stay energetic in the office -sachi shiksha punjabi

ਐਨਜੇਰਟਿਕ ਰਹੋ ਦਫ਼ਤਰ ’ਚ

ਵੱਡੇ ਸ਼ਹਿਰਾਂ ’ਚ ਤਾਂ ਜ਼ਿਆਦਾਤਰ ਲੋਕ ਭਾਵੇਂ ਪੁਰਸ਼ ਹੋਣ ਜਾਂ ਮਹਿਲਾਵਾਂ, ਦਫਤਰਾਂ ’ਚ ਕੰਮ ਕਰਦੇ ਹਨ ਪ੍ਰਾਈਵੇਟ ਸੈਕਟਰ ’ਚ ਆਫਿਸ ਟਾਈਮਿੰਗ ਵੀ ਕੁਝ ਜ਼ਿਆਦਾ ਹੈ ਇਸ ਨਾਲ ਥਕਾਣ ਹੋਣਾ ਸੁਭਾਵਿਕ ਹੈ

ਉਹ ਥਕਾਣ ਆਫਿਸ ਟਾਇਮ ’ਚ ਵੀ ਹੋਣ ਲੱਗਦੀ ਹੈ ਕਿਉਂਕਿ ਆਫਿਸ ਪਹੁੰਚਣ ਲਈ ਕਾਫੀ ਦੂਰੀ ਤੈਅ ਕਰਕੇ ਆਉਣਾ ਪੈਂਦਾ ਹੈ

ਸਵੇਰੇ ਜਲਦੀ ਜਾਗੋ

ਜੇਕਰ ਤੁਹਾਨੂੰ ਲੇਟ ਤੱਕ ਸੌਣ ਦੀ ਆਦਤ ਹੈ ਤਾਂ ਤੁਸੀਂ ਦਿਨਭਰ ਆਲਸੀ ਰਹੋਂਗੇ ਜੇਕਰ ਤੁਸੀਂ ਸਵੇਰੇ ਜਲਦੀ ਜਾਗ ਕੇ ਉਗਦੇ ਸੂਰਜ ਨੂੰ ਦੇਖੋਂਗੇ ਤਾਂ ਤੁਸੀਂ ਦਿਨਭਰ ਐਨਰਜੇਟਿਕ ਬਣੇ ਰਹੋਂਗੇ ਸਵੇਰੇ 15-20 ਮਿੰਟਾਂ ਦੀ ਸੈਰ ਨੇੜਲੇ ਪਾਰਕ ’ਚ ਕਰੋ ਸੂਰਜ ਦੀਆਂ ਕਿਰਨਾਂ ਸਾਡੇ ਸਰੀਰ ਨੂੰ ਵਿਟਾਮਿਨ-ਡੀ ਪ੍ਰਦਾਨ ਕਰਦੀਆਂ ਹਨ ਜੋ ਸਾਡੇ ਸਰੀਰ ਅਤੇ ਦਿਮਾਗ ਨੂੰ ਬੂਸਟ ਕਰਦੀਆਂ ਹਨ ਅਸੀਂ ਰਾਤ ਨੂੰ ਸਮੇਂ ’ਤੇ ਸੌਂ ਸਕਾਂਗੇ ਅਤੇ ਨੀਂਦ ਵੀ ਚੰਗੀ ਆਵੇਗੀ

