healthy in office -sachi shiksha punjabi

ਦਫ਼ਤਰ ’ਚ ਸਿਹਤਮੰਦ ਬਣੇ ਰਹੋ

ਦਫ਼ਤਰ ’ਚ ਕੰਮ ਕਰਨ ਵਾਲੇ ਲੋਕਾਂ ਦਾ ਕੁਝ ਸਮੇਂ ਬਾਅਦ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਮੂਵਮੈਂਟ ਬਹੁਤ ਘੱਟ ਹੋ ਜਾਂਦੀ ਹੈ ਸਰਕਾਰੀ ਦਫਤਰਾਂ ’ਚ ਕੰਮ ਘੱਟ ਹੁੰਦਾ ਹੈ ਲੋਕ ਸਮਾਂ ਬਿਤਾਉਣ ਲਈ ਕੁਝ ਨਾ ਕੁਝ ਖਾਂਦੇ ਪੀਂਦੇ ਰਹਿੰਦੇ ਹਨ

 • ਪ੍ਰਾਈਵੇਟ ਦਫਤਰਾਂ ’ਚ ਕੰਮ ਜ਼ਿਆਦਾ ਹੁੰਦਾ ਹੈ ਇਸ ਲਈ ਕੁਰਸੀ ’ਤੇ ਜ਼ਿਆਦਾ ਦੇਰ ਬੈਠੇ ਰਹਿਣਾ ਪੈਂਦਾ ਹੈ ਦੋਵੇਂ ਹੀ ਕਾਰਨ ਵਜ਼ਨ ਵਧਾਉਣ ’ਚ ਮੱਦਦ ਕਰਦੇ ਹਨ ਜੇਕਰ ਤੁਸੀਂ ਸਮਾਂ ਰਹਿੰਦੇ ਸਾਵਧਾਨ ਹੋ ਜਾਓਗੇ ਤਾਂ ਤੁਸੀਂ ਆਪਣੇ ਵਧਦੇ ਵਜ਼ਨ ’ਤੇ ਕਾਬੂ ਪਾ ਸਕੋਂਗੇ
 • ਜੇਕਰ ਤੁਹਾਡਾ ਦਫ਼ਤਰ ਪਹਿਲੀ, ਦੂਜੀ ਜਾਂ ਤੀਜੀ ਮੰਜ਼ਿਲ ’ਤੇ ਹੈ ਤਾਂ ਇਸ ਦੇ ਲਈ ਲਿਫਟ ਦੀ ਵਰਤੋਂ ਨਾ ਕਰਕੇ ਪੌੜੀਆਂ ਦੀ ਵਰਤੋਂ ਕਰੋ ਜੇਕਰ ਮਲਟੀਸਟੋਰੀ ਬਿਲਡਿੰਗ ਹੈ ਤਾਂ ਵੀ ਤੁਸੀਂ ਕੁਝ ਮੰਜ਼ਿਲ ਪੌੜੀਆਂ ਰਾਹੀਂ ਚੜ੍ਹ ਕੇ ਜਾਓ, ਫਿਰ ਲਿਫਟ ਲਓ
 • ਦਫ਼ਤਰ ਜਾਂਦੇ ਸਮੇਂ ਲੰਚ ਘਰ ਤੋਂ ਹੀ ਬਣਵਾ ਕੇ ਲੈ ਜਾਓ ਜੋ ਘੱਟ ਤੇਲ ਦਾ ਹੋਣਾ ਚਾਹੀਦਾ ਹੈ ਜੇਕਰ ਆਪਣੇ ਘਰ ਦਾ ਲੰਚਬਾਕਸ ਲਿਆਉਣਾ ਛੱਡ ਦਿੱਤਾ ਹੈ ਅਤੇ ਦਫ਼ਤਰ ਕਨਟੀਨ ਦਾ ਖਾਣਾ ਖਾ ਰਹੇ ਹੋ ਤਾਂ ਇਸ ’ਚ ਜਲਦੀ ਬਦਲਾਅ ਲਿਆਓ ਤੁਸੀਂ ਇਕੱਲੇ ਸ਼ਹਿਰ ’ਚ ਹੋ ਤਾਂ ਪੀਜੀ ਬਣਨਾ ਪਰੈਫਰ ਕਰੋ ਤਾਂ ਕਿ ਘਰ ਦਾ ਬਣਿਆ ਭੋਜਨ ਮਿਲ ਸਕੇ
 • ਕਨਟੀਨ ਰਾਹੀਂ ਤੁਸੀਂ ਚਾਹ ਜਾਂ ਕੌਫੀ ਲੈ ਕੇ ਪੀਂਦੇ ਹੋ ਤਾਂ ਇਸ ਦੇ ਨਾਲ ਬਿਸਕੁਟ, ਕੇਕ, ਚਿਪਸ ਆਦਿ ਨਾ ਖਾਓ ਘਰੋਂ ਭੁੰਨੇ ਛੋਲੇ, ਕੁਝ ਭੁੰਨਿਆ ਨਮਕੀਨ ਜਾਂ ਸਪਰਾਊਟਸ ਆਦਿ ਲੈ ਕੇ ਜਾਓ ਜਿਸ ਨਾਲ ਚਾਹ ਜਾਂ ਕੌਫੀ ਨਾਲ ਵਾਧੂ ਕੈਲੋਰੀ ਸਰੀਰ ’ਚ ਨਾ ਜਾ ਸਕੇ
