ਸੋਇਆਬੀਨ ਪੁਲਾਵ

Soyabean Pulao ਸਮੱਗਰੀ:

 • ਚੌਲ-250 ਗ੍ਰਾਮ, ਸੋਇਆ ਚੰਕਸ-1 ਕੱਪ,
 • ਲਸਣ-ਅਦਰਕ ਦਾ ਪੇਸਟ-2 ਟੇਬਲ ਸਪੂਨ,
 • ਦਹੀ-ਅੱਧਾ ਕੱਪ,
 • ਟਮਾਟਰ-2 ਬਾਰੀਕ ਕੱਟੇ ਹੋਏ,
 • ਪਿਆਜ-2 ਬਾਰੀਕ ਕੱਟੇ ਹੋਏ,
 • ਵੱਡੀ ਇਲਾਇਚੀ-1,
 • ਛੋਟੀ ਇਲਾਇਚੀ-2,
 • ਹਰੀਆਂ ਮਿਰਚਾਂ-2 ਵਿੱਚੋਂ ਚੀਰਾ ਲੱਗਿਆ ਹੋਇਆ,
 • ਕਾਲੀ ਮਿਰਚ 8-10, ਲੌਂਗ-5, ਤੇਜਪੱਤਾ-1,
 • ਲਾਲ ਮਿਰਚ ਪਾਊਡਰ-1 ਟੀ-ਸਪੂਨ,
 • ਸਾਬਤ ਲਾਲ ਮਿਰਚ-2,
 • ਹਲਦੀ ਪਾਊਡਰ- ਅੱਧਾ ਟੀ-ਸਪੂਨ,
 • ਧਨੀਆ ਪਾਊਡਰ-2 ਟੀਸਪੂਨ,
 • ਗਰਮ ਮਸਾਲਾ ਪਾਊਡਰ-ਅੱਧਾ ਟੀਸਪੂਨ,
 • ਤੇਲ ਸਰ੍ਹੋਂ ਦਾ-2 ਚਮਚ, ਲੂਣ- ਸਵਾਦ ਅਨੁਸਾਰ

Soyabean Pulao ਬਣਾਉਣ ਦੀ ਵਿਧੀ:

ਸਭ ਤੋਂ ਪਹਿਲਾਂ ਅਸੀਂ ਸੋਇਆ ਚੰਕਸ ਨੂੰ ਗਰਮ ਪਾਣੀ ’ਚ 15 ਮਿੰਟਾਂ ਲਈ ਭਿਓਂ ਦੇਵਾਂਗੇ 15 ਮਿੰਟਾਂ ਤੋਂ ਬਾਅਦ ਸੋਇਆ ਚੰਕਸ ਨੂੰ ਪਾਣੀ ’ਚੋਂ ਕੱਢ ਕੇ ਉਸ ਨੂੰ ਨਿਚੋੜ ਕੇ ਅਲੱਗ ਰੱਖ ਲਓ ਹੁਣ ਇੱਕ ਬਰਤਨ ’ਚ ਸੋਇਆ ਚੰਕਸ ਲਓ, ਇਸ ’ਚ ਦਹੀ, ਲਾਲ ਮਿਰਚ ਪਾਊਡਰ, ਲਸਣ-ਅਦਰਕ ਦਾ ਪੇਸਟ ਅਤੇ ਧਨੀਆ ਪਾਊਡਰ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਕੇ ਕੁਝ ਦੇਰ ਲਈ ਢਕ ਕੇ ਰੱਖ ਦਿਓ ਹੁਣ ਪ੍ਰੈਸ਼ਰ ਕੂਕਰ ’ਚ ਤੇਲ ਨੂੰ ਗਰਮ ਕਰੋ ਫਿਰ ਇਸ ’ਚ ਸਾਰੇ ਸਾਬਤ ਮਸਾਲੇ ਪਾ ਕੇ

ਹਰੀ ਮਿਰਚ ਪਾ ਦਿਓ ਅਤੇ ਕੁਝ ਸੈਕਿੰਡਾਂ ਤੱਕ ਭੁੰਨ ਲਓ, ਜਦੋਂ ਤੱਕ ਇਸ ’ਚ ਹਲਕੀ ਜਿਹੀ ਖੁਸ਼ਬੂ ਨਾ ਜਾਵੇ ਉਸ ਤੋਂ ਬਾਅਦ ਇਸ ’ਚ ਕੱਟਿਆ ਹੋਇਆ ਪਿਆਜ ਪਾ ਕੇ ਉਸ ਨੂੰ ਵੀ ਕੁਝ ਸੈਕਿੰਡਾਂ ਤੱਕ ਭੁੰਨ ਲਓ ਹੁਣ ਇਸ ’ਚ ਮੈਗਨੇਟ ਕੀਤਾ ਹੋਇਆ ਸੋਇਆ ਚੰਕਸ ਪਾ ਕੇ ਉਸ ਨੂੰ ਪਿਆਜ ਨਾਲ ਕੁਝ ਦੇਰ ਤੱਕ ਫਰਾਈ ਕਰੋ ਉਸ ਤੋਂ ਬਾਅਦ ਇਸ ’ਚ ਹਰੀ ਮਿਰਚ ਅਤੇ ਟਮਾਟਰ ਪਾ ਕੇ ਇਸ ਨੂੰ ਨਰਮ ਹੋਣ ਤੱਕ ਪਕਾਓ

ਫਿਰ ਇਸ ’ਚ ਬਚੇ ਹੋਏ ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ, ਹਲਦੀ ਅਤੇ ਲੂਣ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਲਾ ਦਿਓ ਅਤੇ ਇਸ ਨੂੰ ਚੰਗੀ ਤਰ੍ਹਾਂ ਪਕਾਓ ਜਦੋਂ ਮਸਾਲੇ ’ਚੋਂ ਤੇਲ ਅਲੱਗ ਹੋਣਾ ਸ਼ੁਰੂ ਹੋਵੇਗਾ, ਉਸ ਤੋਂ ਬਾਅਦ ਮਸਾਲੇ ’ਚ ਭਿੱਜੇ ਹੋਏ ਚੌਲ ਪਾ ਕੇ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਅਤੇ ਜ਼ਰੂਰਤ ਅਨੁਸਾਰ ਪਾਣੀ ਪਾ ਕੇ ਪ੍ਰੈਸ਼ਰ ਕੂਕਰ ਦਾ ਢੱਕਣ ਲਾ ਦਿਓ ਹੁਣ ਇਸ ਦੀਆਂ ਦੋ ਸੀਟੀਆਂ ਹਾਈ ਫਲੇਮ ’ਤੇ ਆਉਣ ਦਿਓ ਉਸ ਤੋਂ ਬਾਅਦ ਗੈਸ ਨੂੰ ਬੰਦ ਕਰ ਦਿਓ ਪ੍ਰੈਸ਼ਰ ਕੂਕਰ ਨੂੰ ਠੰਢਾ ਹੋਣ ਲਈ ਛੱਡ ਦਿਓ ਅਤੇ ਜਦੋਂ ਪ੍ਰੈਸ਼ਰ ਕੂਕਰ ਠੰਢਾ ਹੋ ਜਾਵੇਗਾ, ਉਦੋਂ ਪੁਲਾਵ ਕੱਢ ਕੇ ਸਰਵ ਕਰੋ ਇਸ ਪੁਲਾਵ ਨੂੰ ਰਾਇਤਾ ਜਾਂ ਫਿਰ ਕਿਸੇ ਵੀ ਚਟਨੀ ਨਾਲ ਸਰਵ ਕਰ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!