Problem -sachi shiksha punjabi

ਸਮੱਸਿਆ ਦੇ ਮੁੱਢ ’ਚ ਦੇਖੋ

ਸਮੱਸਿਆਵਾਂ ਮਨੁੱਖ ਦੇ ਨਿੱਤ ਪ੍ਰਤੀ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹਨ ਜੇਕਰ ਜੀਵਨ ’ਚ ਕੋਈ ਸਮੱਸਿਆ ਨਾ ਹੋਵੇ ਤਾਂ ਉਹ ਨੀਰਸ ਹੋ ਜਾਂਦੀ ਹੈ ਪਰ ਸਮੱਸਿਆਵਾਂ ਆਉਣ ’ਤੇ ਉਹ ਪ੍ਰੇਸ਼ਾਨ ਹੋਣ ਲੱਗਦਾ ਹੈ ਉਸ ’ਚੋਂ ਬਾਹਰ ਨਿੱਕਲਣ ਦਾ ਉਪਾਅ ਸੋਚ ਕੇ ਉਹ ਪਰੇਸ਼ਾਨ ਹੁੰਦਾ ਰਹਿੰਦਾ ਹੈ ਕਦੇ ਤਾਂ ਉਸ ਦਾ ਹੱਲ ਨਿਕਲ ਆਉਂਦਾ ਹੈ ਪਰ ਕਦੇ ਉਸ ਲਈ ਤਰਲੋ-ਮੱਛੀ ਕਰਨੀ ਪੈਂਦੀ ਹੈ ਪਰ ਸਮੱਸਿਆ ਹੈ ਕਿ ਅੰਗਦ ਵਾਂਗ ਪੈਰ ਜਮਾ ਕੇ ਉੱਥੇ ਦੀ ਉੱਥੇ ਰਹਿ ਜਾਂਦੀ ਹੈ

ਹਰੇਕ ਮਨੁੱਖ ਨੂੰ ਆਪਣੇ ਜੀਵਨ ’ਚ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਭਾਵ ਉਨ੍ਹਾਂ ਨਾਲ ਜੂਝਣਾ ਪੈਂਦਾ ਹੈ ਇਸ ਸੰਸਾਰ ’ਚ ਕੋਈ ਵੀ ਮਨੁੱਖ ਅਜਿਹਾ ਨਹੀਂ ਹੈ ਜਿਸ ਦੇ ਜੀਵਨ ’ਚ ਸਮੱਸਿਆਵਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਇਹ ਸਮੱਸਿਆ ਅਜਿਹੀ ਹੈ ਕਿ ਸੁਲਝਣ ਦਾ ਨਾਂਅ ਹੀ ਨਹੀਂ ਲੈਂਦੀ ਇਸ ਨੂੰ ਬਹੁਤ ਹੀ ਹੌਂਸਲੇ ਨਾਲ ਅਤੇ ਸਮਾਂ ਦੇ ਕੇ ਸੁਲਝਾਉਦਾ ਪੈਂਦਾ ਹੈ ਨਹੀਂ ਤਾਂ ਇਹ ਹੋਰ ਉਲਝ ਕੇ ਜਿਉਣਾ ਮੁਸ਼ਕਲ ਕਰ ਦਿੰਦੀ ਹੈ ਉਦੋਂ ਉਸ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ

Also Read :-

ਜਿਸ ਤਰ੍ਹਾਂ ਉੱਨ ਜਾਂ ਰੇਸ਼ਮ ਦੇ ਧਾਗੇ ਉਲਝ ਜਾਂਦੇ ਹਨ ਤਾਂ ਬਹੁਤ ਹੀ ਹੌਂਸਲੇ ਨਾਲ ਹੌਲੀ-ਹੌਲੀ ਉਨ੍ਹਾਂ ਨੂੰ ਸੁਲਝਾਇਆ ਜਾਂਦਾ ਹੈ ਨਹੀਂ ਤਾਂ ਇਹ ਧਾਗੇ ਹੋਰ ਜ਼ਿਆਦਾ ਉਲਝ ਕੇ ਦੁੱਖ ਦਾ ਕਾਰਨ ਬਣ ਜਾਂਦੇ ਹਨ ਫਿਰ ਉਨ੍ਹਾਂ ਨੂੰ ਸੁੱੱਟਣਾ ਪੈਂਦਾ ਹੈ ਜਾਂ ਫਿਰ ਤੋੜਨਾ ਪੈਂਦਾ ਹੈ ਉਦੋਂ ਉਨ੍ਹਾਂ ’ਚ ਗੰਢ ਪੈ ਜਾਂਦੀ ਹੈ ਉਸੇ ਤਰ੍ਹਾਂ ਇਨ੍ਹਾਂ ਸਮੱਸਿਆਵਾਂ ਨੂੰ ਵੀ ਬਹੁਤ ਹੀ ਸੂਝ-ਬੂਝ ਅਤੇ ਹੌਂਸਲੇ ਨਾਲ ਸੁਲਝਾਉਣਾ ਪੈਂਦਾ ਹੈ ਨਹੀਂ ਤਾਂ ਇਹ ਸਮੱਸਿਆਵਾਂ ਹੋਰ ਉੱਲਝ ਕੇ ਮਨੁੱਖ ਦੇ ਦੁੱਖ ਦਾ ਕਾਰਨ ਬਣਦੀਆਂ ਹਨ

ਸਮੱਸਿਆਵਾਂ ਨੂੰ ਸਮਝਣ ਲਈ ਉਨ੍ਹਾਂ ਦੀ ਬੁਨਿਆਦੀ ’ਚ ਜਾਣਾ ਪੈਂਦਾ ਹੈ ਸ਼ਾਂਤੀ ਨਾਲ ਬੈਠ ਕੇ ਵਿਚਾਰ ਕਰਨਾ ਹੁੰਦਾ ਹੈ ਕਿ ਆਖਰ ਇਹ ਸਮੱਸਿਆ ਜੀਵਨ ’ਚ ਆਈ ਕਿਵੇਂ? ਜੇਕਰ ਇਸ ਸਮੱਸਿਆ ਦਾ ਮੂਲ ਜਾਂ ਇਸ ਦੀ ਜੜ੍ਹ ਫੜ ਲਈ ਜਾਵੇ ਤਾਂ ਉਸ ਨੂੰ ਸੁਲਝਾਉਣਾ ਸਰਲ ਹੋ ਜਾਂਦਾ ਹੈ ਹੋ ਸਕਦਾ ਹੈ ਕਿ ਮਨੁੱਖ ਦੀ ਆਪਣੀ ਮੂਰਖਤਾ ਨਾਲ ਉਹ ਸਮੱਸਿਆ ’ਚ ਘਿਰ ਗਿਆ ਹੋਵੇ ਜਦੋਂ ਕਾਰਨ ਸਮਝ ’ਚ ਆ ਜਾਵੇ, ਤਾਂ ਉਸ ਦਾ ਹੱਲ ਕਰਨਾ ਜ਼ਿਆਦਾ ਸਰਲ ਹੋ ਜਾਂਦਾ ਹੈ

ਕੁਝ ਸਮੱਸਿਆਵਾਂ ਸਾਡੀ ਲਾਪਰਵਾਹੀ ਜਾਂ ਮੂਰਖਤਾ ਨਾਲ ਜੀਵਨ ’ਚ ਆਉਂਦੀਆਂ ਹਨ ਕੁਝ ਸਮੱਸਿਆਵਾਂ ਆਪਣੇ ਰਿਸ਼ਤੇਦਾਰਾਂ ਕਾਰਨ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ ਕੁਝ ਸਾਡੇ ਪਹਿਲਾਂ ਵਾਲੇ ਜਨਮਾਂ ਦੇ ਕੀਤੇ ਕਰਮਾਂ ਕਾਰਨ ਸਾਡੇ ਦੁੱਖ ਦਾ ਕਾਰਨ ਬਣਦੀਆਂ ਹਨ ਪਹਿਲੀਆਂ ਦੋਵੇਂ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਮੂਲ ਕਾਰਨ ਜਾਣ ਲੈਣ ’ਤੇ ਸੁਲਝਾਈਆਂ ਜਾ ਸਕਦੀਆਂ ਹਨ ਪਰ ਕਰਮ ਅਨੁਸਾਰ ਮਿਲੀਆਂ ਸਮੱਸਿਆਵਾਂ ਸਮਾਂ ਰਹਿੰਦੇ ਸੁਲਝ ਜਾਂਦੀਆਂ ਹਨ ਇਹ ਐਨੇ ਛੇਤੀ ਖਹਿੜਾ ਨਹੀਂ ਛੱਡਦੀਆਂ

ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਮਨੁੱਖ ਜਾਣਦਾ ਹੈ ਕਿ ਭਵਿੱਖ ’ਚ ਕੋਈ ਸਮੱਸਿਆ ਦਾ ਹੱਲ ਹੋਣ ਵਾਲਾ ਨਹੀਂ ਹੈ ਉਦੋਂ ਉਹ ਸੋਚਦਾ ਹੈ ਕਿ ਜਦੋਂ ਕੁਝ ਹੋਵੇਗਾ ਜਾਂ ਫਿਰ ਜਦੋਂ ਸਮਾਂ ਆਵੇੇਗਾ, ਤਾਂ ਦੇਖ ਲਿਆ ਜਾਵੇਗਾ ਉਸ ਦੀ ਇਹ ਹੰਕਾਰ ਦੀ ਭਾਵਨਾ ਸਮਾਂ ਆਉਣ ’ਤੇ ਉਸ ਨੂੰ ਲਾਚਾਰ ਬਣਾ ਦਿੰਦੀਆਂ ਹਨ ਉਦੋਂ ਸਮੱਸਿਆ ਐਨੀ ਗੰਭੀਰ ਹੋ ਜਾਂਦੀ ਹੈ ਕਿ ਉਸ ਨੂੰ ਸੁਲਝਾਉਣਾ ਔਖਾ ਹੋ ਜਾਂਦਾ ਹੈ ਚਾਹ ਕੇ ਵੀ ਉਸ ਦਾ ਹੱਲ ਹੱਥ ’ਚ ਨਹੀਂ ਆ ਪਾਉਂਦਾ

ਉਸ ਸਮੇਂ ਉਸ ਨੂੰ ਪਛਤਾਵਾ ਹੁੰਦਾ ਹੈ ਕਿ ਜੇਕਰ ਉਸ ਸਮੇਂ ’ਤੇ ਚੌਕੰਨਾ ਹੋ ਗਿਆ ਹੁੰਦਾ ਤਾਂ ਐਨੀ ਉਸ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪੈਂਦਾ ਉਦੋਂ ਤੱਕ ਸਮਾਂ ਹੱਥ ’ਚੋਂ ਨਿੱਕਲ ਚੁੱਕਾ ਹੁੰਦਾ ਹੈ ਉਸ ਦੇ ਕੋਲ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ ਇਸ ਤਰ੍ਹਾਂ ਮਨੁੱਖ ਆਪਣੇ ਪੈਰ ’ਤੇ ਖੁਦ ਹੀ ਕੁਹਾੜੀ ਮਾਰ ਲੈਂਦਾ ਹੈ ਫਿਰ ਰੋਂਦਾ ਹੈ ਅਤੇ ਦੁਖੀ ਹੁੰਦਾ ਹੈ ਆਪਣੀ ਗਲਤੀ ਹੋਣ ’ਤੇ ਵੀ ਦੂਜਿਆਂ ਨੂੰ ਅਤੇ ਈਸ਼ਵਰ ਨੂੰ ਦੋਸ਼ ਦਿੰਦਾ ਹੈ

ਸਮੱਸਿਆ ਤਾਂ ਸਮੱਸਿਆ ਹੁੰਦੀ ਹੈ, ਭਾਵੇਂ ਉਹ ਛੋਟੀ ਹੋਵੇ ਜਾਂ ਵੱਡੀ ਮਨੁੱਖ ਨੂੰ ਦੁੱਖ ਅਤੇ ਪ੍ਰੇਸ਼ਾਨੀ ਦੋਵੇਂ ਹੀ ਹਲਾਤਾਂ ’ਚ ਝੱਲਣੀ ਪੈਂਦੀ ਹੈ ਛੋਟੀ ਸਮੱਸਿਆ ਤੋਂ ਜਲਦ ਮੁਕਤੀ ਮਿਲ ਜਾਂਦੀ ਹੈ ਅਤੇ ਮਨੁੱਖ ਸੁੱਖ ਦੇ ਸਾਹ ਲੈਂਦਾ ਹੈ ਵੱਡੀ ਸਮੱਸਿਆ ਤੋਂ ਮਨੁੱਖ ਨੂੰ ਛੁਟਕਾਰਾ ਬਹੁਤ ਔਖਾ ਮਿਲ ਪਾਉਂਦਾ ਹੈ ਕਈ ਵਾਰ ਉਹ ਮਨੁੱਖ ਨੂੰ ਤੋੜ ਕੇ ਰੱਖ ਦਿੰਦੀ ਹੈ ਉਸ ਤੋਂ ਉੱਭਰਨ ਦਾ ਕੋਈ ਰਸਤਾ ਵੀ ਤਾਂ ਉਸ ਨੂੰ ਨਹੀਂ ਦਿਖਾਈ ਦਿੰਦਾ ਇਸ ਚਰਚਾ ਦਾ ਸਾਰ ਇਹੀ ਹੈ ਕਿ ਮਨੁੱਖ ਨੂੰ ਆਪਣੇ ਜੀਵਨ ’ਚ ਸਦਾ ਹੀ ਸਾਵਧਾਨ ਰਹਿਣਾ ਚਾਹੀਦਾ ਹੈ

ਜੇਕਰ ਉਸ ਨੂੰ ਇਹ ਲੱਗਦਾ ਹੈ ਕਿ ਨੇੜਲੇ ਭਵਿੱਖ ’ਚ ਉਸ ਦੇ ਸਾਹਮਣੇ ਕੋਈ ਮੁਸੀਬਤ ਜਾਂ ਸਮੱਸਿਆ ਆਉਣ ਵਾਲੀ ਹੈ ਤਾਂ ਉਸ ਦਾ ਹੱਲ ਪਹਿਲਾਂ ਹੀ ਲੱਭ ਲੈਣਾ ਚਾਹੀਦਾ ਹੈ ਸਮੱਸਿਆ ਦੀ ਬੁਨਿਆਦ ਤੱਕ ਜਾਣ ਦਾ ਯਤਨ ਕਰਨਾ ਚਾਹੀਦਾ ਹੈ ਉਸ ਨਾਲ ਸਮੱਸਿਆ ਨੂੰ ਸੁਲਝਾਉਣ ’ਚ ਮੱਦਦ ਮਿਲਦੀ ਹੈ ਜਿੰਨੀ ਜਲਦੀ ਸਮੱਸਿਆ ਤੋਂ ਮਨੁੱਖ ਨੂੰ ਮੁਕਤੀ ਮਿਲ ਜਾਵੇਗੀ, ਓਨਾ ਹੀ ਉਹ ਸੁਖੀ ਰਹਿ ਸਕੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!