Sugar Apple - sachi shiksha punjabi

ਰਸੀਲਾ ਸਵਾਦਿਸ਼ਟ ਅਤੇ ਗੁਣਕਾਰੀ ਫਲ ਸ਼ਰੀਫਾ

ਸ਼ਰੀਫਾ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਸਟਰਡ ਐਪਲ, ਸ਼ੂਗਰ ਐਪਲ, ਚੋਰਿਮੋਇਆ, ਸੀਤਾਫਲ ਆਦਿ ਇਹ ਬਹੁਤ ਜ਼ਿਆਦਾ ਪ੍ਰਚੱਲਿਤ ਫਲ ਨਹੀਂ ਹੈ, ਪਰ ਇਸ ਦੇ ਹੈਲਥ ਬੈਨੀਫਿਟਸ ਬਹੁਤ ਜ਼ਿਆਦਾ ਹਨ ਇਹ ਫਲ ਹਰੇ ਰੰਗ ਦਾ ਹੁੰਦਾ ਹੈ ਅਤੇ ਹਾਈ ਐਲਟੀਚਿਊਡ ਵਾਲੇ ਏਰਿਆ ’ਚ ਪਾਇਆ ਜਾਂਦਾ ਹੈ ਇਸ ਫਲ ਦਾ ਟੈਕਸਚਰ ਕਰੀਮੀ ਅਤੇ ਸਵਾਦ ਬਹੁਤ ਮਿੱਠਾ ਹੁੰਦਾ ਹੈ ਜੋ ਪਾਈਨਐਪਲ ਅਤੇ ਕੇਲੇ ਤੋਂ ਮਿਲਦਾ ਹੈ ਇਸ ਦਾ ਨਾਂਅ ਕਸਟਰਡ ਐਪਲ ਵੀ ਇਸ ਦੇ ਕਰੀਮੀ ਟੈਕਸਚਰ ਦੀ ਵਜ੍ਹਾ ਨਾਲ ਪਿਆ ਹੈ

ਸ਼ਰੀਫਾ ਭਾਵ ਸੀਤਾਫਲ ਦੇਖਣ ’ਚ ਜਿੰਨਾ ਅਜੀਬ ਹੈ, ਖਾਣ ’ਚ ਓਨਾ ਹੀ ਸਵਾਦਿਸ਼ਟ ਅਤੇ ਗੁਣਾਂ ਨਾਲ ਭਰਪੂਰ ਹੈ ਇਹ ਅਜਿਹਾ ਫਲ ਹੈ, ਜਿਸ ਦੀ ਮਿਠਾਸ ਕੁਝ ਵੱਖਰੇ ਕਿਸਮ ਦੀ ਹੈ ਜਦੋਂ ਇਸ ਨੂੂੰ ਖਾਧਾ ਜਾਂਦਾ ਹੈ, ਮੂੰਹ ’ਚ ਇਸ ਦਾ ਮਿੱਠਾ ਰਸ ਪੂਰੀ ਤਰ੍ਹਾਂ ਘੁਲ ਜਾਂਦਾ ਹੈ ਅਤੇ ਆਨੰਦ ਮਹਿਸੂਸ ਹੁੰਦਾ ਹੈ ਆਯੂਰਵੈਦਾਚਾਰਿਆ ਵੀ ਇਸ ਫਲ ਦੇ ਮੁਰੀਦ ਹਨ ਇਹ ਇੱਕ ਵਿਦੇਸ਼ੀ ਫਲ ਹੈ, ਪਰ ਭਾਰਤ ਦੇ ਕੁਝ ਪ੍ਰਾਚੀਨ ਮੰਦਰਾਂ ਅਤੇ ਗੁਫਾਵਾਂ ’ਚ ਇਸ ਦੀ ਆਕਰਿਤੀ ਦੇਖਣ ਨੂੰ ਮਿਲ ਜਾਂਦੀ ਹੈ

