ਦੂਰ ਰਹੋ ਮਖੌਟਾਨੁੰਮਾ ਜ਼ਿੰਦਗੀ ਤੋਂ
ਮਨੁੱਖ ਨੇ ਆਪਣੀ ਸ਼ਖਸੀਅਤ ਨੂੰ ਕੱਛੂਕੁੰਮੇ ਵਾਂਗ ਆਪਣੇ ਖੋਲ ’ਚ ਸਮੇਟ ਰੱਖੀ ਹੈ ਭਾਵ ਮਨੁੱਖ ਜਿਹੋ-ਜਿਹਾ ਅੰਦਰੋਂ ਹੈ, ਉਹ ਉਹੋ ਜਿਹਾ ਬਾਹਰੋਂ ਦਿਖਾਈ ਨਹੀਂ ਦਿੰਦਾ ਉਹ ਆਪਣੀ ਸ਼ਖਸੀਅਤ ਨੂੰ ਪਰਦਿਆਂ ’ਚ ਛੁਪਾ ਲੈਣਾ ਚਾਹੁੰਦਾ ਹੈ, ਜੋ ਬਹੁਤ ਗਲਤ ਗੱਲ ਹੈ ਸਭ ਕੁਝ ਜਾਣਦੇ ਹੋਏ ਖੁਦ ਨੂੰ ਛੁਪਾ ਕੇ ਢੱਕ ਲੈਣਾ ਠੀਕ ਨਹੀਂ ਕਿਹਾ ਜਾ ਸਕਦਾ
ਦੂਜੇ ਸ਼ਬਦਾਂ ’ਚ ਕਹੀਏ ਤਾਂ ਮਨੁੱਖ ਨੇ ਆਪਣੇ ਚਿਹਰੇ ’ਤੇ ਇੱਕ ਮਖੌਟਾ ਲਗਾ ਰੱਖਿਆ ਹੈ ਇਸ ਲਈ ਉਸ ਦਾ ਅਸਲੀਅਤ ਚਰਿੱਤਰ ਕਿਸੇ ਸਾਹਮਣੇ ਨਹੀਂ ਆ ਪਾਉਂਦਾ ਬਾਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਮਨ-ਪ੍ਰਚਾਉਂਦੇ ਮਖੌਟੇ ਮਿਲਦੇ ਹਨ, ਜੋ ਬੱਚਿਆਂ ਨੂੰ ਆਕਰਸ਼ਿਤ ਕਰਦੇ ਹਨ ਉਨ੍ਹਾਂ ਨੂੰ ਖਰੀਦ ਕੇ ਬੱਚੇ ਆਪਣੇ ਚਿਹਰੇ ’ਤੇ ਲਗਾ ਕੇ ਖੁਸ਼ ਹੁੰਦੇ ਹਨ ਬੱਚੇ ਸਭ ਨੂੰ ਦਿਖਾਉਂਦੇ ਫਿਰਦੇ ਹਨ ਉਸੇ ਤਰ੍ਹਾਂ ਮਨੁੱਖਾਂ ਨੇ ਵੀ ਆਪਣੇ-ਆਪਣੇ ਚਿਹਰਿਆਂ ’ਤੇ ਮਖੌਟੇ ਲਗਾ ਰੱਖੇ ਹਨ ਉਹ ਲੋਕ ਆਪਣਾ ਅਸਲੀ ਚਿਹਰਾ ਸਭ ਤੋਂ ਛੁਪਾ ਕੇ ਰੱਖਦੇ ਹਨ ਸੰਸਾਰ ਨੂੰ ਆਪਣੀ ਅਸਲੀਅਤ ਤੋਂ ਲੋਕ ਦੂਰ ਰੱਖਣਾ ਚਾਹੁੰਦੇ ਹਨ ਕੁਝ ਹੱਦ ਤੱਕ ਉਹ ਇਸ ’ਚ ਸਫਲ ਵੀ ਹੋ ਜਾਂਦੇ ਹਨ
ਇਨਸਾਨ ਮੇਕਅੱਪ ਕਰਕੇ ਜੇਕਰ ਆਪਣੇ ਚਿਹਰੇ ਨੂੰ ਕੁਝ ਸਮੇਂ ਲਈ ਛੁਪਾਏ ਤਾਂ ਠੀਕ ਹੈ ਜਦੋਂ ਉਹ ਉਸ ਲਿੱਪੇ ਹੋਏ ਚਿਹਰੇ ਨੂੰ ਧੋਂਦਾ ਹੈ ਤਾਂ ਉਸ ਤੋਂ ਬਾਅਦ ਉਸ ਮਨੁੱਖ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਹੈ ਪਰ ਮਖੌਟਾ ਲਗਾਉਣ ’ਤੇ ਅਜਿਹਾ ਨਹੀਂ ਹੁੰਦਾ ਜਦੋਂ ਤੱਕ ਮਨੁੱਖ ਆਪਣਾ ਮਖੌਟਾ ਨਹੀਂ ਹਟਾਉਂਦਾ, ਉਦੋਂ ਤੱਕ ਉਸ ਦਾ ਅਸਲੀ ਚਿਹਰਾ, ਉਸ ਮਖੌਟੇ ਦੇ ਪਿੱਛੇ ਛੁਪਿਆ ਰਹਿੰਦਾ ਹੈ ਸਮੱਸਿਆ ਇੱਥੇ ਇਹ ਹੈ ਕਿ ਮਨੁੱਖ ਆਪਣਾ ਮਖੌਟਾ ਹਟਾਏ
