stem cell therapy -sachi shiksha punjabi

ਬਲੱਡ ਕੈਂਸਰ ਵਰਗੀਆਂ ਲਾ-ਇਲਾਜ ਬਿਮਾਰੀਆਂ ਦੇ ਇਲਾਜ ’ਚ ਵੀ ਕਾਰਗਰ ਸਟੇਮ ਸੈੱਲ ਥੇਰੈਪੀ

ਪੂਜਨੀਕ ਗੁਰੂ ਜੀ ਵੀ ਦੇ ਰਹੇ ਸਟੇਮ ਸੈੱਲ ਅਤੇ ਡੀਐੱਨਏ ਸੋਧ ’ਤੇ ਜ਼ੋਰ

ਸਟੇਮ ਸੈੱਲ ਨਾਲ ਬਿਮਾਰੀਆਂ ਦਾ ਇਲਾਜ ਕਰਨ ਦੇ ਨਾਲ-ਨਾਲ ਡੀਐੱਨਏ ਤੱਕ ਠੀਕ ਕੀਤਾ ਜਾ ਸਕਦਾ ਹੈ ਇਹ ਕਹਿਣਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ, ਪੂਜਨੀਕ ਗੁਰੂ ਜੀ ਦਾ ਮੰਨਣਾ ਹੈ ਕਿ ਮੌਜ਼ੂਦਾ ਸਮੇਂ ’ਚ ਵਧ ਰਹੀਆਂ ਬਿਮਾਰੀਆਂ ਅਤੇ ਕਮਜ਼ੋਰ ਹੋ ਰਹੀ ਇਮਿਊਨਿਟੀ ਨੂੰ ਠੀਕ ਕਰਨ ਲਈ ਸਟੇਮ ਸੈੱਲ ਇਲਾਜ ਜ਼ਰੂਰੀ ਹੋ ਗਿਆ ਹੈ

ਜੇਕਰ ਇਨਸਾਨ ਦੇ ਡੀਐੱਨਏ ਨੂੰ ਠੀਕ ਕਰ ਲਿਆ ਜਾਵੇ ਤਾਂ ਪੂਰੀ ਬਾੱਡੀ ਦੀਆਂ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਪਿਛਲੇ ਇੱਕ ਦਹਾਕੇ ਤੋਂ ਸਟੇਮ ਸੈੱਲ ਅਤੇ ਡੀਐੱਨਏ ਸਬੰਧੀ ਸੋਧ ਅਤੇ ਇਲਾਜ ’ਤੇ ਜ਼ੋਰ ਦੇ ਰਹੇ ਹਨ ਇਸ ਮਾਮਲੇ ’ਚ ਕਾਫੀ ਹੱਦ ਤੱਕ ਸੰਸਥਾ ਦੇ ਡਾਕਟਰ ਸਾਹਿਬਾਨਾਂ ਨੇ ਵੀ ਕੰਮ ਕੀਤਾ ਅਤੇ 2016 ’ਚ ਸਟੇਮ ਸੈੱਲ ਨਾਲ ਇੱਕ 9 ਸਾਲ ਦੀ ਬੱਚੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ’ਚ ਸਫਲਤਾ ਪ੍ਰਾਪਤ ਕੀਤੀ ਗਈ

ਬਲੱਡ ਕੈਂਸਰ ਦੇ ਮਰੀਜ਼ਾਂ ’ਚੋਂ ਸਿਰਫ 30 ਪ੍ਰਤੀਸ਼ਤ ਮਰੀਜ਼ ਹੀ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਟਰਾਂਸਪਲਾਂਟ ਲਈ ਆਪਣੇ ਪਰਿਵਾਰਾਂ ਦੇ ਅੰਦਰ ਹੀ ਡੋਨਰ ਮਿਲ ਜਾਂਦੇ ਹਨ ਬਾਕੀ 70 ਪ੍ਰਤੀਸ਼ਤ ਮਰੀਜ਼ਾਂ ਨੂੰ ਬਾਹਰੀ ਅਤੇ ਮੈਚਿੰਗ ਪ੍ਰੋਫਾਈਲ ਵਾਲੇ ਲੋਕਾਂ ’ਤੇ ਡੋਨੇਸ਼ਨ ਲਈ ਨਿਰਭਰ ਰਹਿਣਾ ਪੈਂਦਾ ਹੈ, ਜੋ ਇੱਕ ਵੱਡੀ ਚੁਣੌਤੀ ਹੈ ਅੰਕੜਿਆਂ ਮੁਤਾਬਕ, ਭਾਰਤ ’ਚ ਹਰ ਸਾਲ ਤਕਰੀਬਨ 70,000 ਲੋਕ ਬਲੱਡ ਕੈਂਸਰ ਦੇ ਚੱਲਦਿਆਂ ਆਪਣੀ ਜਾਨ ਗੁਆ ਦਿੰਦੇ ਹਨ, ਜਦਕਿ ਸਟੇਮ ਸੈੱਲ ਡੋਨਰਾਂ ਦੀ ਗਿਣਤੀ ਲਗਭਗ 0.04 ਪ੍ਰਤੀਸ਼ਤ ਹੀ ਹੈ

