ਤਾਂ ਕਿ ਚੱਲਣ ਇਲੈਕਟ੍ਰੋਨਿਕ ਗੈਜੇਟਸ ਸਾਲੋਂ ਸਾਲ
Table of Contents
ਜਾਣੋ ਕਿਵੇਂ ਇਸਤੇਮਾਲ ਕਰੀਏ ਅਤੇ ਇਸਤੇਮਾਲ ਤੋਂ ਬਾਅਦ ਕਿਵੇਂ ਸੰਭਾਲ ਕੇ ਰੱਖੀਏ ਆਪਣੇ ਇਲੈਕਟ੍ਰਾਨਿਕ ਗੈਜੇਟਸ
ਕੈਮਰਾ
- ਅੱਜ-ਕੱਲ੍ਹ ਜਦੋਂ ਵੀ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਤਾਂ ਸਾਨੂੰ ਕੈਮਰਾ ਨਾਲ ਲੈ ਜਾਣਾ ਚੰਗਾ ਲੱਗਦਾ ਹੈ
- ਅਸੀਂ ਕੈਮਰੇ ਨਾਲ ਆਪਣੀਆਂ ਤਸਵੀਰਾਂ ਖਿੱਚ ਕੇ ਉਸ ਪਲ ਨੂੰ ਯਾਦਗਾਰ ਬਣਾਉਂਦੇ ਹਾਂ ਉੱਥੋਂ ਦੇ ਸੁੰਦਰ ਸਥਾਨ ਕੈਮਰੇ ’ਚ ਕੈਦ ਕਰ ਲੈਂਦੇ ਹਾਂ
- ਕੈਮਰੇ ਦੀ ਵਰਤੋਂ ਕਰਨ ਤੋਂ ਬਾਅਦ ਉਸ ਦੀ ਬੈਟਰੀ ਕੱਢ ਕੇ ਅਲੱਗ ਰੱਖ ਦਿਓ
- ਕੈਮਰਾ ਜਦੋਂ ਇਸਤੇਮਾਲ ਨਾ ਕਰ ਰਹੇ ਹੋਵੋ ਤਾਂ ਉਸ ਨੂੰ ਬੈਗ ’ਚ ਰੱਖੋ
- ਲੈਂਜ਼ ਨੂੰ ਹਮੇਸ਼ਾ ਕਵਰ ਕਰਕੇ ਰੱਖੋ
- ਲੈਂਜ਼ ਨੂੰ ਹੱਥਾਂ ਨਾਲ ਨਾ ਸਾਫ ਕਰੋ ਸਗੋਂ ਇੱਕ ਮੁਲਾਇਮ ਕੱਪੜੇ ਦੀ ਵਰਤੋਂ ਕਰੋ
- ਡਿਜ਼ੀਟਲ ਕੈਮਰੇ ’ਚ ਪ੍ਰੀਵਿਊ ਦਾ ਬਟਨ ਹੁੰਦਾ ਹੈ ਇਸ ਨੂੰ ਜ਼ਿਆਦਾ ਦੇਰ ਤੱਕ ਆੱਨ ਨਾ ਰਹਿਣ ਦਿਓ ਨਹੀਂ ਤਾਂ ਬੈਟਰੀ ਖ਼ਤਮ ਹੋ ਸਕਦੀ ਹੈ
- ਜੇਕਰ ਤੁਹਾਨੂੰ ਕੈਮਰੇ ਦੀ ਪੂਰੀ ਜਾਣਕਾਰੀ ਹੈ, ਤਾਂ ਖਰੀਦੋ
ਮਿਕਸੀ ਅਤੇ ਫੂਡ ਪ੍ਰੋਸੈਸਰ
