ਮੇਰਾ ਮਨ ਕੁਝ ਹੋਰ ….. ਮੇਰਾ ਮਨ ਕੁਝ ਹੋਰ ਹੈ, ਮਾਲਕ ਦਾ ਕੁਝ ਹੋਰ ਸਾਡੇ ਸਭ ਦੇ ਜੀਵਨ ’ਚ ਅਜਿਹਾ ਹੀ ਹੁੰਦਾ ਹੈ ਅਸੀਂ ਕਲਪਨਾ ਕੁਝ ਕਰਦੇ ਹਾਂ ਅਤੇ ਇਸ ਤੋਂ ਉਲਟ ਨਤੀਜੇ ਆਉਣ ’ਤੇ ਹੱਕੇ-ਬੱਕੇ ਰਹਿ ਜਾਂਦੇ ਹਾਂ ਨਾ ਚਾਹੁੰਦੇ ਹੋਏ ਵੀ ਸਾਨੂੰ ਲਾਜਮੀ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਤਾਂ ਸਦਾ ਹੀ ਉੱਚੀ ਉੱਡਾਨ ਭਰਨਾ ਚਾਹੁੰਦੇ ਹਾਂ ਪਰ ਉਹ ਮਾਲਕ ਜਾਣਦਾ ਹੈ ਕਿ ਅਸੀਂ ਮੂੰਹ ਦੇ ਬਲ ਡਿੱਗ ਜਾਵਾਂਗੇ ਜਾਂ ਸਾਡੇ ਪੱਖ ਸੜ ਜਾਣਗੇ ਇਸ ਲਈਉਹ ਸਾਡੀ ਰੱਖਿਆ ਕਰਨ ਲਈ ਸਾਨੂੰ ਝਟਕਾ ਦੇ ਦਿੰਦਾ ਹੈ

ਉਸਦੀ ਮਹਿਮਾ ਨੂੰ ਅਸੀਂ ਅਗਿਆਨੀ ਨਹੀਂ ਸਮਝ ਪਾਉਂਦੇ ਅਸੀਂ ਬਸ ਸਿਰਫ ਆਪਣੇ ਸਵਾਰਥਾਂ ਦੀ ਪੂਰਤੀ ਕਰਨਾ ਚਾਹੁੰਦੇ ਹਾਂ ਉਦੋਂ ਤਾਂ ਅਸੀਂ ਹਮੇਸ਼ਾ ਉਸਦੀ ਮਹਾਨਤਾ ਨੂੰ ਅਣਦੇਖਿਆ ਕਰਕੇ ਉਸਨੂੰ ਪਾਣੀ ਪੀ-ਪੀ ਕੇ ਕੋਸਦੇ ਹਾਂ ਅਤੇ ਆਪਣਾ ਦੁਸਮਣ ਤੱਕ ਮੰਨ ਬੈਠਦੇ ਹਾਂ ਜਦਕਿ ਉਹ ਪਰਮਪਿਤਾ ਤਾਂ ਖੁੱਲ੍ਹੇ ਮਨ ਨਾਲ ਬਾਹਾਂ ਪਸਾਰ ਕੇ ਕਦਮ-ਕਦਮ ’ਤੇ ਸਾਡੀ ਰੱਖਿਆ ਹੀ ਕਰਦਾ ਹੈ

