sukhbir singh martyr Shaheed - sachi shiksha punjabi

1999 ਦੇ ਕਾਰਗਿਲ ਯੁੱਧ ਦੇ ਪਹਿਲੇ ਸ਼ਹੀਦ ਸਨ ਡਿਪਟੀ ਕਮਾਡੈਂਟ ਸੁਖਬੀਰ ਸਿੰਘ

ਸ਼ਹੀਦਾਂ ਦੀਆਂ ਚਿਤਾਵਾਂ ’ਤੇ ਲੱਗਣਗੇ ਹਰ ਸਾਲ ਮੇਲੇ, ਵਤਨ ’ਤੇ ਮਿਟਣ ਵਾਲਿਆਂ ਦਾ ਇਹੀ ਬਾਕੀ ਨਿਸ਼ਾਂ ਹੋਵੇਗਾ ਅਜਿਹੇ ਹੀ ਉਨ੍ਹਾਂ ਵੀਰ ਸੈਨਿਕਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਜਿਨ੍ਹਾ ਨੇ ਸਾਲ 1999 ’ਚ ਕਾਰਗਿਲ ਦੇ ਯੁੱਧ ’ਚ ਜਾਂਬਾਜੀ ਨਾਲ ਪਾਕਿਸਤਾਨ ਨਾਲ ਜੰਗ ਲੜੀ ਇਨ੍ਹਾਂ ’ਚ ਇੱਕ ਸਨ ਬੀਐੱਫਐੱਸ ’ਚ 171ਵੀਂ ਬਟਾਲੀਅਨ ਦੇ ਡਿਪਟੀ ਕਮਾਡੈਂਟ ਸੁਖਬੀਰ ਸਿੰਘ

ਰੇਵਾੜੀ ਜ਼ਿਲ੍ਹੇ ਦੇ ਪਿੰਡ ਧਾਮਲਾਵਾਸ ’ਚ 12 ਦਸੰਬਰ 1961 ਨੂੰ ਜਨਮੇਂ ਸੁਖਬੀਰ ਸਿੰਘ ’ਚ ਵੀਰਤਾ ਦੇ ਗੁਣ ਆਪਣੇ ਪਿਤਾ ਰਿਟਾਇਰਡ ਕੈਪਟਨ ਰਘੁਵੀਰ ਸਿੰਘ ਤੋਂ ਆਏ ਸਨ ਉਨ੍ਹਾਂ ਦੀ ਮੁੱਢਲੀ ਸਿੱਖਿਆ ਜੱਦੀ ਪਿੰਡ ਧਾਮਲਾਵਾਸ ’ਚ ਹੀ ਹੋਈ ਕਾਲਜ ਦੀ ਪੜ੍ਹਾਈ ਉਨ੍ਹਾਂ ਨੇ ਹਿਸਾਰ ਦੇ ਕਾਲਜ ਤੋਂ ਕੀਤੀ ਬੇਟੇ ਸੁਖਬੀਰ ’ਚ ਦੇਸ਼ ਪ੍ਰਤੀ ਭਾਵਨਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਿਤਾ ਰਘੁਵੀਰ ਸਿੰਘ ਨੇ ਉਨ੍ਹਾਂ ਨੂੰ ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ’ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਪਿਤਾ ਦੇ ਅਸ਼ੀਰਵਾਦ ਅਤੇ ਪ੍ਰੇਰਨਾ ਨਾਲ ਸੁਖਬੀਰ ਸਿੰਘ ਨੇ ਬੀਐੱਸਐੱਫ ’ਚ ਭਰਤੀ ਹੋਣ ਲਈ ਸਖ਼ਤ ਮਿਹਨਤ ਕੀਤੀ ਫੌਜੀਆਂ ਦੀ ਖਾਨ ਕਹੇ ਜਾਣ ਵਾਲੇ ਅਹੀਰਵਾਲ ਦੀ ਧਰਤੀ ਤੋਂ ਇੱਕ ਹੋਰ ਨੌਜਵਾਨ ਦੇਸ਼ ਦੀ ਫੌਜ ’ਚ ਸ਼ਾਮਲ ਹੋਣ ਨੂੰ ਤਿਆਰ ਸੀ

ਆਖਰਕਾਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਅਗਸਤ 1986 ’ਚ ਉਨ੍ਹਾਂ ਨੂੰ ਕਮਿਸ਼ਨ ਪ੍ਰਾਪਤ ਹੋਇਆ ਇੱਕ ਸਾਲ ਦੀ ਸਖ਼ਤ ਸਿਖਲਾਈ ਤੋਂ ਬਾਅਦ ਉਹ ਬੀਐੱਸਐੱਫ ’ਚ ਡਿਪਟੀ ਕਮਾਡੈਂਟ ਬਣੇ ਸਾਲ 1987 ’ਚ ਉਨ੍ਹਾਂ ਦੀ ਪਹਿਲੀ ਪੋਸਟਿੰਗ ਜੰਮੂ-ਕਸ਼ਮੀਰ ’ਚ ਹੋਈ ਇਸ ਇਲਾਕੇ ’ਚ ਰੈਗੂਲਰ ਤੌਰ ’ਤੇ ਪਾਕਿਸਤਾਨੀ ਦੁਸ਼ਮਣਾਂ ਨਾਲ ਉਨ੍ਹਾਂ ਦੀ ਬਟਾਲੀਅਨ ਦੀ ਟੱਕਰ ਹੁੰਦੀ ਰਹੀ ਡਿਪਟੀ ਕਮਾਡੈਂਟ ਨੇ ਬਹਾਦਰੀ, ਜਾਂਬਾਜੀ ਦਾ ਸਬੂਤ ਦਿੰਦੇ ਹੋਏ ਕਈ ਅੱਤਵਾਦੀਆਂ ਨੂੰ ਮੌਤ ਦੀ ਨੀਂਦ ਸੁਵਾਇਆ ਉਨ੍ਹਾਂ ਦੀ ਬਹਾਦਰੀ ਲਈ ਉਨ੍ਹਾਂ ਨੂੰ ਸੇਵਾ ਮੈਡਲ ਵੀ ਦਿੱਤਾ ਗਿਆ

Also Read :- ਨਮਨ ਸ਼ਹੀਦੀ ਦਿਵਸ 23 ਮਾਰਚ

26 ਮਈ 1999 ਨੂੰ ਦਿੱਤੀ ਸ਼ਹਾਦਤ

ਕਾਰਗਿਲ ਯੁੱਧ ’ਚ ਜਦੋਂ ਭਾਰਤੀ ਫੌਜ ਪਾਕਿਸਤਾਨ ਨਾਲ ਜਾਂਬਾਜੀ ਨਾਲ ਲੜ ਰਹੀ ਸੀ ਇਸ ’ਚ ਡਿਪਟੀ ਕਮਾਡੈਂਟ ਸੁਖਬੀਰ ਸਿੰਘ ਦੀ ਵੀਰਤਾ ਵੀ ਅਹਿਮ ਸੀ ਗੋਲੇ ਅਤੇ ਗੋਲੀਆਂ ਦੀ ਬੌਛਾਰ ਪਾਕਿਸਤਾਨ ਵੱਲੋਂ ਹੁੰਦੀ ਰਹੀ ਜਵਾਬ ’ਚ ਜਾਂਬਾਜ ਸੁਖਬੀਰ ਸਿੰਘ ਵੀ ਲਗਾਤਾਰ ਦੁਸ਼ਮਣ ’ਤੇ ਹਮਲਾਵਰ ਸਨ 26 ਮਈ 1999 ਦੀ ਰਾਤ ਨੂੰ ਪੌਨੇ ਅੱਠ ਵਜੇ ਸੁਖਬੀਰ ਆਪਣੇ ਸਾਥੀਆਂ ਸਮੇਤ ਕਾਰਗਿਲ ਦੇ ਛੇਨੀਗੁੰਢ ਇਲਾਕੇ ’ਚ ਤੈਨਾਤ ਸਨ ਖੂਨ ਨੂੰ ਜਮਾ ਦੇਣ ਵਾਲੀਆਂ ਬਰਫੀਲੀਆਂ ਹਵਾਵਾਂ ਦਰਮਿਆਨ ਉਹ ਦੁਸ਼ਮਣ ’ਤੇ ਨਜ਼ਰ ਰੱਖ ਰਹੇ ਸਨ ਦੇਸ਼ਭਗਤੀ ਅਤੇ ਦੇਸ਼ ਦੀ ਰੱਖਿਆ ਦਾ ਜਜ਼ਬਾ ਇਨ੍ਹਾਂ ਬਰਫੀਲੀਆਂ ਹਵਾਵਾਂ ’ਤੇ ਭਾਰੀ ਪੈ ਰਿਹਾ ਸੀ

