ਚੰਗੀ ਸਿਹਤ ਲਈ ਜ਼ਰੂਰੀ ਹੈ ਸ਼ਾਂਤ ਨੀਂਦ
ਸ਼ਾਂਤ ਨੀਂਦ ਚੰਗੀ ਸਿਹਤ ਲਈ ਸਭ ਤੋਂ ਵੱਡੀ ਨਿਆਮਤ ਹੈ ਆਧੁਨਿਕ ਜੀਵਨਸ਼ੈਲੀ ਹੀ ਕੁਝ ਅਜਿਹੀ ਹੈ ਕਿ ਸ਼ਾਂਤ ਨੀਂਦ ਘੱਟ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ ਸ਼ਾਂਤ ਨੀਂਦ ਨਾਲ ਸਰੀਰ ’ਚ ਤਾਕਤ, ਫੁਰਤੀ ਅਤੇ ਕਾਰਜ ਦੀ ਸਮਰੱਥਾ ਵਧ ਜਾਂਦੀ ਹੈ
ਲੋਕ ਕਿਸੇ ਤਨਾਅ ਕਾਰਨ ਸ਼ਾਂਤ ਨੀਂਦ ਨਹੀਂ ਲੈ ਪਾਉਂਦੇ ਜਾਂ ਉਨ੍ਹਾਂ ਦੀ ਜੀਵਨਸ਼ੈਲੀ ਅਜਿਹੀ ਹੈ ਕਿ ਨੀਂਦ ਪੂਰੀ ਨਹੀਂ ਹੋ ਪਾਉਂਦੀ, ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਵਿਗੜਨ ਲੱਗਦੀ ਹੈ ਸੁਭਾਅ ’ਚ ਚਿੜਚਿੜਾਪਣ ਅਤੇ ਆਲਸ ਵਧਦਾ ਜਾਂਦਾ ਹੈ ਚੰਗੀ ਨੀਂਦ ਲਈ ਕਈ ਲੋਕ ਸ਼ਰਾਬ ਜਾਂ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ਹਨ ਸ਼ੁਰੂ ’ਚ ਤਾਂ ਚੰਗੀ ਨੀਂਦ ਆ ਜਾਂਦੀ ਹੈ ਪਰ ਹੌਲੀ-ਹੌਲੀ ਸਰੀਰ ਦੀ ਨੀਂਦ ਪ੍ਰਣਾਲੀ ’ਤੇ ਅਸਰ ਪਾਉਣਾ ਸ਼ੁਰੂ ਕਰ ਦਿੰਦੀ ਹੈ ਜੋ ਭਵਿੱਖ ’ਚ ਨੁਕਸਾਨਦਾਇਕ ਸਿੱਧ ਹੁੰਦਾ ਹੈ ਵੈਸੇ ਵੀ ਲੰਮੇ ਸਮੇਂ ਤੱਕ ਨੀਂਦ ਦੀਆਂ ਗੋਲੀਆਂ ਦੀ ਵਰਤੋਂ ਖਤਰਨਾਕ ਹੁੰਦੀ ਹੈ ਇਸ ਨਾਲ ਹੋਰ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ
ਅਜਿਹੇ ’ਚ ਚੰਗੀ ਸ਼ਾਂਤ ਨੀਂਦ ਲਈ ਕੁਦਰਤੀ ਉਪਾਅ ਵਰਤੋਂ ’ਚ ਲਿਆਉਣੇ ਚਾਹੀਦੇ ਹਨ, ਜਿਸ ਨਾਲ ਸਾਡੀ ਨੀਂਦ ਪ੍ਰਣਾਲੀ ਠੀਕ ਕੰਮ ਕਰਨਾ ਸ਼ੁਰੂ ਕਰ ਦੇਵੇ ਅਤੇ ਕੋਈ ਹੋਰ ਸਮੱਸਿਆ ਵੀ ਪੈਦਾ ਨਾ ਹੋਵੇ
Also Read :-