ਪਤਾ ਨਹੀਂ ਅਸਲੀਅਤ ਨੂੰ ਪ੍ਰਗਟ ਕਰਨ ’ਤੇ ਮਨੁੱਖ ਨੂੰ ਡਰ ਕਿਉਂ ਲੱਗਦਾ ਹੈ? ਸਮਝ ਨਹੀਂ ਆਉਂਦਾ ਕਿ ਉਹ ਆਪਣਾ ਨਕਲੀ ਚਿਹਰਾ ਦਿਖਾ ਕੇ ਕੀ ਸਾਬਤ ਕਰਨਾ ਚਾਹੁੰਦਾ ਹੈ? ਮਨੁੱਖ ਜੈਸਾ ਹੈ, ਉਸ ਨੂੰ ਵੈਸਾ ਹੀ ਦਿਸਣ ’ਚ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ, ਪਰ ਅਜਿਹਾ ਹੁੰਦਾ ਨਹੀਂ ਹੈ ਬੜੇ ਦੁੱਖ ਦੀ ਗੱਲ ਹੈ ਕਿ ਸਭ ਲੋਕ ਇੱਕ ਚਿਹਰੇ ਦੇ ਉੱਪਰ ਪਤਾ ਨਹੀਂ ਕਿੰਨੇ ਚਿਹਰੇ ਲਗਾ ਕੇ ਘੁੰਮਦੇ ਹਨ ਇਸ ਨਾਲ ਉਨ੍ਹਾਂ ਦੀ ਆਪਣੀ ਹੀ ਹੋਂਦ ਗੁਆਚ ਜਾਂਦੀ ਹੈ
ਗਰੀਬ ਅਮੀਰ ਦਿਸਣਾ ਚਾਹੁੰਦਾ ਹੈ ਮੂਰਖ ਵਿਦਵਾਨ ਹੋਣ ਦਾ ਢੌਂਗ ਕਰਨਾ ਚਾਹੁੰਦਾ ਹੈ ਕੋਈ ਆਪਣੇ ਨੂੰ ਉੱਚ ਅਹੁਦੇ ’ਤੇ ਦੱਸਣਾ ਚਾਹੁੰਦਾ ਹੈ ਕੋਈ ਖੁਦ ਨੂੰ ਸਰਵਗੁਣ ਸੰਪੰਨ ਕਹਾਉਣਾ ਚਾਹੁੰਦਾ ਹੈ ਕੋਈ ਆਪਣੇ ਆਪ ਨੂੰ ਸਭ ਤੋਂ ਵੱਡਾ ਭਗਤ ਦਿਖਾਉਣਾ ਚਾਹੁੰਦਾ ਹੈ ਕੋਈ ਕੁਝ ਪ੍ਰਦਰਸ਼ਿਤ ਕਰਨਾ ਚਾਹੁੰਦਾ ਤਾਂ ਕੋਈ ਕੁਝ ਉਹ ਨਹੀਂ ਸੋਚਦੇ ਕਿ ਜਦੋਂ ਕਦੇ ਮਖੌਟਾ ਹਟ ਜਾਵੇਗਾ ਅਤੇ ਅਸਲੀ ਚਿਹਰਾ ਸਭ ਦੇ ਸਾਹਮਣੇ ਆ ਜਾਵੇਗਾ, ਉਦੋਂ ਸਥਿਤੀ ਕਿਹੋ-ਜਿਹੀ ਹੋ ਜਾਵੇਗੀ
ਮਖੌਟਾ ਲਗਾਉਂਦੇ-ਲਗਾਉਂਦੇ ਹੌਲੀ-ਹੌਲੀ ਇਹ ਸਥਿਤੀ ਬਣ ਜਾਂਦੀ ਹੈ ਕਿ ਮਨੁੱਖ ਖੁਦ ਹੀ ਆਪਣਾ ਅਸਲੀ ਰੂਪ ਭੁੱਲ ਜਾਂਦਾ ਹੈ ਜਦੋਂ ਕਿਸੇ ਸਮੇਂ ਉਹ ਆਪਣੇ ਅਸਲੀ ਚਿਹਰੇ ਨੂੰ ਪਛਾਣਨ ਦਾ ਯਤਨ ਕਰਨ ਲੱਗਦਾ ਹੈ ਤਾਂ ਉਹ ਉੁਸ ਨੂੰ ਨਹੀਂ ਮਿਲ ਪਾਉਂਦਾ ਜੇਕਰ ਗਲਤੀ ਨਾਲ ਉਸ ਨੂੰ ਆਪਣਾ ਅਸਲੀ ਚਿਹਰਾ ਮਿਲ ਜਾਵੇ ਤਾਂ ਉਹ ਉਸ ਨੂੰ ਪਛਾਣ ਕੇ ਸਹਿਜ਼ ਨਹੀਂ ਹੋ ਪਾਉਂਦਾ ਉਹ ਆਪਣੇ ਹੀ ਅਸਲੀ ਰੂਪ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ
ਅੱਜ ਚਾਹ ਕੇ ਵੀ ਮਨੁੱਖ ਨੂੰ ਦੁੱਖਾਂ ਤੋਂ ਛੁਟਕਾਰਾ ਨਹੀਂ ਮਿਲ ਪਾ ਰਿਹਾ ਸੁੱਖ ਮਿਲਣ ’ਤੇ ਵੀ ਉਹ ਜਿੰਦਗੀ ਨੂੰ ਨਿਰਾਸ਼ਾ ਦੇ ਹਵਾਲੇ ਕਰ ਦਿੰਦਾ ਹੈ ਅਸਲ ’ਚ ਹੋਂਦ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹੋਏ ਇਹ ਮਨੁੱਖ ਆਪਸ ’ਚ ਇੱਕ-ਦੂਜੇ ਨੂੰ ਧੋਖਾ ਦੇ ਰਹੇ ਹਨ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ’ਚ ਆਪਸ ’ਚ ਕੋਈ ਦੁਸ਼ਮਣੀ ਹੈ ਜਾਂ ਫਿਰ ਕੋਈ ਮੁਕਾਬਲਾ ਹੈ ਮੁਕਾਬਲਾ ਉਹ ਵਿਅਕਤੀ ਕਰਦਾ ਹੈ ਜੋ ਬੜਬੋਲ਼ਾ ਹੈ ਅਤੇ ਅੰਦਰੋਂ ਕਮਜ਼ੋਰ ਹੁੰਦਾ ਹੈ
ਸਵਾਭੀਮਾਨ ’ਚ ਕੀ ਹੁੰਦਾ ਹੈ? ਮਨੁੱਖ ਦੇ ਸਰੀਰ ਨੂੰ ਕਸ਼ਟ ਅਤੇ ਬਿਮਾਰੀ ਘੇਰ ਲੈਂਦੀ ਹੈ, ਪਰ ਉਸ ਦੀ ਹੋਂਦ ਨੂੰ ਕੋਈ ਹਾਨੀ ਨਹੀਂ ਪਹੁੰਚਦੀ ਇੱਥੇ ਇੱਕ ਗੱਲ ਧਿਆਨ ਰੱਖਣਯੋਗ ਹੈ ਕਿ ਮਨੁੱਖ ਜੈਸਾ ਹੋਵੇਗਾ, ਉਸ ਦੀ ਹੋਂਦ ਵੀ ਵੈਸੀ ਹੀ ਪ੍ਰਤੀਤ ਹੋਵੇਗੀ ਇਸ ਸੰਸਾਰ ’ਚ ਚਾਰੇ ਪਾਸੇ ਸ਼ੀਸ਼ਾ ਹੈ ਮਨੁੱਖ ਚਾਹੇ ਤਾਂ ਉਨ੍ਹਾਂ ’ਚ ਆਪਣਾ ਪ੍ਰਤੀਬਿੰਬ ਦੇਖ ਸਕਦਾ ਹੈ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਉਹ ਆਪਣਾ ਅਸਲੀ ਚਿਹਰਾ ਦੇਖਣਾ ਹੀ ਨਹੀਂ ਚਾਹੁੰਦਾ
ਈਸ਼ਵਰ ਨੂੰ ਸਰਲ, ਸਹਿਜ ਸੁਭਾਅ ਵਾਲੇ ਲੋਕ ਪਸੰਦ ਆਉਂਦੇ ਹਨ ਉਸ ਨੇ ਕਿਸੇ ਵੀ ਮਨੁੱਖ ਨੂੰ ਨਕਲੀ ਚਿਹਰਾ ਦੇ ਕੇ ਇਸ ਧਰਤੀ ’ਤੇ ਨਹੀਂ ਭੇਜਿਆ, ਇਸ ਲਈ ਉਸ ਨੂੰ ਬਨਾਵਟੀ ਲੋਕ ਚੰਗੇ ਨਹੀਂ ਲੱਗਦੇ ਉਹ ਖੁਦ ਵੀ ਬਨਾਵਟ ਤੋਂ ਦੂਰ ਰਹਿੰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੀ ਸੰਤਾਨ ਭਾਵ ਮਨੁੱਖ ਕਿਸੇ ਦੂਜੇ ਨਾਲ ਛਲ-ਫਰੇਬ ਨਾ ਕਰੇ ਉਹ ਜਿਵੇਂ ਹੈ, ਉਵੇਂ ਹੀ ਸਭ ਨਾਲ ਪੇਸ਼ ਆਵੇ ਸੰਸਾਰ ਦੇ ਸਾਰੇ ਲੋਕ ਇੱਕ-ਦੂਜੇ ਨਾਲ ਧੋਖਾ ਨਾ ਕਰਨ
ਚੰਦਰ ਪ੍ਰਭਾ ਸੂਦ