successful -SACHI SHIKSHA PUNJABI

ਸਫਲ ਹੋਣ ਲਈ ਜ਼ਰੂਰੀ ਹਨ ਕੁਝ ਗੁਣ

ਮਨੁੱਖ ਦਾ ਸੁਭਾਅ ਹੈ ਸਫਲ ਹੋਣਾ ਉਹ ਚਾਹੁੰਦਾ ਹੈ ਕਿ ਉਸ ਦੇ ਕੋਲ ਲੋੜੀਂਦਾ ਪੈਸਾ ਹੋਵੇ ਅਤੇ ਐਸ਼ੋ-ਆਰਾਮ ਦੀ ਹਰ ਚੀਜ਼ ਹੋਵੇ ਉਸ ਦੀ ਤਾਰੀਫ ਕਰਨ ਵਾਲੇ ਲੋਕ ਹੋਣ ਉਸ ਦਾ ਨਾਂਅ ਇੱਕ ਸਫਲ ਵਿਅਕਤੀ ਦੇ ਤੌਰ ’ਤੇ ਲਿਆ ਜਾਵੇ ਆਦਿ-ਆਦਿ
ਕਹਿੰਦੇ ਹਨ ਮਨੁੱਖ ਦਾ ਖੁਦ ਦਾ ਦਿਮਾਗ ਹੀ ਸੰਸਾਰ ’ਚ ਉਸ ਦਾ ਸਭ ਤੋਂ ਵੱਡਾ ਅਧਿਆਪਕ ਹੁੰਦਾ ਹੈ ਜੇਕਰ ਆਦਮੀ ਆਤਮ-ਚਿੰਤਨ ਕਰੇ ਤਾਂ ਆਪਣੇ ਆਪ ਤੋਂ ਹੀ ਬਹੁਤ ਕੁਝ ਸਿੱਖ ਜਾਵੇ ਇੱਥੇ ਤਾਂ ਕਈ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਉਨ੍ਹਾਂ ਦੀਆਂ ਕਮੀਆਂ ਦੱਸੇ ਤਾਂ ਉਸ ਨਾਲ ਚਿੜ ਜਾਂਦੇ ਹਨ

ਸਾਡੇ ਇੱਥੇ ਸਦੀਆਂ ਪਹਿਲਾਂ ਕਿਹਾ ਗਿਆ ਹੈ-ਨਿੰਦਕ ਨਿਅਰੇ ਰਾਖੀਏ ਆਂਗਣ ਕੁਟੀ ਛਬਾਏ, ਬਿਨ ਸਾਬੁਣ ਪਾਣੀ ਬਿਨਾ ਨਿਰਮਲ ਕਰੇ ਸੁਭਾਏ’ ਭਾਵ ਹੈ ਕਿ ਜੇਕਰ ਤੁਹਾਡੀ ਕੋਈ ਅਲੋਚਨਾ ਕਰਦਾ ਹੈ ਤਾਂ ਤੁਸੀਂ ਆਪਣੇ ਵਿਹਾਰ ਅਤੇ ਕੰਮ ਕਰਨ ਦੇ ਤਰੀਕੇ ’ਚ ਬਦਲਾਅ ਲਿਆਓ ਸਿੱਟਾ ਚੰਗਾ ਨਿੱਕਲੇ ਤਾਂ ਆਲੋਚਕ ਦਾ ਧੰਨਵਾਦ ਕਰੋ ਸਫਲ ਮਨੁੱਖ ਜੀਵਨ ਲਈ ਤੁਸੀਂ ਆਪਣੇ ਅੰਦਰ ਗੁਣਾਂ ਦਾ ਵਿਕਾਸ ਕਰੋ

ਆਓ ਜਾਣਦੇ ਹਾਂ

 • ਤੁਹਾਨੂੰ ਜਿਸ ਕੰਮ ’ਚ ਰੁਚੀ ਹੈ, ਤੁਸੀਂ ਉਸ ਨੂੰ ਕਰਕੇ ਵੀ ਵਧੀਆ ਕਮਾ ਸਕਦੇ ਹੋ ਬਸ ਤੁਹਾਨੂੰ ਆਪਣੇ ਕੰਮ ਦੀ ਗੁਣਵੱਤਾ ’ਚ ਵਾਧਾ ਕਰਨਾ ਹੋਵੇਗਾ ਅਜਿਹੀ ਕੁਆਲਿਟੀ ਆਪਣੇ ਆਪ ’ਚ ਵਿਕਸਤ ਕਰੋ ਕਿ ਤੁਹਾਡਾ ਕੰਮ ਲੋਕਾਂ ਨੂੰ ਪਸੰਦ ਆਵੇ