ਚੁਸਤ ਰਹਿਣ ਲਈ ਪੈਦਲ ਚੱਲੋ

ਜੇਕਰ ਤੁਹਾਡਾ ਫਲੈਟ ਕੁਝ ਜ਼ਿਆਦਾ ਉੱਪਰ ਮਾਲੇ ’ਤੇ ਹੈ ਅਤੇ ਲਿਫਟ ਦੀ ਸੁਵਿਧਾ ਹੈ ਤਾਂ ਕੁਝ ਮੰਜ਼ਿਲ ਪੌੜੀਆਂ ਤੋਂ ਉੱਤਰੋ ਅਤੇ ਕੁਝ ਲਿਫਟ ਨਾਲ ਇਸੇ ਤਰ੍ਹਾਂ ਦਫ਼ਤਰ ’ਚ ਵੀ ਪੌੜੀਆਂ ਦੀ ਵਰਤੋਂ ਕਰੋ ਪੌੜੀਆਂ ਉੱਤਰਨ-ਚੜ੍ਹਨ ਨਾਲ ਤੁਹਾਡਾ ਹਾਰਟ ਠੀਕ ਤਰ੍ਹਾਂ ਕੰਮ ਕਰੇਗਾ ਅਤੇ ਤੁਸੀਂ ਐਨਰਜੇਟਿਕ ਮਹਿਸੂਸ ਕਰੋਗੇ

ਨਾਸ਼ਤਾ ਜ਼ਰੂਰ ਕਰੋ

ਬਹੁਤ ਸਾਰੇ ਲੋਕਾਂ ਨੂੰ ਨਾਸ਼ਤਾ ਨਾ ਕਰਨ ਦੀ ਆਦਤ ਹੁੰਦੀ ਹੈ ਜੇਕਰ ਅਸੀਂ ਸਵੇਰੇ ਨਾਸ਼ਤਾ ਨਹੀਂ ਕਰਾਂਗੇ ਤਾਂ ਸਾਡਾ ਸਰੀਰ ਦਿਨਭਰ ਲੇਜ਼ੀ ਰਹੇਗਾ ਸਰੀਰ ਨੂੰ ਰਾਤ ਦੇ ਖਾਣੇ ਤੋਂ ਬਾਅਦ ਦਿਨ ਤੱਕ ਕੁਝ ਨਾ ਖਾਣ ਨਾਲ ਸਰੀਰ ਨੂੰ ਐਨਰਜ਼ੀ ਕਿੱਥੋਂ ਮਿਲੇਗੀ ਆਪਣੇ ਸਰੀਰ ਨੂੰ ਐਨਰਜ਼ੀ ਬਰਕਰਾਰ ਰੱਖਣ ਲਈ ਸਵੇਰ ਦਾ ਨਾਸ਼ਤਾ ਬਹੁਤ ਜ਼ਰੂਰੀ ਹੈ ਧਿਆਨ ਦਿਓ ਨਾਸ਼ਤੇ ’ਚ ਪੂੜੀ, ਪਰਾਂਠਾ ਨਾ ਲਓ ਇਸ ਨਾਲ ਵੀ ਆਲਸ ਆਉਂਦਾ ਹੈ ਨਾਸ਼ਤੇ ’ਚ ਦੁੱਧ ਨਾਲ ਸੀਰੀਅਲਸ, ਬਰਾਊਨ ਬਰੈੱਡ, ਜੈਮ ਜਾਂ ਥੋੜ੍ਹਾ ਜਿਹਾ ਮੱਖਣ, ਮੈਂਗੋ ਸ਼ੇਕ, ਸਪਰਾਓਟ, ਦਲੀਆ ਦੁੱਧ ਵਾਲਾ, ਸੈਂਡਵਿਚ ਨਾਲ ਇੱਕ ਕੱਪ ਕੌਫੀ ਆਦਿ ਲੈ ਸਕਦੇ ਹੋ

ਚਾਹ, ਕੌਫੀ ਲਓ ਪਰ

ਦਫ਼ਤਰ ’ਚ ਕੰਮ ਕਰਦੇ-ਕਰਦੇ ਥਕਾਣ ਹੋ ਜਾਂਦੀ ਹੈ ਅਜਿਹੇ ’ਚ ਖੁਦ ਨੂੰ ਫਰੈੱਸ਼ ਕਰਨ ਲਈ ਟੀ-ਬ੍ਰੇਕ ’ਚ ਇੱਕ ਕੱਪ ਚਾਹ ਜਾਂ ਕੌਫੀ ਲਓ ਪਰ ਦਿਨ ’ਚ ਦੋ ਤੋਂ ਜ਼ਿਆਦਾ ਚਾਹ, ਕੌਫੀ ਦੀ ਵਰਤੋਂ ਨਾ ਕਰੋ ਗਰਮ ਡਰਿੰਕਸ ਇੱਕਦਮ ਸਰੀਰ ਦਾ ਐਨਰਜ਼ੀ ਲੇਵਲ ਵਧਾ ਦਿੰਦੇ ਹਨ ਹਰਬਲ-ਟੀ ਵੀ ਲੈ ਸਕਦੇ ਹੋ ਇਹ ਵੀ ਐਨਰਜੀ ਦਾ ਇੱਕ ਚੰਗਾ ਸਾਧਨ ਹੈ