ਨਜ਼ਰ ਪਾਉਂਦੇ ਹਾਂ ਕੁਝ ਅਜਿਹੇ ਨਿਯਮਾਂ ’ਤੇ ਜਿਨ੍ਹਾਂ ਨੂੰ ਅਪਣਾ ਕੇ ਸ਼ਾਇਦ ਤੁਸੀਂ ਸ਼ਾਂਤ ਨੀਂਦ ਲੈ ਸਕੋ ਅਤੇ ਆਪਣੀ ਸਿਹਤ ਠੀਕ ਰੱਖ ਸਕੋ
ਦੇਰ ਰਾਤ ’ਚ ਕੁਝ ਨਾ ਖਾਓ ਰਾਤ ਖਾਣਾ 8 ਵਜੇ ਤੱਕ ਖਾ ਲਓ ਤਾਂ ਕਿ ਸੌਣ ਤੱਕ ਖਾਣਾ ਪਚ ਜਾਵੇ ਦੇਰ ਰਾਤ ਤੱਕ ਖਾਣਾ ਜਾਂ ਸਨੈਕਸ ਲੈਣ ਨਾਲ ਸਰੀਰ ’ਚ ਬਲੱਡ ਸ਼ੂਗਰ ਦਾ ਲੈੇਵਲ ਵਧ ਜਾਂਦਾ ਹੈ ਅਤੇ ਨੀਂਦ ਆਉਣ ’ਚ ਸਮੱਸਿਆ ਹੁੰਦੀ ਹੈ
- ਬਿਸਤਰ ’ਤੇ ਜਾਣ ਤੋਂ ਬਾਅਦ ਨਾ ਤਾਂ ਕੋਈ ਕੰਮ ਕਰੋ, ਨਾ ਹੀ ਟੀਵੀ ਦੇਖੋ ਇਸ ਨਾਲ ਨੀਂਦ ਭੱਜ ਜਾਵੇਗੀ ਟੀਵੀ ਵੀ ਰਾਤ ਨੂੰ 9 ਵਜੇ ਤੋਂ ਬਾਅਦ ਨਾ ਦੇਖੋ
- ਜਦੋਂ ਤੁਸੀਂ ਬਿਸਤਰ ’ਤੇ ਜਾਓ ਤਾਂ ਅੱਖਾਂ ਬੰਦ ਕਰਕੇ ਲੇਟਣ ਦਾ ਯਤਨ ਕਰੋ ਅਤੇ ਆਪਣੇ ਸਾਹਾਂ ਵੱਲ ਧਿਆਨ ਦਿਓ ਹੌਲੀ-ਹੌਲੀ ਤੁਸੀਂ ਨੀਂਦ ਦੇ ਆਗੋਸ਼ ’ਚ ਸਮਾ ਜਾਓਗੇ
- ਜੇਕਰ ਰਾਤ ਨੂੰ ਪੜ੍ਹਨ ਦੇ ਸ਼ੌਕੀਨ ਹੋ ਤਾਂ ਮੇਜ਼ ਕੁਰਸੀ ’ਤੇ ਬੈਠ ਕੇ ਕੁਝ ਅਧਿਆਤਮ ਜਾਂ ਪ੍ਰੇਰਨਾ ਦੇਣ ਵਾਲੀਆਂ ਪੁਸਤਕਾਂ ਪੜ੍ਹੋ ਡਰਾਮੈਟਿਕ ਨਾਵਲ, ਜਾਸੂਸੀ ਕਿਤਾਬਾਂ, ਕਾਮੁਕ ਪੁਸਤਕਾਂ ਜਾਂ ਮਨੋਰੰਜਨ ਯੁਕਤ ਪੁਸਤਕਾਂ ਨਾ ਪੜ੍ਹੋ ਕਿਉਂਕਿ ਇਨ੍ਹਾਂ ਨੂੰ ਪੜ੍ਹਨ ’ਚ ਸਮੇਂ ਦਾ ਪਤਾ ਹੀ ਨਹੀਂ ਚੱਲਦਾ
- ਰਾਤ ਨੂੰ ਜਿੰਨਾ ਜਲਦੀ ਹੋ ਸਕੇ, ਜਲਦੀ ਸੌਣ ਦਾ ਯਤਨ ਕਰੋ ਅਧਿਐਨਕਰਤਾ ਅਨੁਸਾਰ ਸਾਡੇ ਸਰੀਰ ਦੇ ਵਿਸ਼ੇਸ਼ ਅੰਗ: ਐਡਰੀਨਲ ਗਲੈਂਡਸ ਰਾਤ 11 ਵਜੇ ਤੋਂ 1 ਵਜੇ ਤੱਕ ਨੀਂਦ ’ਚ ਆਪਣੀ ਸ਼ਕਤੀ ਫਿਰ ਪ੍ਰਾਪਤ ਕਰਦੇ ਹਨ ਜੇਕਰ ਸਮੇਂ ’ਤੇ ਨਹੀਂ ਸੌਵੋਗੇ ਤਾਂ ਤੁਹਾਡੇ ਐਡਰੀਨਲ ਗਲੈਂਗਸ ਇਸ ਦਾ ਲਾਭ ਨਹੀਂ ਲੈ ਸਕਣਗੇ
