son you dont believe us experiences of satsangis

ਬੇਟਾ! ਤੈਨੂੰ ਸਾਡੇ ’ਤੇ ਯਕੀਨ ਨਹੀਂ? -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਮਾਤਾ ਲਾਜਵੰਤੀ ਇੰਸਾਂ ਪਤਨੀ ਸੱਚਖੰਡ ਵਾਸੀ ਪ੍ਰਕਾਸ਼ ਰਾਮ ਕਲਿਆਣ ਨਗਰ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ਪਰਿਵਾਰ ’ਤੇ ਹੋਈ ਰਹਿਮਤ ਦਾ ਵਰਣਨ ਕਰਦੀ ਹੈ:-

ਸੰਨ 1992 ਦੀ ਗੱਲ ਹੈ, ਮੇਰੇ ਵੱਡੇ ਲੜਕੇ ਦੇ ਘਰ ਦੋ ਬੇਟੀਆਂ ਸਨ ਮੇਰੀ ਇਹ ਇੱਛਾ ਸੀ ਕਿ ਇਸ ਦੇ ਘਰ ਲੜਕਾ ਹੋ ਜਾਵੇ ਮੈਂ ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੀ ਰਹਿੰਦੀ ਕਿ ਪਿਤਾ ਜੀ! ਮੇਰੇ ਬੇਟੇ ਨੂੰ ਬੇਟਾ ਦੇ ਦਿਓ ਆਪ ਜੀ ਦੇ ਪਾਸ ਕਿਸ ਚੀਜ਼ ਦੀ ਕਮੀ ਹੈ, ਆਪ ਕੀ ਨਹੀਂ ਕਰ ਸਕਦੇ ਮੇਰੀ ਨਿਮਾਣੀ ਦੀ ਇਹ ਬੇਨਤੀ ਜ਼ਰੂਰ ਮਨਜ਼ੂਰ ਕਰੋ ਉਨ੍ਹਾਂ ਹੀ ਦਿਨਾਂ ਵਿੱਚ ਇੱਕ ਦਿਨ ਰਾਤ ਨੂੰ ਮੈਨੂੰ ਹਜ਼ੂਰ ਪਿਤਾ ਜੀ (ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੇ ਦਰਸ਼ਨ ਦਿੱਤੇ ਤਾਂ ਮੈਂ ਪਿਤਾ ਜੀ ਦੀ ਹਜੂਰੀ ਵਿੱਚ ਅਰਜ਼ ਕਰ ਦਿੱਤੀ, ਪਿਤਾ ਜੀ! ਮੇਰੇ ਬੇਟੇ ਨੂੰ ਬੇਟਾ ਦੇ ਦਿਓ ਆਪ ਕੀ ਨਹੀਂ ਕਰ ਸਕਦੇ

ਤਾਂ ਪਿਤਾ ਜੀ ਨੇ ਬਚਨ ਫੁਰਮਾਇਆ, ‘‘ਬੇਟਾ! ਇਸ ਦੇ ਕਰਮਾਂ ਵਿੱਚ ਚਾਰ ਬੇਟੀਆਂ ਹਨ ਇਸ ਤੋਂ ਬਾਅਦ ਬੇਟਾ ਦੇਵਾਂਗੇ’’ ਤਾਂ ਮੈਂ ਪਿਤਾ ਜੀ ਨੂੰ ਅਰਜ਼ ਕੀਤੀ, ਪਿਤਾ ਜੀ! ਮੈਨੂੰ ਨਹੀਂ ਪਤਾ, ਹੁਣੇ ਹੀ ਦੇ ਦਿਓ ਫਿਰ ਪਿਤਾ ਜੀ ਨੇ ਬਚਨ ਫਰਮਾਇਆ, ‘‘ਦੋ ਵੱਡੇ ਦੀਆਂ ਬੇਟੀਆਂ ਹਨ, ਇੱਕ ਛੋਟੇ ਦੀ ਹੈ ਇੱਕ ਤੋਂ ਹੋਰ ਮੰਮੀ ਅਖਵਾ ਦੇ, ਚਾਰ ਪੂਰੀਆਂ ਕਰਦੇ ਫਿਰ ਦੇ ਦਿਆਂਗੇ’’

