Apaar ID Card -sachi shiksha punjabi

ਦੇਸ਼ਭਰ ਦੇ ਵਿਦਿਆਰਥੀਆਂ ਨੂੰ ਮਿਲੇਗੀ ਯੂਨਿਕ ਆਈਡੀ ‘ਅਪਾਰ’

ਨਵੀਂ ਸਿੱਖਿਆ ਨੀਤੀ ਆਉਣ ਤੋਂ ਬਾਅਦ ਭਾਰਤ ਸਾਲ ’ਚ ਸਿੱਖਿਆ ਦੇ ਖੇਤਰ ’ਚ ਅਹਿਮ ਬਦਲਾਅ ਹੋ ਰਹੇ ਹਨ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਇੱਕ ਵੱਡਾ ਅਪਡੇਟ ਆਇਆ ਹੈ ਜਿਸ ਅਨੁਸਾਰ ਹੁਣ ਹਰ ਵਿਦਿਆਰਥੀ ਦਾ ‘ਅਪਾਰ ਆਈਡੀ ਕਾਰਡ’ ਬਣਾਇਆ ਜਾਵੇਗਾ ਹੁਣ ਸਵਾਲ ਇਹ ਹੈ ਕਿ ‘ਅਪਾਰ ਆਈਡੀ ਕਾਰਡ’ ਕੀ ਹੈ?

ਅਪਾਰ ਦਾ ਫੁੱਲ ਫਾਰਮ ਹੈ-Apaar – automated Permanent Academic Account  Registry ਅਤੇ ਇਹ One Nation One Student id ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਪਾਰ ਵਿਦਿਆਰਥੀਆਂ ਦਾ ਇੱਕ ਡੇਟਾਬੇਸ ਹੋਵੇਗਾ ਜਿਸ ਦੇ ਜ਼ਰੀਏ ਆਧਾਰ ਕਾਰਡ ਵਾਂਗ ਉਨ੍ਹਾਂ ਦਾ ਇੱਕ ਯੂਨੀਕ ਨੰਬਰ ਹੋਵੇਗਾ ਸਰਲ ਭਾਸ਼ਾ ’ਚ ਕਹੀਏ ਤਾਂ ਅਪਾਰ ਕਾਰਡ ਹਰੇਕ ਵਿਦਿਆਰਥੀ ਲਈ ਇੱਕ ਖਾਸ ਪਛਾਣ ਸੰਖਿਆ ਹੋਵੇਗੀ ਇਹ ਕਾਰਡ ਕੌਮੀ ਸਿੱਖਿਆ ਨੀਤੀ ਤਹਿਤ ਲਾਗੂ ਕੀਤਾ ਜਾ ਰਿਹਾ ਹੈ

ਇਸ ਕਾਰਡ ਦੀ ਵਰਤੋਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ ਕੀਤਾ ਜਾ ਸਕਦਾ ਹੈ ਅਪਾਰ ਕਾਰਡ ’ਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪ੍ਰੀਖਿਆ ਨਤੀਜਾ, ਸਰਟੀਫਿਕੇਟ ਵੈਰੀਫਿਕੇਸ਼ਨ, ਸਕਿੱਲ ਟ੍ਰੇਨਿੰਗ, ਇੰਟਰਨਸ਼ਿਪ, ਸਕਾਲਰਸ਼ਿਪ, ਐਵਾਰਡ, ਐਕਸਟਰਾ ਕਰੀਕੁਲਰ ਐਕਟੀਵਿਟੀਜ਼, ਓਲੰਪੀਆਡ, ਸਪੋਰਟਸ ’ਚ ਕੌਮੀ ਜਾਂ ਕੌਮਾਂਤਰੀ ਪੱਧਰ ’ਤੇ ਕੋਈ ਸਥਾਨ ਪ੍ਰਾਪਤ ਕੀਤਾ ਹੋਵੇ ਜਾਂ ਹੋਰ ਕੋਈ ਉਪਲੱਬਧੀ ਵਰਗੀਆਂ ਸਾਰੀਆਂ ਜਾਣਕਾਰੀਆਂ ਡਿਜ਼ੀਟਲ ਫਾਰਮ ’ਚ ਮੌਜ਼ੂਦ ਹੋਣਗੀਆਂ, ਜਿਸ ਨੂੰ ਅਪਾਰ ਕਾਰਡ ਨੰਬਰ ਜ਼ਰੀਏ ਕਦੇ ਵੀ ਅਕਸੈੱਸ ਕੀਤਾ ਜਾ ਸਕਦਾ ਹੈ ਦੂਜੇ ਸ਼ਬਦਾਂ ’ਚ ਕਹੀਏ ਤਾਂ ਸੰਬੰਧਿਤ ਵਿਦਿਆਰਥੀ ਦੀ ਸਿੱਖਿਅਕ ਯਾਤਰਾ ਦਾ ਪੂਰਾ ਰਿਕਾਰਡ ਆਪਾਰ ਕਾਰਡ ’ਚ ਹੋਵੇਗਾ ਅਤੇ ਇਹ ਰਿਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ

Apaar ID Card ਅਪਾਰ ਆਈਡੀ ਕਾਰਡ ਕਿਵੇਂ ਬਣੇਗਾ?

ਅਪਾਰ ਕਾਰਡ ਬਣਵਾਉਣ ਲਈ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਸਗੋਂ ਵਿਦਿਆਰਥੀ ਜਿਸ ਸਕੂਲ, ਕਾਲਜ ਜਾਂ ਯੂਨੀਵਰਸਿਟੀ ’ਚ ਪੜ੍ਹਾਈ ਕਰ ਰਿਹਾ ਹੈ, ਉੱਥੇ ਇਹ ਕਾਰਡ ਜਾਰੀ ਹੋਵੇਗਾ ਅਪਾਰ ਕਾਰਡ ਬਣਾਉਣ ਲਈ ਸਭ ਤੋਂ ਪਹਿਲਾਂ ਆਧਾਰ ਵੈਰੀਫਿਕੇਸ਼ਨ ਜ਼ਰੀਏ ਸਬੰਧਿਤ ਵਿਦਿਆਰਥੀਆਂ ਦਾ ਡੇਟਾ ਵੈਰੀਫਾਈ ਕੀਤਾ ਜਾਵੇਗਾ ਇਸ ਦੇ ਲਈ ਬੱਚਿਆਂ ਨੂੰ ਇੱਕ ਤੈਅ ਫਾਰਮੈਟ ਦਾ ਫਾਰਮ ਦਿੱਤਾ ਜਾ ਰਿਹਾ ਹੈ ਇਸ ਫਾਰਮ ਨੂੰ ਮਾਪਿਆਂ ਤੋਂ ਭਰਵਾ ਕੇ ਜਮ੍ਹਾ ਕਰਵਾਇਆ ਜਾਵੇਗਾ ਇਸ ਕਾਰਡ ਨੂੰ ਬਣਾਉਣ ਲਈ ਮਾਪਿਆਂ ਦੀ ਸਹਿਮਤੀ ਵੀ ਲਈ ਜਾਵੇਗੀ ਆਧਾਰ ’ਚ ਦਿੱਤੀ ਗਈ

ਵਿਦਿਆਰਥੀਆਂ ਨਾਲ ਸਬੰਧਿਤ ਜਾਣਕਾਰੀ ਜਿਵੇਂ ਵਿਦਿਆਰਥੀ ਦਾ ਨਾਂਅ, ਪਤਾ, ਫੋਟੋ, ਜਨਮ ਮਿਤੀ, Çਲੰਗ ਆਦਿ ਨੂੰ ਸਿੱਖਿਆ ਮੰਤਰਾਲੇ ਆਪਣੇ ਕੋਲ ਸੁਰੱਖਿਅਤ ਰੱਖੇਗਾ ਸਿੱਖਿਆ ਮੰਤਰਾਲੇ ਸਿਰਫ ਵਿੱਦਿਅਕ ਉਪਯੋਗ ਲਈ ਇਸ ਦਾ ਇਸਤੇਮਾਲ ਕਰੇਗਾ ਅਪਾਰ ਨਾਲ ਜੁੜੇ ਰਿਕਾਰਡ ਡਿਜ਼ੀਲਾਕਰ ’ਚ ਉਪਲੱਬਧ ਹੋਣਗੇ ਆਧਾਰ ਕਾਰਡ ਅਤੇ ਵੋਟਰ ਕਾਰਡ ਵਾਂਗ ਅਪਾਰ ਆਈਡੀ ਕਾਰਡ ਵੀ ਪੂਰੇ ਦੇਸ਼ ’ਚ ਲਾਗੂ ਹੋਵੇਗੀ ਇਸ ਕਾਰਡ ਦੀ ਇੱਕ ਖਾਸੀਅਤ ਇਹ ਵੀ ਹੋਵੇਗੀ ਕਿ ਜੇਕਰ ਕਿਸੇ ਵਿਦਿਆਰਥੀ ਦਾ ਕਾਰਡ ਬਣਨ ਤੋਂ ਬਾਅਦ ਜੇਕਰ ਉਸ ਦਾ ਸਕੂਲ ਜਾਂ ਕਾਲਜ ਬਦਲ ਜਾਂਦਾ ਹੈ ਤਾਂ ਕੋਈ ਫਰਕ ਨਹੀਂ ਪਵੇਗਾ ਇਹ ਕਾਰਡ ਹਮੇਸ਼ਾ ਕੰਮ ਆਵੇਗਾ ਅਤੇ ਭਵਿੱਖ ’ਚ ਇਸ ਦੀ ਵਰਤੋਂ ਕਰਨਾ ਹਰ ਵਿਦਿਆਰਥੀ ਲਈ ਜ਼ਰੂਰੀ ਹੋ ਜਾਵੇਗੀ

