Experiences of Satsangis -sachi shiksha punjabi

ਬੇਟਾ! ਸਾਡਾ ਇੱਕ ਹੀ ਰੂਪ ਹੈ, ਅਸੀਂ ਇੱਕ ਹੀ ਹਾਂ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਕ੍ਰਿਪਾ-ਦ੍ਰਿਸ਼ਟੀ

ਸੇਵਾਦਾਰ ਪ੍ਰੇਮੀ ਪੁਰਸ਼ੋਤਮ ਲਾਲ ਟੋਹਾਣਾ ਇੰਸਾਂ, ਸ਼ਾਹ ਸਤਿਨਾਮ ਜੀ ਨਗਰ ਸਰਸਾ ਜ਼ਿਲ੍ਹਾ ਸਰਸਾ ਤੋਂ ਗੁਰਗੱਦੀ ਬਖਸ਼ਿਸ਼ ਦੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ 23 ਸਤੰਬਰ 1990 ਦਾ ਦਿਨ ਬਹੁਤ ਭਾਗਾਂ ਵਾਲਾ ਹੈ ਇਸ ਦਿਨ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੁੱਲ ਮਾਲਕ ਸ਼ਹਿਨਸ਼ਾਹ ਜੀ ਪੂਜਨੀਕ ਹਜ਼ੂਰ ਪਿਤਾ ਜੀ (ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਗੁਰਗੱਦੀ ’ਤੇ ਲੈ ਕੇ ਆਏ ਦੁਨੀਆਂ ਨੂੰ ਅਜਿਹਾ ਕਰਕੇ ਦਿਖਾ ਦਿੱਤਾ ਜੋ ਨਾ ਤਾਂ ਇਸ ਧਰਤੀ ’ਤੇ ਪਹਿਲਾਂ ਹੋਇਆ ਹੈ ਅਤੇ ਨਾ ਹੀ ਸ਼ਾਇਦ ਹੋਵੇਗਾ ਅਜਿਹਾ ਚਮਤਕਾਰ

ਗੱਲ ਇਸ ਤਰ੍ਹਾਂ ਹੈ ਕਿ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ 23 ਸਤੰਬਰ 1990 ਨੂੰ ਗੁਰਗੱਦੀ ਬਖਸ਼ੀ ਉਸ ਦਿਨ ਟੋਹਾਣਾ ਦੀ ਸੰਗਤ ਨੂੰ ਕੋਈ ਪਤਾ ਨਹੀਂ ਸੀ ਟੋਹਾਣਾ ਦੀ ਸੰਗਤ ਨੂੰ 23 ਸਤੰਬਰ ਸ਼ਾਮ ਨੂੰ ਪਤਾ ਲੱਗਾ, ਜਦੋਂ ਪਰਮ ਪਿਤਾ ਜੀ ਨੇ ਟੋਹਾਣਾ ਦੀ ਸਾਧ-ਸੰਗਤ ਲਈ ਪ੍ਰਸ਼ਾਦ ਭੇਜਿਆ ਕਿ ਪਰਮ ਪਿਤਾ ਜੀ ਨੇ ਸੰਤ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਗੁਰਗੱਦੀ ਬਖ਼ਸ਼ ਦਿੱਤੀ ਹੈ 24 ਸਤੰਬਰ ਨੂੰ ਸੁਬ੍ਹਾ ਟੋਹਾਣਾ ਦੀ ਸਾਧ-ਸੰਗਤ ਆਪਣੀਆਂ ਗੱਡੀਆਂ ’ਤੇ ਡੇਰਾ ਸੱਚਾ ਸੌਦਾ ਸਰਸਾ ਪਹੁੰਚੀ ਸਭ ਨੂੰ ਬਹੁਤ ਉਤਸ਼ਾਹ ਸੀ ਕਿ ਨਵੇਂ ਪਿਤਾ ਜੀ (ਸੰਤ ਜੀ) ਦੇ ਦਰਸ਼ਨ ਕਰਾਂਗੇ ਅਤੇ ਖੁਸ਼ੀਆਂ ਪ੍ਰਾਪਤ ਕਰਾਂਗੇ ਸਭ ਨੇ ਆਪਣਾ ਮੂੰਹ-ਹੱਥ ਧੋਤਾ, ਰਫਾ-ਹਾਜ਼ਤ ਪੂਰੀ ਕੀਤੀ ਅਤੇ ਮਜਲਿਸ ਸੁਣਨ ਲਈ ਚੱਲ ਪਏ

ਜਦੋਂ ਮੈਂ (ਪਰਸ਼ੋਤਮ ਲਾਲ) ਪਰਮ ਪਿਤਾ ਜੀ ਦੇ ਬਰਾਬਰ ਬੈਠੇ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਕੀਤੇ ਤਾਂ ਮੈਂ ਹੈਰਾਨ ਰਹਿ ਗਿਆ ਇਹ ਤਾਂ ਉਹੀ ਹਨ ਜਿਨ੍ਹਾਂ ਨੇ 1980 ਵਿੱਚ ਮੈਨੂੰ ਦਰਸ਼ਨ ਦਿੱਤੇ ਸਨ ਗੱਲ ਇਸ ਤਰ੍ਹਾਂ ਸੀ ਕਿ ਸੰਨ 1980 ਵਿੱਚ ਨਾਮ ਲੈਣ ਦੇ ਕੁਝ ਮਹੀਨੇ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਸੀ ਕਿ ਅਸੀਂ ਤਾਂ ਮੋਨੇ ਹਾਂ, ਅਸੀਂ ਕੇਸਧਾਰੀ ਸਰਦਾਰ ਨੂੰ ਗੁਰੂ ਬਣਾਇਆ ਹੈ

ਜੋ ਕਿ ਠੀਕ ਨਹੀਂ ਹੈ ਸਾਨੂੰ ਮੋਨੇ ਨੂੰ ਗੁਰੂ ਬਣਾਉਣਾ ਚਾਹੀਦਾ ਸੀ ਐਨਾ ਸੋਚਿਆ ਹੀ ਸੀ ਕਿ ਰਾਤ ਨੂੰ ਸੁਫਨੇ ਵਿੱਚ ਸ਼ਾਹ ਮਸਤਾਨਾ ਜੀ ਧਾਮ ਸਰਸਾ ਦੇ ਤੇਰਾਵਾਸ ਦੇ ਅੰਦਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਦਰਸ਼ਨ ਹੋਏ ਪਰਮ ਪਿਤਾ ਜੀ ਤੇਰਾਵਾਸ ਦੇ ਅੰਦਰਲੇ ਕਮਰੇ ਵਿੱਚੋਂ ਆਏ ਜਦੋਂ ਪਰਮ ਪਿਤਾ ਜੀ ਚੌਂਕੀ ’ਤੇ ਬੈਠਣ ਲੱਗੇ ਤਾਂ ਉਹਨਾਂ ਦਾ ਸਵਰੂਪ ਨੌਜਵਾਨ ਬਾਡੀ, ਨੌਜਵਾਨ ਸਵਰੂਪ ਵਿੱਚ ਬਦਲ ਗਿਆ ਜੋ ਕੀ ਕਲੀਨ ਸ਼ੇਵ ਸੀ ਸਿਰ ’ਤੇ ਕਾਲੀ ਟੋਪੀ ਸੀ ਮੈਂ ਨੌਜਵਾਨ ਸਵਰੂਪ ਨੂੰ ਦੇਖ ਕੇ ਡਰ ਗਿਆ ਅਤੇ ਪਿੱਛੇ ਹਟਣ ਲੱਗਾ ਉਨ੍ਹਾਂ ਨੇ ਕਿਹਾ, ਅੱਗੇ ਆਓ ਮੈਂ ਹੱਥ ਜੋੜ ਕੇ ਕਿਹਾ ਕਿ ਪਿਤਾ ਜੀ, ਹੁਣ ਮੇਰਾ ਭੁਲੇਖਾ ਨਿਕਲ ਗਿਆ ਹੈ

