ਰੋਜ਼ਮਰ੍ਹਾ ਦੇ ਜੀਵਨ ਤੋਂ ਲੈ ਕੇ ਦੁਨੀਆਂ ਤੱਕ ਸਿਖਾਉਂਦਾ ਹੈ ਵਿਗਿਆਨ

ਸਰਕਾਰੀ ਸਕੂਲਾਂ ’ਚ ਭਵਿੱਖ ਦੇ ਇੰਜੀਨੀਅਰ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ’ਚ ਨਵੇਂ ਆਈਡਿਆ ਇਜ਼ਾਦ ਕਰਨ ਦੇ ਖੇਤਰ ’ਚ ਸਾਇੰਸ ਦਾ ਵਿਸ਼ਾ ਇੱਕ ਸਾਰਥਕ ਪਲੇਟਫਾਰਮ ਸਾਬਤ ਹੋ ਸਕਦਾ ਹੈ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਸਕੂਲਾਂ ’ਚ ਇਸ ਨਾਲ ਜੁੜੀਆਂ ਕਈ ਮਹੱਤਵਪੂਰਨ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ

ਤਾਂ ਕਿ ਵਿਦਿਆਰਥੀਆਂ ’ਚ ਨਵੇਂ ਖੋਜ ਕਰਨ ਦੀ ਸਮੱਰਥਾ ਵਿਕਸਤ ਕੀਤੀ ਜਾ ਸਕੇ ਵਿਗਿਆਨ ਸਿੱਖਿਆ ਨੂੰ ਅਸਰਦਾਰ ਬਣਾਉਣ ਦੇ ਉਦੇਸ਼ ਤਹਿਤ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਸੱਚੀ ਸਿਕਸ਼ਾ ਟੀਮ ਨੇ ਸਰਸਾ ਦੇ ਜ਼ਿਲ੍ਹਾ ਵਿਗਿਆਨ ਮਾਹਿਰ ਅਤੇ ਕੈਮਿਸਟਰੀ ’ਚ ਪੀਐੱਚਡੀ ਡਾ. ਮੁਕੇਸ਼ ਕੁਮਾਰ ਨਾਲ ਇੱਕ ਖਾਸ ਗੱਲਬਾਤ ਕੀਤੀ, ਇਸ ਦੇ ਕੁਝ ਅੰਸ਼:-

Also Read:

ਗੰਭੀਰ ਖ਼ਤਰੇ ’ਚ ਹੈ ਭਾਰਤੀ ਚਿੱਤੀਦਾਰ ਬਾਜ਼ ਦੀ ਪ੍ਰਜਾਤੀ

Gurugram Artifacts ਗੁਰੂਗ੍ਰਾਮ ’ਚ ਮੂੰਹ ਬੋਲਦੀਆਂ ਹਨ ਕਲਾਕ੍ਰਿਤੀਆਂ

ਸਵਾਲ: ਇੱਕ ਵਿਦਿਆਰਥੀ ਲਈ ਵਿਗਿਆਨ ਸਿੱਖਿਆ ਕਿਉਂ ਜ਼ਰੂਰੀ ਹੈ, ਇਸ ਦਾ ਮਹੱਤਵ ਵੀ ਦੱਸੋ?