Apaar ID Card ਅਪਾਰ ਆਈਡੀ ਕਾਰਡ ਦੇ ਫਾਇਦੇ

ਇਸ ਕਾਰਡ ਨੂੰ ਬਣਾਉਣ ਦਾ ਮਕਸਦ ਇੱਕ ਸਕਾਰਾਤਮਕ ਬਦਲਾਅ ਲਿਆਉਣਾ ਹੈ ਇਸ ਦੇ ਜ਼ਰੀਏ ਸਰਕਾਰਾਂ ਲਿਟਰੇਸੀ ਰੇਟ, ਡਰਾਪ ਆਊਟ ਰੇਟ ਅਤੇ ਹੋਰ ਜ਼ਰੂਰੀ ਅੰਕੜੇ ਜਾਣ ਸਕਣਗੀਆਂ ਇਸ ਜ਼ਰੀਏ ਡੁਪਲੀਕੇਟ ਐਜ਼ੁਕੇਸ਼ਨਲ ਸਰਟੀਫਿਕੇਟ ’ਤੇ ਲਗਾਮ ਲੱਗੇਗੀ ਅਪਾਰ ਕਾਰਡ ਨੂੰ ਬਣਾਉਣ ਦੌਰਾਨ ਸਟੀਕਤਾ ਨੂੰ ਬਣਾਏ ਰੱਖਣ ਲਈ ਸਿਰਫ ਫਰਸਟ ਪਾਰਟੀ ਵੱਲੋਂ ਜਾਰੀ ਕੀਤੇ ਗਏ ਸਰਟੀਫਿਕੇਟ ਹੀ ਸਿਸਟਮ ’ਚ ਡਿਪਾਜਿਟ ਕੀਤੇ ਜਾਣ ਦੀ ਮਨਜ਼ੂਰੀ ਹੋਵੇਗੀ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਵਿਦਿਆਰਥੀਆਂ ਦੀ ਅਪਾਰ ਆਈਡੀ ਕਾਰਡ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ

ਜੇਕਰ ਕਿਸੇ ਵਿਦਿਆਰਥੀ ਨੂੰ ਆਪਣਾ ਸਕੂਲ ਬਦਲਣਾ ਹੈ ਜਾਂ ਫਿਰ ਕਿਸੇ ਸਕਾਲਰਸ਼ਿਪ ਲਈ ਬਿਨੈ ਕਰਨਾ ਹੈ ਤਾਂ ਇਸ ਦੇ ਲਈ ਉਸ ਨੂੰ ਅਪਾਰ ਆਈਡੀ ਕਾਰਡ ਦਿਖਾਉਣਾ ਹੋਵੇਗਾ, ਇਸ ਕਾਰਡ ਜ਼ਰੀਏ ਸਬੰਧਿਤ ਵਿਦਿਆਰਥੀ ਦੀ ਪੂਰਨ ਜਾਣਕਾਰੀ ਪਤਾ ਚੱਲ ਜਾਵੇਗੀ ਰੇਲ ਅਤੇ ਬੱਸ ਕਨਸੈਸ਼ਨ ’ਚ ਵੀ ਅਪਾਰ ਨੰਬਰ ਦੀ ਵਰਤੋਂ ਹੋ ਸਕੇਗੀ ਕੋਰਸ ਕ੍ਰੇਡਿਟ ਟਰਾਂਸਫਰ ’ਚ ਅਸਾਨੀ ਹੋਵੇਗੀ ਜੇਕਰ ਤੁਸੀਂ ਕਿਸੇ ਕੋਰਸ ਦੇ ਦੋ ਵਿਸ਼ੇ ਪੜ੍ਹ ਚੁੱਕੇ ਹੋ ਅਤੇ ਹੋਰ ਵਿਸ਼ੇ ਬਾਅਦ ’ਚ ਪੜ੍ਹਦੇ ਹੋ ਤਾਂ ਇਸ ’ਚ ਜਾਣਕਾਰੀ ਰਹੇਗੀ ਕਿ ਤੁਸੀਂ ਦੋ ਵਿਸ਼ੇ ਸ਼ੁਰੂਆਤ ’ਚ ਪੜ੍ਹ ਚੁੱਕੇ ਹੋ ਇਹ ਦੁਬਾਰਾ ਨਹੀਂ ਪੜ੍ਹਨੇ ਹੋਣਗੇ ਅਪਾਰ ’ਚ ਸਰਟੀਫਿਕੇਟ ਵੈਰੀਫਾਈਡ ਰਹਿਣਗੇ ਵਾਰ-ਵਾਰ ਵੈਰੀਫਿਕੇਸ਼ਨ ਦਾ ਝੰਜਟ ਖ਼ਤਮ ਹੋਵੇਗਾ ਤੁਸੀਂ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ ਜਾਂ ਕੋਈ ਡਿਗਰੀ ਲਈ ਹੈ, ਤਾਂ ਅਜਿਹੀਆਂ ਸੂਚਨਾਵਾਂ ਅਪਡੇਟ ਹੁੰਦੀਆਂ ਰਹਿਣਗੀਆਂ

ਤੁਸੀਂ ਕਿਸੇ ਯੋਜਨਾ, ਕਨਸੈਸ਼ਨ, ਐਵਾਰਡ ਦੇ ਯੋਗ ਹੋ, ਤਾਂ ਅਪਾਰ ਆਈਡੀ ਦੱਸਦੇ ਹੀ ਸਬੰਧਿਤ ਸੰਸਥਾ ਨੂੰ ਪਤਾ ਚੱਲ ਜਾਵੇਗਾ ਨੈਸ਼ਨਲ ਕ੍ਰੇਡਿਟ ਫਰੇਮਵਰਕ ਆਉਣ ਤੋਂ ਬਾਅਦ ਮਲਟੀਪਲ ਐਗਜ਼ਿਟ, ਐਂਟਰੀ, ਨਵੇਂ ਕੋਰਸਾਂ ’ਚ ਲੈਟਰਲ ਐਂਟਰੀ ਆਦਿ ’ਚ ਅਜਿਹੇ ਤੰਤਰ ਦੀ ਜ਼ਰੂਰਤ ਸੀ, ਜਿੱਥੇ ਇੱੱਕ ਹੀ ਪਲੇਟਫਾਰਮ ’ਤੇ ਸਭ ਕੁਝ ਪਤਾ ਚੱਲ ਸਕੇ ਕਈ ਵਾਰ ਵੱਖ-ਵੱਖ ਏਜੰਸੀਆਂ ਕੋਲ ਇੱਕ ਹੀ ਸੰਸਥਾ ਬਾਰੇ ਉਪਲੱਬਧ ਡੇਟਾ ’ਚ ਵੀ ਕਮੀਆਂ ਹੁੰਦੀਆਂ ਹਨ ਹੁਣ ਇੱਕ ਹੀ ਪਲੇਟਫਾਰਮ ਨਾਲ ਡੇਟਾ ਸ਼ੇਅਰਿੰਗ ਨਾਲ ਹਰ ਕਿਸਮ ਦੀਆਂ ਸਮੱਸਿਆਵਾਂ ਖ਼ਤਮ ਹੋਣਗੀਆਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!