ਜੰਕ ਫੂਡ ਨੂੰ ਕਰੋ ਬਾਏ
ਨਵੀਂ ਨੌਜਵਾਨ ਪੀੜ੍ਹੀ ਜੰਕ ਫੂਡ ਦੀ ਦੀਵਾਨੀ ਹੈ ਕੁਝ ਵੀ ਖਾਣ ਦਾ ਮਨ ਹੋਵੇ ਤਾਂ ਬਸ ਦਿਲ ਜੰਕ ਫੂਡ ’ਤੇ ਹੀ ਆ ਕੇ ਟਿਕਦਾ ਹੈ ਪੜ੍ਹੇ-ਲਿਖੇ ਨੌਜਵਾਨ ਜਾਣਦੇ ਹਨ ਕਿ ਜੰਕ ਫੂਡ ਖਾਣਾ ਸਿਹਤ ਲਈ ਠੀਕ ਨਹੀਂ ਹੈ ਪਰ ਉਨ੍ਹਾਂ ਦੀ ਪਸੰਦ ਜੰਕ ਫੂਡ ਹੀ ਹੈ
ਜੰਕ ਫੂਡ ਦਾ ਲਗਾਤਾਰ ਸੇਵਨ ਸਾਡੀ ਪਾਚਣ ਪ੍ਰਣਾਲੀ ’ਤੇ ਅਸਰ ਪਾਉਂਦਾ ਹੈ ਪੇਟ ’ਚ ਸੰਕਰਮਣ ਹੋਣ ਦਾ ਖਤਰਾ ਵਧਦਾ ਹੈ ਪੇਟ ਜਲਦੀ-ਜਲਦੀ ਖਰਾਬ ਹੁੰਦਾ ਹੈ ਜੰਕ ਫੂਡ ਖਾਣ ਦਾ ਸਭ ਤੋਂ ਵੱਡਾ ਦੁਸ਼ਮਣ ਮੋਟਾਪਾ ਹੈ ਅਤੇ ਮੋਟਾਪਾ ਹੀ ਹੋਰ ਕਈ ਬਿਮਾਰੀਆਂ ਦੀ ਜੜ੍ਹ ਹੈ
Also Read :- ਆਪਣੇ ਆਹਾਰ ਦੀ ਪੌਸ਼ਟਿਕਤਾ ਨੂੰ ਸੁਰੱਖਿਅਤ ਰੱਖੋ
Table of Contents
ਆਓ ਜਾਣਦੇ ਹਾਂ ਜੰਕ ਫੂਡ ’ਚ ਕੀ ਨਾ ਖਾਈਏ:
ਸਮੋਸਾ, ਬਰੈੱਡ ਪਕੋੜਾ, ਚਾਟ ਆਦਿ ਨਾ ਖਾਓ
ਸੜਕ ਕਿਨਾਰੇ ਜਾਂ ਦੁਕਾਨ ’ਤੇ ਮਿਲਣ ਵਾਲੀ ਚਾਟ, ਭੇਲਪੁਰੀ, ਟਿੱਕੀ, ਸਮੋਸਾ, ਬਰੈੱਡ ਪਕੌੜਾ, ਕਚੌੜੀ, ਪਕੌੜੇ ਆਦਿ ਤੋਂ ਪਰਹੇਜ਼ ਕਰਨਾ ਹੀ ਬਿਹਤਰ ਹੈ ਕਿਉਂਕਿ ਇਨ੍ਹਾਂ ’ਚ ਵਰਤੀ ਜਾਣ ਵਾਲੀ ਚਟਨੀ, ਦਹੀ, ਪਾਣੀ ਪੱਤਾ ਸ਼ੁੱਧ ਹੈ ਜਾਂ ਨਹੀਂ ਚਟਨੀ ਪੁਰਾਣੀ ਵੀ ਹੋ ਸਕਦੀ ਹੈ ਸਾਫ ਪਾਣੀ ਦੀ ਵਰਤੋਂ ਨਾ ਹੋਣ ਕਾਰਨ ਪੇਟ ਖਰਾਬ ਹੋ ਸਕਦਾ ਹੈ ਜੇਕਰ ਖਾਣ ਦਾ ਜ਼ਿਆਦਾ ਮਨ ਕਰੇ ਤਾਂ ਜੋ ਚੀਜ਼ ਘਰ ਬਣਾ ਕੇ ਖਾ ਸਕਦੇ ਹੋ, ਦੋ-ਤਿੰਨ ਮਹੀਨਿਆਂ ’ਚ ਇੱਕ ਵਾਰ ਦਿਨ ਦੇ ਸਮੇਂ ਖਾਓ ਰਾਤ ਨੂੰ ਨਾ ਖਾਓ ਅਗਲੇ ਦਿਨ ਤੋਂ ਆਪਣੇ ਪੌਸ਼ਟਿਕ ਆਹਾਰ ਨੂੰ ਹੀ ਆਪਣੇ ਭੋਜਨ ’ਚ ਜਗ੍ਹਾ ਦਿਓ ਬਾਜਾਰੀ ਖਾਧ ਸਮੱਗਰੀ ਦੀ ਵਰਤੋਂ ਨਾਲ ਪੀਲੀਆ, ਡਾਇਰੀਆ ਆਦਿ ਹੋਣ ਦਾ ਖਤਰਾ ਵਧ ਸਕਦਾ ਹੈ
ਚਾਈਨੀਜ਼ ਫੂਡ ਵੀ ਪਹੁੰਚਾਉਂਦਾ ਹੈ ਨੁਕਸਾਨ
ਚਾਈਨੀਜ਼ ਫੂਡ ਨੇ ਨੌਜਵਾਨ ਪੀੜ੍ਹੀ ਨੂੰ ਐਨਾ ਜਕੜ ਲਿਆ ਹੈ ਕਿ ਉਨ੍ਹਾਂ ਨੂੰ ਮੋਮੋਜ਼, ਨਿਊਡਲਸ, ਸਪਰਿੰਗ ਰੋਲਸ ਖਾਣ ’ਚ ਐਨਾ ਮਜ਼ਾ ਆਉਂਦਾ ਹੈ ਕਿ ਸ਼ਾਮ ਦੇ ਸਨੈਕਸ ’ਚ ਇਨ੍ਹਾਂ ਨੂੰ ਖਾਣਾ ਪਸੰਦ ਕਰਦੇ ਹਨ ਚਾਈਨੀਜ਼ ਫੂਡ ’ਚ ਵਰਤੋਂ ਹੋਣ ਵਾਲਾ ਅਜੀਨੋਮੋਟੋ, ਤੇਜ਼ ਮਸਾਲੇ, ਗੈਰ-ਕੁਦਰਤੀ ਰੰਗ ਆਦਿ ਖਾਣ ਦਾ ਟੇਸਟ ਤਾਂ ਸ਼ਾਇਦ ਵਧਾਉਂਦੇ ਹਨ ਅਤੇ ਦਿੱਖ ਆਕਰਸ਼ਿਤ ਕਰਦੇ ਹਨ ਪਰ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ ਇਹ ਸਭ ਜਾਣਦੇ ਹੋਏ ਵੀ ਨੌਜਵਾਨ ਇਨ੍ਹਾਂ ਸਵਾਦਾਂ ਦੇ ਗੁਲਾਮ ਹਨ ਥੋੜ੍ਹੇ ਜਿਹੇ ਸਵਾਦ ਕਾਰਨ ਸਿਹਤ ਨਾਲ ਖਿਲਵਾੜ ਸਹੀਂ ਨਹੀਂ ਇਨ੍ਹਾਂ ਦੀ ਵਰਤੋਂ ਨਾਲ ਸਾਹ ਲੈਣ ’ਚ ਦਿੱਕਤ, ਸਿਰ ਦਰਦ, ਪੇਟ ਦਰਦ, ਪੇਟ ’ਚ ਜਲਣ ਆਦਿ ਸਮੱਸਿਆਵਾਂ ਆਮ ਹਨ ਕਦੇ-ਕਦੇ ਤਾਂ ਇਨ੍ਹਾਂ ਦੀ ਵਰਤੋਂ ਠੀਕ ਹੈ ਪਰ ਲਗਾਤਾਰ ਸਨੈਕਸ ਦਾ ਹਿੱਸਾ ਨਾ ਬਣਨ ਦਿਓ