ਵਿਗਿਆਨ ਬੱਚਿਆਂ ਨੂੰ ਉਨ੍ਹਾਂ ਦੇ ਆਸ-ਪਾਸ ਦੀ ਦੁਨੀਆਂ ਬਾਰੇ ਸਿਖਾਉਂਦਾ ਹੈ ਵਿਗਿਆਨ ਦਾ ਸਬੰਧ ਸਿਰਫ ਕਿਤਾਬਾਂ ਅਤੇ ਪ੍ਰਯੋਗਸ਼ਾਲਾ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦਾ ਸਬੰਧ ਰੋਜ਼ਾਨਾ ਦੇ ਜੀਵਨ ’ਚ ਵੀ ਹੈ ਅੱਜ ਮਨੁੱਖ ਵਿਗਿਆਨ ਦੇ ਕਾਰਨ ਹੀ ਚੰਦਰਮਾ ਅਤੇ ਹੋਰ ਗ੍ਰਹਿਾਂ ਤੱਕ ਪਹੁੰਚਣ ਅਤੇ ਪੁਲਾੜ ’ਚ ਜਾਣ ’ਚ ਸਫਲਤਾ ਪ੍ਰਾਪਤ ਕੀਤੀ ਹੈ ਬਿਨਾਂ ਵਿਗਿਆਨ ਦੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਵਿਗਿਆਨ ਦੇ ਅਧਿਐਨ ਨਾਲ ਬੱਚਿਆਂ ’ਚ ਅਨੁਸ਼ਾਸਨ, ਆਤਮਵਿਸ਼ਵਾਸ ਆਦਿ ਗੁਣਾਂ ਦਾ ਵੀ ਵਿਕਾਸ ਹੁੰਦਾ ਹੈ

ਸਵਾਲ: ਵਿਗਿਆਨ ਸਿੱਖਿਆ ਨੂੰ ਸਕੂਲ ਪੱਧਰ ’ਤੇ ਅਸਰਦਾਰ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਕੀ ਕੀਤਾ ਜਾ ਰਿਹਾ ਹੈ?

ਜਵਾਬ: ਵਿਗਿਆਨ ਇੱਕ ਪ੍ਰੈਕਟੀਕਲ ਸਬਜੈਕਟ ਹੈ ਇਸ ਦੇ ਲਈ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸਕੂਲਾਂ ’ਚ ਸਾਇੰਸ ਕਿੱਟਾਂ ਭੇਜੀਆਂ ਜਾਂਦੀਆਂ ਹਨ ਅਤੇ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਅਤੇ ਪ੍ਰੋਫੈਸਰਾਂ ਦੀ ਸਾਇੰਸ ਕਿੱਟ ਦੀ ਟ੍ਰੇਨਿੰਗ ਵੀ ਕਰਵਾਈ ਜਾਂਦੀ ਹੈ ਡਾਈਟ ਡਿੰਗ ’ਚ ਸਾਇੰਸ ਪ੍ਰਮੋਸ਼ਨ ਪ੍ਰੋਗਰਾਮ ਤਹਿਤ ਸਾਇੰਸ ਅਧਿਆਪਕਾਂ ਨੂੰ ਸਾਇੰਸ ਦੇ ਪ੍ਰਯੋਗ ਅਤੇ ਗਤੀਵਿਧੀਆਂ ਨਾਲ ਸਬੰਧਿਤ ਟ੍ਰੇਨਿੰਗ ਵੀ ਕਰਵਾਈ ਜਾਂਦੀ ਹੈ ਵਿਦਿਆਰਥੀਆਂ ’ਚ ਵਿਗਿਆਨ ਪ੍ਰਤੀ ਦਿਲਚਸਪੀ ਵਧਾਉਣ ਲਈ ਸਾਇੰਸ ਵੈਨ ਜ਼ਰੀਏ ਸਕੂਲਾਂ ’ਚ ਵਿਗਿਆਨ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ

ਸਵਾਲ: ਵਿਦਿਆਰਥੀਆਂ ਲਈ ਵਿਗਿਆਨ ਨਾਲ ਸਬੰਧਿਤ ਕਿਹੜੇ-ਕਿਹੜੇ ਪ੍ਰੋਗਰਾਮ ਹਨ?