ਅਜਿਹਾ ਕਿਹਾ ਜਾਂਦਾ ਹੈ ਕਿ ਵਣਵਾਸ ਦੌਰਾਨ ਮਾਤਾ ਸੀਤਾ ਨੇ ਸ੍ਰੀਰਾਮ ਜੀ ਨੂੰ ਇਸ ਫਲ ਨੂੰ ਖਾਣ ਲਈ ਦਿੱਤਾ ਸੀ, ਉਦੋਂ ਤੋਂ ਇਸ ਦਾ ਨਾਂਅ ਸੀਤਾਫਲ ਪੈ ਗਿਆ ਸ਼ਰੀਫਾ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਕਸਟਰਡ ਐਪਲ, ਸ਼ੂਗਰ ਐਪਲ, ਚੋਰਿਮੋਇਆ, ਸੀਤਾਫਲ ਆਦਿ ਇਹ ਬਹੁਤ ਜ਼ਿਆਦਾ ਪ੍ਰਚੱਲਿਤ ਫਲ ਨਹੀਂ ਹੈ, ਪਰ, ਇਸਦੇ ਹੈਲਥ ਬੈਨੀਫਿਟਸ ਬਹੁਤ ਜ਼ਿਆਦਾ ਹਨ ਇਹ ਫਲ ਹਰੇ ਰੰਗ ਦਾ ਹੁੰਦਾ ਹੈ ਅਤੇ ਹਾਈ ਐਲਟੀਚਿਊਡ ਵਾਲੇ ਏਰੀਆ ’ਚ ਪਾਇਆ ਜਾਂਦਾ ਹੈ

Also Read :-

ਇਸ ਫਲ ਦਾ ਟੈਕਸਚਰ ਕਰੀਮੀ ਅਤੇ ਸਵਾਦ ਬਹੁਤ ਮਿੱਠਾ ਹੁੰਦਾ ਹੈ ਜੋ ਪਾਈਨਐਪਲ ਅਤੇ ਕੇਲੇ ਤੋਂ ਮਿਲਦਾ ਹੈ ਇਸ ਦਾ ਨਾਂਅ ਕਸਟਰਡ ਐਪਲ ਵੀ ਇਸ ਦੇ ਕਰੀਮੀ ਟੈਕਸਚਰ ਦੀ ਵਜ੍ਹਾ ਨਾਲ ਪਿਆ ਹੈ ਇਹ ਫਲ ਵਿਟਾਮਿਨ ਸੀ, ਮੈਗਨੀਸ਼ੀਅਮ, ਵਿਟਾਮਿਨ ਈ6 ਅਤੇ ਆਇਰਨ ਆਦਿ ਨਾਲ ਭਰਪੂਰ ਹੁੰਦਾ ਹੈ ਹਾਰਟ ਅਤੇ ਡਾਈਬਿਟੀਜ਼ ਦੋਵੇਂ ਹਾਲਤਾਂ ’ਚ ਕਸਟਰਡ ਐਪਲ ਨੂੰ ਫਾਇਦੇਮੰਦ ਮੰਨਿਆ ਗਿਆ ਹੈ ਪਰ ਇਸ ਦੇ ਹੋਰ ਕਈ ਫਾਇਦੇ ਵੀ ਹੋ ਸਕਦੇ ਹਨ

ਸ਼ਰੀਫਾ ਕਈ ਨਿਊਟ੍ਰੀਐਂਟਸ ਨਾਲ ਭਰਪੂਰ ਹੁੰਦਾ ਹੈ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ’ਚ ਪੋਟੇਸ਼ੀਅਮ, ਮੈਗਨੀਸ਼ੀਅਮ, ਫਾਈਬਰ, ਵਿਟਾਮਿਨ-ਏ, ਵਿਟਾਮਿਨ-ਸੀ, ਫਾਈਬਰ, ਪ੍ਰੋਟੀਨ ਅਤੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਇਹ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਣ ’ਚ ਮੱਦਦ ਕਰਦਾ ਹੈ

