ਸੂਜੀ ਦਾ ਹਲਵਾ
Table of Contents
Suji Ka Halwa ਸਮੱਗਰੀ:
- ਸੂਜੀ ਇੱਕ ਕੱਪ,
- ਘਿਓ ਇੱਕ ਕੱਪ,
- ਵੇਸਣ ਇੱਕ ਵੱਡਾ ਚਮਚ,
- ਕੇਸਰ ਦੀਆਂ ਕਿਸਮਾਂ,
- ਇਲਾਇਚੀ ਪਾਊਡਰ 1/2 ਛੋਟੇ ਚਮਚ,
- ਕੱਟੇ ਬਾਦਾਮ-ਇੱਕ ਵੱਡਾ ਚਮਚ,
- ਕੱਟੇ ਹੋਏ ਕਾਜੂ ਇੱਕ ਵੱਡਾ ਚਮਚ,
- ਪਿਸਤਾ,
- ਸੁਨਹਿਰੀ ਕਿਸ਼ਮਿਸ਼ ਇੱਕ ਵੱਡਾ ਚਮਚ
Suji Ka Halwa ਬਣਾਉਣ ਦੀ ਵਿਧੀ:
ਇੱਕ ਕੜਾਹੀ ਨੂੰ ਅੱਗ ’ਤੇ ਰੱਖੋ ਅਤੇ ਇੱਕ ਕੱਪ ਘਿਓ ਪਾਓ ਘਿਓ ਪਿਘਲਣ ਤੋਂ ਬਾਅਦ ਇੱਕ ਕੱਪ ਸੂਜੀ ਪਾ ਕੇ ਹਲਕੇ ਸੇਕੇ ’ਚ ਸੂਜੀ ਦਾ ਰੰਗ ਬਦਲਣ ਤੱਕ ਚੰਗੀ ਤਰ੍ਹਾਂ ਭੁੰਨ ਲਓ ਇੱਕ ਮਿੰਟ ਭੁੰਨਣ ਤੋਂ ਬਾਅਦ, ਇੱਕ ਟੇਬਲ-ਸਪੂਨ ਵੇਸਣ (ਕਣਕ ਦਾ ਆਟਾ ਵੀ ਇਸਤੇਮਾਲ ਕਰ ਸਕਦੇ ਹੋ) ਪਾਓ ਅਤੇ ਲਗਾਤਾਰ ਚਲਾਉਂਦੇ ਰਹੋ ਹੁਣ
ਇੱਕ ਪੈਨ ਨੂੰ ਗੈਸ ’ਤੇ ਰੱਖੋ ਉਸ ’ਚ 3 ਕੱਪ ਪਾਣੀ, ਇੱਕ ਚਮਚ ਘਿਓ, ਕੁਝ ਕੇਸਰ ਦੇ ਧਾਗੇ, 1/2 ਟੀਸਪੂਨ ਇਲਾਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਗਰਮ ਕਰੋ ਸੂਜੀ ਦਾ ਰੰਗ ਬਦਲਣ ਤੋਂ ਬਾਅਦ ਇੱਕ ਟੇਬਲ ਸਪੂਨ ਕੱਟੇ ਹੋਏ ਬਾਦਾਮ, ਇੱਕ ਟੇਬਲ-ਸਪੂਨ ਕੱਟੇ ਹੋਏ ਕਾਜੂ, ਕੱਟਿਆ ਹੋਇਆ ਪਿਸਤਾ ਅਤੇ ਇੱਕ ਟੇਬਲ-ਸਪੂਨ ਕਿਸ਼ਮਿਸ਼ ਪਾ ਕੇ 30 ਸੈਕਿੰਡਾਂ ਲਈ ਭੁੰਨੋ ਫਿਰ ਗੈਸ ਬੰਦ ਕਰ ਦਿਓ
ਹੁਣ ਥੋੜ੍ਹਾ-ਥੋੜ੍ਹਾ ਕਰਕੇ, ਗਰਮ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਸੇਕਾ ਚਾਲੂ ਕਰੋ ਅਤੇ ਹਲਵੇ ਨੂੰ ਇੱਕ ਮਿੰਟ ਤੱਕ ਪਕਾਓ ਇੱਕ ਮਿੰਟ ਬਾਅਦ ਇੱਕ ਕੱਪ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਇਸ ’ਚ ਦੋ ਟੀ-ਸਪੂਨ ਘਿਓ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਸੇਕਾ ਬੰਦ ਕਰ ਦਿਓ ਅਤੇ ਹਲਵੇ ਨੂੰ ਕੱਟੇ ਹੋਏ ਮੇਵੇ ਨਾਲ ਸਜਾ ਕੇ ਸਰਵ ਕਰੋ