ਢੀਠ ਬਣਾ ਦਿੰਦਾ ਹੈ ਬੱਚਿਆਂ ਨੂੰ ਕੁੱਟਣਾ ਅੱਜ ਬੱਚਾ ਢਾਈ ਤੋਂ ਤਿੰਨ ਸਾਲ ਦਾ ਹੋਇਆ ਨਹੀਂ ਕਿ ਉਸ ਨੂੰ ਅੰਗਰੇਜ਼ੀ ਮੀਡੀਅਮ ਦੇ ਸਕੂਲ ’ਚ ਪੜ੍ਹਨ ਲਈ ਪਾ ਦਿੱਤਾ ਜਾਂਦਾ ਹੈ ਬੱਚਾ ਭਲੇ ਹੀ ਆਪਣਾ ਨਾਂਅ-ਪਤਾ ਵੀ ਨਹੀਂ ਦੱਸ ਪਾਉਂਦਾ ਪਰ ਅੰਗਰੇਜ਼ੀ ਸਕੂਲ ਦੇ ਬਸਤੇ ਦੇ ਬੋਝ ਨੂੰ ਚੁੱਕਣ ਲਈ ਉਹ ਮਜ਼ਬੂਰ ਹੋ ਜਾਂਦਾ ਹੈ
ਅਜਿਹਾ ਬੱਚਾ ਸ਼ਾਇਦ ਹੀ ਕੋਈ ਮਿਲੇ ਜਿਸ ਨੇ ਬਚਪਨ ’ਚ ਮਾਤਾ-ਪਿਤਾ ਤੋਂ ਕਦੇ ਕੁੱਟ ਨਾ ਪਈ ਹੋਵੇ ਜੇਕਰ ਇਹ ਸਵਾਲ ਆਏ ਕਿ ਮਾਤਾ-ਪਿਤਾ ਬੱਚਿਆਂ ਨੂੰ ਕੁੱਟਦੇ ਕਿਉਂ ਹਨ ਤਾਂ ਇਸ ਦੇ ਕਈ ਕਾਰਨ ਸਾਹਮਣੇ ਆਉਣਗੇ ਵਰਤਮਾਨ ਸਮੇਂ ’ਚ ਆਰਥਿਕ ਅਤੇ ਸਮਾਜਿਕ ਤਾਣਾ-ਬਾਣਾ ਤੇਜ਼ੀ ਨਾਲ ਬਦਲ ਰਿਹਾ ਹੈ
ਜ਼ਿਆਦਾਤਰ ਮਾਤਾ-ਪਿਤਾ ਨੌਕਰੀਪੇਸ਼ਾ ਹੁੰਦੇ ਹਨ ਜਦੋਂ ਤੱਕ ਬੱਚੇ ਨਹੀਂ ਹੁੰਦੇ, ਉਹ ਪੂਰੀ ਤਰ੍ਹਾਂ ਆਜ਼ਾਦ ਹੁੰਦੇ ਹਨ ਪਰ ਬੱਚਾ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਦੀ ਆਜ਼ਾਦੀ ’ਚ ਰੁਕਾਵਟਾਂ ਪੈਦਾ ਹੋਣ ਲੱਗਦੀਆਂ ਹਨ ਇਸ ਤੋਂ ਬਾਅਦ ਉਨ੍ਹਾਂ ਦੀਆਂ ਪਰਿਵਾਰਕ ਜਿੰਮੇਵਾਰੀਆਂ ਵੀ ਵਧਣ ਲੱਗਦੀਆਂ ਹਨ ਜਦੋਂ ਮਾਤਾ-ਪਿਤਾ ਦਫਤਰ ਤੋਂ ਥੱਕੇ ਹਾਰੇ ਘਰ ਆਉਂਦੇ ਹਨ ਤਾਂ ਉਹ ਚਾਹੁੰਦੇ ਹਨ ਕਿ ਕੁਝ ਦੇਰ ਸ਼ਾਂਤੀ ਨਾਲ ਰਿਹਾ ਜਾਵੇ ਦਿਨਭਰ ਦਫਤਰ ਦਾ ਕੰਮਕਾਜ਼ ਅਤੇ ਉਸ ’ਤੇ ਵੱਡੇ ਸ਼ਹਿਰਾਂ ਦੀ ਆਵਾਜਾਈ ਵਿਵਸਥਾ, ਜਿਸ ਕਾਰਨ ਆਦਮੀ ਦਾ ਸੁਭਾਅ ਚਿੜਚਿੜਾ ਹੋਣਾ ਸੁਭਾਵਿਕ ਹੀ ਹੁੰਦਾ ਹੈ ਅਜਿਹੇ ’ਚ ਬੱਚਾ ਜਦੋਂ ਕਿਸੇ ਤਰ੍ਹਾਂ ਦੀ ਸ਼ੈਤਾਨੀ ਜਾਂ ਜ਼ਿਦ ਕਰਨ ਲੱਗਦਾ ਹੈ ਜਾਂ ਕੋਈ ਗਲਤੀ ਕਰਦਾ ਹੈ ਤਾਂ ਸਾਰੇ ਦਿਨ ਦੀ ਖਿਝ ਬੱਚੇ ’ਤੇ ਹੀ ੳੁੱਤਰ ਜਾਂਦੀ ਹੈ
Also Read :-
- ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ
- ਬੱਚਿਆਂ ਨੂੰ ਕ੍ਰਿਐਟਿਵ ਬਣਾਉਂਦੀ ਹੈ ਪਲੇਅ ਥੈਰੇਪੀ
- ਬੱਚਿਆਂ ਦੇ ਝਗੜੇ ਨੂੰ ਉਲਝਾਓ ਨਾ, ਸਗੋਂ ਸੁਲਝਾਓ
- ਠੰਡ ’ਚ ਬੱਚਿਆਂ ਅਤੇ ਬਜ਼ੁਰਗਾਂ ਦੀ ਕੇਅਰ ਸਭ ਤੋਂ ਜ਼ਰੂਰੀ
ਜਦੋਂ ਤੋਂ ਸਿੰਗਲ ਪਰਿਵਾਰ ਦਾ ਰੁਝਨ ਵਧਿਆ ਹੈ, ਉਦੋਂ ਤੋਂ ਇਹ ਸਮੱਸਿਆ ਹੋਰ ਵਧ ਗਈ ਹੈ ਮਾਤਾ-ਪਿਤਾ ਨੂੰ ਨੌਕਰੀ ’ਤੇ ਜਾਂਦੇ ਸਮੇਂ ਬੱਚੇ ਨੂੰ ਕਰੈੱਚ ’ਚ ਛੱਡਣਾ ਪੈਂਦਾ ਹੈ ਇਸ ਨਾਲ ਮਾਤਾ-ਪਿਤਾ ਅਤੇ ਬੱਚੇ ਦਰਮਿਆਨ ਆਤਮੀਅਤਾ ਘੱਟ ਹੋਣ ਲੱਗਦੀ ਹੈ ਕਿਉਂਕਿ ਕਰੈੱਚ ’ਚ ਬੱਚੇ ਨੂੰ ਉਹ ਮਾਹੌਲ ਨਹੀਂ ਮਿਲ ਪਾਉਂਦਾ ਜੋ ਮਾਤਾ-ਪਿਤਾ ਨਾਲ ਬੱਚੇ ਨੂੰ ਮਿਲਦਾ ਹੈ