ਫਿਰ ਮੈਂ ਜਨਵਰੀ 1993 ਵਿੱਚ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੇ ਭੰਡਾਰੇ ’ਤੇ ਆਪਣੀ ਨੂੰਹ ਤੇ ਤਿੰਨੋਂ ਪੋਤਰੀਆਂ ਨੂੰ ਨਾਲ ਲੈ ਕੇ ਸਰਸਾ ਦਰਬਾਰ ਆਈ ਉਹ ਭੰਡਾਰੇ ਦਾ ਸਤਿਸੰਗ ਸ਼ਾਹ ਮਸਤਾਨਾ ਜੀ ਧਾਮ ਦੇ ਨਾਲ ਲੱਗਦੀ ਸਕੂਲ/ਕਾਲੇਜ ਵਾਲੀ ਜ਼ਮੀਨ ’ਤੇ ਸੀ ਅਸੀਂ ਪੰਡਾਲ ਵਿੱਚ ਬੈਠੀਆਂ ਹੋਈਆਂ ਸੀ ਮੈਨੂੰ ਪਿਤਾ ਜੀ ਦਾ ਬਚਨ ਯਾਦ ਆਇਆ ਕਿ ਇੱਕ ਬੱਚੀ ਤੋਂ ਹੋਰ ਮੰਮੀ ਅਖਵਾ ਦੇ, ਚਾਰ ਨਗ ਪੂਰੇ ਕਰ ਦੇ ਮੈਂ ਕਿਸੇ ਹੋਰ ਦੀ ਬੱਚੀ ਨੂੰ ਆਪਣੀ ਨੂੰਹ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਨੂੰ ਕਹਿ ਦੇ ਕਿ ਮੰਮੀ, ਤੈਨੂੰ ਉਹ ਬੀਬੀ ਬੁਲਾਉਂਦੀ ਹੈ ਤਾਂ ਉਸ ਬੱਚੀ ਨੇ ਉਸੇ ਤਰ੍ਹਾਂ ਮੇਰੀ ਨੂੰਹ ਨੂੰ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੰਮੀ, ਤੈਨੂੰ ਉਹ ਬੀਬੀ ਬੁਲਾਉਂਦੀ ਹੈ ਇਸ ਤਰ੍ਹਾਂ ਮੈਂ ਆਪਣੇ ਸਤਿਗੁਰੂ ਦਾ ਬਚਨ ਪੂਰਾ ਕਰ ਦਿੱਤਾ

ਇਸਦੇ ਬਾਅਦ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਚਾਰ-ਪੰਜ ਮਹੀਨਿਆਂ ਦਾ ਸੀ ਤਾਂ ਮੈਂ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਅਰਜ਼ ਕਰਦੀ ਰਹਿੰਦੀ ਕਿ ਕਿਤੇ ਉਹ ਗੱਲ ਨਾ ਹੋ ਜਾਵੇ ਕਿ ਇੱਕ ਲੜਕੀ ਹੋਰ ਹੋ ਜਾਵੇ ਉਹਨਾਂ ਹੀ ਦਿਨਾਂ ਵਿੱਚ ਇੱਕ ਰਾਤ ਹਜ਼ੂਰ ਪਿਤਾ ਜੀ ਨੇ ਮੈਨੂੰ ਦਰਸ਼ਨ ਦਿੱਤੇ ਤੇ ਬਚਨ ਫਰਮਾਇਆ, ‘‘ਬੇਟਾ! ਤੈਨੂੰ ਸਾਡੇ ’ਤੇ ਯਕੀਨ ਨਹੀਂ?’’ ਤਾਂ ਮੈਂ ਕਿਹਾ, ਪਿਤਾ ਜੀ! ਯਕੀਨ ਤਾਂ ਹੈ, ਪਰ ਮੇਰਾ ਮਨ ਡੋਲਦਾ ਹੈ ਫਿਰ ਪਿਤਾ ਜੀ ਨੇ ਬਚਨ ਕੀਤੇ, ‘‘ਤੈਨੂੰ ਦਿਖਾਈਏ?’’ ਮੈਂ ਕਿਹਾ, ਦਿਖਾ ਦਿਓ, ਪਿਤਾ ਜੀ ਉਸ ਸਮੇਂ ਉੱਥੇ ਇੱਕ ਲੇਡੀ ਡਾਕਟਰ ਆ ਗਈ ਹਜ਼ੂਰ ਪਿਤਾ ਜੀ ਨੇ ਲੇਡੀ ਡਾਕਟਰ ਨੂੰ ਕਿਹਾ, ‘‘ਬੇਟਾ! ਇਸ ਮਾਤਾ ਨੂੰ ਪੇਟ ਦੇ ਅੰਦਰਲਾ ਬੱਚਾ ਦਿਖਾ ਦਿਓ’’ ਉਸ ਲੇਡੀ ਡਾਕਟਰ ਨੇ ਪੜਦਾ ਕਰਕੇ ਮੇਰੀ ਨੂੰਹ ਦੇ ਬੱਚਾ ਪੈਦਾ ਕਰਕੇ ਮੈਨੂੰ ਦਿਖਾ ਦਿੱਤਾ ਅਤੇ ਕਿਹਾ ਕਿ ਮਾਤਾ ਇਹ ਦੇਖ ਲੜਕਾ ਹੈ