ਜਵਾਬ: ਸਾਇੰਸ ਸਿਟੀ ਕਪੂਰਥਲਾ ’ਚ ਸਰਕਾਰੀ ਸਕੂਲਾਂ ’ਚ ਵਿਗਿਆਨ ਸਬਜੈਕਟ ਪੜ੍ਹ ਰਹੇ ਵਿਦਿਆਰਥੀਆਂ ਲਈ ਵਿੱਦਿਅਕ ਦੌਰਾ, ਇੰਸਪਾਇਰ, ਐਵਾਰਡ ਮਾਨਕ, ਜ਼ਿਲ੍ਹਾ ਪੱਧਰੀ ਸਵਾਲ-ਜਵਾਬ ਮੁਕਾਬਲੇ, ਜ਼ਿਲ੍ਹਾ ਪੱਧਰੀ ਲੇਖ ਲੇਖਨ ਮੁਕਾਬਲੇ, ਕੌਮੀ ਬਾਲ ਵਿਗਿਆਨਕ ਪ੍ਰਦਰਸ਼ਨੀ, ਬੁਨਿਆਦ ਪ੍ਰੋਗਰਾਮ, ਸੁਪਰ 100 ਪ੍ਰੋਗਰਾਮ, ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ, ਯੰਗ ਸਾਈਂਟਿਸਟ ਪ੍ਰੋਗਰਾਮ (ਯੁਵਿਕਾ), ਰਮਨ ਯੰਗ ਸਾਇੰਸ ਇਨੋਵਾਟਰ ਐਵਾਰਡ ਆਦਿ ਪ੍ਰੋਗਰਾਮ ਚੱਲ ਰਹੇ ਹਨ

ਸਵਾਲ: ਇੰਸਪਾਇਰ ਐਵਾਰਡ ਮਾਨਕ ਯੋਜਨਾ ਕੀ ਹੈ ਅਤੇ ਸਕੂਲੀ ਬੱਚੇ ਇਸ ’ਚ ਕਿਵੇਂ ਹਿੱਸਾ ਲੈ ਸਕਦੇ ਹਨ?

ਜਵਾਬ: ਇੰਸਪਾਇਰ ਐਵਾਰਡ ਮਾਨਕ ਵਿਗਿਆਨ ਅਤੇ ਤਕਨੀਕੀ ਵਿਭਾਗ ਭਾਰਤ ਸਰਕਾਰ ਦਾ ਇੱਕ ਕੌਮੀ ਪ੍ਰੋਗਰਾਮ ਹੈ ਇਸ ਦਾ ਉਦੇਸ਼ ਹੋਣਹਾਰ ਵਿਦਿਆਰਥੀਆਂ ਅੰਦਰ ਛੋਟੀ ਉਮਰ ’ਚ ਹੀ ਵਿਗਿਆਨ ਦੀ ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਵਿਗਿਆਨਿਕ ਖੋਜ ਨੂੰ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਤ ਅਤੇ ਰੁਚੀ ਪੈਦਾ ਕਰਨਾ ਹੈ ਇਸ ਯੋਜਨਾ ਤਹਿਤ ਛੇਵੀਂ ਤੋਂ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦੇ ਮੌਲਿਕ ਵਿਚਾਰਾਂ ਨੂੰ ਆਨਲਾਈਨ ਪੋਰਟਲ ਜ਼ਰੀਏ ਸੱਦਾ ਦਿੱਤਾ ਜਾਂਦਾ ਹੈ ਵਿਦਿਆਰਥੀ ਸਕੂਲ ਮੁਖੀਆ ਦੇ ਪ੍ਰੋਗਰਾਮ ਰਾਹੀਂ ਆਨਲਾਈਨ ਆਪਣੇ ਮੌਲਿਕ ਵਿਚਾਰਾਂ ਨੂੰ ਭੇਜ ਸਕਦਾ ਹੈ ਵਿਚਾਰ ਚੁਣੇ ਜਾਣ ’ਤੇ ਸਬੰਧਿਤ ਵਿਦਿਆਰਥੀ ਨੂੰ ਦਸ ਹਜ਼ਾਰ ਰੁਪਏ ਦੀ ਰਕਮ ਪ੍ਰੋਜੈਕਟ/ਮਾਡਲ ਬਣਾਉਣ ਲਈ ਦਿੱਤੀ ਜਾਂਦੀ ਹੈ ਚੁਣੇ ਗਏ ਵਿਦਿਆਰਥੀ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ’ਚ ਹਿੱਸਾ ਲੈਂਦਾ ਹੈ

ਸਵਾਲ: ਬੁਨਿਆਦ ਪ੍ਰੋਗਰਾਮ ਕੀ ਹੈ ਅਤੇ ਇਹ ਕਿਸ ਮਕਸਦ ਨਾਲ ਸ਼ੁਰੂ ਹੋਇਆ ਹੈ?