ਬੰਦ ਪੈਕਟ ਚੀਜਾਂ ਵੀ ਸਿਹਤ ਦੀਆਂ ਦੁਸ਼ਮਣ
ਡੱਬਾਬੰਦ ਖਾਧ ਪਦਾਰਥ ਚਿਪਸ, ਜੂਸ ਆਦਿ ਦੀ ਵਰਤੋਂ ਵੀ ਸਿਹਤ ਦੇ ਦੁਸ਼ਮਣ ਹਨ ਜੂਸ ’ਚ ਕੈਲੋਰੀ ਦੀ ਮਾਤਰਾ ਕਈ ਗੁਣਾ ਹੁੰਦੀ ਹੈ ਅਤੇ ਗੈਰ-ਕੁਦਰਤੀ ਰੰਗ ਹੁੰਦੇ ਹਨ, ਚਿਪਸ ਆਦਿ ਵੀ ਮੋਟਾਪਾ ਦਿੰਦੇ ਹਨ ਅਤੇ ਡੱਬਾਬੰਦ ਖਾਧ ਪਦਾਰਥਾਂ ਨੂੰ ਪ੍ਰਿਜਰਵ ਕਰਨ ਲਈ ਕੈਮੀਕਲਾਂ ਦੀ ਵਰਤੋਂ ਸਿਹਤ ਲਈ ਠੀਕ ਨਹੀਂ ਜੋ ਵੀ ਖਾਣਾ ਹੋਵੇ ਤਾਜ਼ਾ ਹੀ ਖਾਓ ਤਾਜ਼ੇ ਫਲਾਂ ਦਾ ਜੂਸ ਸਿਹਤ ਲਈ ਲਾਹੇਵੰਦ ਹੈ ਡੱਬਾਬੰਦ ਮਠਿਆਈਆਂ ਜਿਵੇਂ ਰਸਗੁੱਲੇ ਆਦਿ ਦੀ ਵਰਤੋਂ ਨਾ ਕਰੋ ਡੱਬਾਬੰਦ ਸਬਜ਼ੀਆਂ ਅਤੇ ਫਲ ਵੀ ਨਾ ਖਾਓ ਪੀਜ਼ਾ ਅਤੇ ਬਰਗਰ ਖਾਣ ਨਾਲ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ, ਮੈਦੇ ਨਾਲ ਬਣੇ ਹੋਣ ਕਾਰਨ ਸਰੀਰ ਨੂੰ ਰੇਸ਼ਾ ਨਹੀਂ ਮਿਲਦਾ, ਜੋ ਕਬਜ਼ ਨੂੰ ਵਾਧਾ ਦਿੰਦਾ ਹੈ ਪੇਟ ’ਚ ਗੈਸ ਬਣਾਉਂਦਾ ਹੈ ਇਨ੍ਹਾਂ ਚੀਜਾਂ ਦੀ ਵਰਤੋਂ ਬਹੁਤ ਘੱਟ ਕਰੋ ਜੇਕਰ ਕਦੇ ਬਹੁਤ ਮਨ ਹੋਵੇ ਤਾਂ ਹੋਲਵੀਟ ਬਰਗਰ ਦਾ ਪੈਕੇਟ ਲੈ ਕੇ ਘਰ ’ਚ ਖੂਬ ਸਾਰੀਆਂ ਸਬਜੀਆਂ, ਪਨੀਰ ਪਾ ਕੇ ਬਣਾਓ ਆਪਣੇ ਰੋਜ਼ਾਨਾ ਖਾਣੇ ’ਚ ਇਸ ਨੂੰ ਸ਼ਾਮਲ ਨਾ ਕਰੋ ਇਨ੍ਹਾਂ ਨੂੰ ਬਾਏ ਕਰਨਾ ਹੀ ਸਿਹਤ ਲਈ ਸਹੀ ਹੈ
ਕੀ ਖਾਈਏ