- ਇਸ ਉਪਕਰਨ ਨੂੰ ਯੂਜ਼ ਕਰਨ ਤੋਂ ਪਹਿਲਾਂ ਉਸ ਦੇ ਮੈਨਿਊਲ ਨੂੰ ਧਿਆਨ ਨਾਲ ਪੜ੍ਹੋ
- ਮਿਕਸੀ ਦੀ ਮੋਟਰ ’ਚ ਪਾਣੀ ਨਹੀਂ ਜਾਣਾ ਚਾਹੀਦਾ
- ਮਿਕਸੀ ਨੂੰ ਆੱਨ ਕਰਨ ਤੋਂ ਪਹਿਲਾਂ ਦੇਖ ਲਓ ਕਿ ਢੱਕਣ ਸਹੀ ਤਰ੍ਹਾਂ ਲੱਗਿਆ ਹੈ ਜਾਂ ਨਹੀਂ ਜੇਕਰ ਢੱਕਣ ਢਿੱਲ੍ਹਾ ਬੰਦ ਹੋਵੇਗਾ ਤਾਂ ਪੂਰੀ ਕਿਚਨ ਖਰਾਬ ਹੋ ਸਕਦੀ ਹੈ ਮੋਟਰ ਨੂੰ ਸੁੱਕੇ ਕੱਪੜੇ ਨਾਲ ਸਾਫ ਕਰੋ
- ਮਿਕਸੀ ’ਚ ਕੋਈ ਵੀ ਚੀਜ਼ ਸਾਬਤ ਨਾ ਪਾਓ ਉਸ ਨੂੰ ਟੁਕੜਿਆਂ ’ਚ ਪਾਓ ਨਹੀਂ ਤਾਂ ਬਲੇਡ ਜਲਦੀ ਖਰਾਬ ਹੋਣਗੇ ਜਾਰ ’ਚ ਸਮਾਨ ਉੱਪਰ ਤੱਕ ਨਾ ਭਰੋ ਨਹੀਂ ਤਾਂ ਬਲੇਡ ਢੰਗ ਨਾਲ ਘੁੰਮ ਨਹੀਂ ਸਕੇਗਾ, ਇਸ ਲਈ ਜਾਰ ਨੂੰ ਥੋੜ੍ਹਾ ਖਾਲੀ ਰਹਿਣ ਦਿਓ
- ਮਿਕਸੀ ਨੂੰ ਕਦੇ ਲਗਾਤਾਰ ਵਰਤੋਂ ਨਾ ਕਰੋ ਥੋੜ੍ਹਾ-ਥੋੜ੍ਹਾ ਰੁਕ ਕੇ ਕਰੋ
- ਜਾਰ ਨੂੰ ਸਾਫ ਰੱਖਣ ਲਈ ਲਿਕਵਿਡ ਸੋਪ ਦੀ ਵਰਤੋਂ ਕਰੋ
ਹੈਂਡ ਬਲੈਂਡਰ
- ਹੈਂਡ ਬਲੈਂਡਰ ਨੂੰ ਲੰਬੇ ਸਮੇਂ ਤੱਕ ਲਗਾਤਾਰ ਇਸਤੇਮਾਲ ਨਾ ਕਰੋ ਉਸ ਨੂੰ ਵਿੱਚ-ਵਿੱਚ ਦੀ ਥੋੜ੍ਹੀ ਦੇਰ ਲਈ ਰੋਕੋ
- ਵਰਤੋਂ ਕਰਦੇ ਸਮੇਂ ਜਦੋਂ ਵੀ ਉਸ ਨੂੰ ਵਿੱਚ ਦੀ ਰੋਕੋ ਤਾਂ ਧਿਆਨ ਰੱਖੋ ਕਿ ਗਿੱਲੀ ਜ਼ਮੀਨ ’ਤੇ ਨਾ ਰੱਖੋ
- ਹੈਂਡ ਬਲੈਂਡਰ ’ਚ ਸੁੱਕਾ ਕੁਝ ਵੀ ਨਾ ਪੀਸੋ ਲਿਕਵਿਡ, ਸੈਮੀ-ਲਿਕਵਿਡ ਨੂੰ ਇਕਸਾਰ ਕਰੋ