ਰਾਜੀਵ ਗਾਂਧੀ ਕੈਂਸਰ ਹਸਪਤਾਲ ਅਤੇ ਸੋਧ ਸੰਸਥਾਨ ’ਚ ਹੇੇਮਾਟੋਆਨਕੋਲਾਜੀ ਅਤੇ ਬੋਨ ਮੈਰੋ ਟਰਾਂਸਪਲਾਂਟ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਨਰਿੰਦਰ ਅਗਰਵਾਲ ਕਹਿੰਦੇ ਹਨ ਕਿ ਭਾਰਤ ’ਚ ਬਲੱਡ ਕੈਂਸਰ ਇੱਕ ਵੱਡੇ ਖਤਰੇ ਦੇ ਰੂਪ ’ਚ ਸਾਹਮਣੇ ਆਇਆ ਹੈ, ਜਿਸ ਨਾਲ ਵੱਡੀ ਗਿਣਤੀ ’ਚ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋ ਰਹੀਆਂ ਹਨ ਅਜਿਹੇ ’ਚ ਇਸ ਖਤਰਨਾਕ ਬਿਮਾਰੀ ਦਾ ਅਸਰਦਾਰ ਢੰਗ ਨਾਲ ਇਲਾਜ ਕਰਨਾ ਬੇਹੱਦ ਜ਼ਰੂਰੀ ਹੈ ਡੋਨਰਾਂ ਦੀ ਕਮੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਪੂਰੀ ਤਰ੍ਹਾਂ ਮੈਚ ਹੋਣ ਵਾਲੇ ਡੋਨਰਾਂ ਦਾ ਅਨੁਪਾਤ ਵੀ 1/10 ਲੱਖ ਹੈ ਸਟੇਮ ਸੈੱਲ ਟਰਾਂਸਪਲਾਂਟ ਬਲੱਡ ਕੈਂਸਰ ਦੇ ਇਲਾਜ ’ਚ ਇੱਕ ਬੇਹੱਦ ਅਸਰਦਾਰ ਕਿਸਮ ਦੇ ਇਲਾਜ ਦਾ ਰੂਪ ਹੈ

Also Read: 

ਫਾਇਦੇਮੰਦ ਹੈ ਇਹ ਥੇਰੈਪੀ

ਮੈਡੀਕਲ ਸਾਇੰਸ ਦਾ ਦਾਅਵਾ ਹੈ ਕਿ ਡਿਮੇਂਸ਼ੀਆ, ਆਟਿਜ਼ਮ, ਮਲਟੀਪਲ ਸਕਲੇਰੋਸਿਸ ਅਤੇ ਸੈਰੇਬਰਲ ਪਾਲਸੀ ਵਰਗੀਆਂ ਬਿਮਾਰੀਆਂ ਦਾ ਇਲਾਜ ਸਟੇਮ ਸੈੱਲ ਥੇਰੈਪੀ ਨਾਲ ਸੰਭਵ ਹੈ, ਇਹ ਇਲਾਜ ਥੋੜ੍ਹਾ ਮਹਿੰਗਾ ਹੈ ਸਟੇਮ ਕੋਸ਼ਿਕਾ ਜਾਂ ਮੂਲ ਕੋਸ਼ਿਕਾ ਅਜਿਹੀਆਂ ਕੋਸ਼ਿਕਾਵਾਂ ਹੁੰਦੀਆਂ ਹਨ, ਜਿਨ੍ਹਾਂ ’ਚ ਸਰੀਰ ਦੇ ਕਿਸੇ ਵੀ ਅੰਗ ਨੂੰ ਵਿਕਸਿਤ ਕਰਨ ਦੀ ਸਮਰੱਥਾ ਹੁੰਦੀ ਹੈ, ਇਸ ਦੇ ਨਾਲ ਹੀ ਇਹ ਸਰੀਰ ਦੀ ਦੂਜੀ ਕੋਸ਼ਿਕਾ ਦੇ ਰੂਪ ’ਚ ਵੀ ਖੁਦ ਨੂੰ ਢਾਲ ਸਕਦੀ ਹੈ ਵਿਗਿਆਨਕਾਂ ਅਨੁਸਾਰ ਇਨ੍ਹਾਂ ਕੋਸ਼ਿਕਾਵਾਂ ਨੂੰ ਸਰੀਰ ਦੀ ਕਿਸੇ ਵੀ ਕੋਸ਼ਿਕਾ ਦੀ ਮੁਰੰਮਤ ਲਈ ਵਰਤਿਆ ਜਾ ਸਕਦਾ ਹੈ