 • ਜੇਕਰ ਦਫ਼ਤਰ ’ਚ ਕੁਝ ਕਸਰਤ ਕਰਨ ਦੀ ਸੁਵਿਧਾ ਹੋਵੇ ਤਾਂ ਉਸ ਦੀ ਵਰਤੋਂ ਜ਼ਰੂਰ ਕਰੋ ਜੇਕਰ ਆਸ-ਪਾਸ ਕੋਈ ਫਿਟਨੈੱਸ ਸੈਂਟਰ ਹੋਵੇ ਤਾਂ ਸਵੇਰੇ ਜਲਦੀ ਦਫ਼ਤਰ ਪਹੁੰਚ ਕੇ ਕਸਰਤ ਲਈ ਜਾਓ ਜਾਂ ਦਫ਼ਤਰ ਟਾਈਮ ਤੋਂ ਬਾਅਦ ਜਿੰਮ ਜੁਆਇਨ ਕਰੋ
 • ਲੰਚ ਟਾਈਮ ’ਚ ਖਾਣਾ ਖਾਣ ਤੋਂ ਬਾਅਦ ਕੰਪਿਊਟਰ ’ਤੇ ਗੇਮ ਨਾ ਖੇਡੋ, ਨਾ ਹੀ ਮਿੱਤਰਾਂ ਨਾਲ ਗੱਪਾਂ ਮਾਰੋ ਹੋ ਸਕੇ ਤਾਂ ਬਾਹਰ ਥੋੜ੍ਹਾ ਤੁਰ ਫਿਰ ਆਓ
 • ਹਾਈ ਕੈਲਰੀ ਖਾਣੇ ਦਾ ਸੇਵਨ ਘੱਟ ਤੋਂ ਘੱਟ ਕਰੋ ਜਿਸ ਦਿਨ ਹਾਈ ਕੈਲਰੀ ਖਾਣਾ ਖਾਣਾ ਪਵੇ, ਉਸ ਦਿਨ ਅਗਲੇ ਸਮੇਂ ਦੇ ਖਾਣੇ ’ਚ ਉਸ ਨੂੰ ਬਰਾਬਰ ਕਰਨ ਦਾ ਯਤਨ ਕਰੋ ਜਿਵੇਂ ਦੁੱਧ ਨਾਲ ਫਲ ਲੈ ਕੇ, ਸਬਜ਼ੀਆਂ ਦੇ ਸੂਪ ਨਾਲ ਸਿਰਫ ਦੋ ਬਰਾਊਨ ਬਰੈੱਡ ਦੇ ਸਲਾਈਸ ਗਰਮ ਕਰਕੇ ਖਾਓ
 • ਪਾਣੀ ਪੀਣਾ ਹੈ ਤਾਂ ਖੁਦ ਵਾਟਰ ਫਿਲਟਰ ਕੋਲ ਜਾ ਕੇ ਪਾਣੀ ਲੈ ਕੇ ਆਓ ਉਂਜ ਇੱਕ ਗਿਲਾਸ ਪਾਣੀ ਭਰ ਕੇ ਟੇਬਲ ’ਤੇ ਰੱਖ ਲਓ ਤਾਂ ਕਿ ਥੋੜ੍ਹੀ-ਥੋੜ੍ਹੀ ਦੇਰ ’ਚ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹੋ ਅਜਿਹਾ ਕਰਨ ਨਾਲ ਭੁੱਖ ਥੋੜ੍ਹੀ ਘੱਟ ਲਗਦੀ ਹੈ ਜਾਂ ਭੁੱਖ ਵੱਲ ਧਿਆਨ ਘੱਟ ਜਾਂਦਾ ਹੈ
 • ਜੇਕਰ ਕਲੀਗ ਦੂਜੇ ਫਲੋਰ ’ਤੇ ਹੈ ਅਤੇ ਤੁਸੀਂ ਗੱਲ ਕਰਨੀ ਹੈ ਤਾਂ ਮੋਬਾਇਲ ਫੋਨ ਜਾਂ ਐਕਸਟੈਨਸ਼ਨ ਫੋਨ ਦੀ ਵਰਤੋਂ ਨਾ ਕਰੋ ਖੁਦ ਉਸ ਦੇ ਕੋਲ ਜਾਓ ਜਿਸ ਨਾਲ ਮੂਵਮੈਂਟ ਬਣਿਆ ਰਹੇ
 • ਆਪਣੀ ਕੁਰਸੀ ’ਤੇ ਬੈਠੇ-ਬੈਠੇ ਕੁਝ ਸਟਰੈਚਿੰਗ ਐਕਸਰਸਾਈਜ਼ ਕਰ ਸਕਦੇ ਹੋ, ਜਿਸ ਨਾਲ ਸਰੀਰ ’ਚ ਚੁਸਤੀ-ਫੁਰਤੀ ਬਣੀ ਰਹੇ ਅੱਖਾਂ, ਗਰਦਨ ਅਤੇ ਪੈਰ ਦੀਆਂ ਸੂਖਮ ਕਿਰਿਆਵਾਂ ਕਰਦੇ ਰਹੋ ਤਾਂ ਕਿ ਸਰੀਰ ਐਕਟਿਵ ਬਣਿਆ ਰਹੇ
  ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!