ਰਾਤ ਨੂੰ ਜਦੋਂ ਡਿਪਟੀ ਕਮਾਡੈਂਟ ਸੁਖਬੀਰ ਸਿੰਘ ਭਾਰਤੀ ਸਰਹੱਦ ਦੀ ਚੌਕਸੀ ਲਈ ਲਗਾਈ ਗਈ ਚੈੱਕ ਪੋਸਟ ਦਾ ਨਿਰੀਖਣ ਕਰਨ ਜਾ ਰਹੇ ਸਨ ਇਸ ਦੌਰਾਨ ਉੱਥੇ ਘਾਟੀ ’ਚ ਘਾਤ ਲਗਾ ਕੇ ਬੈਠੇ ਪਾਕਿਸਤਾਨੀ ਅੱਤਵਾਦੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਉਨ੍ਹਾ ’ਤੇ ਅੰਨੇ੍ਹਵਾਹ ਗੋਲੀਆਂ ਦੀ ਬੌਛਾਰ ਕਰ ਦਿੱਤੀ ਗਈ ਗੋਲੀਆਂ ਦੀਆਂ ਬੌਛਾਰਾਂ ਦਰਮਿਆਨ ਸੁਖਬੀਰ ਸਿੰਘ ਦਾ ਹੌਂਸਲਾ ਘੱਟ ਨਹੀਂ ਹੋਇਆ ਜਾਂਬਾਜੀ ਨਾਲ ਉਹ ਦੁਸ਼ਮਣਾਂ ’ਤੇ ਜਵਾਬੀ ਫਾਇਰਿੰਗ ਕਰਦੇ ਰਹੇ ਫਾਈਰਿੰਗ ਕਰਦੇ ਹੋਏ ਉਹ ਉਨ੍ਹਾਂ ਵੱਲ ਭੱਜੇ ਫਿਲਮਾਂ ’ਚ ਜੋ ਐਕਟਿੰਗ ਨਾਲ ਜਾਂਬਾਜੀ ਦਿਖਾਈ ਜਾਂਦੀ ਹੈ, ਡਿਪਟੀ ਕਮਾਡੈਂਟ ਸੁਖਬੀਰ ਸਿੰਘ ਨੇ ਇਸ ਨੂੰ ਹਕੀਕਤ ’ਚ ਕੀਤਾ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕਰਦੇ ਰਹੇ ਜਿਵੇਂ ਹੀ ਉਹ ਦੁਸ਼ਮਣਾਂ ਵੱਲ ਫਾਈਰਿੰਗ ਕਰਦੇ ਹੋਏ ਭੱਜ ਰਹੇ ਸਨ

ਤਾਂ ਅੱਤਵਾਦੀਆਂ ਨੇ ਉਨ੍ਹਾਂ ਵੱਲ ਗੋਲੀਆਂ ਰੋਕ ਕੇ ਇੱਕ ਗੋਲਾ ਦਾਗ ਦਿੱਤਾ ਗੋਲਾ ਲੱਗਣ ਨਾਲ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਜ਼ਖਮੀ ਹੋ ਕੇ ਵੀ ਉਨ੍ਹਾਂ ਨੇ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਦਿੱਤਾ ਇਸ ਤੋਂ ਬਾਅਦ ਡਿਪਟੀ ਕਮਾਡੈਂਟ ਸੁਖਬੀਰ ਸਿੰਘ ਨੂੰ ਸ੍ਰੀਨਗਰ ਦੇ ਆਰਮੀ ਬੇਸ ਹਸਪਤਾਲ ’ਚ ਭਰਤੀ ਕਰਾਉਣ ਲਈ ਲੈ ਜਾਇਆ ਗਿਆ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਅਹੀਰਵਾਲ ਦਾ ਉਹ ਜਾਂਬਾਜ ਹੀਰਾ ਸ਼ਹੀਦ ਹੋ ਕੇ ਮਾਂ ਭਾਰਤੀ ਦੀ ਗੋਦ ’ਚ ਸੌਂ ਚੁੱਕਿਆ ਸੀ ਦੱਸਿਆ ਜਾਂਦਾ ਹੈ ਕਿ ਡਿਪਟੀ ਕਮਾਂਡੈਂਟ ਸੁਖਬੀਰ ਸਿੰਘ ਨੇ ਕਾਰਗਿਲ ਦੇ ਯੁੱਧ ’ਚ ਪਹਿਲੀ ਸ਼ਹਾਦਤ ਦਿੱਤੀ ਸੀ