ਕੋਸ਼ਿਕਾਵਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਇਨ੍ਹਾਂ ਨੂੰ ਲੈਬ ’ਚ ਵੀ ਵਿਕਸਤ ਕੀਤਾ ਜਾ ਸਕਦਾ ਹੈ ਹਾਲੇ ਤੱਕ ਦੋ ਤਰ੍ਹਾਂ ਦੀਆਂ ਸਟੇਮ ਕੋਸ਼ਿਕਾਵਾਂ ’ਤੇ ਹੀ ਰਿਸਰਚ ਕੀਤੀ ਜਾ ਰਹੀ ਹੈ, ਐਂਬ੍ਰਯੋਨਿਕ ਜਾਂ ਭਰੂਣ ਕੋਸ਼ਿਕਾ ਅਤੇ ਅਡਲਟ ਭਰੂਣ ਸਟੇਮ ਕੋਸ਼ਿਕਾ ਉਸ ਸਮੇਂ ਕੱਢ ਲਈ ਜਾਂਦੀ ਹੈ, ਜਦੋਂ ਬੱਚਾ ਪੇਟ ’ਚ ਬਣ ਰਿਹਾ ਹੁੰਦਾ ਹੈ, ਪਰ ਇਸ ਨੂੰ ਅਨੈਤਿਕ ਮੰਨਿਆ ਜਾ ਰਿਹਾ ਹੈ, ਜਦਕਿ ਬਾਲਗ ਸਟੇਮ ਕੋਸ਼ਿਕਾਵਾਂ ਤੋਂ ਖਾਸ ਤਰ੍ਹਾਂ ਦੀਆਂ ਕੋਸ਼ਿਕਾਵਾਂ ਹੀ ਵਿਕਸਤ ਕੀਤੀਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਬਲੱਡ ਕੈਂਸਰ, ਲਿੰਮਫੋਮਾ, ਮੈਲੋਮਾ ਵਰਗੇ ਕੈਂਸਰ ਦੇ ਇਲਾਜ ਲਈ ਸਟੇਮ ਕੋਸ਼ਿਕਾ ਥੇਰੈਪੀ ਪਹਿਲਾਂ ਤੋਂ ਹੀ ਅਮਲ ’ਚ ਲਿਆਂਦੀ ਜਾ ਚੁੱਕੀ ਹੈ

Çਲੰਮਫੋਮਾ ਭਾਵ ਅਜਿਹਾ ਕੈਂਸਰ ਜੋ ਬਿਮਾਰੀਆਂ ਨਾਲ ਲੜਨ ਵਾਲੀਆਂ ਕੋਸ਼ਿਕਾਵਾਂ ਨੂੰ ਖ਼ਤਮ ਕਰਦਾ ਹੈ, ਮੈਲੋਮਾ ਭਾਵ ਅਜਿਹਾ ਬਲੱਡ ਕੈਂਸਰ ਜਿਸ ’ਚ ਪਲਾਜ਼ਮਾ ਕੋਸ਼ਿਕਾਵਾਂ ਵਧ ਜਾਂਦੀਆਂ ਹਨ ਸਟੇਮ ਸੈੱਲ ਥੇਰੈਪੀ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕੀਤੀਆਂ ਜਾ ਸਕਣਗੀਆਂ, ਇਸ ਦੇ ਲਈ ਵੱਡੇ ਪੈਮਾਨੇ ’ਤੇ ਰਿਸਰਚ ਜਾਰੀ ਹੈ ਅਤੇ ਬਹੁਤ ਸਾਰੇ ਦੇਸ਼ਾਂ ’ਚ ਇਹ ਥੇਰੈਪੀ ਸ਼ੁਰੂ ਵੀ ਕੀਤੀ ਜਾ ਚੁੱਕੀ ਹੈ ਸਟੇਮ ਸੈੱਲ ਟਰਾਂਸਪਲਾਂਟ ਨੂੰ ਲੈ ਕੇ ਜਿਸ ਵੱਡੇ ਪੈਮਾਨੇ ’ਤੇ ਰਿਸਰਚ ਕੀਤੀ ਜਾ ਰਹੀ ਹੈ ਉਸ ਨਾਲ ਨਾ ਸਿਰਫ ਰਿਸਰਚਰਾਂ ’ਚ ਸਗੋਂ ਮਰੀਜ਼ਾਂ ’ਚ ਵੀ ਉਮੀਦ ਜਗੀ ਹੈ, ਉਮੀਦ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਅਜਿਹਾ ਰਸਤਾ ਜ਼ਰੂਰ ਨਿਕਲੇਗਾ ਕਿ ਹੁਣ ਤੱਕ ਲਾ-ਇਲਾਜ ਕਹੀਆਂ ਜਾਣ ਵਾਲੀਆਂ ਬਿਮਾਰੀਆਂ ਵੀ ਸਟੇਮ ਸੈੱਲ ਟਰਾਂਸਪਲਾਂਟ ਰਾਹੀਂ ਠੀਕ ਹੋ ਜਾਣਗੀਆਂ ਅਤੇ ਇਨਸਾਨ ਦੀ ਔਸਤ ਉਮਰ ਵੀ ਵਧ ਜਾਵੇਗੀ

