ਰਹੋ ਟੈਨਸ਼ਨ ਫ੍ਰੀ
ਦੁਖੀ ਹੋਣ ਅਤੇ ਤਨਾਅਗਸ੍ਰਤ ਹੋਣ ’ਚ ਫਰਕ ਹੈ ਹਾਲਾਂਕਿ ਇਹ ਦੋਵੇਂ ਹੀ ਸਥਿਤੀਆਂ ਇੱਕ-ਦੂਜੇ ਨੂੰ ਕੰਪਲੀਮੈਂਟ ਕਰਦੀਆਂ ਹਨ ਦੁੱਖ ਅਤੇ ਤਨਾਅ ਹੀ ਜਿਵੇਂ ਅੱਜ ਵਿਅਕਤੀ ਦਾ ਮੁਕੱਦਰ ਬਣ ਗਿਆ ਹੈ ਗਰੀਬ ਗਰੀਬੀ ਤੋਂ ਦੁਖੀ ਹੈ ਅਮੀਰ ਤਨਾਅ ਦੇ ਮਾਰੇ ਪ੍ਰੇਸ਼ਾਨ ਹੈ, ਪਰ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਗਰੀਬ ਸਿਰਫ ਦੁਖੀ ਹੈ, ਤਨਾਅਗ੍ਰਸਤ ਨਹੀਂ ਅਤੇ ਇਹ ਕਿ ਅਮੀਰ ਸਿਰਫ ਤਨਾਅਗ੍ਰਸਤ ਹੈ, ਦੁਖੀ ਨਹੀਂ
ਦੁੱਖ ਤਨਾਅ ਵਿਅਕਤੀ ਦਾ ਜੀਵਨ ਰਸ ਸੋਖ ਲੈਂਦੇ ਹਨ ਅਤੇ ਜ਼ਿੰਦਗੀ ਛੋਟੀ ਕਰ ਦਿੰਦੇ ਹਨ ਜੀਵਨ ’ਚ ਦੁੱਖਾਂ ਤੋਂ ਬਚਿਆ ਨਹੀਂ ਜਾ ਸਕਦਾ ਅਸਫਲਤਾ ਅਸੁਰੱਖਿਆ ਦਾ ਡਰ ਮੌਤ ਬਿਮਾਰੀ, ਆਰਥਿਕ ਨੁਕਸਾਨ ਆਦਿ ਅਜਿਹੀਆਂ ਗੱਲਾਂ ਹਨ ਜੋ ਵਿਅਕਤੀ ਨੂੰ ਤੋੜ ਕੇ ਰੱਖ ਦਿੰਦੀਆਂ ਹਨ ਅਤੇ ਤਨਾਅਗ੍ਰਸਤ ਕਰ ਦਿੰਦੀਆਂ ਹਨ ਦੁੱਖਾਂ ਦੇ ਸਮੁੰਦਰ ’ਚ ਡੁਬੋ ਦਿੰਦੀਆਂ ਹਨ ਇਨ੍ਹਾਂ ਤੋਂ ਉੱਭਰਨਾ ਮੁਸ਼ਕਲ ਹੈ ਪਰ ਅਸੰਭਵ ਨਹੀਂ ਜ਼ਰੂਰਤ ਹੈ ਤਾਂ ਬਸ ਦ੍ਰਿੜ੍ਹ ਇੱਛਾ-ਸ਼ਕਤੀ, ਮਜ਼ਬੂਤ ਵਿੱਲ-ਪਾਵਰ ਨਾਲ ਤਨਾਅ ਪ੍ਰਬੰਧਨ ਸਿੱਖਿਆ ਜਾ ਸਕਦਾ ਹੈ
Table of Contents
ਟੈਨਸ਼ਨ ਫ੍ਰੀ ਰਹਿਣ ਦੇ ਕੁਝ ਕਾਰਗਰ ਉਪਾਅ ਹਨ
ਮੈਡੀਟੇਸ਼ਨ:
ਮੈਡੀਟੇਸ਼ਨ ਭਾਵ ‘ਮਾਈਂਡ ਵਿਦਾਊਟ ਐਜੀਟੇਸ਼ਨ’ ਭਾਵ ਬਿਲਕੁਲ ਵਿਚਾਰ ਮੁਕਤ ਦਿਮਾਗ ਧਿਆਨ ਲਗਾਉਣ ਲਈ ਕਿਸੇ ਵੱਡੇ ਕੌਸ਼ਲ ਜਾਂ ਅਧਿਆਤਮ ਗੁਰੂ ਦੀ ਜ਼ਰੂਰਤ ਨਹੀਂ ਹੈ ਬਸ ਚਿੱਤ ਨੂੰ ਇਕਾਗਰ ਕਰਕੇ ਸ਼ਾਂਤ ਹੋ ਕੇ ਬੈਠ ਜਾਓ ਮਨ ’ਚ ਜੋ ਵਿਚਾਰ ਉੱਠ ਰਹੇ ਹਨ, ਉਨ੍ਹਾਂ ਨੂੰ ਖਾਮੋਸ਼ੀ ਨਾਲ ਦੇਖਦੇ ਰਹੋ, ਨਿਰਲਿਪਤ ਹੋ ਕੇ ਥੋੜ੍ਹੇ ਦਿਨ ਇਹ ਬੇਕਾਬੂ ਰਹਿਣਗੇ ਫਿਰ ਤੁਹਾਡਾ ਉਨ੍ਹਾਂ ’ਤੇ ਕੰਟਰੋਲ ਹੋਵੇਗਾ ਤਨਾਅਗ੍ਰਸਤ ਹੋਣ ਤੋਂ ਬਾਅਦ ਮੈਡੀਟੇਸ਼ਨ ਸ਼ੁਰੂੁ ਕਰਨ ਦੀ ਬਜਾਇ ਤਨਾਅ ’ਚ ਆਉਣ ਤੋਂ ਪਹਿਲਾਂ ਤੋਂ ਹੀ ਮੈਡੀਟੇਸ਼ਨ ਦੀ ਰੈਗੂਲਰ ਆਦਤ ਪਾ ਲਓ
ਖੁਦ ਲਈ ਵੀ ਜੀਓ:
ਭਾਰਤੀ ਨਾਰੀ ਦੀ ਛਵ੍ਹੀਂ ਹੁਣ ਆਤਮਤਿਆਗੀ ਬਲਿਦਾਨ ਦੀ ਦੇਵੀ ਦੀ ਨਹੀਂ ਰਹਿ ਗਈ ਉਹ ਆਪਣੇ ਲਈ ਜਿਉਣਾ ਵੀ ਸਿੱਖ ਗਈ ਹੈ ਪਰ ਫਿਰ ਵੀ ਘਰ ਬਾਹਰ ਦੀ ਦੂਹਰੀ ਜ਼ਿੰਦਗੀ ਦਾ ਭਾਰ ਉਸ ਨੂੰ ਐਨਾ ਥਕਾ ਦਿੰਦਾ ਹੈ ਕਿ ਉਹ ਆਪਣੇ ’ਤੇ ਓਨਾ ਧਿਆਨ ਨਹੀਂ ਦੇ ਪਾਉਂਦੀ ਜਿੰਨਾ ਜ਼ਰੂਰੀ ਹੈ ਸਮੇਂ-ਸਮੇਂ ’ਤੇ ਆਪਣੇ ਆਪ ਨੂੰ ਰਿਚਾਰਜ ਕਰਦੀ ਰਹੇ ਆਪਣੀ ਪ੍ਰਤੀ ਜਾਗਰੂਕ ਰਹੇ ਯੋਗ ਫਿਟਨੈੱਸ ਲਈ ਚੰਗਾ ਹੈ ਡਾਂਸ ਵੀ ਇੱਕ ਸੰਪੂਰਨ ਕਸਰਤ ਹੈ
ਸ਼ੌਂਕ ਨੂੰ ਪੈਦਾ ਹੋਣ ਦਿਓ:
ਹਰ ਵਿਅਕਤੀ ਦੇ ਕੁਝ ਨਾ ਕੁਝ ਸ਼ੌਂਕ ਜ਼ਰੂਰ ਹੁੰਦੇ ਹਨ ਆਧੁਨਿਕ ਨੈੱਟ ਸਰਫਿੰਗ ਹੋਵੇ ਜਾਂ ਖੇਡਾਂ, ਸਾਹਿਤਕ, ਸੰਗੀਤ, ਨਾਚ ਪ੍ਰੇਮ, ਪੇਂਟਿੰਗ ਦਾ ਹੋਵੇ ਜਾਂ ਹੈਂਡੀਕਰਾਫਟਸ, ਫੋਟੋਗ੍ਰਾਫੀ, ਐਕਟਿੰਗ ਜਾਂ ਪੁਰਾਤੱਤਵ ਜਾਂ ਇਸ਼ਤਿਹਾਰਬਾਜ਼ੀ ਨਾਲ ਸਬੰਧਿਤ ਕੁਝ ਵੀ ਹੋਵੇ, ਉਨ੍ਹਾਂ ਨੂੰ ਬਣਾਏ ਰੱਖੋ ਜ਼ਿੰਦਗੀ ’ਚ ਕੁਝ ਸ਼ੌਂਕ ਨਾ ਹੋਣ ਤਾਂ ਮਨੁੱਖ ਬੇਹੱਦ ਨੀਰਸ ਅਤੇ ਅਕਾਊ ਤਾਂ ਹੁੰਦਾ ਹੀ ਹੈ, ਤਨਾਅਗ੍ਰਸਤ ਵੀ ਰਹਿਣ ਲੱਗਦਾ ਹੈ ਇਹ ਸੌਂਕ ਹੀ ਤਾਂ ਹੈ ਜੋ ਤਨਾਅ ਤੋਂ ਛੁਟਕਾਰਾ ਦਿਵਾਉਂਦੇ ਹਨ ਇਨ੍ਹਾਂ ’ਚ ਰੁੱਝਿਆ ਰਹਿਣ ’ਤੇ ਮਨ ਭਟਕਣ ਤੋਂ ਬਚ ਜਾਂਦਾ ਹੈ ਨਕਾਰਾਤਮਕ ਵਿਚਾਰਾਂ ਤੋਂ ਛੁਟਕਾਰਾ ਮਿਲਦਾ ਹੈ ਜੋ ਟੈਨਸ਼ਨ ਕ੍ਰਿਏਟ ਕਰਦੇ ਹਨ
ਚੰਗਾ ਸੋਚੋ, ਸਹੀ ਸੋਚੋ:
ਹਮੇਸ਼ਾ ਦੂਜਿਆਂ ’ਚ ਬੁਰਾਈ ਲੱਭਦੇ ਰਹਿਣ ਨਾਲ ਮਨ ਖਰਾਬ ਹੁੰਦਾ ਹੈ ਨੈਗੇਟਿਵ ਵਾਈਬਸ ਪੈਦਾ ਹੁੰਦੀ ਹੈ ਸੇਰਿਟੋਨਿਨ ਹਾਰਮੋਨਜ਼ ਦਾ ਵਹਾਅ ਨਹੀਂ ਹੁੰਦਾ ਨਫ਼ਰਤ ਅੰਦਰ ਹੀ ਅੰਦਰ ਤੁਹਾਡੀ ਸ਼ਕਤੀ ਖ਼ਤਮ ਕਰਦੀ ਹੈ ਦੂਜਿਆਂ ਦੇ ਗੁਣਾਂ ਨੂੰ ਹਾਈਲਾਈਟ ਕਰਕੇ ਦੇਖੋ ਉਨ੍ਹਾਂ ਦੇ ਅਵਗੁਣਾਂ ’ਤੇ ਧਿਆਨ ਨਾ ਦਿਓ ਦੇਖੋ ਫਿਰ ਤੁਸੀਂ ਆਪਣੇ ਆਪ ਨੂੰ ਕਿੰਨਾ ਐਨਰਜੇਟਿਕ ਮਹਿਸੂਸ ਕਰਦੇ ਹੋ ਸਕਾਰਾਤਮਕ ਸੋਚ ਖੁਸ਼ ਰਹਿਣ ਸਫਲ ਜੀਵਨ ਦੀ ਪਹਿਲੀ ਸ਼ਰਤ ਹੈ
ਪਲਾਨਿੰਗ ਜ਼ਰੂਰੀ ਹੈ:
ਟੈਨਸ਼ਨ ਫ੍ਰੀ ਰਹਿਣ ਲਈ ਜੀਵਨ ’ਚ ਪਲਾਨ ਕਰਕੇ ਚੱਲੋ ਪਲਾਨਿੰਗ ਸਿਰਫ ਵੱਡੇ-ਵੱਡੇ ਦਫਤਰਾਂ ’ਚ ਹੀ ਨਹੀਂ ਹੁੰਦੀਆਂ ਪਲਾਨਿੰਗ ਘਰ ਦੇ ਕੰਮਾਂ ਲਈ ਵੀ ਅਹਿਮ ਹਨ ਕੰਮ ਦਾ ਭਾਰ ਕਿਹੋ ਜਿਹਾ ਵੀ ਹੋਵੇ, ਟੈਨਸ਼ਨ ਦਾ ਕਾਰਨ ਬਣ ਸਕਦਾ ਹੈ, ਇਸ ਲਈ ਉਸ ਨੂੰ ਪਹਿਲ ਦੇ ਹਿਸਾਬ ਨਾਲ ਨਿਪਟਾਓ ਇੱਕ ਵਾਰ ਓਨਾ ਹੀ ਕੰਮ ਕਰੋ ਜਿੰਨਾ ਤੁਹਾਡਾ ਤਨ-ਮਨ ਕਰਨ ਲਈ ਤਿਆਰ ਹੈ ਇਸੇ ਤਰ੍ਹਾਂ ਪਹਿਲਾਂ ਇੱਕ ਕੰਮ ਨਿਪਟਾ ਕੇ ਦੂਜੇ ਨੂੰ ਹੱਥ ਪਾਓ ਇਕੱਠੇ ਕਈ ਕੰਮਾਂ ’ਚ ਉਲਝਣ ਨਾਲ ਤੁਸੀਂ ਆਪਣਾ ਧਿਆਨ 100 ਫੀਸਦੀ ਉਸ ਨੂੰ ਨਹੀਂ ਦੇ ਸਕੋਂਗੇ ਇਸ ਤੋਂ ਬਾਅਦ ਸਿਰਫ ਅਸੰਤੁਸ਼ਟੀ ਹੀ ਹਾਸਲ ਹੋਵੇਗੀ
ਖੁਸ਼ੀਆਂ ਤਲਾਸ਼ੋ ਥੋੜ੍ਹੇ ’ਚ:
ਆਪਣੀਆਂ ਖੁਸ਼ੀਆਂ ਦਾ ਦਾਇਰਾ ਵੱਡਾ ਰੱਖੋ ਸਿਰਫ ਹੀਰੇ ਦੀ ਅੰਗੂਠੀ, ਕੰਗਨ ਜਾਂ ਵਧੀਆ ਇੰਪੋਰਟਿਡ ਸ਼ਾਨਦਾਰ ਗੱਡੀ ਹੀ ਆਪਣੀ ਖੁਸ਼ੀ ਦਾ ਕਾਰਨ ਨਾ ਮੰਨੋ ਆਪਣੀਆਂ ਖੁਸ਼ੀਆਂ ਨੂੰ ਸਸਤਾ ਰੱਖੋ ਤਾਂ ਕਿ ਤੁਸੀਂ ਉਨ੍ਹਾਂ ਨੂੰ ਥੋਕ ’ਚ ਅਫੋਰਡ ਕਰ ਸਕੋ ਬਸ ਨਜ਼ਰੀਆ ਬਦਲਣ ਦੀ ਗੱਲ ਹੈ ਇਸੇ ਤਰ੍ਹਾਂ ਸੁਪਰ ਵੂਮੈੱਨ ਬਣਨ ਦੇ ਫੇਰ ’ਚ ਆਪਣੇ ਰਾਤ ਅਤੇ ਦਿਨ ਦਾ ਚੈਨ ਨਾ ਗੁਆਓ ਜ਼ਿਆਦਾ ਇੱਛਾਵਾਂ ਸਿਰਫ ਤਨਾਅ ਦਿੰਦੀਆਂ ਹਨ ਓਨੀਆਂ ਹੀ ਉਮੀਦਾਂ ਰੱਖੋ ਜਿੰਨਾ ਕਰ ਸਕਣ ਦੀ ਤੁਹਾਡੇ ’ਚ ਸਮਰੱਥਾ ਹੈ
ਸ਼ਾਂਤੀ ਰੱਖੋ ਹਰ ਹਾਲ ’ਚ:
ਆਪਾ ਖੋਹ ਦੇਣ ਨਾਲ ਕੁਝ ਹਾਸਲ ਨਹੀਂ ਹੋਵੇਗਾ ਸ਼ਾਂਤ ਚਿਤ ਨਾਲ ਮੁਸੀਬਤ ਦਾ ਸਾਹਮਣਾ ਬਿਹਤਰ ਢੰਗ ਨਾਲ ਕਰ ਸਕੋਂਗੇ ਵੈਸੇ ਵੀ ਜੀਵਨ ’ਚ ਸ਼ਾਂਤ ਚਿਤ ਹੋਣਾ ਬਹੁਤ ਮਾਇਨੇ ਰੱਖਦਾ ਹੈ ਤੁਹਾਨੂੰ ਪਤਾ ਨਾ ਲੱਗੇ ਪਰ ਸ਼ਾਇਦ ਇਹ ਤੁਹਾਡਾ ਸ਼ਾਂਤੀਪੂਰਨ ਰਵੱਈਆ ਸ਼ਾਂਤ ਵਿਹਾਰ ਹੀ ਹੈ, ਜਿਸ ਦੇ ਕਾਰਨ ਤੁਹਾਡੇ ਰਿਸ਼ਤੇ ਸਾਰਿਆਂ ਨਾਲ ਮਧੁਰ ਹਨ ਬੱਚੇ ਘਰ ਛੱਡ ਕੇ ਨਹੀਂ ਭੱਜੇ, ਤੁਹਾਡਾ ਤਲਾਕ ਨਹੀਂ ਹੋਇਆ
ਊਸ਼ਾ ਜੈਨ ਸ਼ੀਰੀਂ