ਸਟਰੈਚਿੰਗ ਕਸਰਤ ਕਰੋ

ਸਾਰਾ ਦਿਨ ਚੇਅਰ ਟੇਬਲ ’ਤੇ ਬੈਠੇ-ਬੈਠੇ ਕੰਮ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਖਿੱਚੀਆਂ-ਖਿੱਚੀਆਂ ਰਹਿੰਦੀਆਂ ਹਨ ਜਿਸ ਨਾਲ ਸਰੀਰ ’ਚ ਕੰਮ ਕਰਨ ਦੀ ਸਮਰੱਥਾ ਘੱਟ ਹੋਣ ਲਗਦੀ ਹੈ ਜਦੋਂ ਵੀ ਤੁਸੀਂ ਬੋਰ ਹੋਵੋ ਜਾਂ ਥਕਾਣ ਮਹਿਸੂਸ ਕਰੋ ਤਾਂ ਕੁਝ ਸਟਰੈਚਿੰਗ ਕਸਰਤ ’ਤੇ ਤਾਜ਼ਗੀ ਲਿਆ ਸਕਦੇ ਹੋ ਕੁਰਸੀ ਤੋਂ ਪੰਜ ਦਸ ਵਾਰ ਉੱਠ ਬੈਠ ਸਕਦੇ ਹੋ ਖੜ੍ਹੇ-ਖੜ੍ਹੇ ਦੋਵੇਂ ਹੱਥ ਉੱਪਰ ਚੁੱਕ ਕੇ ਪੰਜਿਆਂ ਦੇ ਬਲ ਖੜ੍ਹੇ ਹੋ ਸਕਦੇ ਹੋ, ਲੱਕ ਤੋਂ ਸੱਜੇ-ਖੱਬੇ ਬਾਹਾਂ ਨੂੰ ਘੁੰਮਾ ਸਕਦੇ ਹੋ ਇਹ ਸਭ ਕਰਦੇ ਸਮੇਂ ਧਿਆਨ ਰੱਖੋ ਜਾਂ ਤੁਹਾਡੇ ਆਫਿਸ ਮੇਟਸ ਨੂੰ ਕੋਈ ਪੇ੍ਰਸ਼ਾਨੀ ਨਾ ਹੋਵੇ ਥੋੜ੍ਹਾ ਕਮਰੇ ’ਚ ਜਾਂ ਬਰਾਂਡੇ ’ਚ ਘੁੰਮ ਸਕਦੇ ਹੋ ਜੇਕਰ ਆਫਿਸ ’ਚ ਜਿੰਮ ਹੋਵੇ ਤਾਂ ਥੋੜ੍ਹੀ ਕਸਰਤ ਉੱਥੇ ਕਰ ਸਕਦੇ ਹੋ