ਸਟੇਮ ਸਟੇਲ ਡੋਨੇਸ਼ਨ ਨੂੰ ਵਧਾਉਣ ਦੀ ਜ਼ਰੂਰਤ

ਭਾਰਤ ’ਚ ਬਲੱਡ ਕੈਂਸਰ ਤੋਂ ਪੀੜਤ ਲੋਕਾਂ ਨੂੰ ਇਲਾਜ ਦੇ ਤੌਰ ’ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰਕੇ ਸਟੇਮ ਸੈੱਲ ਟਰਾਂਸਪਲਾਂਟੇਸ਼ਨ ਕਰਾਉਣ ਵਾਲੇ ਮਰੀਜ਼ਾਂ ਨੂੰ ਆਸਾਨੀ ਨਾਲ ਮੈਚਿੰਗ ਡੋਨਰ ਨਹੀਂ ਮਿਲ ਪਾਉਂਦੇ ਕਰੀਬ 10 ਲੱਖ ਲੋਕਾਂ ’ਚੋਂ ਇੱਕ ਸ਼ਖ਼ਸ ਹੀ ਅਜਿਹਾ ਨਿੱਕਲਦਾ ਹੈ, ਜੋ ਮੈਚਿੰਗ ਡੋਨਰ ਦੇ ਤੌਰ ’ਤੇ ਸਾਹਮਣੇ ਆ ਕੇ ਮਰੀਜ਼ ਦੀ ਮੱਦਦ ਕਰ ਪਾਉਂਦਾ ਹੈ ਇਸ ਟਰੀਟਮੈਂਟ ਨਾਲ ਮਰੀਜ਼ ਦੀ ਹਾਲਤ ’ਚ ਬਦਲਾਅ ਆ ਸਕਦਾ ਹੈ, ਪਰ ਇੱਕ ਮੈਚਿੰਗ ਡੋਨਰ ਦਾ ਮਿਲਣਾ ਸਭ ਤੋਂ ਔਖਾ ਕੰਮ ਹੁੰਦਾ ਹੈ ਅਜਿਹੇ ’ਚ ਮੈਡੀਕਲ ਭਾਈਚਾਰੇ ਨਾਲ ਜੁੜੇ ਲੋਕਾਂ ਵੱਲੋਂ ਭਾਰਤ ’ਚ ਸਟੇਮ ਸੈੱਲ ਟਰਾਂਸਪਲਾਂਟੇਸ਼ਨ ਨੂੰ ਲੈ ਕੇ ਆਮ ਜਨਤਾ ’ਚ ਹੋਰ ਜ਼ਿਆਦਾ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਬਲੱਡ ਕੈਂਸਰ ਖਿਲਾਫ ਸੰਘਰਸ਼ਮਈ ਇੱਕ ਗੈਰ-ਸਰਕਾਰੀ ਸੰਗਠਨ ਡੀਕੇਐੱਮਐੱਸ ਬੀਐੱਮਐੱਸਟੀ ਫਾਊਂਡੇਸ਼ਨ ਇੰਡੀਆ ਭਾਰਤ ’ਚ ਸਵੈਇੱਛਾ ਨਾਲ ਸਟੇਮ ਸਟੇਲ ਡੋਨੇਸ਼ਨ ਦੀ ਸੰਸਕ੍ਰਿਤੀ ਨੂੰ ਵਾਧਾ ਦੇਣ ’ਤੇ ਜ਼ੋਰ ਦੇ ਰਹੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!