ਸ਼ਰੀਫਾ (ਕਸਟਰਡ ਐਪਲ) ਦਾ ਵਿਗਿਆਨਕ ਨਾਂਅ ਐਨੋਨਾ ਸਕਵੈਮੋਸਾ ਹੈ ਇਸ ਦਾ ਸਬੰਧ ਐਨੋਨੇਸੀ ਪਰਿਵਾਰ ਨਾਲ ਹੈ ਇਹ ਮੁੱਖ ਤੌਰ ’ਤੇ ਉਸ਼ਣਕਟੀਬੰਧੀ (ਟਰਾਪੀਕਲ) ਅਮਰੀਕਾ ਅਤੇ ਭਾਰਤ ਨਾਲ ਹੈ ਅਤੇ ਇਸ ਦਾ ਦਰਖੱਤ ਛੋਟਾ ਜਿਹਾ ਹੁੰਦਾ ਹੈ ਇਹ ਦੁਨੀਆਂ ’ਚ ਵੰਡਿਆ (ਡਿਸਟ੍ਰੀਬਿਊਟ) ਜਾਂਦਾ ਹੈ ਅਤੇ ਇਹ ਦੱਖਣ ਅਤੇ ਮੱਧ ਅਮਰੀਕਾ, ਅਸਟਰੇਲੀਆ ਅਤੇ ਅਫਰੀਕਾ ’ਚ ਪਾਇਆ ਜਾਂਦਾ ਹੈ ਅਤੇ ਹੁਣ ਇਸ ਦੀ ਖੇਤੀ ਫਿਲੀਪੀਂਸ, ਏਸ਼ੀਆ ਅਤੇ ਵੈਸਟ ਇੰਡੀਜ਼ ’ਚ ਕੀਤੀ ਜਾਂਦੀ ਹੈ

ਮੰਨਿਆ ਜਾਂਦਾ ਹੈ ਕਿ ਇਸ ਦੇ ਦਰੱਖਤ ਦੀ ਵਰਤੋਂ ਕਈ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਫਲ ਨੂੰ ਖਾਧਾ ਜਾ ਸਕਦਾ ਹੈ ਇਸ ਦਾ ਫਲ 20-30 ਬਲਾਕਾਂ (ਸੈਗਮੈਂਟ) ’ਚ ਵੰਡਿਆ ਹੁੰਦਾ ਹੈ ਜਿਸ ’ਚ ਸਫੈਦ ਗੁੱਦਾ ਹੁੰਦਾ ਹੈ ਹਰ ਬਲਾਕ ’ਚ ਗੁੱਦੇ ਅੰਦਰ ਸਖਤ, ਚਮਕਦਾਰ ਭੂਰਾ-ਕਾਲਾ ਬੀਜ ਹੁੰਦਾ ਹੈ ਇਸ ਪੌਦੇ ਦੇ ਮੁੱਖ ਹਿੱਸੇ ਹਨ ਇਸ ਦਾ ਫਲ, ਪੱਤੇ, ਬੀਜ, ਜੜ੍ਹ ਅਤੇ ਛਾਲ, ਅਤੇ ਇਨ੍ਹਾਂ ਸਾਰਿਆਂ ਦੀ ਵਰਤੋਂ ਕਈ ਰੋਗਾਂ ਦੇ ਇਲਾਜ ’ਚ ਕੀਤੀ ਜਾਂਦੀ ਹੈ ਅਤੇ ਇਸ ’ਚ ਦਵਾਈ ਅਤੇ ਨਿਊਟ੍ਰਾਸਊਟੀਕਲ ਗੁਣ ਵੀ ਹੁੰਦੇ ਹਨ ਸ਼ਰੀਫਾ ਫਲ (ਕਸਟਰਡ ਐਪਲ) ਨੂੰ ਸੀਤਾਫਲ, ਸ੍ਰੀਫਲ ਅਤੇ ਕ੍ਰਿਸ਼ਣਗੁਰੂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ

ਸ਼ਰੀਫਾ ਦੀ ਨਿਊਟ੍ਰਿਸ਼ਨਲ ਵੈਲਿਊ:

100 ਗ੍ਰਾਮ ਸ਼ਰੀਫਾ ਦਾ ਨਿਊਟ੍ਰਿਸ਼ਨਲ ਵੈਲਿਊ ਹੁੰਦੀ ਹੈ- ਊਰਜਾ 101 ਕਿਲੋ ਕੈਲੋਰੀ, ਕੁੱਲ ਵਸਾ 0.6 ਗ੍ਰਾਮ, ਪ੍ਰੋਟੀਨ 1.7 ਗ੍ਰਾਮ, ਕਾਰਬੋਹਾਈਡ੍ਰੇਟ 25.2 ਗ੍ਰਾਮ, ਡਾਈਟਰੀ ਫਾਈਬਰ 2. ਗ੍ਰਾਮ, ਕੈਲਸ਼ੀਅਮ 30 ਮਿਲੀਗ੍ਰਾਮ, ਪੋਟੈਸ਼ੀਅਮ 382 ਮਿਲੀਗ੍ਰਾਮ, ਫਾਸਫੋਰਸ 21 ਮਿਲੀਗ੍ਰਾਮ, ਆਇਰਨ 0/71 ਮਿਲੀਗ੍ਰਾਮ, ਮੈਗਨੀਸ਼ੀਅਮ 18 ਮਿਲੀਗ੍ਰਾਮ, ਸੋਡੀਅਮ 4 ਮਿਲੀਗ੍ਰਾਮ, ਵਿਟਾਮਿਨ-ਸੀ 19/2 ਮਿਲੀਗ੍ਰਾਮ, ਵਿਟਾਮਿਨ-ਏ 33 ਆਈਯੂ

ਬਾਜ਼ਾਰ ’ਚ ਕਿਵੇਂ ਕਰੀਏ ਸੀਤਾਫਲ ਦੀ ਚੋਣ:

  • ਸੀਤਾਫਲ ਖਰੀਦਦੇ ਸਮੇਂ, ਸਖ਼ਤ ਫਲ ’ਚੋਂ ਚੁਣੋ, ਜੋ ਬਹੁਤ ਜ਼ਿਆਦਾ ਪੱਕੇ ਹੋਏ ਅਤੇ ਗਿੱਲਗਿੱਲੇ ਨਾ ਹੋਣ ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦਾ ਛਿਲਕਾ ਬਿਨਾਂ ਦਾਗ ਜਾਂ ਚੀਰੇ ਲੱਗਿਆ ਹੋਇਆ ਹੋਵੇ
  • ਖਾਣ ਲਈ ਸੀਤਾਫਲ ਚੁਣਦੇ ਸਮੇਂ, ਸਮਾਨ ਰੰਗ ਵਾਲਾ ਫਲ ਚੁਣੋ ਜੋ ਹਲਕਾ ਨਰਮ ਲੱਗੇ
  • ਇਸ ਫਲ ਦਾ ਉੱਪਰੀ ਹਿੱਸਾ ਹਲਕਾ ਸੁਨਹਿਰਾ ਲੱਗ ਸਕਦਾ ਹੈ, ਪਰ ਫਲ ਕਾਲਾ, ਨਰਮ ਅਤੇ ਨਮੀ ਨਾਲ ਭਰਿਆ ਹੋਇਆ ਨਹੀਂ ਦਿਖਣਾ ਚਾਹੀਦਾ

ਸੀਤਾਫਲ ਖਾਣ ਦੇ ਫਾਇਦੇ:

ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਦੂਰ:

ਸ਼ਰੀਫਾ ਡਾਇਟਰੀ ਫਾਈਬਰ ਦਾ ਹਾਈ ਸੋਰਸ ਹੈ ਜੋ ਪਾਚਣ ਸ਼ਕਤੀ ਲਈ ਮੱਦਦਗਾਰ ਸਾਬਤ ਹੋ ਸਕਦਾ ਹੈ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ, ਤਾਂ ਸ਼ਰੀਫਾ ਦੀ ਵਰਤੋਂ ਕਰ ਸਕਦੇ ਹੋ

ਦਿਲ ਨੂੰ ਰੱਖਦਾ ਹੈ ਸਿਹਤਮੰਦ:

ਸ਼ਰੀਫੇ ’ਚ ਭਰਪੂਰ ਮਾਤਰਾ ’ਚ ਪੋਟੇਸ਼ੀਅਮ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ’ਚ ਸਹਾਇਕ ਹਨ ਇਹ ਹਰਟ ਨਾਲ ਜੁੜੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਣ ’ਚ ਲਾਭਕਾਰੀ ਸਾਬਤ ਹੋ ਸਕਦਾ ਹੈ

ਅੱਖਾਂ ਦੀ ਰੌਸ਼ਨੀ ਵਧਾਉਣ ’ਚ ਸਹਾਇਕ:

ਇਸ ’ਚ ਭਰਪੂਰ ਮਾਤਰਾ ’ਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਕਈ ਪੋਸ਼ਕ ਤੱਤ ਮੌਜ਼ੂਦ ਹੁੰਦੇ ਹਨ, ਜੋ ਅੱਖਾਂ ਦੀ ਰੌਸ਼ਨੀ ਵਧਾਉਣ ’ਚ ਮੱਦਦ ਕਰ ਸਕਦੇ ਹਨ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਡਾਈਟ ’ਚ ਸ਼ਰੀਫਾ ਸ਼ਾਮਲ ਕਰ ਸਕਦੇ ਹੋ

ਅਸਥਮਾ:

ਸ਼ਰੀਫੇ ’ਚ ਵਿਟਾਮਿਨ ਬੀ-6 ਲੋਂੜੀਦੀ ਮਾਤਰਾ ’ਚ ਹੁੰਦਾ ਹੈ, ਜੋ ਅਸਥਮਾ ਦੇ ਰੋਗੀਆਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਡਾਈਟ ’ਚ ਸ਼ਰੀਫਾ ਦੀ ਵਰਤੋਂ ਕਰਦੇ ਹੋ, ਤਾਂ ਅਸਥਮਾ ਦੇ ਅਟੈਕ ਤੋਂ ਬਚ ਸਕਦੇ ਹੋ
ਚਮੜੀ ਅਤੇ ਵਾਲਾਂ ਲਈ ਫਾਇਦੇਮੰਦ:
ਸ਼ਰੀਫੇ ’ਚ ਮੌਜ਼ੂਦ ਵਿਟਾਮਿਨ-ਏ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ’ਚ ਮੱਦਦਗਾਰ ਹੈ ਇਹ ਏਜਿੰਗ ਦੀ ਸਮੱਸਿਆ ਤੋਂ ਰਾਹਤ ਦਿਵਾ ਸਕਦਾ ਹੈ

ਕਮਜ਼ੋਰੀ ਹੋ ਸਕਦੀ ਹੈ ਦੂਰ:

ਇਹ ਫਲ ਪੋਟੇਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ’ਚ ਕਮਜ਼ੋਰੀ ਨੂੰ ਦੂਰ ਕਰਨ ’ਚ ਲਾਭਦਾਇਕ ਸਾਬਤ ਹੋ ਸਕਦਾ ਹੈ ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ, ਤਾਂ ਇਸ ਨਾਲ ਬਲੱਡ ਸਰਕੂਲੇਸ਼ਨ ’ਚ ਸੁਧਾਰ ਹੋ ਸਕਦਾ ਹੈ ਜਿਸ ਨਾਲ ਥਕਾਣ ਦੂਰ ਹੋ ਸਕਦੀ ਹੈ

ਸੁਧਾਰੋ ਮੂਢ:

ਸੀਤਾਫਲ ’ਚ ਵਿਟਾਮਿਨ ਬੀ-6 ਹੁੰਦਾ ਹੈ, ਜੋ ਡੋਪਾਮਾਈਨ ਅਤੇ ਸੈਰੋਟੋਨਿਨ ਦੀ ਪ੍ਰੋਡਕਸ਼ਨ ਨੂੰ ਵਧਾਉਂਦਾ ਹੈ ਇਹ ਨਿਊਰੋਟ੍ਰਾਂਸਮਿਟਰਸ ਮੂਢ ਨੂੰ ਸੁਧਾਰਨ ਲਈ ਫਾਇਦੇਮੰਦ ਹੈ ਇਸ ਦੀ ਕਮੀ ਨਾਲ ਸਟਰੈਸ, ਡਿਪ੍ਰੈਸ਼ਨ ਅਤੇ ਹੋਰ ਮੈਂਟਲ ਹੈਲਥ ਸਮੱਸਿਆਵਾਂ ਹੋ ਸਕਦੀਆਂ ਹਨ

ਸ਼ਰੀਫਾ ਦਾ ਇਸਤੇਮਾਲ ਕਿਵੇਂ ਕਰੀਏ?