ਜਵਾਬ: ਬੁਨਿਆਦ ਪ੍ਰੋਗਰਾਮ ਸਕੂਲ ਸਿੱਖਿਆ ਵਿਭਾਗ ਅਤੇ ਹਰਿਆਣਾ ਸਰਕਾਰ ਵੱਲੋਂ ਵਿਕਲਪ ਫਾਊਂਡੇਸ਼ਨ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਰੱਥ ਅਤੇ ਸਿੱਖਿਆ ਦੇਣ ਲਈ ਸ਼ੁਰੂ ਕੀਤਾ ਗਿਆ ਬੁਨਿਆਦੀ ਪ੍ਰੋਗਰਾਮ ਹੈ ਬੁਨਿਆਦ ਪ੍ਰੋਗਰਾਮ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜਿਨ੍ਹਾਂ ਨੇ 8ਵੀਂ ਜਮਾਤ ਪਾਸ ਕੀਤੀ ਹੋਵੇ ਅਤੇ 9ਵੀਂ ਜਮਾਤ ’ਚ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰ ਰਹੇ ਹੋਣ ਬੁਨਿਆਦ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ ਲਈ ਕਿਤਾਬਾਂ, ਵਰਦੀ, ਆਵਾਜਾਈ ਸੁਵਿਧਾ ਆਦਿ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਜਾਂਦਾ ਹੈ ਸਰਸਾ ਜ਼ਿਲ੍ਹੇ ’ਚ ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਮੀਡੀਅਮ ਸਕੂਲ ਸਰਸਾ, ਨਾਥੂਸਰੀ ਚੋਪਟਾ, ਐਲਨਾਬਾਦ ਅਤੇ ਡੱਬਵਾਲੀ ’ਚ ਸਥਾਪਿਤ ਕੁੱਲ ਚਾਰ ਬੁਨਿਆਦੀ ਕੇਂਦਰਾਂ ’ਤੇ ਵਿਕਲਪ ਸੰਸਥਾਨ ਵੱਲੋਂ ਬਰਾਡਕਾਸਟ ਕੀਤੇ ਗਏ ਲਾਈਵ ਲੈਕਚਰਰ ਜ਼ਰੀਏ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ

ਸਵਾਲ: ਸੁਪਰ 100 ਪ੍ਰੋਗਰਾਮ ਦਾ ਉਦੇਸ਼ ਕੀ ਹੈ?

ਜਵਾਬ: ਸਕੂਲ ਸਿੱਖਿਆ ਵਿਭਾਗ ਹਰਿਆਣਾ ਨੇ ਵਿਕਲਪ ਸੰਸਥਾਨ ਰੇਵਾੜੀ ਦੇ ਸਹਿਯੋਗ ਨਾਲ 2018 ਤੋਂ ਸੁਪਰ 100 ਯੋਜਨਾ ਸ਼ੁਰੂ ਕੀਤੀ ਸੀ ਇਸ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ’ਤੋ ਚੁਣੇ ਗਏ ਵਿਦਿਆਰਥੀਆਂ ਨੂੰ ਨੀਟ ਅਤੇ ਆਈਆਈਟੀ ਜੇਈਈ ਲਈ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਰਹਿਣ ਅਤੇ ਖਾਣ ਦੀ ਫ੍ਰੀ ਸੁਵਿਧਾ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਸਰਕਾਰੀ ਸਕੂਲਾਂ ’ਚ 10ਵੀਂ ਜਮਾਤ ’ਚ ਪੜ੍ਹਨ ਵਾਲੇ ਵਿਦਿਆਰਥੀ ਜੋ 11ਵੀਂ ਜਮਾਤ ’ਚ ਵਿਗਿਆਨ ਸਬਜੈਕਟ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ ਉਹ ਸੁਪਰ 100 ਦੀ ਪ੍ਰੀਖਿਆ ਦੇ ਸਕਦੇ ਹਨ ਇਸ ਸਾਲ ਸੁਪਰ 100 ਪ੍ਰੋਗਰਾਮ ਤਹਿਤ ਸਰਸਾ ਜ਼ਿਲ੍ਹੇ ਤੋਂ 12 ਵਿਦਿਆਰਥੀਆਂ ਨੇ ਆਈਆਈਟੀ ਮੇਨਸ ਦੀ ਪ੍ਰੀਖਿਆ ਪਾਸ ਕੀਤੀ ਹੈ

ਸਵਾਲ: ਵਿਗਿਆਨ ਪ੍ਰਯੋਗਸ਼ਾਲਾਵਾਂ ਨੂੰ ਸੁਚਾਰੂ ਤੌਰ ’ਤੇ ਚਲਾਉਣ ਲਈ ਕੀ ਕੁਝ ਕੀਤਾ ਜਾ ਰਿਹਾ ਹੈ?

ਜਵਾਬ: ਸਬੰਧਿਤ ਵਿਗਿਆਨ ਪ੍ਰੋਫੈਸਰਾਂ ਅਤੇ ਅਧਿਆਪਕਾਂ ਨੂੰ ਵਿਗਿਆਨ ਪ੍ਰਯੋਗਸ਼ਾਲਾਵਾਂ ਸੁਚੱਜੇ ਤਰੀਕੇ ਨਾਲ ਰੈਗੂਲਰ ਤੌਰ ’ਤੇ ਪ੍ਰਯੋਗ, ਗਤੀਵਿਧੀਆਂ ਅਤੇ ਪ੍ਰੋਜੈਕਟ ਕੰਮ ਕਰਵਾਉਣ ਅਤੇ ਲੋਗ ਬੁੱਕ ’ਚ ਉਸ ਦਾ ਰਿਕਾਰਡ ਬਣਾਉਣ ਲਈ ਕਿਹਾ ਗਿਆ ਹੈ ਇਹ ਵੀ ਤੈਅ ਕੀਤਾ ਜਾ ਰਿਹਾ ਹੈ ਕਿ ਜਮਾਤ ਨੌਵੀਂ ਪ੍ਰਯੋਗਸ਼ਾਲਾਵਾਂ ਦਾ ਸਿਲੇਬਸ ਸਾਇੰਸ ਲੈਬ ’ਚ ਚਿਪਕਾਇਆ ਜਾਵੇ

ਸਵਾਲ: ਕੀ ਸਰਦ ਰੁੱਤ/ਗਰਮ ਰੁੱਤ ਸਾਹਸਿਕ ਮਹਾਂਉਤਸਵ ’ਚ ਵਿਗਿਆਨ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ?

ਜਵਾਬ: ਬੱਚਿਆਂ ’ਚ ਛੁਪੀ ਪ੍ਰਤਿਭਾ ਨੂੰ ਬਾਹਰ ਕੱਢ ਉਨ੍ਹਾਂ ’ਚ ਸਾਹਸ ਅਤੇ ਰੋਮਾਂਚ ਦੀ ਭਾਵਨਾ ਦਾ ਵਿਕਾਸ ਕਰਨ ਅਤੇ ਉਨ੍ਹਾਂ ’ਚ ਫੈਸਲਾ ਲੈਣ ਅਤੇ ਸੀਮਤ ਸੰਸਾਧਨਾਂ ’ਚ ਜੀਵਨ ਜਿਉਣ ਆਦਿ ਗੁਣ ਵਿਕਸਤ ਕਰਨ ਦੇ ਉਦੇਸ਼ ਨਾਲ ਸੈਕੰਡਰੀ ਸਿੱਖਿਆ ਵਿਭਾਗ, ਹਰਿਆਣਾ ਵੱਲੋਂ ਸੂਬੇਭਰ ਦੇ ਸਿੱਖਿਆ ਦੀਆਂ ਹੋਰ ਗਤੀਵਿਧੀਆਂ ’ਚ ਸਰਵੳੁੱਤਮ ਪ੍ਰਦਰਸ਼ਨ ਕਰਨ ਵਾਲੇ ਜਮਾਤ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਦਾ ਸਾਹਸਿਕ ਗਤੀਵਿਧੀਆਂ ਦਾ ਕੈਂਪ ਟੀਕਰਤਾਲ (ਮੋਰਨੀ ਹਿਲਸ) ਅਤੇ ਮਨਾਲੀ ’ਚ ਵੱਖ-ਵੱਖ ਕੈਂਪ ਸਾਇੰਟਾਂ ’ਤੇ ਦਸੰਬਰ ਅਤੇ ਜੂਨ ਮਹੀਨੇ ’ਚ ਲਗਾਇਆ ਜਾਂਦਾ ਹੈ ਇੱਥੋਂ ਵਿਦਿਆਰਥੀਆਂ ਨੂੰ ਇਨਡੋਰ ਅਤੇ ਆਊਟਡੋਰ ਗਤੀਵਿਧੀਆਂ ਵਰਗੇ ਰਾੱਕ ਕਲਾਈਮਬਿੰਗ, ਬਰਮਾ ਬਰਿੱਜ, ਕਮਾਂਡੋ ਨੈੱਟ, ਤੀਰ ਅੰਦਾਜੀ, ਟ੍ਰੈਕਿੰਗ, ਰੈਪÇਲੰਗ, ਜੁਮਰਿੰਗ, ਫਲਾਇੰਗ ਫਾਕਸ, ਪੈਰੇਲੇਲ ਰੋਪ, ਲੈਡਰ ਕਲਾਈਮਬਿੰਗ, ਏਅਰ ਗੰਨ ਸ਼ੂਟਿੰਗ, ਲੋਕਲ ਸਾਈਟ ਸੀਇੰਗ, ਟੇਂਟ ਪਿਚਿੰਗ ਆਦਿ ਕਰਵਾਈ ਜਾਂਦੀ ਹੈ

ਸਵਾਲ: ਸਰਕਾਰੀ ਵਿਦਿਆਰਥੀਆਂ ’ਚ ਵਿਗਿਆਨ ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਵਿੱਦਿਅਕ ਦੌਰਾ ਕਰਨ ਦਾ ਕੀ ਫਾਇਦਾ ਹੁੰਦਾ ਹੈ?

ਜਵਾਬ: ਅਗਸਤ 2022 ’ਚ ਸਰਕਾਰੀ ਸਕੂਲਾਂ ਦੀ 11ਵੀਂ ਜਮਾਤ ’ਚ ਵਿਗਿਆਨ ਵਿਸ਼ਾ ਪੜ੍ਹਨ ਵਾਲੇ 27 ਸਕੂਲਾਂ ਦੇ ਵਿਦਿਆਰਥੀਆਂ ਨੂੰ ਅਟਾਰੀ ਬਾਰਡਰ, ਜਲਿਆਂਵਾਲਾ ਬਾਗ, ਸਵਰਨ ਮੰਦਰ ਅਮ੍ਰਿਤਸਰ, ਪੁਸ਼ਪਾ ਗੁਜਰਾਤ ਵਿਗਿਆਨ ਨਗਰੀ ਕਪੂਰਥਲਾ, ਬ੍ਰਹਮਾ ਸਰੋਵਰ, ਕ੍ਰਿਸ਼ਨ ਅਜਾਇਬ ਘਰ, ਜੋਤੀਸਰ ਅਤੇ ਕਲਪਨਾ ਚਾਵਲਾ ਪਲੇਨੇਟੋਰੀਅਮ ਕੁਰਕਸ਼ੇਤਰ ਸਮੇਤ ਕਈ ਥਾਵਾਂ ਦਾ ਦੌਰਾ ਕਰਵਾਇਆ ਗਿਆ ਸੀ ਦੌਰੇ ਦੌਰਾਨ ਵਿਦਿਆਰਥੀਆਂ ਨੇ 72 ਏਕੜ ’ਚ ਬਣੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਸਪੇਸ ਥੀਏਟਰ, ਲੇਜਰ ਸ਼ੋਅ, 3-ਡੀ ਸ਼ੋਅ, ਭੂਚਾਲ ਸਿਮੂਲੇਟਰ, ਫਲਾਇਟ ਸਿਮੂਲੇਟਰ, ਕਲਾਈਮੈਂਟ ਚੇਂਜ ਥੀਏਟਰ ਕੇ ਜ਼ਰੀਏ ਨਾਲ ਆਪਣੇ ਗਿਆਨ ’ਚ ਇਜ਼ਾਫਾ ਕੀਤਾ ਬੱਚਿਆਂ ਨੂੰ ਕ੍ਰਿਸ਼ਨ ਅਜਾਇਬ ਘਰ ਕੁਰਕਸ਼ੇਤਰ ’ਚ ਮਹਾਂਭਾਰਤ ਦਾ ਪੂਰਾ ਇਤਿਹਾਸ ਦੇਖਣ ਦੇ ਨਾਲ-ਨਾਲ ਏਸ਼ੀਆ ਦਾ ਸਭ ਤੋਂ ਵੱਡਾ ਮਨੁੱਖ ਵੱਲੋਂ ਬਣਾਏ ਸਰੋਵਰ ਨੂੰ ਦੇਖਣ ਦੇ ਨਾਲ ਇਤਿਹਾਸ ਬਾਰੇ ਜਾਣਨ ਦਾ ਮੌਕਾ ਮਿਲਿਆ

