ਗਰਮੀਆਂ ਦੀਆਂ ਛੁੱਟੀਆਂ ’ਚ ਹੋ ਜਾਵੇ ਮੋਜ-ਮਸਤੀ
ਛੁੱਟੀ ਦੇ ਦਿਨ, ਮਸਤੀ ਦੇ ਦਿਨ ਸਾਲ ਭਰ ਸਾਰਾ ਸਮਾਂ ਵਰਦੀ ਤਿਆਰ ਕਰਨਾ, ਬਸਤਾ ਤਿਆਰ ਕਰਨਾ, ਸਕੂਲ ਜਾਣਾ, ਹੋਮਵਰਕ ਕਰਨਾ, ਟਿਊਸ਼ਨ ਪੜ੍ਹਨ ਅਤੇ ਪੜ੍ਹਾਈ ਕਰਦੇ ਹੋਏ ਪੇਪਰਾਂ ਦੀ ਤਿਆਰੀ ’ਚ ਬੀਤਦਾ ਹੈ ਇਨ੍ਹਾਂ ਸਭ ਤੋਂ ਜਦੋਂ ਛੁੱਟੀ ਮਿਲਦੀ ਹੈ ਤਾਂ ਹਰ ਕੋਈ ਮੌਜ਼-ਮਸਤੀ ਦੇ ਮੂਢ ’ਚ ਹੁੰਦਾ ਹੈ ਅਸਲ ’ਚ ਛੁੱਟੀ ਦੇ ਦਿਨ ਹੁੰਦੇ ਹਨ ਆਪਣੇ ਮਨ ਦੀ ਕਰਨ ਦੇ ਸਵੇਰੇ ਦੇਰ ਨਾਲ ਜਾਗੋ, ਭਾਵੇਂ ਤਾਂ ਦੇਰ ਨਾਲ ਸੌਂਵੋ ਪਰ ਛੁੱਟੀ ਵੀ ਇੱਕ-ਦੋ ਦਿਨ ਹੀ ਸਹੀ ਲੱਗਦੀ ਹੈ ਫਿਰ ਸ਼ੁਰੂ ਹੋ ਜਾਂਦੀ ਹੈ ਬੋਰੀਅਤ
ਇਸ ਬੋਰੀਅਤ ਨੂੰ ਮਨੋਰੰਜਨ ’ਚ ਬਦਲਣ ਲਈ ਤੁਸੀਂ ਸਮੇਂ-ਸਮੇਂ ’ਤੇ ਬਹੁਤ ਕੁਝ ਕਰ ਸਕਦੇ ਹੋ ਛੁੱਟੀ ਬਿਤਾਉਣਾ ਕਿਸੇ ਥਾਂ ਘੁੰਮਣ ਜਾਣਾ ਸਭ ਤੋਂ ਚੰਗਾ ਵਿਚਾਰ ਹੈ ਨਾਨੀ-ਦਾਦੀ, ਤਾਏ ਜਾਂ ਭੂਆ ਦੇ ਘਰ ਰਹਿਣ ਜਾ ਸਕਦੇ ਹੋ ਸਮਰ ਕੈਂਪ ’ਚ ਐਂਟਰੀ ਕਰ ਸਕਦੇ ਹੋ ਵੱਡੇ ਕਿਸੇ ਕੋਰਸ ’ਚ ਐਂਟਰੀ ਨਾ ਵੀ ਲਓ, ਤਾਂ ਵੀ ਛੋਟੀਆਂ-ਛੋਟੀਆਂ ਲੱਗਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਇਨ੍ਹਾਂ ਦਿਨੀਂ ਬੜੇ ਆਰਾਮ ਨਾਲ ਸਿੱਖੀਆਂ ਜਾ ਸਕਦੀਆਂ ਹਨ