  • ਸ਼ਰੀਫਾ ਦਾ ਇਸਤੇਮਾਲ ਕਈ ਸਵਾਦਿਸ਼ਟ, ਮਿੱਠੇ ਵਿਅੰਜਨ ਬਣਾਉਣ ’ਚ ਕੀਤਾ ਜਾਂਦਾ ਹੈ ਜਿਵੇਂ ਫਿਰਨੀ, ਰਬੜੀ ਅਤੇ ਖੀਰ ਇਸ ਦਾ ਇਸਤੇਮਾਲ ਆਈਸਕ੍ਰੀਮ, ਜੂਸ ਅਤੇ ਮਿਲਕਸ਼ੇਕ ਬਣਾਉਣ ਲਈ ਵੀ ਕੀਤਾ ਜਾਂਦਾ ਹੈ ਇਸ ਦਾ ਇਸਤੇਮਾਲ ਚਮੜੀ ਦੀ ਸੁਰੱਖਿਆ ਲਈ ਬਣਾਏ ਜਾਣ ਵਾਲੇ ਸੁੰਦਰਤਾ ਦੇ ਪ੍ਰੋਡਕਟਾਂ (ਕਾਸਮੈਟਿਕ) ’ਚ ਵੀ ਕੀਤਾ ਜਾਂਦਾ ਹੈ
  • ਸ਼ਰੀਫਾ ਦੇ ਪੱਤਿਆਂ ’ਚੋਂ ਨਿਕਲੇ ਅਰਕ (ਲੀਫ ਐਕਸਟ੍ਰੈਕਟ) ਨਾਲ ਵਾਲਾਂ ਦੇ ਵਧਣ ’ਚ ਵੀ ਮੱਦਦ ਮਿਲਦੀ ਹੈ
  • ਸ਼ਰੀਫਾ ਦੇ ਹੋਰ ਹਿੱਸਿਆਂ ਜਿਵੇਂ ਕਿ ਪੱਤਿਆਂ ਜਾਂ ਗੁੱਦੇ ਨੂੰ ਪੀਸ ਕੇ ਲੇਪ ਬਣਾ ਕੇ ਜ਼ਖਮ, ਫੋੜੇ-ਫੁਨਸੀਆਂ ’ਤੇ ਲਗਾਇਆ ਜਾ ਸਕਦਾ ਹੈ ਇਸ ਦਾ ਇਸਤੇਮਾਲ ਕਬਜ ਨੂੰ ਕੰਟਰੋਲ ਕਰਨ ਲਈ ਰੇਚਕ (ਲੈਕਸੇਟਿਵ) ਦੇ ਤੌਰ ’ਤੇ ਵੀ ਕੀਤਾ ਜਾਂਦਾ ਹੈ
  • ਰੈਗੂਲਰ ਤੌਰ ’ਤੇ ਸ਼ਰੀਫਾ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਆਯੂਰਵੈਦਿਕ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ ਉਹ ਤੁਹਾਨੂੰ ਆਪਣੀ ਸਿਹਤ ਸਥਿਤੀ (ਹੈਲਥ ਕੰਡੀਸ਼ਨ) ਅਨੁਸਾਰ ਇਸ ਨੂੰ ਲੈਣ ਦਾ ਸਹੀ ਤਰੀਕਾ ਅਤੇ ਸਹੀ ਖੁਰਾਕ ਬਾਰੇ ਦੱਸਣਗੇ ਨਾਲ ਹੀ, ਬਿਨਾਂ ਡਾਕਟਰ ਦੀ ਸਲਾਹ ਦੇ ਆਧੁਨਿਕ ਦਵਾਈਆਂ (ਮਾਡਰਨ ਮੈਡੀਸਨ) ਦੇ ਚੱਲ ਰਹੇ ਕਿਸੇ ਵੀ ਇਲਾਜ ਨੂੰ ਬੰਦ ਨਾ ਕਰੋ ਜਾਂ ਇਨ੍ਹਾਂ ਦੇ ਬਦਲੇ ਆਯੂਰਵੈਦਿਕ/ਹਰਬਲ ਦਵਾਈਆਂ ਨੂੰ ਲੈਣਾ ਸ਼ੁਰੂ ਨਾ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!