ਨਸ਼ੇ ਦੀ ਆਦੀ ਨਾਬਾਲਿਗ ਨੂੰ ਦਿਖਾਇਆ ‘ਜਿਉਣ ਦਾ ਰਾਹ’
- ਪੰਜੂਆਣਾ ’ਚ ਆਨਲਾਈਨ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨਾਲ ਹੋਈ ਸੀ ਰੂਬਰੂ ਗੱਲ
ਪੂਜਨੀਕ ਗੁਰੂ ਜੀ ਵੱਲੋਂ ਨਸ਼ੇ ਖਿਲਾਫ਼ ਚਲਾਈ ਗਈ ਡੈਪਥ ਮੁਹਿੰਮ ਦੇ ਸਮਾਜ ’ਚ ਸਾਰਥਕ ਨਤੀਜੇ ਸਾਹਮਣੇ ਆਏ ਹਨ ਜਿਨ੍ਹਾਂ ਘਰਾਂ ’ਚ ਨਸ਼ੇ ਕਾਰਨ ਅਕਸਰ ਕਲੇਸ਼ ਰਹਿੰਦਾ ਸੀ, ਉੱਥੇ ਹੁਣ ਹਾਸਾ ਅਤੇ ਰਾਮਨਾਮ ਦੀ ਚਰਚਾ ਹੁੰਦੀ ਹੈ ਇਸਦਾ ਇੱਕ ਪ੍ਰਤੱਖ ਪ੍ਰਮਾਣ ਹੈ ਸਰਸਾ ਜ਼ਿਲ੍ਹੇ ਦੇ ਬੜਾਗੂੜਾ ਬਲਾਕ ਦੇ ਇੱਕ ਪਿੰਡ ’ਚ ਰਹਿਣ ਵਾਲੀ 15 ਸਾਲ ਦੀ ਰੇਖਾ (ਕਾਲਪਨਿਕ ਨਾਂਅ), ਜੋ ਆਪਣੇ ਮਾਤਾ-ਪਿਤਾ ਅਤੇ 2 ਭੈਣ-ਭਰਾਵਾਂ ਨਾਲ ਰਹਿੰਦੀ ਹੈ
ਉਸਦਾ ਪਿਤਾ ਲਕਵੇ ਦਾ ਸ਼ਿਕਾਰ ਹੋਣ ਕਾਰਨ ਮੰਜੇ ’ਤੇ ਹੈ ਤਾਂ ਦੂਜੇ ਪਾਸੇ ਉਸਦੀ ਮਾਂ ਇੱਕ ਫੈਕਟਰੀ ’ਚ ਮਜ਼ਦੂਰੀ ਕਰਕੇ ਜਿਵੇਂ-ਤਿਵੇਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਹੈ ਗਲਤ ਸੰਗਤ ਦੀ ਵਜ੍ਹਾ ਨਾਲ ਰੇਖਾ ਕਰੀਬ 2 ਸਾਲ ਪਹਿਲਾਂ ਗਾਂਜੇ ਅਤੇ ਨਸਿਆਂ ਦੀ ਆਦੀ ਹੋ ਗਈ ਸੀ ਪਹਿਲਾਂ ਤਾਂ ਉਹ ਚੋਰੀ-ਛੁਪੇ ਨਸ਼ਾ ਕਰਦੀ ਸੀ, ਪਰ ਬਾਅਦ ’ਚ ਜਦੋਂ ਉਸਦੀ ਮਾਂ ਨੂੰ ਪਤਾ ਚੱਲਿਆ ਤਾਂ ਕਾਫ਼ੀ ਦੇਰ ਹੋ ਚੁੱਕੀ ਸੀ ਸਥਿਤੀ ਐਨੀ ਕਸ਼ਟਦਾਈ ਹੋ ਚੁੱਕੀ ਸੀ ਕਿ ਰੇਖਾ ਨਸ਼ੇ ਦੇ ਬਗੈਰ ਸਵੇਰੇ ਮੰਜੇ ਤੋਂ ਉੱਠ ਵੀ ਨਹੀਂ ਸਕਦੀ ਸੀ ਜਿਸ ਦਿਨ ਉਸਨੂੰ ਨਸ਼ਾ ਨਹੀਂ ਮਿਲਦਾ ਸੀ,
ਉਹ ਘਰ ’ਚ ਲੜਾਈ ਕਰਨਾ ਸ਼ੁਰੂ ਕਰ ਦਿੰਦੀ ਮਜਬੂਰਨ ਮਾਂ ਨੂੰ ਖੁਦ ਦਿਹਾੜੀ ਕਰਕੇ ਆਪਣੀ ਜਨਮੀ ਬੇਟੀ ਦੀ ਬੁਰੀ ਲਤ ਪੂਰੀ ਕਰਨ ਲਈ ਪੈਸੇ ਦੇਣੇ ਪੈਂਦੇ ਸਨ ਹਾਲਾਤ ਦਿਨ-ਬ-ਦਿਨ ਹੋਰ ਵਿਗੜਦੇ ਜਾ ਰਹੇ ਸਨ, ਪਰਿਵਾਰਕ ਮੈਂਬਰਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰਨ ਗੁਆਂਢ ’ਚ ਰਹਿਣ ਵਾਲੀ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਭੈਣ ਗੁਰਪ੍ਰੀਤ ਕੌਰ ਤੋਂ ਉਕਤ ਪਰਿਵਾਰ ਦੀ ਇਹ ਸਥਿਤੀ ਦੇਖੀ ਨਾ ਗਈ, ਉਹ ਪੀੜਤ ਲੜਕੀ ਨੂੰ ਪਿੰਡ ਪੰਜੁਆਣਾ ’ਚ ਬੀਤੀ 15 ਨਵੰਬਰ ਨੂੰ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਨਲਾਈਨ ਰੂਹਾਨੀ ਸਤਿਸੰਗ ’ਚ ਲੈ ਆਈ ਰੇਖਾ ਨੇ ਇਸ ਦੌਰਾਨ ਗੁਰੁਮੰਤਰ ਲੈਂਦੇ ਹੋਏ
ਪੂਜਨੀਕ ਗੁਰੂ ਜੀ ਨਾਲ ਆਨਲਾਈਨ ਗੱਲ ਵੀ ਕੀਤੀ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬੇਟਾ! ਤੁਸੀਂ ਅੱਜ ਗੁਰੁਮੰਤਰ ਲੈ ਲਿਆ ਹੈ, ਪੜ੍ਹਾਈ ਜਾਂ ਖੇਡਾਂ ਵੱਲ ਧਿਆਨ ਦਿਓ ਸਾਧ-ਸੰਗਤ ਨੂੰ ਆਪਣਾ ਪਰਿਵਾਰ ਸਮਝੋ ਅਤੇ ਗੁਰੁਮੰਤਰ ਦਾ ਜਾਪ ਕਰਨਾ ਇਸ ਨਾਲ ਆਤਮਬਲ ਵਧੇਗਾ ਪੂਰੀ ਸਾਧ-ਸੰਗਤ ਹਰ ਸਮੇਂ ਤੁਹਾਡੇ ਨਾਲ ਹੈ ਇੱਥੋਂ ਰੇਖਾ ਨੂੰ ਜਿਉਣ ਦਾ ਇੱਕ ਨਵਾਂ ਰਾਹ ਮਿਲ ਗਿਆ ਰੇਖਾ ਨੇ ਨਾਮ-ਸਿਮਰਨ ਕਰਦੇ ਹੋਏ ਆਤਮਬਲ ਨਾਲ ਸਿਰਫ਼ ਕੁਝ ਦਿਨਾਂ ’ਚ ਹੀ ਇਸ ਲਤ ਤੋਂ ਕਿਨਾਰਾ ਕਰ ਲਿਆ ਅੱਜ ਰੇਖਾ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਜੀ ਰਹੀ ਹੈ
ਬਕੌਲ ਪੀੜਤਾ, ਮੈਂ ਗਲਤ ਸੰਗਤ ’ਚ ਪੈ ਗਈ ਸੀ ਨਸ਼ੇ ਬਗੈਰ ਮੇਰੇ ਤੋਂ ਉੱਠਿਆ ਵੀ ਨਹੀਂ ਜਾਂਦਾ ਸੀ ਪੂਜਨੀਕ ਗੁਰੂ ਜੀ ਦੇ ਪਾਵਨ ਬਚਨਾਂ ਨਾਲ ਮੈਨੂੰ ਜ਼ਿੰਦਗੀ ਦਾ ਸਹੀ ਰਾਹ ਮਿਲ ਗਿਆ ਹੈ ਹੁਣ ਨਸ਼ਾ ਕਰਨ ਦੀ ਮਨ ’ਚ ਵੀ ਨਹੀਂ ਆਉਂਦੀ ਮੈਂ ਮੈਡੀਟੇਸ਼ਨ ਵੀ ਕਰਦੀ ਹਾਂ ਪੂਜਨੀਕ ਗੁਰੂ ਜੀ ਨਾ ਮਿਲਦੇ ਤਾਂ ਪਤਾ ਨਹੀਂ ਕੀ ਹੁੰਦਾ ਮੈਂ ਪੂਜਨੀਕ ਗੁਰੂ ਜੀ ਦੀ ਕੋਟਿ-ਕੋਟਿ ਧੰਨਵਾਦੀ ਹਾਂ ਸਾਧ-ਸੰਗਤ ਮੇਰੀ ਪੂਰੀ ਸੰਭਾਲ ਕਰ ਰਹੀ ਹੈ ਹੁਣ ਮੈਂ ਬਿਲਕੁਲ ਠੀਕ ਹਾਂ
ਰੇਖਾ (ਕਾਲਪਨਿਕ ਨਾਂਅ)