ਕੁਝ ਸਰਲ ਟ੍ਰਿਕਸ ਵਾਲਾਂ ਦੀ ਸਿਹਤ ਲਈ
ਚਮੜੀ ਅਤੇ ਵਾਲਾਂ ਦੀ ਦੇਖਭਾਲ ਕਰਨਾ ਹਰ ਔਰਤ ਨੂੰ ਚੰਗਾ ਲੱਗਦਾ ਹੈ ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦੀ ਸੁੰਦਰਤਾ ’ਚ ਹੋਰ ਨਿਖਾਰ ਆਉਂਦਾ ਹੈ ਸੁੰਦਰ ਚਮੜੀ ਅਤੇ ਸਿਹਤਮੰਦ ਵਾਲ ਪਾਉਣ ਲਈ ਕੁਝ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਕੁਝ ਘਰੇਲੂ, ਸਰਲ ਅਤੇ ਸਸਤੇ ਉਪਾਅ ਹਨ ਜੋ ਤੁਹਾਡੇ ਵਾਲਾਂ ਨੂੰ ਰੇਸ਼ਮੀ ਕਾਲਾ ਬਣਾ ਕੇ ਰੱਖਣਗੇ
Also Read: MSG Health Tips ਪੂਜਨੀਕ ਗੁਰੂ ਜੀ ਨੇ ਦੱਸੇ ਸਿਹਤ ਸਬੰਧੀ ਅਨਮੋਲ ਟਿਪਸ
Table of Contents
ਜਦੋਂ ਵਾਲਾਂ ਨੂੰ ਕਰਨਾ ਹੋਵੇ ਸ਼ੈਂਪੂ
ਹੁਣ ਲੋਕਾਂ ਕੋਲ ਓਨਾ ਸਮਾਂ ਤਾਂ ਹੈ ਨਹੀਂ ਕਿ ਉਹ ਸ਼ਿਕਾਕਾਈ, ਆਂਵਲੇ, ਰੀਠੇ ਪੂਰੀ ਰਾਤ ਭਿਓਂ ਕੇ ਸਵੇਰੇ ਉਨ੍ਹਾਂ ਨੂੰ ਉਬਾਲਣ ਅਤੇ ਛਾਣ ਕੇ ਸਿਰ ਧੋਣ ਇਸ ਨਾਲ ਵਾਲ ਤਾਂ ਕਾਲੇ ਮਜ਼ਬੂਤ ਰਹਿਣਗੇ ਪਰ ਹੱਥ ਅਤੇ ਬਾਥਰੂਮ ਦਾ ਫਰਸ਼ ਵੀ ਕਾਲਾ ਹੋ ਜਾਵੇਗਾ
ਲੋਕ ਹੁਣ ਘੱਟ ਮਿਹਨਤ ਅਤੇ ਸਾਫ ਤਰੀਕਾ ਅਪਣਾਉਣਾ ਚਾਹੁੰਦੇ ਹਨ ਸ਼ੈਂਪੂ ਇਸ ਦੇ ਲਈ ਸਰਵ-ਵਿਆਪਕ ਹੈ ਇੱਕ ਹੇਅਰ ਸਟਾਈਲਿਸਟ ਅਨੁਸਾਰ ਜਦੋਂ ਵੀ ਵਾਲਾਂ ਨੂੰ ਸ਼ੈਂਪੂ ਕਰੋ, ਇੱਕ ਖਾਲੀ ਸ਼ੈਂਪੂ ਦੀ ਬੋਤਲ ਨਾਲ ਰੱਖੋ ਉਸ ’ਚ ਥੋੜ੍ਹਾ ਸ਼ੈਂਪੂ ਪਾਓ ਅਤੇ ਥੋੜ੍ਹਾ ਪਾਣੀ ਚੰਗੀ ਤਰ੍ਹਾਂ ਹਿਲਾ ਕੇ ਉਸ ਸ਼ੈਂਪੂ ਨਾਲ ਵਾਲ ਧੋਵੋ ਵਾਲ ਜਲਦੀ ਸਾਫ ਹੋਣਗੇ, ਸ਼ੈਂਪੂ ਵੀ ਘੱਟ ਲੱਗੇਗਾ ਅਤੇ ਵਾਲਾਂ ’ਤੇ ਕੈਮੀਕਲ ਦਾ ਅਸਰ ਵੀ ਘੱਟ ਪਵੇਗਾ
ਜਦੋਂ ਵਾਲਾਂ ਦੀ ਕਰਨੀ ਹੋਵੇ ਕੰਡੀਸ਼ਨਿੰਗ
ਸੈਂਪੂ ਕਰਨ ਨਾਲ ਵਾਲ ਖੁਸ਼ਕ ਹੁੰਦੇ ਹਨ ਵੈਸੇ ਵੀ ਵੱਡੇ ਸ਼ਹਿਰਾਂ ’ਚ ਪ੍ਰਦੂਸ਼ਣ ਐਨਾ ਹੈ ਕਿ ਵਾਲ ਬੇਜ਼ਾਨ, ਖੁਸ਼ਕ, ਚਮਕਹੀਨ ਹੋ ਜਾਂਦੇ ਹਨ ਇਸ ਲਈ ਵਾਲਾਂ ਨੂੰ ਮਾਈਸ਼ਚਰ ਦੀ ਜ਼ਰੂਰਤ ਪੈਂਦੀ ਹੈ ਵਾਲਾਂ ’ਚ ਨਮੀ ਬਣੀ ਰਹੇ, ਇਸ ਦੇ ਲਈ ਵਾਲਾਂ ਦੀ ਕੰਡੀਸ਼ਨਿੰਗ ਕਰਨੀ ਪੈਂਦੀ ਹੈ ਵੈਸੇ ਤਾਂ ਬਾਜ਼ਾਰ ’ਚ ਡੀਪ ਕੰਡੀਸ਼ਨਿੰਗ ਹੇਅਰ ਮਾਸਕ, ਉਪਲੱਬਧ ਹਨ ਪਰ ਇਨ੍ਹਾਂ ਦੀ ਵਰਤੋਂ ਸਭ ਲੋਕ ਨਹੀਂ ਕਰ ਸਕਦੇ ਕਿਉਂਕਿ ਇਹ ਪ੍ਰੋਡਕਟ ਕਾਫੀ ਮਹਿੰਗੇ ਹੁੰਦੇ ਹਨ
ਜੇਕਰ ਵਾਲਾਂ ਦੀ ਸਹੀ ਦੇਖਭਾਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਜ਼ਰੂਰਤ ਨਹੀਂ ਰਹਿੰਦੀ ਫਿਰ ਵੀ ਤੁਸੀਂ ਘੱਟ ਖਰਚ ’ਚ ਘਰ ’ਚ ਕੰਡੀਸ਼ਨਿੰਗ ਕਰ ਸਕਦੇ ਹੋ ਗਿੱਲੇ ਵਾਲਾਂ ’ਚ ਸਰ੍ਹੋਂ ਦੇ ਤੇਲ ਦੀਆਂ ਕੁਝ ਬੂੰਦਾਂ ਵਾਲਾਂ ’ਚ ਚੰਗੀ ਤਰ੍ਹਾਂ ਲਗਾਓ ਫਿਰ ਵਾਲ ਸ਼ੈਂਪੂ ਕਰੋ ਤਦ ਵੀ ਵਾਲ ਰੇਸ਼ਮੀ ਮੁਲਾਇਮ ਨਜ਼ਰ ਆਉਣਗੇ
ਕਰੋ ਸ਼ਹਿਦ ਦੀ ਵਰਤੋਂ
ਵਾਲਾਂ ਨੂੰ ਮੁਲਾਇਮ ਰੱਖਣ ਲਈ ਸ਼ਹਿਦ ਉੱਤਮ ਹੈ
ਇੱਕ ਬਾਲਟੀ ਪਾਣੀ ’ਚ ਦੋ ਚਮਚ ਸ਼ਹਿਦ ਮਿਲਾਓ ਸ਼ੈਂਪੂ ਤੋਂ ਬਾਅਦ ਉਸੇ ਪਾਣੀ ਨਾਲ ਵਾਲ ਧੋ ਲਓ ਵਾਲ ਰੇਸ਼ਮੀ ਮੁਲਾਇਮ ਹੁੰਦੇ ਹਨ
ਕਰੋ ਵਾਲਾਂ ਨੂੰ ਕਲਰ
ਬਾਜ਼ਾਰ ਤੋਂ ਕਲਰ ਕਰਾਉਣਾ ਮਹਿੰਗਾ ਪੈਂਦਾ ਹੈ ਪਰ ਅੱਜ ਦੇ ਸਮੇਂ ਲੜਕੇ ਅਤੇ ਲੜਕੀਆਂ ਕੁਝ ਵਾਲਾਂ ਨੂੰ ਹਾਈਲਾਈਟ ਕਰਾਉਂਦੇ ਹਨ ਇਸ ਦੇ ਲਈ ਤੁਸੀਂ ਘਰ ’ਚ ਕੁਝ ਵਾਲਾਂ ’ਤੇ ਕਲਰ ਕਰਕੇ ਪੈਸੇ ਬਚਾ ਸਕਦੇ ਹੋ ਬਾਜ਼ਾਰ ਤੋਂ ਸੈਮੀ ਪਰਮਾਨੈਂਟ ਹੇਅਰ ਕਲਰ ਲਓ ਅਤੇ ਵਾਲਾਂ ਦੇ ਉੱਪਰੀ ਹਿੱਸੇ ਨੂੰ ਫੜ ਕੇ ਕਲਰ ਕਰ ਲਓ ਜਦੋਂ ਰੰਗ ਫਿੱਕਾ ਪੈਣ ਲੱਗੇ ਤਾਂ ਉਸ ਨੂੰ ਟਚਅੱਪ ਨਾ ਕਰੋ ਹੌਲੀ-ਹੌਲੀ 5-6 ਵਾਰ ਸ਼ੈਂਪੂ ਤੋਂ ਬਾਅਦ ਵਾਲ ਨਾਰਮਲ ਕਲਰ ’ਚ ਆ ਜਾਣਗੇ
ਜੇਕਰ ਪੂਰੇ ਵਾਲਾਂ ਨੂੰ ਕਲਰ ਕਰ ਰਹੇ ਹੋ ਤਾਂ ਤਿੰਨ-ਚਾਰ ਮਹੀਨਿਆਂ ’ਚ ਇੱਕ ਵਾਰ ਸਾਰੇ ਵਾਲ ਪਾਰਲਰ ਤੋਂ ਕਲਰ ਕਰਵਾ ਲਓ ਬਾਕੀ ਜ਼ਰੂਰਤ ਅਨੁਸਾਰ ਘਰ ’ਚ ਟਚਅੱਪ ਕਰੋ ਪੈਸੇ ਵੀ ਬਚਣਗੇ ਅਤੇ ਕੈਮੀਕਲਾਂ ਤੋਂ ਵੀ ਬਚਾਅ ਹੋਵੇਗਾ
ਜਦੋਂ ਕਰੋ ਹਿਨਾ ਮਹਿੰਦੀ ਦੀ ਵਰਤੋਂ
ਹਿਨਾ ਵਾਲਾਂ ਦੀ ਕੰਡੀਸ਼ਨਿੰਗ ਲਈ ਚੰਗੀ ਹੈ ਅਤੇ ਜਦੋਂ ਖਾਲੀ ਕੰਡੀਸ਼ਨਿੰਗ ਲਈ ਹਿਨਾ ਦੀ ਵਰਤੋਂ ਕਰਨੀ ਹੋਵੇ ਤਾਂ ਹਿਨਾ ਨੂੰ ਥੋੜ੍ਹੀ ਦੇਰ ਲਈ ਵਾਲਾਂ ’ਤੇ ਲਗਾਓ ਵਾਲ ਧੋ ਲਓ ਅਗਲੇ ਦਿਨ ਵਾਲਾਂ ਨੂੰ ਸ਼ੈਂਪੂ ਕਰੋ ਜੇਕਰ ਤੁਸੀਂ ਵਾਲਾਂ ’ਤੇ ਹਿਨਾ ਦਾ ਰੰਗ ਲਿਆਉਣਾ ਹੋਵੇ ਤਾਂ ਰਾਤ ਨੂੰ ਹਿਨਾ ਭਿਓਂ ਕੇ ਉਸ ’ਚ ਕਾੱਫੀ ਅਤੇ ਆਵਲਾ ਪਾਊਡਰ ਮਿਲਾਓ
ਧਿਆਨ ਦਿਓ
ਵਾਲਾਂ ’ਤੇ ਸਟਾਇਲ ਪ੍ਰੋਡਕਟਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਜਿਵੇਂ ਹਾਟ ਰੋਲਰਸ, ਫਲੈਟ ਆਇਰਨ, ਕਲਰਿੰਗ ਆਇਰਨ ਆਦਿ ਇਸ ਨਾਲ ਵਾਲ ਕਮਜ਼ੋਰ ਹੁੰਦੇ ਹਨ ਅਤੇ ਆਪਣੀ ਅਸਲੀਅਤ ਗੁਆ ਦਿੰਦੇ ਹਨ
ਉਰਵਸ਼ੀ