ਜੀ ਮੈਨੂੰ ਮੁਆਫ ਕਰੋ ਜੀ ਆਪ ਜੀ ਨੇ ਫਰਮਾਇਆ, ਬੇਟਾ! ਨੇੜੇ ਤਾਂ ਹੋ, ਤੈਨੂੰ ਪ੍ਰਸ਼ਾਦ ਦੇਵਾਂਗੇ ਮੈਂ ਐਨਾ ਡਰ ਗਿਆ ਕਿ ਪਿੱਛੇ ਹਟ ਗਿਆ ਫਿਰ ਉਹਨਾਂ ਨੇ ਮੈਨੂੰ ਪਿਆਰ ਨਾਲ ਆਪਣੇ ਨੇੜੇ ਬੁਲਾਇਆ ਅਤੇ ਪ੍ਰਸ਼ਾਦ ਦਿੱਤਾ ਜਦੋਂ ਪਿਤਾ ਜੀ ਨੇ ਮੈਨੂੰ ਪ੍ਰਸ਼ਾਦ ਦੇ ਦਿੱਤਾ ਤਾਂ ਮੈਂ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ, ਮੈਂ ਪਹਿਲਾਂ ਵੀ ਆਪ ਜੀ ਦੇ ਦਰਸ਼ਨ ਕੀਤੇ ਹਨ ਪਿਤਾ ਜੀ ਨੇ ਪੁੱਛਿਆ, ਕਿੱਥੇ ਕੀਤੇ ਹਨ? ਤਾਂ ਮੈਂ ਕਿਹਾ, ਪਿਤਾ ਜੀ, ਮੈਂ ਯੂਪੀ ਵਿੱਚ ਦਰਸ਼ਨ ਕੀਤੇ ਹਨ ਤਾਂ ਪਿਤਾ ਜੀ ਨੇ ਫਰਮਾਇਆ, ਆਪਾਂ ਪਹਿਲਾਂ ਵੀ ਮਿਲੇ ਹਾਂ ਜਦੋਂ ਕਿ ਇਸ ਤੋਂ ਪਹਿਲਾਂ ਮੈਨੂੰ ਯੂਪੀ ਦੇ ਡੇਰੇ ਦੇ ਬਾਰੇ ਵਿੱਚ ਕੋਈ ਪਤਾ ਨਹੀਂ ਸੀ ਮੈਂ ਨਾਅਰਾ ਲਾ ਕੇ ਪਿੱਛੇ ਨੂੰ ਮੁੜਿਆ ਹੀ ਸੀ ਤਾਂ ਪਿਤਾ ਜੀ ਬੋਲੇ, ਹੁਣ ਤਾਂ ਠੀਕ ਹੋ? ਮੈਂ ਕਿਹਾ, ਹਾਂ ਜੀ, ਪਿਤਾ ਜੀ, ਠੀਕ ਹਾਂ ਜੀ ਪਿਤਾ ਜੀ ਦੀ ਜੋ ਆਵਾਜ਼ ਸੀ, ਉਹ ਪਰਮ ਪਿਤਾ ਜੀ ਦੀ ਸੀ

ਅੱਜ ਫਿਰ ਉਹ ਹੀ 1980 ਵਿੱਚ ਦਰਸ਼ਨ ਦੇਣ ਵਾਲੇ ਪਿਤਾ ਜੀ, ਸੰਤ ਜੀ, ਪੂਜਨੀਕ ਪਰਮ ਪਿਤਾ ਜੀ ਦੇ ਨਾਲ ਗੱਦੀ ’ਤੇ ਬਿਰਾਜਮਾਨ ਸਨ ਮੈਂ ਆਪਣੇ ਸਾਥੀ ਪ੍ਰੇਮੀਆਂ ਨੂੰ ਦੱਸਿਆ ਕਿ ਇਹ ਤਾਂ ਉਹ ਹੀ ਹਨ ਜਿਨ੍ਹਾਂ ਨੇ ਮੈਨੂੰ 1980 ਵਿੱਚ ਦਰਸ਼ਨ ਦਿੱਤੇ ਸਨ ਅਸੀਂ ਖੁਸ਼ੀ ਵਿੱਚ ਨੱਚਣ ਲੱਗੇ ਮਜਲਿਸ ਵਿੱਚ ਸਾਰੀ ਸਾਧ-ਸੰਗਤ ਬਹੁਤ ਖੁਸ਼ ਸੀ ਮੇਰੇ ਦਿਲ ਵਿੱਚ ਤੜਫ ਸੀ ਕਿ ਕਦੋਂ ਪਰਮ ਪਿਤਾ ਜੀ ਮਿਲਣ ਅਤੇ ਹਜ਼ੂਰ ਪਿਤਾ ਜੀ ਬਾਰੇ ਦੱਸੀਏ ਕਿ ਆਪ ਕੁਲ ਮਾਲਕ ਹੋ ਅਤੇ ਕੁਲ ਮਾਲਕ ਨੂੰ ਗੱਦੀ ’ਤੇ ਲੈ ਕੇ ਆਏ ਹੋ ਸਾਨੂੰ ਸੁਬ੍ਹਾ ਦੇ ਸਮੇਂ ਪੂਜਨੀਕ ਪਰਮ ਪਿਤਾ ਜੀ ਤੇ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ

ਅਸੀਂ ਸੋਚਿਆ ਕਿ ਸ਼ਾਮ ਨੂੰ ਮਿਲਾਂਗੇ ਤਾਂ ਉਸ ਸਮੇਂ ਦੌਰਾਨ ਅਸੀਂ ਦਰਬਾਰ ਦੇ ਪ੍ਰਬੰਧਕਾਂ, ਮੁੱਖ ਸੇਵਾਦਾਰਾਂ ਤੇ ਜੀਐੱਸਐੱਮ ਸੇਵਾਦਾਰਾਂ ਨੂੰ ਮਿਲੇ ਟੋਹਾਣਾ ਦੀ ਸਾਧ-ਸੰਗਤ ਨੇ ਉਹਨਾਂ ਨੂੰ ਅਰਜ਼ ਕੀਤੀ ਕਿ ਅਸੀਂ ਸਾਰੀ ਸਾਧ-ਸੰਗਤ ਨੂੰ ਭੋਜਨ ਕਰਵਾਉਣਾ ਹੈ ਕਿਉਂਕਿ ਕੁਲ ਮਾਲਕ ਕੁਲ ਮਾਲਕ ਨੂੰ ਗੁਰਗੱਦੀ ’ਤੇ ਲੈ ਕੇ ਆਏ ਹਨ ਕਿਸੇ ਨੇ ਵੀ ਸਾਨੂੰ ਸੰਤੋਖਜਨਕ ਉੱਤਰ ਨਹੀਂ ਦਿੱਤਾ ਤਾਂ ਅਸੀਂ ਕਾਫੀ ਉਦਾਸ ਹੋ ਗਏ ਸ਼ਾਮ ਦੀ ਮਜਲਿਸ ਤੋਂ ਬਾਅਦ ਸਾਨੂੰ ਤੇਰਾਵਾਸ ਵਿੱਚ ਲਿਜਾ ਕੇ ਪਰਮ ਪਿਤਾ ਜੀ ਨੂੰ ਮਿਲਵਾਇਆ ਅਸੀਂ ਨੌਂ-ਦਸ ਪ੍ਰੇਮੀ ਸੀ ਅਸੀਂ ਪੂਜਨੀਕ ਪਰਮ ਪਿਤਾ ਜੀ ਤੇ ਪੂਜਨੀਕ ਹਜ਼ੂਰ ਪਿਤਾ ਜੀ ਦੀ ਹਜ਼ੂਰੀ ਵਿੱਚ ਨੱਚਣ ਲੱਗੇ ਪੂਜਨੀਕ ਪਰਮ ਪਿਤਾ ਜੀ ਬਹੁਤ ਖੁਸ਼ ਹੋਏ

ਸਾਨੂੰ ਸਭ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਕਹਿਣ ਲੱਗੇ, ਆਓ ਟੋਹਾਣਾ ਵਾਲਿਓ, ਸੁਣਾਓ ਕੀ ਹਾਲ ਹੈ? ਤਾਂ ਅਸੀਂ ਖੁਸ਼ ਹੋ ਕੇ ਕਿਹਾ ਕਿ ਪਰਮ ਪਿਤਾ ਜੀ, ਸ਼ਹਿਨਸ਼ਾਹ ਜੀ, ਅੱਜ ਅਸੀਂ ਬਹੁਤ ਖੁਸ਼ ਹਾਂ ਟੋਹਾਣਾ ਵਾਲੇ ਕਿਉਂਕਿ ਆਪ ਕੁਲ ਮਾਲਕ ਹੋ ਅਤੇ ਆਪ ਕੁਲ ਮਾਲਕ ਨੂੰ ਗੱਦੀ ’ਤੇ ਲੈ ਕੇ ਆਏ ਹੋ ਪਰਮ ਪਿਤਾ ਜੀ ਕਹਿਣ ਲੱਗੇ, ਐਸੀ ਖੁਸ਼ੀ, ਖੁਸ਼ੀ ਹੋਣੀ ਵੀ ਚਾਹੀਦੀ ਐ ਫਿਰ ਅਸੀਂ ਕਿਹਾ, ਪਿਤਾ ਜੀ, ਇਸ ਖੁਸ਼ੀ ਵਿੱਚ ਅਸੀਂ ਬਹੁਤ ਵੱਡਾ ਭੋਜ ਕਰਨਾ ਚਾਹੁੰਦੇ ਹਾਂ ਪਰਮ ਪਿਤਾ ਜੀ ਬੋਲੇ, ਜ਼ਰੂਰ, ਤੁਹਾਨੂੰ ਸਮਾਂ ਦੇਵਾਂਗੇ ਸਾਡੀ ਟੋਹਾਣਾ ਦੀ ਸਾਧ-ਸੰਗਤ ਲਈ ਪ੍ਰੇਮ ਦਾ ਇਤਿਹਾਸ ਬਣ ਗਿਆ ਅਸੀਂ ਨੱਚਦੇ, ਗਾਉਂਦੇ, ਖੁਸ਼ੀਆਂ ਮਨਾਉਂਦੇ, ਇਜਾਜ਼ਤ ਲੈ ਕੇ ਤੇਰਾਵਾਸ ਤੋਂ ਬਾਹਰ ਆ ਗਏ

22 ਜਨਵਰੀ 1991 ਦੀ ਗੱਲ ਹੈ ਪਿਤਾ ਜੀ ਦੀ ਰਹਿਮਤ, ਖੁਸ਼ੀ ਦਾ ਦੌਰ ਚੱਲ ਰਿਹਾ ਸੀ ਚਾਰੇ ਪਾਸੇ ਪ੍ਰੇਮ ਦਾ ਜਲਵਾ ਸੀ ਕਿਉਂਕਿ ਕੁਲ ਮਾਲਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਅਵਤਾਰ ਮਹੀਨਾ ਚੱਲ ਰਿਹਾ ਸੀ ਟੋਹਾਣਾ ਦੀ ਸਾਧ-ਸੰਗਤ ਪਿਛਲੇ ਦਸ ਸਾਲਾਂ ਤੋਂ ਹਰ ਸਾਲ ਜਨਵਰੀ ਵਿੱਚ ਪਰਮ ਪਿਤਾ ਜੀ ਨੂੰ ਵਧਾਈ ਦੇਣ ਆਇਆ ਕਰਦੀ ਸੀ ਇਸ ਵਾਰ ਸਾਧ-ਸੰਗਤ ਦੇ ਦੋ ਟਰੱਕ ਪੂਜਨੀਕ ਪਰਮ ਪਿਤਾ ਜੀ ਨੂੰ ਵਧਾਈ ਦੇਣ ਆਏ ਇੱਕ ਟਰੱਕ ਭਾਈਆਂ ਦਾ ਤੇ ਇੱਕ ਟਰੱਕ ਭੈਣਾਂ ਦਾ ਸੀ ਸ਼ਾਮ ਦੀ ਮਜਲਿਸ ਦੇ ਬਾਅਦ ਸਾਧ-ਸੰਗਤ ਪਰਮ ਪਿਤਾ ਜੀ ਨੂੰ ਵਧਾਈ ਦੇਣ ਲਈ ਸ਼ਾਹ ਮਸਤਾਨਾ ਜੀ ਧਾਮ ਤੇਰਾਵਾਸ ਦੇ ਕੋਲ ਪਹੁੰਚੀ ਟੋਹਾਣਾ ਦੇ ਪ੍ਰੇਮੀਆਂ ਨੇ ਅੱਗੇ ਜਾ ਕੇ ਤੇਰਾਵਾਸ ਦੇ ਕੋਲ ਜੋ ਸੇਵਾਦਾਰ ਸਨ, ਉਹਨਾਂ ਨੂੰ ਪ੍ਰਾਰਥਨਾ ਕੀਤੀ