- ਧਿਆਨ ਰੱਖੋ ਕਿ ਪਾਣੀ ਮੋਟਰ ’ਚ ਨਾ ਜਾਵੇ
- ਜਦੋਂ ਵਰਤੋਂ ਨਾ ਹੋਵੇ ਤਾਂ ਸਾਫ ਕਰਕੇ ਸਾਵਧਾਨੀ ਨਾਲ ਰੱਖੋ
- ਬਿਜਲੀ ਨਾਲ ਚੱਲਣ ਵਾਲੇ ਬਲੈਂਡਰ ਦੀ ਵਰਤੋਂ ਕਰਨ ਤੋਂ ਬਾਅਦ ਪਲੱਗ ਹਮੇਸ਼ਾ ਕੱਢ ਕੇ ਰੱਖੋ
- ਬਲੈਂਡਰ ਨੂੰ ਸਾਵਧਾਨੀ ਨਾਲ ਸਾਫ ਕਰੋ
ਇਲੈਕਟ੍ਰਾਨਿਕ ਚਿਮਨੀ
- ਚਿਮਨੀ ਰਸੋਈ ਦੇ ਧੂੰਏ ਨੂੰ ਬਾਹਰ ਸੁੱਟਣ ’ਚ ਮੱਦਦ ਕਰਦੀ ਹੈ ਰਸੋਈ ਅਤੇ ਘਰ ਦੇ ਵਾਤਾਵਰਨ ਨੂੰ ਧੂੰਆਂ ਫ੍ਰੀ ਰੱਖਦੀ ਹੈ
- ਆਪਣੇ ਚੁੱਲ੍ਹੇ ਅਨੁਸਾਰ ਚਿਮਨੀ ਲਗਵਾਉਣੀ ਚਾਹੀਦੀ ਹੈ, ਇਸ ਦੀ ਉੱਚਾਈ ਗੈਸ ਚੁੱਲ੍ਹੇ ਤੋਂ 2 ਫੁੱਟ ਉੱਪਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਧੂੰਆਂ ਆਪਣੇ ਵੱਲ ਖਿੱਚ ਸਕੇ
- ਚਿਮਨੀ ਦੀ ਮਹੀਨੇ ’ਚ ਇੱਕ ਵਾਰ ਸਾਫ-ਸਫਾਈ ਬੇਹੱਦ ਜ਼ਰੂਰੀ ਹੁੰਦੀ ਹੈ
- ਚਿਮਨੀ ’ਚ ਫਿਲਟਰਸ ਮੌਜ਼ੂਦ ਹੁੰਦੇ ਹਨ ਜੋ ਚਿਕਨਾਈ ਵਾਲਾ ਧੰੂੰਆਂ ਸੋਕਦੇ ਹਨ, ਇਨ੍ਹਾਂ ਨੂੰ ਬਦਲਦੇ ਰਹੋ
- ਚਿਮਨੀ ਦੇ ਮੂੰਹ ’ਤੇ ਸਟੀਲ ਦੀ ਜਾਲੀ ਹੁੰਦੀ ਹੈ ਜੋ ਅਸਾਨੀ ਨਾਲ ਨਿਕਲ ਜਾਂਦੀ ਹੈ ਇਸ ਨੂੰ ਗਰਮ ਸਾਬਣ ਵਾਲੇ ਪਾਣੀ ਨਾਲ ਸਾਫ ਕਰੋ ਤਾਂ ਕਿ ਚਿਕਨਾਈ ਦੀ ਪਰਤ ਨਾਲ-ਨਾਲ ਹਟਦੀ ਰਹੇ ਇੱਕ ਮਹੀਨੇ ’ਚ ਇੱਕ ਵਾਰ ਸਫਾਈ ਜ਼ਰੂਰੀ ਹੈ