ਇਨ੍ਹਾਂ ਮਸਤੀ ਦੇ ਦਿਨਾਂ ’ਚ ਆਮ ਤੌਰ ’ਤੇ ਮੰਮੀ ਵੀ ਵਾਰ-ਵਾਰ ਨਹੀਂ ਕਹਿੰਦੀ ਕਿ ਛੱਡੋ ਇਨ੍ਹਾਂ ਸਭ ਕੰਮਾਂ ਨੂੰ, ਚਲੋ ਪੜ੍ਹ ਲਓ ਘਰ ’ਚ ਵੱਡਿਆਂ ਨੂੰ ਵੀ ਖੁਸ਼ੀ ਹੀ ਹੋਵੇਗੀ, ਜਦੋਂ ਤੁਸੀਂ ਉਨ੍ਹਾਂ ਨੂੰ ਦੱਸੋਗੇ ਕਿ ਅੱਜ ਖੇਡ-ਖੇਡ ’ਚ ਅਸੀਂ ਇਹ ਨਵਾਂ ਸਿੱਖਿਆ ਖੁਦ ਹੀ ਆਪਣੀ ਪਸੰਦ ਦੀਆਂ ਚੀਜ਼ਾਂ ਸਿੱਖੋ ਅਤੇ ਬਣਾਓ ਮਨਚਾਹੀਆਂ ਥਾਵਾਂ ’ਤੇ ਘੰੁਮੋ
Also Read :-
- ਛੁੱਟੀ ਦਾ ਦਿਨ ਹੋਵੇ ਮੌਜ-ਮਸਤੀ ਭਰਿਆ
- ਕੁਦਰਤੀ ਸੁੰਦਰਤਾ ਨਾਲ ਭਰਪੂਰ ਮੁੰਨਾਰ
- ਠੰਢਕ ਦਿੰਦੇ ਹਨ, ਇਨ੍ਹਾਂ ਰੰਗਾਂ ਦੇ ਕੱਪੜੇ
- ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
Table of Contents
Summer vacation holiday ਸੈਰ ’ਤੇ ਜਾਓ:-
ਛੁੱਟੀ ਦੇ ਦਿਨ ਉਂਜ ਤਾਂ ਸਿੱਧੇ-ਸਿੱਧੇ ਘੁੰਮਣ-ਫਿਰਨ ਨਾਲ ਜੁੜੇ ਹਨ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹੋਣਗੀਆਂ ਜੋ ਤੁਹਾਡੇ ਸ਼ਹਿਰ ’ਚ ਹਨ ਪਰ ਤੁਸੀਂ ਉੱਥੋਂ ਤੱਕ ਪਹੁੰਚ ਹੀ ਨਹੀਂ ਸਕੇ ਉਨ੍ਹਾਂ ਥਾਵਾਂ ’ਤੇ ਜਾ ਕੇ ਉਨ੍ਹਾਂ ਨੂੰ ਦੇਖੋ ਚਿੜੀਆ ਘਰ ਦੀ ਸੈਰ ਕਰੋ ਜਾਂ ਮਿਊਜ਼ੀਅਮ ਘੁੰਮੋ ਜੇਕਰ ਸੰਭਵ ਹੋਵੇ ਤਾਂ ਪਰਿਵਾਰਕ ਮੈਂਬਰਾਂ ਨਾਲ ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਕਿਸੇ ਹਿਲ ਸਟੇਸ਼ਨ ’ਤੇ ਚਲੇ ਜਾਓ ਕਿਸੇ ਵੀ ਹਿਲ ਸਟੇਸ਼ਨ ’ਤੇ ਪਹੁੰਚ ਕੇ, ਉਸ ਥਾਂ ਦੀਆਂ ਵਿਸ਼ੇਸ਼ਤਾਵਾਂ ਪਤਾ ਕਰੋ ਉੱਥੋਂ ਦੀਆਂ ਖਾਸ ਖਾਣ ਦੀਆਂ ਚੀਜ਼ਾਂ ਦਾ ਸਵਾਦ ਲਓ ਉੱਥੇ ਖਾਸ ਵਾਹਨਾਂ ’ਤੇ ਸਫਰ ਕਰੋ ਬਰਫੀਲੇ ਪਹਾੜਾਂ ਆਦਿ ’ਤੇ ਘੁੰਮਦੇ ਹੋਏ ਢੇਰ ਸਾਰੀਆਂ ਫੋਟੋਆਂ ਖਿੱਚੋ ਆਪਣੇ ਦੋਸਤਾਂ ਲਈ ਉਸ ਥਾਂ ਦੇ ਖਾਸ ਗਿਫਟ ਲਿਆਉਣਾ ਨਾ ਭੁੱਲੋ
ਖੇਡੋ-ਕੁੱਦੋ, ਮਜ਼ੇ ਕਰੋ:-
ਬਹੁਤ ਸਾਰੀਆਂ ਖੇਡਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੱਡੇ ਖਿਡਾਰੀਆਂ ਨੂੰ ਤੁਸੀਂ ਟੀਵੀ ਆਦਿ ’ਤੇ ਖੇਡਦੇ ਦੇਖਦੇ ਹੋ ਮਨ ’ਚ ਇੱਛਾ ਹੁੰਦੀ ਹੈ ਕਿ ਤੁਸੀਂ ਵੀ ਉਹ ਖੇਡ ਖੇਡੋ ਹੁਣ ਸਮਾਂ ਹੈ ਕਿਸੇ ਖੇਡ ਅਕੈਡਮੀ ’ਚ ਜਾ ਕੇ ਇਨ੍ਹਾਂ ਖੇਡਾਂ ਦੀਆਂ ਬਾਰੀਕੀਆਂ ਸਿੱਖਣ ਦਾ ਬਹੁਤ ਸਾਰੇ ਬੱਚੇ ਸਾਈਕਲ ਚਲਾਉਣ ਤੋਂ ਘਬਰਾਉਂਦੇ ਹਨ ਇਨ੍ਹੀਂ ਦਿਨੀਂ ਪਾਪਾ, ਚਾਚਾ ਜਾਂ ਕਿਸੇ ਦੋਸਤ ਦੀ ਮੱਦਦ ਨਾਲ ਸਾਈਕਲ ਚਲਾਉਣਾ ਸਿੱਖਿਆ ਜਾ ਸਕਦਾ ਹੈ
ਤੈਰਾਕੀ ਅਤੇ ਯੋਗਾ:
ਤੈਰਾਕੀ ਨਹੀਂ ਆਉਂਦੀ ਤਾਂ ਤੈਰਾਕੀ ਕਲਾਸ ’ਚ ਜਾਓ ਤੈਰਾਕੀ ਆਪਣੇ ਆਪ ’ਚ ਇੱਕ ਕਸਰਤ ਹੈ ਵੈਸੇ ਅੱਜ-ਕੱਲ੍ਹ ਬੱਚੇ ਆਊਟਡੋਰ ਗੇਮਾਂ ਲਈ ਸਮਾਂ ਬਹੁਤ ਘੱਟ ਕੱਢ ਪਾਉਂਦੇ ਹਨ, ਇਸ ਲਈ ਚੰਗਾ ਹੈ ਕਿ ਸਰੀਰ, ਅੱਖਾਂ ਆਦਿ ਨੂੰ ਠੀਕ ਰੱਖਣ ਲਈ ਯੋਗ ਸਿੱਖ ਲਓ