ਕਿ ਟੋਹਾਣਾ ਦੀ ਸਾਧ-ਸੰਗਤ ਪਰਮ ਪਿਤਾ ਜੀ ਤੇ ਸੰਤ ਜੀ (ਪੂਜਨੀਕ ਹਜ਼ੂਰ ਪਿਤਾ ਜੀ) ਨੂੰ ਮਿਲਣ ਲਈ ਆਈ ਹੈ ਤੇਰਾਵਾਸ ਵਿੱਚ ਜਾਣ ਤੋਂ ਪਹਿਲਾਂ ਪੁਰਸ਼ੋਤਮ ਲਾਲ ਨੇ ਪ੍ਰੇਮੀ ਰਾਮ ਕੁਮਾਰ ਜੀ ਹਲਵਾਈ ਨਾਲ ਗੱਲ ਕੀਤੀ ਕਿ ਅਸੀਂ ਦੋ ਕੇਕ ਦੋ ਥਾਲੀਆਂ ਵਿੱਚ ਲੈ ਕੇ ਜਾਣੇ ਹਨ ਕਿਉਂਕਿ ਪਿਤਾ ਜੀ ਦੋ ਬਾਡੀਆਂ ਵਿੱਚ ਬੈਠੇ ਹਨ ਰਾਮ ਕੁਮਾਰ ਬੋਲੇ, ਠੀਕ ਹੈ, ਆਪਾਂ ਕੇਕ ਨੂੰ ਦੋ ਜਗ੍ਹਾ ਦੋ ਥਾਲੀਆਂ ਵਿੱਚ ਲਗਾ ਲੈਂਦੇ ਹਾਂ ਸਾਧ-ਸੰਗਤ ਟੋਹਾਣਾ ਨੂੰ ਅੰਦਰ ਜਾਣ ਦੀ ਆਗਿਆ ਮਿਲ ਗਈ ਸਾਰੀ ਸੰਗਤ ਆਹਿਸਤਾ-ਆਹਿਸਤਾ ਕਰਕੇ ਦੋਨੋਂ ਪਿਤਾ ਜੀ ਦੇ ਚਰਨਾਂ ਵਿੱਚ ਜਾ ਕੇ ਬੈਠ ਗਈ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ (ਪੁਰਸ਼ੋਤਮ ਲਾਲ) ਆਪਣੇ ਪਾਸ ਬੁਲਾਇਆ ਅਤੇ ਪੁੱਛਿਆ ਕਿ ਸਾਧ-ਸੰਗਤ ਕਿਵੇਂ ਆਈ ਹੈ? ਮੈਂ ਅਰਜ਼ ਕੀਤੀ, ਪਿਤਾ ਜੀ, ਆਪ ਜੀ ਦੇ ਜਨਮ ਦਿਨ ’ਤੇ ਸਾਧ-ਸੰਗਤ ਕੇਕ ਲੈ ਕੇ ਆਈ ਹੈ

ਅਤੇ ਵਧਾਈ ਦੇਣ ਆਈ ਹੈ ਜੀ ਉਸ ਸਮੇਂ ਸਾਧ-ਸੰਗਤ ਅਤਿਅੰਤ ਖੁਸ਼ ਸੀ ਕੁਲ ਮਾਲਕ ਪਿਤਾ ਜੀ ਦੇ ਚਰਨਾਂ ਵਿੱਚ ਬੈਠ ਕੇ ਨਜ਼ਾਰੇ ਲੈ ਰਹੀ ਸੀ ਪਰਮ ਪਿਤਾ ਜੀ ਨੇ ਕਿਹਾ, ਲਿਆਓ ਕੇਕ ਕੱਟਦੇ ਹਾਂ ਤਾਂ ਮੈਂ ਅਤੇ ਰਾਮ ਕੁਮਾਰ ਨੇ ਕੇਕ ਵਾਲੀ ਇੱਕ-ਇੱਕ ਥਾਲੀ ਲਈ ਅਤੇ ਪਰਮ ਪਿਤਾ ਜੀ ਦੇ ਕੋਲ ਚਲੇ ਗਏ ਅਤੇ ਅਰਜ਼ ਕੀਤੀ, ਪਿਤਾ ਜੀ, ਕੇਕ ਹੈ ਦੋ ਥਾਲੀਆਂ ਵਿੱਚ ਕੇਕ ਦੇਖ ਕੇ ਪਰਮ ਪਿਤਾ ਜੀ ਕੜਕਦੀ ਅਵਾਜ਼ ਵਿੱਚ ਬੋਲੇ, ‘‘ਇਹ ਕੀ, ਹਟੋ ਪਿੱਛੇ? ਇਹ ਕਿਵੇਂ?’’ ਅਸੀਂ ਡਰ ਗਏ ਅਤੇ ਪਿੱਛੇ ਹਟ ਗਏ ਫਿਰ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘‘ਬੇਟਾ! ਏਧਰ ਆਓ ਤੁਸੀਂ ਦੋ ਕੇਕ ਲੈ ਕੇ ਆਏ ਐਸਾ ਨਹੀਂ ਹੈ ਬੇਟਾ! ਇੱਕ ਹੀ ਕੇਕ ਲੈ ਕੇ ਆਓ

