ਸ਼ਾਹੀ ਠੰਡਿਆਈ
Table of Contents
ਸਮੱਗਰੀ
- 1 ਛੋਟੀ ਚਮਚ ਸੌਂਫ ਦੇ ਬੀਜ ਦਾ ਪਾਊਡਰ,
- 6-ਬਾਦਾਮ,
- 4-ਹਰੀਆਂ ਇਲਾਇਚੀਆਂ,
- 1 ਛੋਟੀ ਚਮਚ ਖੱਸਖੱਸ ਦੇ ਬੀਜ,
- 3 ਵੱਡੀ ਚਮਚ ਸੁੱਕੀ ਗੁਲਾਬ ਦੀਆਂ ਪਖੁੰਡੀਆਂ,
- 1 ਕੱਪ ਚੀਨੀ,
- 8 ਛੋਟੇ ਚਮਚ ਕਾਲੀ ਮਿਰਚ ਮਸਾਲਾ,
- 6-ਪਿਸਤਾ,
- 6-ਕਾਜੂ,
- ਜਰੂਰਤ ਅਨੁਸਾਰ ਠੰਡਾ ਦੁੱਧ,
- ਜ਼ਰੂਰਤ ਅਨੁਸਾਰ ਕੇਸਰ,
- ਜ਼ਰੂਰਤ ਅਨੁਸਾਰ ਪਾਣੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਵੱਡਾ ਕਟੋਰਾ ਲਓ ਹੁਣ ਇਸ ’ਚ ਬਾਦਾਮ, ਕਾਜੂ, ਪਿਸਤਾ, ਖੱਸਖੱਸ, ਗੁਲਾਬ ਦੀਆਂ ਪਖੁੰਡੀਆਂ, ਮਗਜ਼ ਦੇ ਬੀਜ, ਕਾਲੀ ਮਿਰਚ, ਸੌਂਫ, ਇਲਾਇਚੀ ਇਨ੍ਹਾਂ ਸਭ ਨੂੰ ਪਾ ਦਿਓ ਅਤੇ ਇਸ ’ਚ ਉੱਪਰ ਤੋਂ ਪਾਣੀ ਪਾ ਕੇ ਇਨ੍ਹਾਂ ਸਾਰਿਆਂ ਨੂੰ ਭਿੱਜਣ ਲਈ ਛੱਡ ਦਿਓ ਹੁਣ ਇਸ ’ਚ ਥੋੜ੍ਹਾ ਜਿਹਾ ਕੇਸਰ ਵੀ ਪਾਉਣਾ ਹੈ ਅਤੇ ਇਸ ਸਾਰੀ ਸਮੱਗਰੀ ਨੂੰ 3 ਤੋਂ 4 ਘੰਟਿਆਂ ਲਈ ਭਿੱਜਣ ਦੇਣਾ ਹੈ
ਜਦੋਂ ਸਾਰੀ ਸਮੱਗਰੀ ਨੂੰ 3 ਤੋਂ 4 ਘੰਟਿਆਂ ਤੱਕ ਚੰਗੀ ਤਰ੍ਹਾਂ ਨਾਲ ਭਿੱਜ ਜਾਵੇ, ਇਸ ਤੋਂ ਬਾਅਦ ਸਾਰੀਆਂ ਸਮੱਗਰੀਆਂ ਨੂੰ ਇੱਕ ਮਿਕਸਰ ਜਾਰ ’ਚ ਲਓ ਅਤੇ ਇਨ੍ਹਾਂ ਨੂੰ ਪੀਸ ਦਾ ਪਤਲਾ ਪੇਸਟ ਬਣਾ ਦਿਓ ਹੁਣ ਇੱਕ ਮਸਿਲਨ ਦਾ ਕੱਪੜਾ ਜਾਂ ਸੂਤੀ ਦਾ ਕੱਪੜਾ ਲਓ ਅਤੇ ਇਸ ’ਚ ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਪਾਓ ਕੱਪੜੇ ਦੀ ਮੱਦਦ ਨਾਲ ਠੰਡਿਆਈ ਨੂੰ ਇੱਕ ਬਾਊਲ ’ਚ ਛਾਨ ਲਓ ਠੰਡਿਆਈ ਕੱਪੜੇ ਨਾਲ ਛਾਣ ਕੇ ਬਾਊਲ ’ਚ ਹੇਠਾਂ ਇਕੱਠੀ ਹੋ ਜਾਵੇਗੀ
ਹੁਣ ਕਟੋਰੇ ’ਚ ਉੱਪਰ ਤੋਂ ਚਾਰ ਚਮਚ ਸ਼ੱਕਰ ਅਤੇ ਦੋ ਗਿਲਾਸ ਠੰਡੇ ਦੁੱਧ ਦੇ ਪਾਓ ਅਤੇ ਇਨ੍ਹਾ ਸਭ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਦਿਓ ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ 2 ਤੋਂ 3 ਮਿੰਟਾਂ ਤੱਕ ਸ਼ੇਕ ਕਰਕੇ ਚੰਗੀ ਤਰ੍ਹਾਂ ਨਾਲ ਮਿਲਾਉਣਾ ਹੈ ਇਸ ਤਰ੍ਹਾਂ ਨਾਲ ਤੁਹਾਡੀ ਠੰਡਿਆਈ ਤਿਆਰ ਹੋ ਜਾਂਦੀ ਹੈ ਇਸਨੂੰ ਆਪਣੀ ਇੱਛਾ ਅਨੁਸਾਰ ਠੰਡਾ ਹੀ ਪਰੋਸੋ