ਇਨਡੋਰ ਗੇਮਾਂ ਸਿੱਖੋ:-
ਗਰਮ ਹੋ ਕੇ ਹਵਾਵਾਂ ਜਦੋਂ ਲੂ ਦਾ ਰੂਪ ਲੈ ਚੁੱਕੀਆਂ ਹੋਣ ਤਾਂ ਅਜਿਹੇ ’ਚ ਘਰ ਦੇ ਅੰਦਰ ਰਹਿਣਾ ਹੀ ਬਿਹਤਰ ਹੈ ਪਰ ਘਰ ’ਚ ਬੈਠ ਕੇ ਬੋਰ ਥੋੜ੍ਹੇ ਹੀ ਹੋਣਾ ਹੈ ਲੁੱਡੋ, ਕੈਰਮ, ਪਲੇਇੰਗ ਕਾਰਡਸ, ਚੈੱਸ, ਵਰਲਡ ਪਾਵਰ, ਸੱਪ ਅਤੇ ਸੀੜ੍ਹੀ, ਘਰ-ਘਰ, ਕੁਝ ਵੀ ਦੇਰ ਤੱਕ ਖੇਡੋ ਬਹੁਤ ਮਜ਼ਾ ਆਵੇਗਾ ਗਰਮੀਆਂ ਦੀਆਂ ਲੰਬੀਆਂ ਦੁਪਹਿਰਾਂ ਖੇਡਦੇ, ਜਿੱਤਦੇ-ਹਾਰਦੇ ਕਦੋਂ ਬੀਤ ਗਈਆਂ, ਪਤਾ ਵੀ ਨ੍ਹੀਂ ਚੱਲੇਗਾ
ਕੰਪਿਊਟਰ-ਇੰਟਰਨੈੱਟ ਨਾਲ ਦੋਸਤੀ:-
ਅੱਜ ਜ਼ਿਆਦਾਤਰ ਬੱਚੇ ਕੰਪਿਊਟਰ ਜਾਣਦੇ ਹਨ ਘਰ ਦੇ ਕਿਸੇ ਵੱਡੇ ਮੈਂਬਰ ਜਾਂ ਭੈਣ-ਭਰਾ ਤੋਂ ਉਹ ਜਾਣਕਾਰੀ ਲਓ ਜਿਸ ਦੀ ਤੁਹਾਡੇ ਕੋਲ ਕਮੀ ਹੈ ਕੰਪਿਊਟਰ ਸੈਂਟਰ ’ਚ ਦਾਖਲਾ ਵੀ ਲੈ ਸਕਦੇ ਹੋ ਨਵੇਂ ਸਾਫਟਵੇਅਰਾਂ ਦੀ ਜਾਣਕਾਰੀ, ਨੈੱਟ ਸਰਫਿੰਗ, ਐਨੀਮੇਸ਼ਨ, ਕੰਪਿਊਟਰ ਗੇਮਾਂ ਸਿੱਖੋ
ਪੇਂਟਿੰਗ ਅਤੇ ਅਦਾਕਾਰੀ ਸਿੱਖੋ:-
ਹਰ ਬੱਚੇ ਅੰਦਰ ਛੁਪਿਆ ਹੁੰਦਾ ਹੈ ਇੱਕ ਕਲਾਕਾਰ ਰੰਗਾਂ ਨਾਲ ਕਿਵੇਂ ਖੇਡਣਾ ਹੈ, ਕੋਈ ਵੀ ਤਸਵੀਰ ਸਹੀ ਅਨੁਪਾਤ ’ਚ ਕਿਵੇਂ ਬਣੇਗੀ ਆਦਿ ਗੱਲਾਂ ਦੀ ਜਾਣਕਾਰੀ ਕਲਾ ਅਧਿਆਪਕ ਦੇਣਗੇ ਫੁਰਸਤ ਦੇ ਪਲਾਂ ’ਚ ਹੱਥ ਨਾਲ ਨਵੀਆਂ-ਨਵੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ਅਦਾਕਾਰੀ ਸਿੱਖ ਸਕਦੇ ਹੋ ਅਦਾਕਾਰ ਦਾ ਰੋਲ ਸਕੂਲ-ਕਾਲਜ ਜਾਂ ਅੱਗੇ ਕਦੇ ਵੀ ਮਿਲ ਸਕਦਾ ਹੈ ਹੋ ਸਕਦਾ ਹੈ ਤੁਹਾਡੀ ਮਿਹਨਤ ਰੰਗ ਲਿਆਏ ਅਤੇ ਤੁਸੀਂ ਟੀਵੀ ਜਾਂ ਫਿਲਮ ’ਚ ਕਿਸੇ ਕਿਰਦਾਰ ਲਈ ਚੁਣ ਲਏ ਜਾਓ
ਖਾਣਾ ਬਣਾਉਣਾ ਅਤੇ ਸਜਾਉਣਾ ਸਿੱਖੋ:-
ਹਫਤੇ ’ਚ ਇੱਕ ਦਿਨ ਤੁਸੀਂ ਮਾਂ ਨੂੰ ਆਰਾਮ ਦੇ ਸਕਦੇ ਹੋ ਅਤੇ ਖਾਣਾ ਖੁਦ ਬਣਾ ਸਕਦੇ ਹੋ ਖਾਣਾ ਨਾ ਵੀ ਬਣਾਓ ਤਾਂ ਵੀ ਹਲਕੀ-ਫੁਲਕੀਆਂ ਚੀਜ਼ਾਂ ਜਿਵੇਂ ਚਾਹ ਬਣਾਉਣਾ, ਸ਼ਿਕੰਜੀ ਬਣਾਉਣਾ, ਦਹੀ ਜਮਾਉਣਾ, ਪਾਪੜ ਭੁੰਨਣਾ, ਫਲ-ਚਾਟ ਬਣਾਉਣਾ, ਭੇਲਪੂਰੀ ਆਦਿ ਬਣਾਉਣਾ ਸਿੱਖ ਸਕਦੇ ਹੋ ਹੋਰ ਤਾਂ ਹੋਰ, ਖਾਣੇ ਨੂੰ ਸਲੀਕੇ ਨਾਲ ਪਰੋਸਣਾ, ਖਾਣੇ ਤੋਂ ਪਹਿਲਾਂ ਟੇਬਲ ਲਗਾਉਣਾ, ਸਲਾਦ ਸਜਾਉਣਾ ਆਦਿ ਜੀਵਨ ਭਰ ਕੰਮ ਆਵੇਗਾ ਬਣਾਓ-ਸਜਾਓ, ਫਿਰ ਦੋਸਤਾਂ ਨਾਲ ਪਾਰਟੀ ਮਨਾਓ
ਬਾਗਬਾਨੀ ਸਿੱਖੋ:-
ਵਾਤਾਵਰਨ ਦੀ ਰੱਖਿਆ, ਹਰਿਆਲੀ ਨੂੰ ਵਧਾਉਣਾ ਆਦਿ ਦੀ ਧੁੰਮ ਚਾਰੇ ਪਾਸੇ ਹੈ ਇਹ ਉਦੋਂ ਸੰਭਵ ਹੈ, ਜਦੋਂ ਤੁਸੀਂ ਬੱਚੇ ਇਸ ’ਚ ਰੁਚੀ ਲਓ ਦੇਖੋ ਕਿਵੇਂ ਧਰਤੀ ਨੂੰ ਉਪਜਾਊ ਬਣਾਇਆ ਜਾਂਦਾ ਹੈ, ਕਿਵੇਂ ਕਿਆਰੀ ਤਿਆਰ ਕਰਕੇ ਬੀਜ਼ ਬੀਜਿਆ ਜਾਂਦਾ ਹੈ, ਕਿਵੇਂ ਇਕੱਠੇ ਬੀਜ ਫੁੱਟਣ ’ਤੇ ਖੁਸ਼ੀ ਮਿਲਦੀ ਹੈ ਕਿਵੇਂ ਪੌਦੇ ਨੂੰ ਪਾਣੀ-ਖਾਦ ਦਿੱਤੀ ਜਾਂਦੀ ਹੈ, ਗੁਡਾਈ ਕੀਤੀ ਜਾਂਦੀ ਹੈ, ਫਿਰ ਫੁੱਲ, ਫਲ, ਸਬਜ਼ੀ ਲਗਾਉਣ ਤੋਂ ਬਾਅਦ ਕਿਵੇਂ ਖੁਸ਼ੀ ਮਿਲਦੀ ਹੈ ਘਰ ’ਚ ਵੱਡਾ ਜਿਹਾ ਬਗੀਚਾ ਨਹੀਂ ਹੈ ਤਾਂ ਗਮਲਿਆਂ ਤੋਂ ਸ਼ੁਰੂਆਤ ਕਰੋ ਸਭ ਬੱਚੇ ਮਿਲ ਕੇ ਮੁਹੱਲੇ ਦੇ ਬਗੀਚੇ ’ਚ ਵੀ ਤੁਲਸੀ, ਮਿੱਠੀ ਨਿੰਮ੍ਹ, ਐਲੋਵੇਰਾ, ਫੁੱਲ ਆਦਿ ਦੇ ਪੌਦੇ ਲਗਾ ਕੇ ਵਾਹ-ਵਾਹੀ ਅਤੇ ਖੁਸ਼ੀ ਪਾ ਸਕਦੇ ਹੋ ਬਹੁਤ ਸਾਰੀ ਜਾਣਕਾਰੀ ਤੁਸੀਂ ਮਾਲੀ ਤੋਂ ਵੀ ਲੈ ਸਕਦੇ ਹੋ
ਗਰਮੀ ਦੀਆਂ ਲੰਮੀਆਂ ਛੁੱਟੀਆਂ,
ਲੰਮੇ ਦਿਨ ਸਮਾਂ ਕੱਟੇ ਨਾ ਕੱਟੇ ਤਾਂ ਕਹਾਣੀ-ਕਵਿਤਾ ਲਿਖੋ, ਲਾਈਬ੍ਰੇਰੀ ’ਚ ਮਨਚਾਹੀਆਂ ਕਿਤਾਬਾਂ ਲਿਆ ਕੇ ਪੜ੍ਹੋ, ਗਿਫਟ ਰੈਪਿੰਗ ਸਿੱਖੋ, ਕੋਈ ਦੂਜੀ ਭਾਸ਼ਾ ਸਿੱਖੀ ਜਾ ਸਕਦੀ ਹੈ ਗ੍ਰੀਟਿੰਗ ਕਾਰਡ ਬਣਾਓ, ਕਿਸੇ ਕਮਜ਼ੋਰ ਵਿਸ਼ੇ ਦੀ ਟਿਊਸ਼ਨ ਲਗਾ ਲਓ, ਸਿਉਣਾ, ਕਢਾਈ, ਬੁਣਨਾ ਸਿੱਖੋ ਡਾਂਸ, ਸੰਗੀਤ ਜਾਂ ਗਾਇਨ ਸਿੱਖੋ, ਫੁੱਲ-ਸਜਾਵਟ ਸਿੱਖੋ, ਜੋ-ਜੋ ਸਿੱਖੋ ਉਸ ਦਾ ਅਭਿਆਸ ਵੀ ਜ਼ਰੂਰ ਕਰੋ ਛੁੱਟੀਆਂ ਦਾ ਮਜ਼ਾ ਦੁੱਗਣਾ ਹੋ ਜਾਵੇਗਾ, ਜਦੋਂ ਛੁੱਟੀਆਂ ਤੋਂ ਬਾਅਦ ਤੁਹਾਨੂੰ ਆਪਣੇ ਅੰਦਰ ਗੁਣਾਂ ’ਚ ਵਾਧਾ ਦਿਖੇਗਾ ਅਤੇ ਲੋਕਾਂ ਤੋਂ ਮਿਲੇਗੀ ਸਮੇਂ-ਸਮੇਂ ’ਤੇ ਵਾਹ-ਵਾਹੀ
ਉਰਵਸ਼ੀ