ਤਾਂ ਮੈਨੂੰ ਯਕੀਨ ਆ ਗਿਆ ਕਿ ਸਚਮੁੱਚ ਲੜਕਾ ਹੈ ਮੈਂ ਆਪਣੇ ਸਤਿਗੁਰੂ ਦੀਆਂ ਕੀ ਸਿਫ਼ਤਾਂ ਕਰਾਂ, ਮੇਰੇ ਕੋਲ ਲਫਜ਼ ਹੀ ਨਹੀਂ ਹਨ ਮੈਂ ਆਪਣੇ ਸਤਿਗੁਰੂ ਦਾ ਲੱਖਾਂ-ਕਰੋੜਾਂ ਵਾਰ ਧੰਨਵਾਦ ਕਰਦੀ ਹਾਂ, ਜਿਹਨਾਂ ਨੇ ਮੇਰੀ ਹਰ ਜਾਇਜ਼ ਮੰਗ ਨੂੰ ਪੂਰਾ ਕੀਤਾ ਹੈ ਅਤੇ ਕਰ ਰਹੇ ਹਨ ਮੇਰੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮੇਰੇ ਸਾਰੇ ਪਰਿਵਾਰ ਨੂੰ ਸੇਵਾ ਸਿਮਰਨ ਦਾ ਬਲ ਬਖ਼ਸ਼ੋ ਜੀ ਅਤੇ ਇਸੇ ਤਰ੍ਹਾਂ ਰਹਿਮਤ ਬਣਾਈ ਰੱਖਣਾ ਜੀ

ਬੇਟਾ! ਇਸ ਦੇ ਕਰਮਾਂ ਵਿੱਚ ਚਾਰ ਬੇਟੀਆਂ ਹਨ ਇਸ ਤੋਂ ਬਾਅਦ ਬੇਟਾ ਦੇਵਾਂਗੇ’’ ਤਾਂ ਮੈਂ ਪਿਤਾ ਜੀ ਨੂੰ ਅਰਜ਼ ਕੀਤੀ, ਪਿਤਾ ਜੀ! ਮੈਨੂੰ ਨਹੀਂ ਪਤਾ, ਹੁਣੇ ਹੀ ਦੇ ਦਿਓ ਫਿਰ ਪਿਤਾ ਜੀ ਨੇ ਬਚਨ ਫਰਮਾਇਆ, ‘‘ਦੋ ਵੱਡੇ ਦੀਆਂ ਬੇਟੀਆਂ ਹਨ, ਇੱਕ ਛੋਟੇ ਦੀ ਹੈ ਇੱਕ ਤੋਂ ਹੋਰ ਮੰਮੀ ਅਖਵਾ ਦੇ, ਚਾਰ ਪੂਰੀਆਂ ਕਰਦੇ ਫਿਰ ਦੇ ਦਿਆਂਗੇ’

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!