- ਮੌਸਮੀ ਫਲਾਂ ਦੀ ਵਰਤੋਂ ਲਗਾਤਾਰ ਕਰੋ ਧਿਆਨ ਰੱਖੋ ਫਲ ਤਾਜ਼ੇ ਅਤੇ ਚੰਗੀ ਤਰ੍ਹਾਂ ਧੋਤੇ ਹੋਣੇ ਚਾਹੀਦੇ ਹਨ
- ਸਿਹਤਮੰਦ ਰਹਿਣ ਲਈ ਪੌਸ਼ਟਿਕ ਖਾਣੇ ਦੀ ਵਰਤੋਂ ਕਰੋ ਜਿਸ ’ਚ ਪ੍ਰੋਟੀਨ, ਕੈਲਸ਼ੀਅਮ, ਚਮੜੀ ਅਤੇ ਮਿਨਰਲਸ ਹੋਣ
- ਅੰਕੁਰਿਤ ਅਨਾਜ ਅਤੇ ਦਾਲਾਂ ਨੂੰ ਆਪਣੇ ਖਾਣੇ ’ਚ ਸ਼ਾਮਲ ਕਰੋ ਸਬਜ਼ੀਆਂ ਦੀ ਵਰਤੋਂ ਲਗਾਤਾਰ ਕਰੋ
- ਸਬਜ਼ੀ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ, ਘੱਟ ਤੇਲ ’ਚ ਸਬਜੀ ਢਕ ਕੇ ਪਕਾਓ, ਓਵਰ ਕੁੱਕ ਨਾ ਕਰੋ
- ਚਾਹ ਤੇ ਕਾੱਫੀ ਦਾ ਸੇਵਨ ਘੱਟ ਤੋਂ ਘੱਟ ਕਰੋ ਗ੍ਰੀਨ-ਟੀ ਦਿਨ ’ਚ ਇੱਕ ਵਾਰ ਜਾਂ ਦੋ ਵਾਰ ਪੀਓ, ਕਿਉਂਕਿ ਇਸ ’ਚ ਮੌਜ਼ੂਦ ਐਂਟੀ ਆਕਸੀਡੈਂਟਸ ਸਾਡੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ
- ਸਬਜ਼ੀਆਂ ਦਾ ਸੂਪ ਸਿਹਤ ਲਈ ਵਧੀਆ ਹੁੰਦਾ ਹੈ ਇਸ ਦਾ ਸੇਵਨ ਕਰੋ
- ਜੋ ਵੀ ਖਾਓ ਤਾਜ਼ਾ ਖਾਓ, ਮੌਸਮੀ ਚੀਜ਼ਾਂ ਹੀ ਖਾਓ ਤੇ ਘਰੇ ਬਣਿਆ ਹੀ ਖਾਓ
- ਆਪਣੇ ਭੋਜਨ ’ਚ ਕਰੀ ਪੱਤਾ, ਕਰੇਲਾ, ਪੁਦੀਨਾ, ਹਲਦੀ, ਮੇਥੀਦਾਣਾ, ਅਜਵਾਇਨ, ਧਨੀਆ, ਅਦਰਕ, ਲਸਣ, ਹਿੰਗ ਨੂੰ ਥਾਂ ਦਿਓ ਇਹ ਸਾਰੀਆਂ ਚੀਜ਼ਾਂ ਸਿਹਤ ਦੀ ਰਖਵਾਲੀਆਂ ਹਨ ਅਤੇ ਸੰਕਰਮਣ ਤੋਂ ਸਾਨੂੰ ਬਚਾ ਕੇ ਰੱਖਦੀਆਂ ਹਨ
- ਪਾਣੀ ਖੂਬ ਪੀਓ
- ਖਾਣਾ ਸਮੇਂ ’ਤੇ ਖਾਓ ਤਿੰਨ ਮੇਨ ਕੋਰਸ ਲਓ ਦੋ ਵਾਰ ਹਲਕੇ ਸਨੈਕਸ ਲਓ ