ਸਵੀਟ ਕਾੱਰਨ ਭੇਲ
Table of Contents
Sweet Corn Bhel ਸਮੱਗਰੀ:
- ਕਾੱਰਨ ਦੇ ਦਾਣੇ ਇੱਕ ਕੱਪ (ਉੱਬਲੇ ਹੋਏ),
- ਗੰਢੇ ਅੱਧਾ ਕੱਪ ਬਾਰੀਕ ਕੱਟੇ ਹੋਏ,
- ਟਮਾਟਰ ਅੱਧਾ ਕੱਪ ਬਾਰੀਕ ਕੱਟੇ ਹੋਏ,
- ਹਰਾ ਧਨੀਆ 2 ਛੋਟੇ ਚਮਚ ਬਾਰੀਕ ਕੱਟੇ ਹੋਏ,
- ਨਿੰਬੂ ਦਾ ਰਸ ਇੱਕ ਛੋਟਾ ਚਮਚ,
- ਕਾਲਾ ਲੂਣ ਚੌਥਾਈ ਛੋਟਾ ਚਮਚ,
- ਸਾਧਾ ਲੂਣ ਚੌਥਾਈ ਛੋਟਾ ਚਮਚ,
- ਚਾਟ ਮਸਾਲਾ ਅੱਧਾ ਛੋਟਾ ਚਮਚ,
- ਲਾਲ ਮਿਰਚ ਪਾਊਡਰ ਚੌਥਾਈ ਛੋਟਾ ਚਮਚ,
- ਬਾਰੀਕ ਸੇਵ ਅੱਧਾ ਕੱਪ
Sweet Corn Bhel ਬਣਾਉਣ ਦੀ ਵਿਧੀ:
ਸਵੀਟ ਕਾੱਰਨ ਭੇਲ ਬਣਾਉਣ ਲਈ ਇੱਕ ਪਿਆਲੇ ’ਚ ਉੱਬਲੇ ਹੋਏ ਕਾੱਰਨ ਦੇ ਦਾਣੇ ਲਓ
ਫਿਰ ਉਸ ’ਚ ਕੱਟਿਆ ਹੋਇਆ ਗੰਢਾ, ਕੱਟੇ ਟਮਾਟਰ, ਹਰਾ ਧਨੀਆ, ਨਿੰਬੂ ਦਾ ਰਸ, ਕਾਲਾ ਲੂਣ, ਸਾਧਾ ਲੂਣ, ਚਾਟ ਮਸਾਲਾ, ਲਾਲ ਮਿਰਚ ਪਾਊਡਰ ਪਾ ਕੇ ਸਾਰੀਆਂ ਚੀਜ਼ਾਂ ਨੂੰ ਚਮਚ ਨਾਲ ਮਿਲਾ ਦਿਓ ਸਵੀਟ ਕਾੱਰਨ ਭੇਲ ਬਣ ਕੇ ਤਿਆਰ ਹੈ ਇਸ ਨੂੰ ਇੱਕ ਪਲੇਟ ’ਚ ਪਾ ਕੇ ਉੱਪਰ ਤੋਂ ਬਾਰੀਕ ਸੇਵ ਪਾ ਕੇ ਸਾਰਿਆਂ ਨੂੰ ਸਰਵ ਕਰੋ ਅਤੇ ਚਟਪਟੀ ਸਵੀਟ ਕਾੱਰਨ ਭੇਲ ਦਾ ਮਜ਼ਾ ਲਓ