Also Read :- ਧਨ ਅਤੇ ਗਿਆਨ ਸਿਰਫ਼ ਸੰਜੋ ਕੇ ਹੀ ਨਹੀਂ, ਸਦਉਪਯੋਗ ਵੀ ਜ਼ਰੂਰੀ ਹੈ

ਉਹ ਸਾਨੂੰ ਦੁਨੀਆਂ ’ਚ ਭੇਜਣ ਤੋਂ ਬਾਅਦ ਸਾਡੀਆਂ ਸਾਰੀਆਂ ਜਰੂਰਤਾਵਾਂ ਨੂੰ ਸਾਡੇ ਕਹੇ ਬਿਨਾਂ ਹੀ ਪੂਰੀਆਂ ਕਰ ਦਿੰਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਐਨੇ ਅਹਿਸਾਨ ਸਾਡੇ ’ਤੇ ਕਰਦਾਹੈ ਪਰ ਸਾਨੂੰ ਜਤਾਉਂਦਾ ਵੀ ਨਹੀਂ ਹੈ ਇਸਦੇ ਉਲਟ ਜੇਕਰ ਕਿਸੇ ਮਨੁੱਖ ’ਤੇ ਅਸੀਂ ਰਾਈਂ ਜਿੰਨਾ ਭਲਾ ਕਰਦੇ ਹਾਂ ਤਾਂ ਉਸਨੂੰ ਪਹਾੜ ਜਿੰਨਾ ਵਧਾ-ਚੜ੍ਹਾ ਕੇ ਹਰ ਥਾਂ ਗਾਉਂਦੇ ਫਿਰਦੇ ਹਾਂ ਅਸੀਂ ਉਸ ਵਿਅਕਤੀ ਤੋਂ ਇਹੀ ਉਮੀਦ ਕਰਦੇ ਹਾਂ ਕਿ ਜੀਵਨਭਰ ਉਹ ਸਾਡੇ ਅਹਿਸਾਨ ਦੇ ਬੋਝ ਹੇਠਾਂ ਦੱਬਿਆ ਰਹੇ ਅਤੇ ਸਾਡੇ ਸਾਹਮਣੇ ਆਪਣੀਆਂ ਨਜ਼ਰਾਂ ਹੇਠਾਂ ਰੱਖੇ ਉਹ ਮਾਲਕ ਜੀਵਨ ਪ੍ਰਾਪਤ ਪਹਾੜ ਜਿੰਨੇ ਭਲੇ ਸਾਡੇ ’ਤੇ ਕਰਦਾ ਰਹਿੰਦਾ ਹੈ ਪਰ ਕਦੇ ਉਨ੍ਹਾਂ ਦਾ ਅਹਿਸਾਸ ਤੱਕ ਨਹੀਂ ਕਰਾਉਂਦਾ

ਅਸੀਂ ਹਰ ਸਮੇਂ ਝੌਲੀ ਪਸਾਰੇ ਉਸ ਤੋਂ ਧਨ-ਦੌਲਤ, ਚੰਗੀ ਸਿਹਤ, ਆਗਿਆਕਾਰੀ ਸੰਤਾਨ, ਸੁੱਖ-ਸਮਰਿਧੀ, ਵਧੀਆ ਨੌਕਰੀ ਜਾਂ ਖੂਬ ਚੱਲਦਾ ਵਪਾਰ, ਉੱਚ ਸਿੱਖਿਆਂ, ਵਧੀਆਂ ਜਿਹੀ ਗੱਡੀ, ਵੱਡਾ ਬੰਗਲਾ, ਨੌਕਰ-ਚਾਕਰ ਆਦਿ ਪਤਾ ਨਹੀਂ ਕੀ-ਕੀ ਮੰਗਦੇ ਰਹਿੰਦੇ ਹਾਂ ਫਿਰ ਵੀ ਉਸਦਾ ਤਿਰਸਕਾਰ ਕਰਦੇ ਹਾਂ, ਉਸਦੀ ਕਦਰ ਨਹੀਂ ਕਰਦੇ ਕਦੇ ਸੋਚੋ ਕਿ ਅਸੀਂ ਕਿੰਨਾ ਗਲਤ ਸੋਚਦੇ ਹਾਂ ਅਤੇ ਇਸਦਾ ਪਛਤਾਵਾ ਕਰੋ

ਦੁਨੀਆਂ ’ਚ ਰਹਿੰਦੇ ਹੋਏ ਕੋਈ ਪਰਿਵਾਰਕ ਜਨ, ਮਿੱਤਰ, ਸਬੰਧੀ, ਗੁਆਂਢੀ ਜਾਂ ਕੋਈ ਹੋਰ ਵਿਅਕਤੀ ਸਾਡੀ ਮੱਦਦ ਕਰਦਾ ਹੈ ਤਾਂ ਪੰਜਾਹ ਵਾਰ ਅਸੀਂ ਉਸਦਾ ਧੰਨਵਾਦ ਕਰਦੇ ਹਾਂ ਅਤੇ ਉਸਦੀ ਪ੍ਰਸ਼ੰਸ਼ਾ ’ਚ ਗਾਉਂਦੇ ਨਹੀਂ ਥੱਕਦੇ ਪਰ ਉਸ ਪ੍ਰਭੂ ਦਾ ਜੋ ਝੋਲੀਆਂ ਭਰ ਕੇ, ਬਿਨਾਂ ਮੰਗੇ ਹੀ ਨੇਮਤਾਂ ਦਿੰਦਾ ਰਹਿੰਦਾ ਹੈ, ਉਸਦਾ ਨਾ ਤਾਂ ਅਸੀਂ ਕਦੇ ਧੰਨਵਾਦ ਕਰਦੇ ਹਾਂ ਅਤੇ ਨਾ ਹੀ ਕਦੇ ਉਸਦੀ ਸਤੂਤੀ ਕਰਦੇ ਹਾਂ ਇੱਥੇ ਅਸੀਂ ਬਹੁਤ ਜ਼ਿਆਦਾ ਕੰਜੂਸ ਹੋ ਜਾਂਦੇ ਹਾਂ

ਸਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਸਾਨੂੰ ਉਸ ਮਾਲਕ ਦਾ ਸੱਚੇ ਮਨ ਨਾਲ ਗੁਨਗਾਣ ਕਰਨਾ ਚਾਹੀਦਾ ਕਹਿੰਦੇ ਹਨ ਕਿ ਜੇਕਰ ਸੁੱਖ ’ਚ ਅਸੀਂ ਪਰਮਪਿਤਾ ਨੂੰ ਯਾਦ ਕਰੀਏ ਤਾਂ ਦੁੱਖ ਸਾਡੇ ਕੋਲ ਨਹੀਂ ਆਉਣਗੇ ਕਹਿਣ ਦਾ ਅਰਥ ਇਹ ਹੈ ਕਿ ਅਸੀਂ ਬਿਨਾਂ ਦਿਖਾਵੇ ਦੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮਾਲਕ ਦਾ ਸਿਮਰਨ ਕਰਾਂਗੇ ਤਾਂ ਦੁੱਖ ਜਾਂ ਸੂਲ ਵੀ ਸਾਡੇ ਲਈ ਫੁੱਲ ਦੀ ਤਰ੍ਹਾਂ ਬਣ ਜਾਣਗੇ ਸਾਨੂੰ ਉਨ੍ਹਾਂ ਤੋਂ ਕਸ਼ਟ ਨਹੀਂ ਹੋਵੇਗਾ ਸਗੋਂ ਉਹ ਸਾਡੇ ਮਾਰਗਦਰਸ਼ਕ ਬਣ ਕੇ ਸਾਨੂੰ ਉੱਨਤੀ ਦੇ ਪੱਥ ’ਤੇ ਲੈ ਚੱਲਣਗੇ

ਉਹ ਇੱਕ ਦਾਤਾ ਸਭ ਜੀਵਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਪਹਿਲਾਂ ਦੇ ਜਨਮਾਂ ਦੇ ਕਰਮਾਂ ਅਨੁਸਾਰ ਸਮੇਂ-ਸਮੇਂ ’ਤੇ ਦਿੰਦਾ ਰਹਿੰਦਾ ਹੈ ਅਸੀਂ ਸਭ ਕੁਝ ਜਲਦ ਪ੍ਰਾਪਤ ਕਰ ਲਈਏ ਇਸ ਕਾਰਨ ਉਤਾਵਲੇ ਰਹਿੰਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਜ਼ਿਆਦਾ ਕਿਸੇ ਨੂੰ ਕੁਝ ਨਹੀਂ ਮਿਲਦਾ ਕਿਸਮਤ ਜਾਗਣ ਦਾ ਸਮਾਂ ਜਦੋਂ ਆ ਜਾਵੇਗਾ ਤਾਂ ਅਸੀਂ ਜੇਕਰ ਮਿੱਟੀ ਨੂੰ ਵੀ ਹੱਥ ਲਗਾਵਾਂਗੇ ਤਾਂ ਉਹ ਵੀ ਸੋਨਾ ਬਣ ਜਾਵੇਗੀ ਅਖੀਰ ਸਮੇਂ ਦਾ ਹੌਂਸਲੇ ਨਾਲ ਇੰਤਜਾਰ ਕਰੋ ਅਤੇ ਆਪਣੇ ਪਰਮਪਿਤਾ ਪ੍ਰਮਾਤਮਾ ’ਤੇ ਪੂਰਾ ਵਿਸ਼ਵਾਸ਼ ਰੱਖੋ ਉਹ ਕਦੇ ਸਾਨੂੰ ਨਿਰਾਸ਼ ਨਹੀਂ ਕਰੇਗਾ ਸਾਡੇ ਕਰਮ ਅਨੁਸਾਰ ਉਸਦੇ ਘਰ ’ਚ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ ਦੇਰ-ਸਵੇਰ ਉਹ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦਾ ਹੈ

ਆਪਣੇ ਅੰਦਰ ਦੀਆਂ ਗਹਿਰਾਈਆਂ ਤੋਂ ਆਪਣੀਆਂ ਤਰੁੱਟੀਆਂ ਦੀ ਮੁਆਫ਼ੀ ਮੰਗਦੇ ਹੋਏ ਉਸਦੇ ਸਾਹਮਣੇ ਸਿਰ ਝੁਕਾਈਏ ਦੂਜੇ ਪਾਸੇ ਭਵਸਾਗਰ ਤੋਂ ਪਾਰ ਲਗਾਏਗਾ ਅਤੇ ਮਾਤਾ ਦੇ ਸਮਾਨ ਆਪਣੀ ਗੋਦ ’ਚ ਥਾਂ ਦੇਵੇਗਾ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!