 • ਧਿਆਨ ਦਿਓ ਕਿ ਡਰ ਅਤੇ ਆਲਸ ਸਫਲਤਾ ਦੇ ਦੁਸ਼ਮਣ ਹਨ ਲਗਾਤਾਰ ਕੰਮ ਕਰਨ ਦੀ ਆਦਤ ਪਾਓ ਕਿਤੇ ਕਿਸੇ ਨੂੰ ਕੋਈ ਸਹੀ ਗੱਲ ਕਹਿਣੀ ਹੋਵੇ ਤਾਂ ਸੰਕੋਚ ਨਾ ਕਰੋ
 • ਤੁਹਾਡੇ ਕੋਲ ਜਿੰਨਾ ਵੀ ਪੈਸਾ ਹੋਵੇ, ਕਦੇ ਪੂਰੇ ਦਾ ਪੂਰਾ ਖਰਚ ਨਾ ਹੋਵੇ, ਅਜਿਹੀ ਕੋਸ਼ਿਸ਼ ਕਰੋ ਪੈਸੇ ਨੂੰ ਤੁਸੀਂ ਬਚਾਓਗੇ ਤਾਂ ਪੈਸਾ ਤੁਹਾਨੂੰ ਬਚਾਏਗਾ ਕਿਹਾ ਵੀ ਗਿਆ ਹੈ ਕਿ ਪੈਸਾ ਹੀ ਪੈਸੇ ਨੂੰ ਕਮਾਉਂਦਾ ਹੈ ਜੇਕਰ ਪੈਸਾ ਬਿਲਕੁਲ ਹੀ ਖਰਚ ਕਰ ਦਿੱਤਾ ਤਾਂ ਸੰਭਵ ਹੈ ਕਿਤੇ ਆਉਣ-ਜਾਣ ਲਾਇਕ ਜਾਂ ਕੋਈ ਕੰਮ ਕਰਨ ਲਾਇਕ ਅਸੀਂ ਨਾ ਰਹਿ ਜਾਈਏ
 • ਕਦੋਂ ਕੋਈ ਕੰਮ ਆ ਜਾਵੇ, ਸਮੇਂ ਦਾ ਪਤਾ ਨਹੀਂ, ਇਸ ਲਈ ਜਿੰਨੀ ਸੰਭਵ ਹੋਵੇ ਕਿਸੇ ਦਾ ਨਿਰਾਦਰ ਨਾ ਕਰੋ, ਕਿਸੇ ਨੂੰ ਅਪਮਾਨਿਤ ਨਾ ਕਰੋ, ਕਿਸੇ ਨੂੰ ਹੀਨ ਭਾਵਨਾ ਨਾਲ ਨਾ ਦੇਖੋ ਦੂਜਿਆਂ ਦਾ ਨਿਰਾਦਰ, ਅਪਮਾਨ ਕਰਨ ਵਾਲੇ ਚੰਗੇ ਨਹੀਂ ਸਮਝੇ ਜਾਂਦੇ
 • ਪ੍ਰੇਮਚੰਦ ਨੇ ਲਿਖਿਆ ਹੈ ਸ਼ੋਸ਼ਣ ਕਰਨ ਵਾਲੇ ਸਮਾਜ ’ਚ ਸਨਮਾਨ ਪਾਉਣ ਦੇ ਅਧਿਕਾਰੀ ਨਹੀਂ ਹਨ ਜੇਕਰ ਤੁਸੀਂ ਕਿਸੇ ਦਾ ਆਰਥਿਕ, ਮਾਨਸਿਕ ਜਾਂ ਸਰੀਰਕ ਸ਼ੋਸ਼ਣ ਕੀਤਾ ਹੈ ਤਾਂ ਸ਼ੋਸ਼ਣ ਹੋਣ ਵਾਲਾ ਵਿਅਕਤੀ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ ਅਤੇ ਤੁਹਾਡੀ ਕਰਤੂਤ ਲੋਕਾਂ ਨੂੰ ਦੱਸੇਗਾ
 • ਉੱਧਾਰ ਭਾਵੇਂ ਛੋਟਾ ਹੋਵੇ ਜਾਂ ਵੱਡਾ, ਇਹ ਮਹੱਤਵਪੂਰਨ ਨਹੀਂ ਹੈ ਮਹੱਤਵਪੂਰਣ ਇਹ ਹੈ ਕਿ ਉੱਧਾਰ ਦੇਣ ਵਾਲਾ ਕਦੇ ਭੁੱਲਦਾ ਨਹੀਂ ਕੁਝ ਲੋਕਾਂ ਨੂੰ ਉੱਧਾਰ ਲੈ ਕੇ ਭੁਲਾ ਦੇਣ ਦੀ ਆਦਤ ਹੁੰਦੀ ਹੈ ਆਖਰ ਇਸ ਆਦਤ ਕਾਰਨ ਕਈ ਵਾਰ ਅਪਮਾਨਿਤ ਹੋਣਾ ਪੈਂਦਾ ਹੈ ਯਾਦ ਰੱਖੋ ਕਿ ਉੱਧਾਰ ਲੈਣ ਤੋਂ ਪਹਿਲਾਂ ਸੋਚ ਲਓ ਕਿ ਉੱਧਾਰ ਚੁਕਦਾ ਕਿਵੇਂ ਹੋਵੇਗਾ, ਉਸ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਲਓ ਅਤੇ ਲਗਾਤਾਰ ਉਸ ’ਤੇ ਕੰਮ ਕਰੋ
 • ਜ਼ਿਆਦਾਤਰ ਲੋਕ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਪਹਿਲਾਂ ਸਬੰਧ ਹੋਣ ਲੋਕਾਂ ਨਾਲ ਮਿਲਦੇ-ਜੁਲਦੇ ਰਹਿਣ ਨਾਲ ਸਬੰਧ ਬਣੇ ਰਹਿੰਦੇ ਹਨ ਕੋਈ ਨਵਾਂ ਕੰਮ ਸ਼ੁਰੂ ਕਰਦੇ ਸਮੇਂ ਕੋਈ ਤੁਹਾਨੂੰ ਨਾਲ ਲੈ ਸਕਦਾ ਹੈ ਤਾਂ ਤੁਸੀਂ ਕੰਮ ਸ਼ੁਰੂ ਕਰਦੇ ਸਮੇਂ ਦੂਜਿਆਂ ਦਾ ਸਹਿਯੋਗ ਲੈ ਸਕਦੇ ਹੋ
 • ਹਮੇਸ਼ਾ ਹਰ ਕਿਸੇ ਨਾਲ ਗਰਮਜੋਸ਼ੀ ਨਾਲ ਮਿਲਣ ਦੀ ਆਦਤ ਪਾਓ ਢਿੱਲੇ-ਢਾਲੇ, ਮਰੀਅਲ ਸੁਭਾਅ ਨਾਲ ਮਿਲਣ ਨਾਲ ਲੋਕਾਂ ਦੀ ਤੁਹਾਡੇ ’ਚ ਰੁਚੀ ਘੱਟ ਹੋ ਜਾਵੇਗੀ ਚੰਗਾ ਸੋਚੋ, ਵਧੀਆ ਤਰੀਕੇ ਨਾਲ ਬੋਲੋ
 • ਜੇਕਰ ਤੁੁਸੀਂ ਆਰਥਿਕ ਤੌਰ ’ਤੇ ਪ੍ਰੇਸ਼ਾਨ ਹੋ ਤਾਂ ਆਪਣੀ ਪ੍ਰੇਸ਼ਾਨੀ ਹਰ ਕਿਸੇ ਸਾਹਮਣੇ ਜ਼ਾਹਿਰ ਨਾ ਕਰੋ ਸਿਰਫ ਕਰੀਬੀ-ਵਿਸ਼ਵਾਸਯੋਗ ਲੋਕਾਂ ਨੂੰ ਹੀ ਕਹੋ ਆਰਥਿਕ ਤੰਗੀ ਕੱਪੜਿਆਂ, ਚਿਹਰੇ ਅਤੇ ਗੱਲਬਾਤ ਨਾਲ ਜ਼ਾਹਿਰ ਨਾ ਹੋਵੇ, ਨਹੀਂ ਤਾਂ ਲੋਕ, ਜੋ ਤੁਹਾਡੀ ਮੱਦਦ ਕਰ ਸਕਦੇ ਹਨ, ਤੁਹਾਡੇ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰਨਗੇ
 • ਆਪਣੀ ਹਰ ਗਲਤੀ ਨੂੰ ਇਹ ਸਮਝ ਕੇ ਨਾ ਭੁਲਾਓ ਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ ਗਲਤੀ-ਦਰ-ਗਲਤੀ ਕਰਨਾ ਤੁਹਾਨੂੰ ਭਾਰੀ ਮੁਸੀਬਤ ’ਚ ਫਸਾ ਸਕਦਾ ਹੈ
 • ਜਿੰਨੀ ਸੰਭਵ ਹੋ ਸਕੇ ਤੁਸੀਂ ਦੂਜਿਆਂ ਦੀ ਮੱਦਦ ਲਈ ਤਿਆਰ ਰਹੋ ਅਜਿਹੇ ਲੋਕਾਂ ਨੂੰ ਸਮਾਜ ਪਸੰਦ ਕਰਦਾ ਹੈ, ਵਿਸ਼ਵਾਸ ਕਰਦਾ ਹੈ ਅਤੇ ਸਮਾਂ ਜ਼ਰੂਰ ਕੰਮ ਆਉਂਦਾ ਹੈ
 • ਜੋ ਕੰਮ ਤੁਸੀਂ ਨਾ ਕਰ ਸਕੋ, ਉਸ ਨੂੰ ਕਰਨ ਦਾ ਵਾਅਦਾ ਨਾ ਕਰੋ ਜੇਕਰ ਕਦੇ ਕਿਸੇ ਨਾਲ ਕੋਈ ਵਾਅਦਾ ਕਰ ਲਿਆ ਤਾਂ ਉਸ ਨੂੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰੋ ਤਾਂ ਕਿ ਤੁਹਾਡੇ ’ਤੇ ਭਰੋਸਾ ਕਰਨ ਵਾਲੇ ਦਾ ਤੁਹਾਡੇ ’ਤੇ ਭਰੋਸਾ ਬਣਿਆ ਰਹੇ
 • ਜੋ ਬੀਤ ਗਿਆ, ਉਸ ’ਤੇ ਰੋਣ-ਪਛਤਾਉਣ ਦੀ ਬਜਾਇ ਉਸ ਤੋਂ ਸਬਕ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਕਿਸੇ ਨੇ ਕਿਹਾ ਹੈ ਕਿ ’ਚ ਕੁਝ ਲਿਖ ਕੇ ਸੌਂ, ਕੁਝ ਪੜ੍ਹ ਕੇ ਸੌਂ, ਤੂੰ ਜਿਸ ਜਗ੍ਹਾ ਜਾਗਾ ਸਵੇਰੇ, ਉਸ ਜਗ੍ਹਾ ਤੋਂ ਵਧ ਕੇ ਸਂੌ
  ਏਪੀ ਭਾਰਤੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!