- ਚੰਗੀ ਨੀਂਦ ਲਈ ਖੁਦ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਿਜ਼ੀ ਰੱਖੋ ਤਾਂ ਕਿ ਦਿਮਾਗ ਵਿਅਰਥ ਦੀਆਂ ਗੱਲਾਂ ’ਚ ਨਾ ਉਲਝੇ
- ਸੌਣ ਦਾ ਸਮਾਂ ਤੈਅ ਕਰ ਲਓ ਅਤੇ ਉਸੇ ਰੂਟੀਨ ’ਤੇ ਅਮਲ ਕਰੋ ਰੂਟੀਨ ਵਿਗੜਨ ਨਾਲ ਨੀਂਦ ਦਾ ਸਿਸਟਮ ਵਿਗੜਦਾ ਹੈ
- ਮੈਡੀਟੇਸ਼ਨ ਵੀ ਚੰਗੀ ਨੀਂਦ ’ਚ ਮੱਦਦ ਕਰਦਾ ਹੈ ਸੌਣ ਤੋਂ ਪਹਿਲਾਂ ਮੈਡੀਟੇਸ਼ਨ ਕਰਨ ਨਾਲ ਨਰਵਸ ਸਿਸਟਮ ਸ਼ਾਂਤ ਹੁੰਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ
- ਬੈਡਰੂਮ ਦਾ ਤਾਪਮਾਨ ਆਮ ਰੱਖੋ, ਨਾ ਜ਼ਿਆਦਾ ਠੰਢਾ ਨਾ ਜ਼ਿਆਦਾ ਗਰਮ ਏਸੀ, ਕੂਲਰ ’ਚ ਠੰਢ ਲੱਗੇ ਤਾਂ ਮੋਟੀ ਚਾਦਰ ਉਤੇ ਲਓ ਤਾਪਮਾਨ ਦੇ ਜ਼ਿਆਦਾ ਅੰਤਰ ਨਾਲ ਵੀ ਨੀਂਦ ਨਹੀਂ ਆਉਂਦੀ
- ਪੈਟਸ ਨੂੰ ਆਪਣੇ ਨਾਲ ਜਾਂ ਰੂਮ ’ਚ ਨਾ ਸੁਲਾਓ ਇਸ ਨਾਲ ਐਲਰਜ਼ੀ ਦਾ ਖਤਰਾ ਵੀ ਰਹਿੰਦਾ ਹੈ ਅਤੇ ਪੈਟਸ ਵੀ ਨੀਂਦ ਖਰਾਬ ਕਰਦੇ ਹਨ
- ਜੇਕਰ ਕਿਸੇ ਕਾਰਨ ਵੱਸ ਦੋ-ਤਿੰਨ ਰਾਤਾਂ ਦੇਰ ਤੱਕ ਜਾਗਣਾ ਪਏ ਤਾਂ ਅਗਲੇ ਦਿਨ ਸ਼ਾਂਤ ਨੀਂਦ ਲਈ ਦਵਾਈ ਜਾਂ ਸ਼ਰਾਬ ਦਾ ਸਹਾਰਾ ਨਾ ਲਓ ਕੁਦਰਤੀ ਤਰੀਕੇ ਨਾਲ ਸਰੀਰ ਦੀ ਨੀਂਦ ਪ੍ਰਣਾਲੀ ਨੂੰ ਪੁਰਾਣੇ ਪੈਟਰਨ ’ਤੇ ਵਾਪਸ ਆਉਣ ਦਿਓ
- ਬੈਡਰੂਮ ਸ਼ਾਂਤ ਰੱਖੋ ਰਾਤ ਨੂੰ ਕੋਈ ਮਿਊਜ਼ਿਕ 9 ਵਜੇ ਤੋਂ ਬਾਅਦ ਨਾ ਲਗਾਓ
- ਸੌਣ ਤੋਂ ਪਹਿਲਾਂ ਬੈਡਰੂਮ ਦੀ ਲਾਈਟ ਅਤੇ ਖਿੜਕੀਆਂ ਬੰਦ ਕਰੋ ਕਿਉਂਕਿ ਖੁੱਲ੍ਹੀਆਂ ਖਿੜਕੀਆਂ ਤੋਂ ਬਾਹਰ ਦਾ ਸ਼ੋਰ ਵੀ ਨੀਂਦ ਖਰਾਬ ਕਰ ਸਕਦਾ ਹੈ ਇਸ ਦਾ ਧਿਆਨ ਰੱਖੋ
- ਨੀਂਦ ਨਾ ਆਉਣ ’ਤੇ ਉਸ ਬਾਰੇ ਨਾ ਸੋਚੋ ਭਗਵਾਨ ਨੂੰ ਯਾਦ ਕਰੋ ਅਤੇ ਸ਼ਵ ਆਸਨ ’ਚ ਲੇਟ ਕੇ ਆਪਣੇ ਸਵਾਸਾਂ ’ਤੇ ਧਿਆਨ ਦਿਓ
-ਨੀਤੂ ਗੁਪਤਾ