ਉਸ ਨੂੰ ਅਸੀਂ ਕੱਟਾਂਗੇ’’ ਫਿਰ ਪਰਮ ਪਿਤਾ ਜੀ ਨੇ ਹਜ਼ੂਰ ਪਿਤਾ ਜੀ ਵੱਲ ਇਸ਼ਾਰਾ ਕਰਕੇ ਫਰਮਾਇਆ, ‘‘ਬੇਟਾ! ਸਾਡਾ ਇੱਕ ਹੀ ਰੂਪ ਹੈ, ਅਸੀਂ ਇੱਕ ਹੀ ਹਾਂ ਬੇਟਾ! ਇੱਕ ਹੀ ਸਾਡੀ ਬਾਡੀ, ਇੱਕ ਹੀ ਸਾਡਾ ਰੂਪ ਹੈ ਅਸੀਂ ਦੋ ਬਾਡੀਆਂ ਵਿੱਚ ਜ਼ਰੂਰ ਹਾਂ ਹੈ ਤਾਂ ਸਾਰਾ ਇੱਕ ਹੀ ਰੂਪ’’ ਜਦੋਂ ਪਰਮ ਪਿਤਾ ਜੀ ਨੇ ਇਹ ਬਚਨ ਫਰਮਾਇਆ ਤਾਂ ਅਸੀਂ ਨੱਚਣ ਲੱਗੇ, ਸਾਰੀ ਸੰਗਤ ਨੱਚਣ ਲੱਗੀ ਅਤੇ ਜ਼ੋਰ-ਜ਼ੋਰ ਨਾਲ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਅਰੇ ਲਾਉਣ ਲੱਗੇ ਪਰਮ ਪਿਤਾ ਜੀ ਦੇ ਬਚਨ ਸੁਣ ਕੇ ਸਾਧ-ਸੰਗਤ ਦੇ ਦਿਲਾਂ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਸੀਂ ਦੋਨੋਂ ਪਿਤਾ ਜੀ ਦੀ ਹਜ਼ੂਰੀ ਵਿੱਚ ਕੇਕ ਕਟਵਾਇਆ ਸਾਰੀ ਸੰਗਤ ਨੂੰ ਪ੍ਰਸ਼ਾਦ ਵੰਡਿਆ ਗਿਆ ਸੰਗਤ ਖੁਸ਼ੀ ਮਨਾਉਂਦੇ ਹੋਏ ਨੱਚਦੇ-ਨੱਚਦੇ ਤੇਰਾਵਾਸ ’ਚੋਂ ਬਾਹਰ ਆ ਗਈ ਅਸੀਂ ਬਾਹਰ ਆ ਕੇ ਸਮੂਹ ਸਾਧ-ਸੰਗਤ ਨੂੰ ਦੱਸਿਆ ਕਿ ਪਰਮ ਪਿਤਾ ਜੀ ਅਤੇ ਹਜ਼ੂਰ ਪਿਤਾ ਜੀ ਇੱਕ ਹੀ ਰੂਪ ਹਨ ਦੋਨੋਂ ਇੱਕ ਹੀ ਹਨ ਪੂਜਨੀਕ ਪਿਤਾ ਜੀ, ਇਸੇ ਤਰ੍ਹਾਂ ਆਪਣਾ ਅਨਮੋਲ ਪਿਆਰ ਸੰਗਤ ਨੂੰ ਬਖਸ਼ਦੇ ਰਹਿਣਾ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!