ਹੱਸਦੇ ਰਹੋ

ਕੰਮ ਕਰਦੇ ਸਮੇਂ ਆਪਣਾ ਚਿਹਰਾ ਮੁਸਕਰਾਉਂਦੇ ਹੋਏ ਰੱਖੋ, ਜਿੰਨਾ ਸੁਭਾਵਿਕ ਹੋਵੇ ਓਨਾ ਹੀ ਸੀਰੀਅਸ ਮੋਡ ’ਚ ਆਫਿਸ ’ਚ ਨਾ ਬੈਠੋ ਇਸ ਨਾਲ ਖੁਦ ਤਾਂ ਬੋਰ ਹੋਵੋਗੇ ਹੀ, ਦੂਜੇ ਵੀ ਦੇਖਣ ਵਾਲੇ ਬੋਰ ਹੋਣਗੇ ਇਸ ਵਿਚਕਾਰ ਆਪਣੇ ਮਿੱਤਰਾਂ ਨਾਲ ਚੈਟ ਕਰ ਲਓ, ਫਨੀ ਵੀਡੀਓਜ਼ ਦੇਖ ਲਓ, ਜੋਕਸ ਆਦਿ ਪੜ੍ਹ ਲਓ ਇਸ ਨਾਲ ਤੁਹਾਡਾ ਸੁਭਾਵਿਕ ਤੌਰ ’ਤੇ ਮੂਢ ਸਹੀ ਰਹੇਗਾ ਅਤੇ ਕੰਮ ਕਰਨ ਦਾ ਮਨ ਵੀ ਕਰੇਗਾ ਕਿਉਂਕਿ ਇਹ ਚੀਜ਼ਾਂ ਤਨਾਅ ਦੂਰ ਕਰਦੀਆਂ ਹਨ

ਪਾਣੀ ਖੂਬ ਪੀਓ ਅਤੇ ਚਿਹਰਾ ਵੀ ਧੋਵੋ

ਜ਼ਿਆਦਾਤਰ ਦਫ਼ਤਰ ਏਸੀ ਵਾਲੇ ਹੁੰਦੇ ਹਨ ਏਸੀ ਸਾਡੇ ਸਰੀਰ ਤੋਂ ਨੈਚੁਰਲ ਨਮੀ ਨੂੰ ਚੁਰਾਉਂਦਾ ਹੈ ਉਸ ਨਮੀ ਨੂੰ ਬਰਕਰਾਰ ਰੱਖਣ ਲਈ ਦਿਨ ’ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ ਅਤੇ ਦਿਨ ’ਚ ਦੋ-ਤਿੰਨ ਵਾਰ ਠੰਢੇ ਪਾਣੀ ਨਾਲ ਚਿਹਰਾ ਧੋ ਲਓ ਇਸ ਨਾਲ ਚਮੜੀ ’ਚ ਤਾਜ਼ਗੀ ਬਣੀ ਰਹੇਗੀ ਅਤੇ ਤੁਸੀਂ ਅਲਰਟ ਦਿਖੋਗੇ ਇਹ ਸੱਚ ਹੈ ਕਿ ਜੇਕਰ ਤੁਸੀਂ ਅਲਰਟ ਹੋ ਤਾਂ ਕੰਮ ਕਰਨ ਦਾ ਮਜ਼ਾ ਵੀ ਬਣਿਆ ਰਹੇਗਾ

ਇਸ ਤੋਂ ਇਲਾਵਾ ਆਪਣੀ ਦਰਾਜ ’ਚ ਕੁਝ ਅਜਿਹੀਆਂ ਕਿਤਾਬਾਂ ਰੱਖੋ ਜਿਨ੍ਹਾਂ ਨੂੰ ਵਿੱਚ-ਵਿੱਚ ਦੋ ਚਾਰ ਪੇਜ਼ ਪੜ੍ਹ ਕੇ ਤਾਜ਼ਗੀ ਆ ਜਾਵੇ ਆਪਣੀ ਐਨਰਜ਼ੀ ਬਰਕਰਾਰ ਰੱਖਣ ਲਈ ਵਿੱਚ ਦੀ ਕੁਝ ਮਾਈਂਡ ਗੇਮਾਂ ਖੇਡੋ, ਜਿਵੇਂ ਕਰਾਸਵਰਡ ਜਾਂ ਪਜ਼ਲ ਆਦਿ ਇਸ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ ਦਫ਼ਤਰ ’ਚ ਤਨਾਅ ਨਾ ਪਾਲੋ ਤਨਾਅ ਨਾਲ ਥਕਾਣ ਜਲਦੀ ਮਹਿਸੂਸ ਹੁੰਦੀ ਹੈ
ਸੁਨੀਤਾ ਗਾਬਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!