1988 ’ਚ ਅੱਤਵਾਦਗ੍ਰਸਤ ਪੰਜਾਬ ’ਚ ਹੋਈ ਸੀ ਤੈਨਾਤੀ

ਸਾਲ 1988 ’ਚ ਅੱਤਵਾਦਗ੍ਰਸਤ ਪੰਜਾਬ ’ਚ ਸੁਖਬੀਰ ਸਿੰਘ ਦੀ ਤੈਨਾਤੀ ਕੀਤੀ ਗਈ ਉੱਥੇ ਆਪਣੀ ਬਹਾਦਰੀ ਨਾਲ ਉਹ ਫੌਜ ’ਚ ਉੱਚ ਅਧਿਕਾਰੀਆਂ ਵੱਲੋਂ ਬਿਹਤਰ ਅਫਸਰ ਦੀ ਸੂਚੀ ’ਚ ਗਿਣੇ ਜਾਣ ਲੱਗੇ ਪੰਜਾਬ ’ਚ ਤੈਨਾਤੀ ਦੇ ਦੋ ਸਾਲਾਂ ਬਾਅਦ ਸਾਲ 1990 ’ਚ ਸੁਖਬੀਰ ਸਿੰਘ ਨੂੰ ਫਿਰ ਤੋਂ ਅੱਤਵਾਦ ਪ੍ਰਭਾਵਿਤ ਜੰਮੂ-ਕਸ਼ਮੀਰ ਇਲਾਕੇ ’ਚ ਭੇਜ ਦਿੱਤਾ ਗਿਆ ਸਾਲ 1992 ’ਚ ਸੁਖਬੀਰ ਸਿੰਘ ਦੀ ਚੋਣ ਐੱਨਐੱਸਜੀ ਮਾਨੇਸਰ ਲਈ ਹੋਈ ਇੱਥੋਂ 7 ਸਾਲਾਂ ਬਾਅਦ ਸਾਲ 1999 ’ਚ ਉਨ੍ਹਾਂ ਨੂੰ ਫਿਰ ਤੋਂ ਜੰਮੂ-ਕਸ਼ਮੀਰ ’ਚ ਤੈਨਾਤ ਕੀਤਾ ਗਿਆ ਜੰਮੂ-ਕਸ਼ਮੀਰ ’ਚ ਤੈਨਾਤੀ ਦਾ ਉਨ੍ਹਾਂ ਦਾ ਇਹ ਆਖਰੀ ਸਫਰ ਸੀ 26 ਮਈ 2003 ਨੂੰ ਉਸ ਸਮੇਂ ਦੇ ਰਾਜਪਾਲ ਬਾਬੂ ਪਰਮਾਨੰਦ ਨੇ ਡਿਪਟੀ ਕਮਾਂਡੈਂਟ ਸੁਖਬੀਰ ਸਿੰਘ ਦੇ ਪਿੰਡ ਧਾਮਲਾਵਾਸ ’ਚ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕੀਤਾ ਸੀ

