ ਇਲਾਜ ਸਮੇਂ ’ਤੇ ਨਾ ਕੀਤਾ ਜਾਵੇ ਤਾਂ ਮਸੂੜਿਆਂ ਦਾ ਇਨਫੈਕਸ਼ਨ ਵਧ ਸਕਦਾ ਹੈ ਜਿਸ ਨਾਲ ਮਸੂੜੇ ਕਮਜ਼ੋਰ ਹੋ ਜਾਣਗੇ ਅਤੇ ਦੰਦ ਹਿੱਲਣ ਲੱਗਣਗੇ ਖਾਣਾ ਵੀ ਜੋ ਖਾਓਂਗੇ, ਉਹ ਸੰਕਰਮਿਤ ਹੋ ਕੇ ਪੇਟ ’ਚ ਜਾਵੇਗਾ
ਇਸ ਦੇ ਲਈ ਕੀ ਕਰੀਏ:
ਵਿਟਾਮਿਨ-ਸੀ ਦੀ ਕਮੀ ਨੂੰ ਦੂਰ ਕਰਨ ਲਈ ਸਾਇਟਰਸ ਫਰੂਟ ਖਾਓ ਜਿਵੇਂ ਸੰਤਰਾ, ਨਿੰਬੂ, ਆਂਵਲਾ, ਮੌਸਮੀ ਆਦਿ ਤੁਸੀਂ ਬੁਰੱਸ਼ ਕਰਨ ਦੇ ਤਰੀਕੇ ’ਤੇ ਧਿਆਨ ਦਿਓ ਜੇਕਰ ਤੁਸੀਂ ਸਖਤ ਟੁੱਥ-ਬੁਰੱਸ਼ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਛੱਡ ਕੇ ਸਾਫਟ ਬੁਰੱਸ਼ ਵਰਤੋਂ ’ਚ ਲਿਆਓ ਤਾਂ ਕਿ ਮਸੂੜੇ ਖਰਾਬ ਨਾ ਹੋਣ
ਸੁੱਜੀਆਂ ਅੱਖਾਂ:
ਅੱਖਾਂ ਦੀ ਸੋਜ ਨੀਂਦ ਪੂਰੀ ਨਾ ਹੋਣ ਕਾਰਨ ਹੋ ਸਕਦੀ ਹੈ, ਜ਼ਿਆਦਾ ਟੀਵੀ ਦੇਖਣ ਕਾਰਨ, ਜ਼ਿਆਦਾ ਸਮਾਂ ਕੰਪਿਊਟਰ ’ਤੇ ਕੰਮ ਕਰਨ ਕਾਰਨ, ਥਾਇਰਾਇਡ ਦੇ ਵਧਣ ਕਾਰਨ ਜਾਂ ਸਾਹ ਨਾਲ ਜੁੜੀ ਕਿਸੇ ਸਮੱਸਿਆ ਕਾਰਨ ਹੋ ਸਕਦੀ ਹੈ
ਇਸ ਦੇ ਲਈ ਕੀ ਕਰੀਏ:
ਆਪਣੀ ਨੀਂਦ ਦੇ ਰੂਟੀਨ ਨੂੰ ਠੀਕ ਕਰੋ ਰਾਤ ਨੂੰ ਜਲਦੀ ਸੌਂਵੋ ਟੀਵੀ ’ਤੇ ਪ੍ਰੋਗਰਾਮ ਨਾ ਦੇਖੋ ਕੰਪਿਊਟਰ ’ਤੇ ਕੰਮ ਕਰਦੇ ਸਮੇਂ ਵਿੱਚ ਦੀ ਅੱਖਾਂ ਨੂੰ ਆਰਾਮ ਦਿਓ ਫਿਰ ਵੀ ਸੋਜ ਵੈਸੇ ਹੀ ਰਹੇ ਤਾਂ ਡਾਕਟਰ ਨੂੰ ਮਿਲੋ, ਥਾਇਰਾਈਡ ਦੀ ਜਾਂਚ ਕਰਵਾਓ
ਰੁੱਖੇ, ਬੇਜ਼ਾਨ ਵਾਲ ਜਾਂ ਵਾਲਾਂ ਦਾ ਝੜਨਾ:
ਵਾਲਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਸਿੱਧੇ ਡਾਈਟ ਨਾਲ ਜੁੜੀਆਂ ਹੁੰਦੀਆਂ ਹਨ ਫਾਸਟ ਫੂਡ, ਜ਼ਿਆਦਾ ਮਸਾਲੇਦਾਰ ਭੋਜਨ, ਕੋਲਡ ਡਰਿੰਕਸ, ਜ਼ਿਆਦਾ ਤਲਿਆ ਭੋਜਨ ਵਾਲਾਂ ’ਤੇ ਅਸਰ ਪਾਉਂਦੇ ਹਨ ਵਾਲਾਂ ’ਚ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੋਣ ਨਾਲ ਵੀ ਵਾਲ ਰੁੱਖੇ, ਬੇਜ਼ਾਨ ਹੋ ਕੇ ਝੜਨ ਲੱਗਦੇ ਹਨ ਸ਼ੈਂਪੂ ਦੀ ਗਲਤ ਚੋਣ ਵੀ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ
ਕੀ ਕਰੀਏ:
ਸਭ ਤੋਂ ਪਹਿਲਾਂ ਰਾਈਟ ਡਾਈਟ ਲਓ ਵਾਲਾਂ ’ਤੇ ਸਹੀ ਸੈਂਪੂ ਦੀ ਵਰਤੋਂ ਕਰੋ ਫਿਰ ਵੀ ਸਮੱਸਿਆ ਨਾ ਸੁਲਝੇ ਤਾਂ ਕਿਸੇ ਟਰਾਈਕਾਲਜਿਸਟ ਨੂੰ ਦਿਖਾਓ ਅਤੇ ਆਪਣੀ ਸਮੱਸਿਆ ਨੂੰ ਸੁਲਝਾਓ
ਸੁੱਕੇ ਬੁੱਲ੍ਹ:
ਬੁੱਲ੍ਹਾਂ ਦਾ ਸੁੱਕੇ ਹੋਣਾ ਸਰੀਰ ’ਚ ਨਮੀ ਦੀ ਕਮੀ ਨੂੰ ਦਰਸਾਉਂਦਾ ਹੈ ਜਾਂ ਬਿਮਾਰੀ ’ਚ ਲਈ ਗਈ ਐਂਟੀਬਾਇਓਟਿਕਸ ਦੀ ਓਵਰਡੋਜ਼ ਨੂੰ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਜ਼ਿਆਦਾ ਸਮੇਂ ਏਸੀ ਕਮਰੇ ’ਚ ਬੈਠ ਕੇ ਸਮਾਂ ਬਿਤਾਉਂਦੀ ਹੈ ਇਸ ਨਾਲ ਸਰੀਰ ’ਚ ਨਮੀ ਘੱਟ ਹੋ ਜਾਂਦੀ ਹੈ
ਕੀ ਕਰੀਏ:
ਦਿਨ ’ਚ ਪਾਣੀ ਦੀ ਮਾਤਰਾ ਦੀ ਜਿਆਦਾ ਵਰਤੋਂ ਕਰੋ ਘੱਟ ਤੋਂ ਘੱਟ ਦਿਨ ’ਚ ਅੱਠ ਤੋਂ ਦਸ ਗਿਲਾਸ ਪਾਣੀ ਪੀਓ ਪਾਣੀ ਦਾ ਅਰਥ ਪਾਣੀ ਹੀ ਹੈ, ਟਿੰਡ ਜੂਸ, ਕੋਲਡਰਿੰਕਸ, ਚਾਹ, ਕਾਫੀ ਨਹੀਂ ਹੈ ਜਦੋਂ ਤੁਸੀਂ ਏਸੀ ਰੂਮ ’ਚ ਬੈਠੋ ਤਾਂ ਧਿਆਨ ਰੱਖੋ ਉਸ ਦੀ ਸਿੱਧੀ ਹਵਾ ਤੁਹਾਡੇ ਚਿਹਰੇ ’ਤੇ ਨਾ ਪਵੇ ਨਹਾਉਣ ਤੋਂ ਬਾਅਦ ਸਰੀਰ, ਚਿਹਰੇ ਅਤੇ ਬੁੱਲ੍ਹਾਂ ’ਤੇ ਮਾਸ਼ਚਰਾਈਜਰ ਜ਼ਰੂਰ ਲਗਾਓ ਨਹਾਉਂਦੇ ਸਮੇਂ ਜਾਂ ਸੌਣ ਤੋਂ ਪਹਿਲਾਂ ਕੋਈ ਵੀ ਤੇਲ ਸਰ੍ਹੋਂ ਜਾਂ ਨਾਰੀਅਲ ਦਾ ਆਪਣੀ ਨਾਭੀ ’ਤੇ ਲਗਾਓ
ਜੀਭ ’ਤੇ ਜੰਮਿਆ ਗੰਦ:
ਜੀਭ ’ਤੇ ਜੰਮਿਆ ਗੰਦ ਜੀਭ ਦੀ ਰੰਗਤ ਬਦਲ ਦਿੰਦਾ ਹੈ ਇਹ ਪੇਟ ਖਰਾਬ ਹੋਣ ਦਾ ਲੱਛਣ ਹੁੰਦਾ ਹੈ
ਇਸ ਦੇ ਲਈ ਕੀ ਕਰੀਏ:-
ਆਪਣੀ ਡਾਈਟ ’ਚ ਸੁਧਾਰ ਲਿਆਓ ਅਜਿਹੇ ਭੋਜਨ ਪਦਾਰਥਾਂ ਦੀ ਵਰਤੋਂ ਨਾ ਕਰੋ ਜੋ ਅਸਾਨੀ ਨਾਲ ਨਾ ਪਚਦੇ ਹੋਣ ਬੁਰੱਸ਼ ਕਰਨ ਤੋਂ ਬਾਅਦ ਜੀਭ ਚੰਗੀ ਤਰ੍ਹਾਂ ਟੰਗ ਕਲੀਨਰ ਨਾਲ ਸਾਫ ਕਰੋ ਭੋਜਨ ਹਲਕਾ ਅਤੇ ਪਚਣਯੋਗ ਲਓ
ਸਿਹਤ ਦਰਪਣ