ਇੱਕ ਸ਼ੌਂਕ ਇਹ ਵੀ ਪ੍ਰਚੱਲਿਤ ਹੋ ਗਿਆ ਹੈ ਕਿ ਬੱਚਾ ਢਾਈ ਤੋਂ ਤਿੰਨ ਸਾਲ ਦਾ ਹੋਇਆ ਨਹੀਂ ਕਿ ਉਸ ਨੂੰ ਅੰਗਰੇਜ਼ੀ ਮੀਡੀਅਮ ਦੇ ਸਕੂਲ ’ਚ ਪੜ੍ਹਨ ਲਈ ਪਾ ਦਿੱਤਾ ਜਾਂਦਾ ਹੈ ਬੱਚਾ ਭਲੇ ਹੀ ਆਪਣਾ ਨਾਂਅ-ਪਤਾ ਵੀ ਨਹੀਂ ਦੱਸ ਪਾਉਂਦਾ ਪਰ ਅੰਗਰੇਜ਼ੀ ਸਕੂਲ ਦੇ ਬਸਤੇ ਦੇ ਬੋਝ ਨੂੰ ਚੁੱਕਣ ਲਈ ਉਹ ਮਜ਼ਬੂਰ ਹੋ ਜਾਂਦਾ ਹੈ ਸਕੂਲ ’ਚ ਬੱਚੇ ਨੂੰ ਹੋਮਵਰਕ ਵੀ ਮਿਲਦਾ ਹੈ ਜੋ ਜ਼ਿਆਦਾਤਰ ਮਾਤਾ-ਪਿਤਾ ਵੱਲੋਂ ਹੀ ਕਰਾਇਆ ਜਾਂਦਾ ਹੈ ਬੱਚਾ ਜਦੋਂ ਠੀਕ ਢੰਗ ਨਾਲ ਹੋਮਵਰਕ ਨਹੀਂ ਕਰ ਪਾਉਂਦਾ ਤਾਂ ਮਾਤਾ-ਪਿਤਾ ਉਸ ਨੂੰ ਮਾਰਨ ਤੋਂ ਨਹੀਂ ਰੁਕਦੇ ਮਾਤਾ-ਪਿਤਾ ਖੁਦ ਇਹ ਨਹੀਂ ਸਮਝਦੇ ਕਿ ਬੱਚਾ ਕੁੱਟ ਨਾਲ ਵਿਗੜਦਾ ਹੀ ਹੈ, ਸੁਧਰਦਾ ਨਹੀਂ ਹੈ
ਪੜ੍ਹਾਉਂਦੇ ਸਮੇਂ ਬੱਚੇ ਨੂੰ ਕੁੱਟਣ ਦੀ ਬਜਾਇ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਇਸ ਨਾਲ ਬੱਚਾ ਜਲਦੀ ਸਿੱਖਦਾ ਹੈ ਮਾਤਾ-ਪਿਤਾ ਇਹ ਨਹੀਂ ਸੋਚਦੇ ਕਿ ਸਾਰੇ ਬੱਚੇ ਇੱਕੋ ਵਰਗੇ ਨਹੀਂ ਹੁੰਦੇ ਹਨ ਕਿਸੇ ਦਾ ਸੁਭਾਅ ਚੰਚਲ ਹੁੰਦਾ ਹੈ ਤਾਂ ਕੋਈ ਸ਼ਾਂਤ ਬਚਪਨ ’ਚ ਤਾਂ ਸਾਰੇ ਬੱਚੇ ਸ਼ੈਤਾਨੀ ਕਰਦੇ ਹੀ ਹਨ ਉਨ੍ਹਾਂ ਨੂੰ ਜਿਹੜੀਆਂ ਗੱਲਾਂ ਲਈ ਮਨ੍ਹਾ ਕੀਤਾ ਜਾਵੇਗਾ, ਉਹ ਜਾਣਬੁੱਝ ਕੇ ਉਸ ਨੂੰ ਹੀ ਕਰਦੇ ਹਨ ਮਾਤਾ-ਪਿਤਾ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੇ ਬਚਪਨ ’ਚ ਸ਼ੈਤਾਨੀ ਨਹੀਂ ਕੀਤੀ ਸੀ?
