ਟੂਥਪੇਸਟ ਅਤੇ ਸ਼ੇਵਿੰਗ ਕ੍ਰੀਮ ਦੇ ਕੁਝ ਰੋਚਕ ਉਪਯੋਗ
ਸ਼ੇਵ ਲਈ ਸ਼ੇਵਿੰਗ ਕਰੀਮ ਅਤੇ ਦੰਦਾਂ ਦੀ ਸਫਾਈ ਅਤੇ ਸਫੇਦੀ ਲਈ ਟੂਥਪੇਸਟ ਦੀ ਵਰਤੋਂ ਤਾਂ ਬਹੁਤ ਆਮ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੇਸਟ ਸ਼ੇਵਿੰਗ ਕ੍ਰੀਮ ਤੁਹਾਡੇ ਹੋਰ ਵੀ ਕੰਮ ਆ ਸਕਦੀ ਹੈ? ਭਲੇ ਹੀ ਸੁਣਨ ’ਚ ਅਜੀਬ ਲੱਗੇ ਪਰ ਸੱਚ ’ਚ ਤੁਸੀਂ ਇਸ ਨਾਲ ਬਹੁਤ ਕੁਝ ਅਜਿਹਾ ਵੀ ਕਰ ਸਕਦੇ ਹੋ, ਜਿਸ ਦੀ ਕਲਪਨਾ ਵੀ ਕਦੇ ਤੁਸੀਂ ਨਹੀਂ ਕੀਤੀ ਹੋਵੇਗੀ
Table of Contents
ਹੋ ਸਕੇ ਤਾਂ ਇਨ੍ਹਾਂ ਦੇ ਕੁਝ ਅਜਿਹੇ ਉਪਯੋਗ ਜ਼ਰੂਰ ਅਜਮਾਓ, ਤੁਸੀਂ ਹੈਰਾਨ ਰਹਿ ਜਾਓਗੇ ਜਿਵੇਂ-
ਬੂਟਾਂ ਨੂੰ ਸਾਫ ਕਰੋ:
ਜੇਕਰ ਤੁਹਾਡੇ ਚਮੜੇ ਦੇ ਬੂਟਾਂ ’ਤੇ ਤਰੇੜਾਂ ਪੈ ਚੁੱਕੀਆਂ ਹਨ ਤਾਂ ਮਾਮੂਲੀ ਮਾਤਰਾ ’ਚ ਟੂਥਪੇਸਟ ਜ਼ਬਰਦਸਤ ਕੰਮ ਕਰਨ ਦੀ ਸਮੱਰਥਾ ਰੱਖਦੀ ਹੈ ਪ੍ਰਭਾਵਿਤ ਹਿੱਸੇ ’ਤੇ ਥੋੜ੍ਹਾ ਜਿਹਾ ਟੂਥਪੇਸਟ ਲਾਓ ਤੇ ਇੱਕ ਨਰਮ ਕੱਪੜੇ ਨਾਲ ਉਸ ਨੂੰ ਰਗੜੋ, ਜਿਸ ਤੋਂ ਬਾਅਦ ਕਿਸੇ ਹੋਰ ਕੱਪੜੇ ਨਾਲ ਸਾਫ ਕਰ ਦਿਓ, ਬੂਟਾਂ ਦਾ ਚਮੜਾ ਚਮਕ ਉੱਠੇਗਾ ਆਪਣੇ ਸਪੋਰਟਸ ਸੂਜ਼ ਦੇ ਰਬੜ ਦੇ ਹਿੱਸਿਆਂ ਨੂੰ ਸਾਫ ਕਰਨਾ ਚਾਹੁੰਦੇ ਹੋ? ਤਾਂ ਬਿਨਾਂ ਜੈੱਲ ਦੇ ਟੂਥਪੇਸਟ ਜਾਂ ਸ਼ੇਵਿੰਗ ਕ੍ਰੀਮ ਉਸ ’ਤੇ ਲਾ ਕੇ ਇੱਕ ਪੁਰਾਣੇ ਟੂਥਬੁਰੱਸ਼ ਨਾਲ ਰਗੜੋ ਤੇ ਉਸ ਤੋਂ ਬਾਅਦ ਉਸ ਨੂੰ ਕਿਸੇ ਕੱਪੜੇ ਨਾਲ ਸਾਫ ਕਰ ਦਿਓ
ਪ੍ਰੈੱਸ ਚਮਕਾਓ:
ਟੂਥਪੇਸਟ ਦੀ ਮਾਮੂਲੀ ਮਾਤਰਾ ਤੁਹਾਡੇ ਕੱਪੜਿਆਂ ਵਾਲੀ ਪ੍ਰੈੱਸ ਦੀ ਹੇਠਲੀ ਪਲੇਟ ਨੂੰ ਚਮਕਾ ਸਕਦੀ ਹੈ ਠੰਢੀ ਹੋਣ ’ਤੇ ਪ੍ਰੈੱਸ ਦੇ ਥੱਲੇ ’ਤੇ ਟੂਥਪੇਸਟ ਲਾਓ ਅਤੇ ਕਿਸੇ ਮੋਟੇ ਕੱਪੜੇ ਨਾਲ ਰਗੜ ਦਿਓ ਅਤੇ ਫਿਰ ਧੋ ਕੇ ਸਾਫ ਕਰ ਲਓ, ਉਹ ਚਮਕਣ ਲੱਗੇਗੀ
ਡਾਇਮੰਡ ਦੀ ਅੰਗੂਠੀ ਸਾਫ ਕਰੋ:
ਕਿਸੇ ਪੁਰਾਣੇ ਟੂਥਬੁਰੱਸ਼ ’ਤੇ ਮਾਮੂਲੀ ਮਾਤਰਾ ’ਚ ਪੇਸਟ ਲਾਓ ਅਤੇ ਫਿਰ ਉਸ ਨੂੰ ਡਾਇਮੰਡ ਦੀ ਅੰਗੂਠੀ ਨੂੰ ਜਗਮਗਾਉਣ ਲਈ ਵਰਤੋਂ ਚੰਗੀ ਤਰ੍ਹਾਂ ਸਫਾਈ ਤੋਂ ਬਾਅਦ ਇਸ ਨੂੰ ਕਿਸੇ ਕੱਪੜੇ ਨਾਲ ਸਾਫ ਕਰ ਦਿਓ ਚਾਂਦੀ ਅਤੇ ਸੋਨੇ ਦੇ ਗਹਿਣੇ ਵੀ ਤੁਸੀਂ ਇਸ ਨਾਲ ਚਮਕਾ ਸਕਦੇ ਹੋ ਕਿਸੇ ਹੋਰ ਧਾਤੂ ਦੀ ਅੰਗੂਠੀ ਨੂੰ ਸ਼ੇਵਿੰਗ ਕ੍ਰੀਮ ਨਾਲ ਸਾਫ ਕਰ ਸਕਦੇ ਹੋ
ਬੋਤਲ ਨੂੰ ਸਾਫ ਕਰੋ:
ਬੱਚਿਆਂ ਦੀਆਂ ਬੋਤਲਾਂ ’ਚ ਅਕਸਰ ਦੁੱਧ ਦੀ ਸਮੈੱਲ ਪੈਦਾ ਹੋ ਜਾਂਦੀ ਹੈ, ਜਿਸ ਨੂੰ ਦੂਰ ਕਰਨ ’ਚ ਆਮ ਤੌਰ ’ਤੇ ਬਰਤਨ ਧੋਣ ਦਾ ਸਾਬਣ ਜਾਂ ਸਰਫ ਆਦਿ ਜ਼ਿਆਦਾ ਵਰਤੋਂ ’ਚ ਲਈ ਜਾਂਦੀ ਹੈ, ਅਜਿਹੇ ਹਾਲਾਤ ’ਚ ਟੂਥਪੇਸਟ ਦੀ ਵਰਤੋਂ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ, ਬਸ ਉਸ ਦੀ ਕੁਝ ਮਾਤਰਾ ਬਾਟਲਬੁਰੱਸ਼ ’ਤੇ ਲਾ ਕੇ ਉਸ ਨੂੰ ਰਗੜੋ ਅਤੇ ਫਿਰ ਚੰਗੀ ਤਰ੍ਹਾਂ ਧੋ ਲਓ
ਸ਼ੀਸ਼ੇ ਦੀ ਸਫਾਈ:
ਤੁਸੀਂ ਆਪਣੇ ਨਜ਼ਰ ਵਾਲੇ ਚਸ਼ਮੇ ਜਾਂ ਫਿਰ ਇਸ਼ਨਾਨ ਘਰ ’ਚ ਲੱਗੇ ਸ਼ੀਸ਼ੇ ਜਾਂ ਵਹੀਕਲ ਆਦਿ ਦੇ ਸ਼ੀਸ਼ੇ ਨੂੰ ਸ਼ੇਵਿੰਗ ਕ੍ਰੀਮ ਨਾਲ ਸਾਫ ਕਰ ਸਕਦੇ ਹੋ ਸ਼ੀਸ਼ੇ ’ਤੇ ਕ੍ਰੀਮ ਦੀ ਕੋਟਿੰਗ ਕਰੋ ਅਤੇ ਫਿਰ ਕੁਝ ਦੇਰ ਤੱਕ ਰਹਿਣ ਤੋਂ ਬਾਅਦ ਉਸ ਨੂੰ ਸਾਫ ਕਰ ਦਿਓ, ਦੇਖਣਾ ਸ਼ੀਸ਼ਾ ਕਿੰਨਾ ਚਮਕ ਉੱਠੇਗਾ
ਸਿੰਕ ਨੂੰ ਚਮਕਾਓ:
ਜਦੋਂ ਤੁਸੀਂ ਸਿੰਕ ਸਾਫ ਕਰਨਾ ਚਾਹੁੰਦੇ ਹੋ ਤਾਂ ਸ਼ੇਵਿੰਗ ਕ੍ਰੀਮ ਜਾਂ ਟੂਥਪੇਸਟ ਦੀ ਕੁਝ ਮਾਤਰਾ ਸਿੰਕ ’ਚ ਪਾਓ ਅਤੇ ਫਿਰ ਇੱਕ ਸਪੰਜ ਨਾਲ ਰਗੜ ਕੇ ਧੋ ਦਿਓ ਸਿੰਕ ਸਾਫ ਵੀ ਹੋ ਜਾਵੇਗਾ ਅਤੇ ਇਹ ਇਸ ਦੇ ਨਿਕਾਸ ਪਾਈਪ ਤੋਂ ਆਉਣ ਵਾਲੀ ਗੰਧ ਦਾ ਵੀ ਸਫਾਇਆ ਕਰ ਦੇਵੇਗਾ
ਕੰਧਾਂ ਤੋਂ ਰੰਗ ਦੇ ਦਾਗ ਹਟਾਓ:
ਬੱਚਿਆਂ ਨੂੰ ਕੰਧਾਂ ’ਤੇ ਪੇਂਟ ਦਾ ਬਹੁਤ ਸ਼ੌਂਕ ਹੁੰਦਾ ਹੈ ਜੋ ਮਾਂ ਲਈ ਘਰਾਂ ਦੀ ਸਫਾਈ ਦੌਰਾਨ ਵੱਡੀ ਚੁਣੌਤੀ ਬਣ ਜਾਂਦੀ ਹੈ ਇਸ ਸਬੰਧੀ ਵੀ ਟੂਥਪੇਸਟ ਜ਼ਬਰਦਸਤ ਕਮਾਲ ਦਿਖਾਉਂਦਾ ਹੈ ਇਸ ਦੇ ਲਈ ਟੂਥਪੇਸਟ ਨੂੰ ਕੰਧ ’ਤੇ ਲਾਓ ਅਤੇ ਇੱਕ ਕੱਪੜੇ ਜਾਂ ਸਫਾਈ ਕਰਨ ਵਾਲੇ ਬੁਰੱਸ਼ ਨਾਲ ਰਗੜਨਾ ਸ਼ੁਰੂ ਕਰ ਦਿਓ ਫਿਰ ਕੰਧ ਨੂੰ ਪਾਣੀ ਨਾਲ ਧੋ ਲਓ
ਕੱਪੜਿਆਂ ਤੋਂ ਸਿਆਹੀ ਜਾਂ ਲਿਪਸਟਿਕ ਦੇ ਧੱਬੇ ਦੂਰ ਕਰੋ:
ਜੇਕਰ ਕਿਸੇ ਕਲਮ ਨੇ ਤੁਹਾਡੀ ਪਸੰਦੀਦਾ ਸ਼ਰਟ ਦੀ ਜੇਬ੍ਹ ਨੂੰ ਖਰਾਬ ਕਰ ਦਿੱਤਾ ਹੈ ਤਾਂ ਇਹ ਨੁਸਖਾ ਕੰਮ ਆ ਸਕਦਾ ਹੈ ਹਾਲਾਂਕਿ ਇਹ ਕੱਪੜੇ ਦੇ ਪ੍ਰਕਾਰ ਅਤੇ ਸਿਆਹੀ ’ਤੇ ਨਿਰਭਰ ਕਰਦਾ ਹੈ, ਫਿਰ ਵੀ ਕੋਸ਼ਿਸ਼ ਕਰਕੇ ਜ਼ਰੂਰ ਦੇਖੋ ਟੂਥਪੇਸਟ ਦਾਗ ’ਤੇ ਲਾਓ ਅਤੇ ਕੱਪੜੇ ਨੂੰ ਮਜ਼ਬੂਤੀ ਨਾਲ ਰਗੜੋ ਅਤੇ ਫਿਰ ਪਾਣੀ ਨਾਲ ਧੋ ਲਓ ਜੇਕਰ ਸਿਆਹੀ ਕੁਝ ਹੱਦ ਤੱਕ ਦੂਰ ਹੋਈ ਹੋਵੇ ਤਾਂ ਇਸ ਪ੍ਰਕਿਰਿਆ ਨੂੰ ਕਈ ਵਾਰ ਹੋਰ ਦੁਹਰਾਓ ਜਦੋਂ ਤੱਕ ਉਹ ਦਾਗ ਖ਼ਤਮ ਨਾ ਹੋ ਜਾਣ ਇਹ ਪ੍ਰਕਿਰਿਆ ਲਿਪਸਟਿਕ ਦੇ ਧੱਬੇ ’ਚ ਵੀ ਲਾਹੇਵੰਦ ਸਾਬਤ ਹੁੰਦੀ ਹੈ
ਫਰਨੀਚਰ ਦੇ ਧੱਬੇ ਸਾਫ ਕਰੋ:
ਟੂਥਪੇਸਟ ਜਾਂ ਸ਼ੇਵਿੰਗ ਕ੍ਰੀਮ ਗਿਲਾਸ ਜਾਂ ਲੱਕੜੀ ਦੀ ਡੈਸਕ ’ਤੇ ਕਿਸੇ ਠੰਢੇ ਪੀਣ ਵਾਲੇ ਪਾਣੀ ਜਾਂ ਚਾਹ ਆਦਿ ਦੇ ਕੱਪ ਰੱਖਣ ਨਾਲ ਬਣਨ ਵਾਲੇ ਨਿਸ਼ਾਨ ਨੂੰ ਵੀ ਸਾਫ ਕਰਦਾ ਹੈ ਅਕਸਰ ਇਹ ਨਿਸ਼ਾਨ ਸੁੱਕ ਜਾਣ ਤਾਂ ਉਨ੍ਹਾਂ ਨੂੰ ਸਾਫ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਟੂਥਪੇਸਟ ਜਾਂ ਸ਼ੇਵਿੰਗ ਕ੍ਰੀਮ ਨਾਲ ਇਹ ਕੰਮ ਬਹੁਤ ਅਸਾਨੀ ਨਾਲ ਹੋ ਜਾਂਦਾ ਹੈ ਬਸ ਟੂਥਪੇਸਟ ਜਾਂ ਸ਼ੇਵਿੰਗ ਕ੍ਰੀਮ ਲੱਕੜੀ ’ਤੇ ਲਾਓ ਅਤੇ ਇੱਕ ਨਰਮ ਕੱਪੜਾ ਲੈ ਕੇ ਉਸ ਨੂੰ ਨਰਮੀ ਨਾਲ ਰਗੜੋ ਫਿਰ ਦੂਜੇ ਕੱਪੜੇ ਨਾਲ ਸਾਫ ਕਰ ਲਓ
ਹੱਥਾਂ ਤੋਂ ਗੰਧ ਨੂੰ ਦੂਰ ਭਜਾਓ:
ਗੰਢਾ ਜਾਂ ਲਸਣ ਕੱਟਣ ਤੋਂ ਬਾਅਦ ਹੱਥ ’ਚ ਗੰਧ ਧੋਣ ਤੋਂ ਬਾਅਦ ਵੀ ਬਣੀ ਰਹਿੰਦੀ ਹੈ ਅਤੇ ਆਮ ਸਾਬਣ ਇਸ ਤੋਂ ਨਿਜ਼ਾਤ ਦਿਵਾਉਣ ’ਚ ਅਸਫਲ ਰਹਿੰਦੇ ਹਨ ਪਰ ਥੋੜ੍ਹੀ ਜਿਹੀ ਮਾਤਰਾ ’ਚ ਟੂਥਪੇਸਟ ਜਾਂ ਸ਼ੇਵਿੰਗ ਕ੍ਰੀਮ ਹਥੇਲੀ ’ਤੇ ਰਗੜ ਕੇ ਸਾਫ ਕਰ ਲਓ, ਇਸ ਨਾਲ ਹੱਥਾਂ ਨਾਲੋਂ ਗੰਧ ਤੁਰੰਤ ਗਾਇਬ ਹੋ ਜਾਵੇਗੀ