ਬੇਟਾ! ਅਸੀਂ ਤੇਰੇ ਲਈ ਇੱਥੇ ਹੀ ਆ ਗਏ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਸੇਵਾਦਾਰ ਗੁਰਦਾਸ ਇੰਸਾਂ ਪੁੱਤਰ ਪ੍ਰੇਮੀ ਰਾਮ ਕੁਮਾਰ ਇੰਸਾਂ ਨਿਵਾਸੀ ਬੜੌਤ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਹਾਲ ਅਬਾਦ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਦਸੰਬਰ 1991 ਦੀ ਗੱਲ ਹੈ, ਬੜੌਤ ਤੋਂ ਸਾਧ-ਸੰਗਤ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨਾਂ ਦੇ ਲਈ ਡੇਰਾ ਸੱਚਾ ਸੌਦਾ ਸਰਸਾ ਆਉਣਾ ਸੀ ਸਾਧ-ਸੰਗਤ ਵਿੱਚ ਬਹੁਤ ਉਤਸ਼ਾਹ ਸੀ ਉਸ ਸਮੇਂ ਮੈਂ ਗਿਆਰਾਂ ਸਾਲਾਂ ਦਾ ਸੀ ਉਸ ਸਮੇਂ ਵੀ ਮੈਨੂੰ ਸਤਿਗੁਰੂ ਨਾਲ ਅਤਿਅੰਤ ਪ੍ਰੇਮ ਸੀ ਹੋਰ ਸਾਧ-ਸੰਗਤ ਦੀ ਤਰ੍ਹਾਂ ਮੈਨੂੰ ਵੀ ਸਤਿਗੁਰੂ ਦੇ ਨਵੇਂ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਰਸ਼ਨਾਂ ਦੀ ਪ੍ਰਬਲ ਤੜਫ ਸੀ ਮੈਂ ਵੀ ਸਾਧ-ਸੰਗਤ ਦੇ ਨਾਲ ਡੇਰਾ ਸੱਚਾ ਸੌਦਾ ਸਰਸਾ ਆਉਣਾ ਚਾਹੁੰਦਾ ਸੀ
ਆਉਣ ਵਾਲਿਆਂ ਵਿੱਚ ਮੈਂ ਆਪਣਾ ਨਾਂਅ ਵੀ ਲਿਖਵਾ ਦਿੱਤਾ ਸੀ ਪਰ ਉਨ੍ਹੀਂ ਦਿਨੀਂ ਸਾਡੇ ਘਰ ਵਿੱਚ ਮਕਾਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਇਸ ਲਈ ਮੇਰੇ ਪਾਪਾ ਨੇ ਮੈਨੂੰ ਸਰਸਾ ਆਉਣ ਦੀ ਆਗਿਆ ਨਹੀਂ ਦਿੱਤੀ ਉਹਨਾਂ ਦਾ ਕਹਿਣਾ ਸੀ ਕਿ ਥੋੜ੍ਹੇ ਦਿਨ ਠਹਿਰ ਕੇ ਚਲੇ ਜਾਣਾ, ਉਦੋਂ ਤੱਕ ਆਪਣੇ ਮਕਾਨ ਦਾ ਕੰਮ ਪੂਰਾ ਹੋ ਜਾਵੇਗਾ ਪਰ ਮੈਂ ਜਿਦ ਕਰਨ ਲੱਗਿਆ, ਕਿਉਂਕਿ ਮੇਰਾ ਸਤਿਗੁਰੂ ਨਾਲ ਬੇਇੰਤਹਾ ਪ੍ਰੇਮ ਸੀ ਤੇ ਹੈ ਮੇਰੇ ਦਿਲ ਵਿੱਚ ਸੀ, ਕਿ ਕਿਵੇਂ ਨਾ ਕਿਵੇਂ ਉੱਡ ਕੇ ਪਿਤਾ ਜੀ ਦੇ ਕੋਲ ਚਲਿਆ ਜਾਵਾਂ ਮੈਨੂੰ ਥੱਪੜ ਜੜ ਦਿੱਤਾ ਮੈਂ ਰੋ-ਰੋ ਕੇ ਚੁੱਪ ਕਰ ਗਿਆ ਪਰ ਮੈਨੂੰ ਸਤਿਗੁਰੂ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਤੜਫ ਸੀ
ਮੈਂ ਅਗਲੇ ਦਿਨ ਸੁਬ੍ਹਾ ਤਿਆਰ ਹੋ ਕੇ ਪੜ੍ਹਨ ਲਈ ਸਕੂਲ ਗਿਆ ਤਾਂ ਉੱਥੇ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਮੈਨੂੰ ਪ੍ਰਤੱਖ ਦਰਸ਼ਨ ਹੋਏ ਹਜ਼ੂਰ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਫਰਮਾਇਆ, ‘‘ਬੇਟੇ! ਤੇਰੇ ਪਾਪਾ ਨੇ ਤੈਨੂੰ ਨਹੀਂ ਆਉਣ ਦਿੱਤਾ, ਕੋਈ ਗੱਲ ਨਹੀਂ ਬੇਟਾ! ਅਸੀਂ ਤੇਰੇ ਲਈ ਇੱਥੇ ਹੀ ਆ ਗਏ ਹਾਂ’’ ਉਸ ਸਮੇਂ ਮੈਨੂੰ ਐਨੀ ਖੁਸ਼ੀ ਹੋਈ, ਜਿਸ ਦਾ ਵਰਣਨ ਹੀ ਨਹੀਂ ਹੋ ਸਕਦਾ ਮੇਰੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ ਸਨ ਮੇਰੀ ਗਮੀ ਖੁਸ਼ੀ ਵਿੱਚ ਬਦਲ ਗਈ
ਉੱਧਰ ਮੇਰੇ ਮਾਂ-ਬਾਪ ਪਛਤਾਉਣ ਲੱਗੇ ਕਿ ਅਸੀਂ ਬੇਟੇ ਨੂੰ ਸਰਸਾ ਜਾਣ ਤੋਂ ਕਿਉਂ ਰੋਕਿਆ ਇਸ ਗੱਲ ਦੇ ਤਿੰਨ-ਚਾਰ ਦਿਨਾਂ ਬਾਅਦ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣਾ ਪੰਜ ਭੌਤਿਕ ਤੱਤਾਂ ਦਾ ਸਰੀਰ ਤਿਆਗ ਦਿੱਤਾ ਇਹ ਖਬਰ ਸਾਰੀ ਦੁਨੀਆਂ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਸੁਣ ਕੇ ਬੜਾ ਦੁੱਖ ਹੋਇਆ ਇਸ ਖਬਰ ਨੇ ਸਭ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ
ਉਸ ਤੋਂ ਬਾਅਦ ਮੈਂ ਸਤਿਗੁਰੂ ਦੀ ਰਹਿਮਤ ਨਾਲ ਡੇਰਾ ਸੱਚਾ ਸੌਦਾ ਵਿੱਚ ਨਿਹਸਵਾਰਥ ਸੇਵਾ ਕਰਨ ਲੱਗਾ ਅਤੇ ਕੁਝ ਸਮੇਂ ਬਾਅਦ ਮਾਨਵਤਾ ਦੀ ਸੇਵਾ ਹਿੱਤ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਉਸ ਦਿਨ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਥੋਂ ਮੇਰਾ ਨਾਂਅ ਪੁੱਛਿਆ ਤਾਂ ਮੈਂ ਦੱਸਿਆ ਕਿ ਪਿਤਾ ਜੀ, ਮੇਰਾ ਨਾਂਅ ਗੁਰੂਦਾਸ ਹੈ ਜੋ ਪਰਮ ਪੂਜਨੀਕ ਪਰਮ ਪਿਤਾ ਜੀ (ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਨੇ ਰੱਖਿਆ ਹੈ ਸਰਵ ਸਮਰੱਥ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ, ‘‘ਅਸੀਂ ਤਾਂ ਇਹ ਨਾਂਅ ਨਹੀਂ ਰੱਖਿਆ, ਅਸੀਂ ਤਾਂ ਗੁਰਦਾਸ ਰੱਖਿਆ ਸੀ’’ ਪੂਜਨੀਕ ਹਜ਼ੂਰ ਪਿਤਾ ਜੀ ਨੇ ਉਹ ਹੀ ਬਚਨ ਕਰ ਦਿੱਤੇ ਜੋ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਕੀਤੇ ਸਨ
ਪੂਜਨੀਕ ਹਜ਼ੂਰ ਪਿਤਾ ਜੀ ਨੇ ਉਪਰੋਕਤ ਬਚਨ ਕਰਕੇ ਦਿਖਾ ਦਿੱਤਾ ਕਿ ਅਸੀਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਹੀ ਹਾਂ ਮੇਰੇ ਮਾਤਾ-ਪਿਤਾ ਨੇ ਸਕੂਲ ਵਿੱਚ ਮੇਰਾ ਨਾਂਅ ਗੁਰੂਦਾਸ ਲਿਖਵਾਇਆ ਸੀ ਅਤੇ ਸਭ ਲੋਕ ਮੈਨੂੰ ਗੁਰੂਦਾਸ ਹੀ ਕਹਿੰਦੇ ਸਨ ਜੋ ਪੂਜਨੀਕ ਹਜ਼ੂਰ ਪਿਤਾ ਜੀ ਨੇ ਬਚਨ ਕਰਕੇ ਮੇਰਾ ਨਾਂਅ ਠੀਕ ਕਰਵਾ ਦਿੱਤਾ ਉਸ ਤੋਂ ਬਾਅਦ ਮੇਰਾ ਨਾਂਅ ਗੁਰਦਾਸ ਹੀ ਕਰ ਦਿੱਤਾ ਗਿਆ ਜੋ ਹੁਣ ਗੁਰਦਾਸ ਇੰਸਾਂ ਹੈ ਸਤਿਗੁਰੂ ਜੀਵ ਦੀ ਹਰ ਜਾਇਜ਼ ਮੰਗ ਪੂਰੀ ਕਰਦਾ ਹੈ ਸਤਿਗੁਰੂ ਜੀਵ ਦੇ ਅੱਗੇ-ਪਿੱਛੇ ਦੀ ਸਭ ਜਾਣਦਾ ਹੈ ਜਿਵੇਂ ਕਿ ਉਪਰੋਕਤ ਕਰਿਸ਼ਮੇ ਤੋਂ ਸਪੱਸ਼ਟ ਹੈ