ਲਗਾਤਾਰ ਕੁੱਟਦੇ ਰਹਿਣ ਨਾਲ ਬੱਚਾ ਡਰਿਆ ਅਤੇ ਸਹਮਿਆ-ਸਹਮਿਆ ਰਹਿਣ ਲੱਗਦਾ ਹੈ ਅਤੇ ਉਹ ਮਾਤਾ-ਪਿਤਾ ਨੂੰ ਕੱਟਦਾ ਰਹਿੰਦਾ ਹੈ ਮਾਤਾ-ਪਿਤਾ ਦੇ ਬੁਲਾਉਣ ’ਤੇ ਵੀ ਉਹ ਉਨ੍ਹਾਂ ਕੋਲ ਜਾਣਾ ਨਹੀਂ ਚਾਹੁੰਦਾ ਉਸ ਦੇ ਮਨ ’ਚ ਇਹੀ ਘਰ ਕਰ ਜਾਂਦਾ ਹੈ ਕਿ ਉਨ੍ਹਾਂ ਦੇ ਫਸ ਜਾਣ ’ਤੇ ਉਸ ਦੀ ਕੁੱਟਮਾਰ ਹੋਵੇਗੀ ਉਹ ਬੱਚਾ ਮਾਤਾ-ਪਿਤਾ ਨੂੰ ਖੌਫਨਾਕ ਸਮਝਣ ਲੱਗਦਾ ਹੈ ਅਤੇ ਆਪਣੀ ਸਮੱਸਿਆ, ਪ੍ਰੇਸ਼ਾਨੀ, ਜਗਿਆਸਾ ਆਦਿ ਨੂੰ ਮਾਤਾ-ਪਿਤਾ ਨੂੰ ਜ਼ਾਹਿਰ ਨਹੀਂ ਕਰ ਪਾਉਂਦਾ ਹੈ
ਕਈ ਵਾਰ ਤਾਂ ਜ਼ਿਆਦਾ ਕੁੱਟਣ ਕਾਰਨ ਉਸ ਦੇ ਮਨ ’ਚ ਦਵੇਸ਼ ਦੀ ਭਾਵਨਾ ਤੱਕ ਪੈਦਾ ਹੋਣ ਲੱਗਦੀ ਹੈ ਜੋ ਉਸ ਦੇ ਵਿਕਾਸ ’ਚ ਰੁਕਾਵਟ ਬਣਦੀ ਹੈ ਜ਼ਿਆਦਾ ਕੁੱਟਦੇ ਰਹਿਣ ਨਾਲ ਬੱਚਾ ਢੀਠ ਬਣ ਜਾਂਦਾ ਹੈ ਅਤੇ ਉਹ ਇਹ ਸੋਚਣ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਦੋ-ਚਾਰ ਥੱਪੜ ਪੈ ਜਾਣਗੇ, ਇਸ ਤੋਂ ਜ਼ਿਆਦਾ ਹੋਰ ਕੀ ਹੋਵੇਗਾ? ਬੱਚਿਆਂ ਦੀਆਂ ਆਦਤਾਂ ’ਚ ਸ਼ੁਰੂ ਤੋਂ ਹੀ ਸੁਧਾਰ ਕਰਨਾ ਜ਼ਰੂਰੀ ਹੈ ਕਿਉਂਕਿ ਬੱਚੇ ਕੱਚੇ ਘੜੇ ਵਾਂਗ ਹੁੰਦੇ ਹਨ ਬੱਚਿਆਂ ਦੀ ਫਰਮਾਇਸ਼ ਸੁਭਾਵਿਕ ਹੈ ਬੱਚਿਆਂ ਦੀਆਂ ਸਾਰੀਆਂ ਫਰਮਾਇਸ਼ਾਂ ਨੂੰ ਪੂਰਾ ਵੀ ਨਹੀਂ ਕੀਤਾ ਜਾ ਸਕਦਾ ਜੇਕਰ ਬੱਚੇ ਨੂੰ ਪਿਆਰ ਨਾਲ ਆਪਣੀ ਮਜ਼ਬੂਰੀ ਦੱਸੀ ਜਾਵੇ ਤਾਂ ਉਹ ਜ਼ਰੂਰ ਹੀ ਉਨ੍ਹਾਂ ਗੱਲਾਂ ਨੂੰ ਸਮਝ ਜਾਣਗੇ
ਬਾਲ ਮਾਹਿਰਾਂ ਦਾ ਮੰਨਣਾ ਹੈ ਕਿ ਬੱਚੇ ਦੀ ਬੇਵਜ੍ਹਾ ਕੁੱਟਦੇ ਰਹਿਣ ਨਾਲ ਉਸ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਨਤੀਜੇ ਵਜੋਂ ਉਹ ਮੰਦਬੁੱਧੀ ਅਤੇ ਜਿੱਦੀ ਬਣ ਜਾਂਦਾ ਹੈ ਬੱਚਿਆਂ ਨਾਲ ਅਜਿਹਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਉਹ ਮਾਤਾ-ਪਿਤਾ ਨੂੰ ਆਪਣੇ ਮਿੱਤਰ ਸਮਝ ਕੇ ਖੁੱਲ੍ਹ ਕੇ ਗੱਲ ਕਰ ਸਕਣ
ਪੂਨਮ ਦਿਨਕਰ