ਕਾਰਗਿਲ ਯੁੱਧ ਤੋਂ ਬਾਅਦ ਸਾਂਸਦ ਬਣੀ ਸ਼ਹੀਦ ਦੀ ਵੀਰਾਂਗਣਾ

ਕਾਰਗਿਲ ਸ਼ਹੀਦ ਡਿਪਟੀ ਕਮਾਂਡੈਂਟ ਸੁਖਬੀਰ ਸਿੰਘ ਦੇ ਵੀਰਗਤੀ ਨੂੰ ਪ੍ਰਾਪਤ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸ਼ਹੀਦ ਦੀ ਵੀਰਾਂਗਣਾ ਡਾ. ਸੁਧਾ ਯਾਦਵ (34) ਨੂੰ 13ਵੀਂ ਲੋਕਸਭਾ ਲਈ ਚੋਣ ਮੈਦਾਨ ’ਚ ਉਤਾਰਿਆ ਉਹ ਆਈਆਈਟੀ ਰੁੜ੍ਹਕੀ ਤੋਂ ਕੈਮਿਸਟਰੀ ਤੋਂ ਪੀਐੱਚਡੀ ’ਚ ਗੋਲਡ ਮੈਡਲਿਸਟ ਹਨ ਉਹ ਉਸ ਸਮੇਂ ਕੈਮਿਸਟਰੀ ਦੀ ਅਧਿਆਪਕਾ ਸੀ

ਅਹੀਰਵਾਲ ਦੇ ਇਨ੍ਹਾਂ ਫੌਜੀਆਂ ਨੇ ਵੀ ਜਾਂਬਾਜੀ ਨਾਲ ਲੜੀ ਜੰਗ

ਗੁਰੂਗ੍ਰਾਮ ਤੋਂ ਰੇਵਾੜੀ ਤੱਕ ਅਹੀਰਵਾਲ ਖੇਤਰ ਕਿਹਾ ਜਾਂਦਾ ਹੈ ਅਹੀਰਵਾਲ ਮਤਲਬ ਫੌਜੀਆਂ ਦੀ ਖਾਨ ਆਜ਼ਾਦੀ ਤੋਂ ਪਹਿਲਾਂ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਇੱਥੋਂ ਦੇ ਫੌਜੀ ਦੇਸ਼ ਦੇ ਫੌਜੀਆਂ ’ਚ ਆਪਣਾ ਮਹੱਤਵਪੂਰਨ ਸਥਾਨ ਬਣਾਏ ਹੋਏ ਹੈ ਸਾਲ 1999 ’ਚ ਹੋਏ ਕਾਰਗਿਲ ਯੁੱਧ ’ਚ ਅਹੀਰਵਾਲ ਦੇ ਹੋਰ ਕਈ ਫੌਜੀਆਂ ਨੇ ਜਾਂਬਾਜੀ ਦਿਖਾਈ ਇਸ ’ਚ ਗੁਰੂਗ੍ਰਾਮ ਦੇ ਪਿੰਡ ਦੌਲਤਾਬਾਦ ਕੂਨੀ ਨਿਵਾਸੀ ਸਿਪਾਹੀ ਬਜਿੰਦਰ ਸਿੰਘ, ਮੁਮਤਾਜਪੁਰ ਪਿੰਡ ਨਿਵਾਸੀ ਲਾਂਸ ਨਾਇਕ ਆਜ਼ਾਦ ਸਿੰਘ ਅਤੇ ਪਿੰਡ ਗੁੱਡੀ ਨਿਵਾਸੀ ਅਹਿਮਦ ਅਲੀ ਸ਼ਾਮਲ ਹਨ ਇਸ ਤੋਂ ਇਲਾਵਾ ਰੇਵਾੜੀ ਦੇ ਪਿੰਡ ਰਤਨਥਲ ਬਾਸ ਤੋਂ ਸੂਬੇਦਾਰ ਰਾਮਨਿਵਾਸ ਵੀ ਕਾਰਗਿਲ ’ਚ ਸ਼ਹੀਦ ਹੋਏ ਸਨ ਉਹ 23-ਗ੍ਰੈਨੇਡੀਅਰ ’ਚ ਫੌਜ ਭਰਤੀ ਹੋਏ ਸਨ ਸਾਲ 1999 ’ਚ ਕਾਰਗਿਲ ਯੁੱਧ ’ਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ ਕਾਰਗਿਲ ਹੀਰੋ ਸੂਬੇਦਾਰ ਰਾਮਨਿਵਾਸ ਦੀ ਯਾਦ ’ਚ ਪਤਨੀ ਫੂਲਵਤੀ ਨੇ ਹੀ ਉਨ੍ਹਾਂ ਦੀ ਯਾਦ ’ਚ ਪਿੰਡ ’ਚ ਇੱਕ ਸਮਾਰਕ ਬਣਵਾਇਆ ਹੋਇਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!