ਸਵਾਲ: ਸਰਸਾ ਜ਼ਿਲ੍ਹੇ ਦੇ ਕਿੰਨੇ ਸਕੂਲਾਂ ’ਚ ਅਟਲ ਟਿੰਕਰਿੰਗ ਲੈਬ ਹੈ ਅਤੇ ਉਸ ਦੇ ਕੀ ਫਾਇਦੇ ਹਨ?

ਜਵਾਬ: ਨੀਤੀ ਕਮਿਸ਼ਨ (ਕੌਮੀ ਭਾਰਤ ਪਰਿਵਰਤਨ ਸੰਸਥਾ), ਭਾਰਤ ਸਰਕਾਰ ਵੱਲੋਂ ਅਟਲ ਇਨੋਵੇਸ਼ਨ ਮਿਸ਼ਨ ਤਹਿਤ ਸਰਸਾ ਜ਼ਿਲ੍ਹੇ ’ਚ 35 ਸਕੂਲਾਂ ਨੂੰ ਅਟਲ ਟਿੰਕਰਿੰਗ ਲੈਬ ਵੰਡੀ ਹੋਈ ਸੀ ਅਟਲ ਟਿੰਕਰਿੰਗ ਲੈਬ ’ਚ ਵਿਦਿਆਰਥੀ ਰੋਬੋਟਿਕਸ, ਸੈਂਸਰਸ, 3-ਡੀ ਪ੍ਰਿੰਟਰਸ ਅਤੇ ਵੱਖ-ਵੱਖ ਤਰ੍ਹਾਂ ਦੇ ਇਲੈਕਟ੍ਰਾਨਿਕ ਉਪਕਰਣਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਟਲ ਇਨੋਵੇਸ਼ਨ ਮਿਸ਼ਨ ਦਾ ਮੁੱਖ ਉਦੇਸ਼ ਅਟਲ ਟਿੰਕਰਿੰਗ ਲੈਬ ਜ਼ਰੀਏ ਵਿਦਿਆਰਥੀਆਂ ਨੂੰ ਨਵੀਂ ਟੈਕਨੋਲਾਜੀ ਨਾਲ ਰੂਬਰੂ ਕਰਵਾਉਣਾ ਅਤੇ ਉਨ੍ਹਾਂ ਦੇ ਨਵੇਂ ਆਈਡਿਆ ਨੂੰ ਸਾਰਥਕ ਕਰਨ ਲਈ ਇੱਕ ਪਲੇਟਫਾਰਮ ਉਪਲੱਬਧ ਕਰਵਾਉਣਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!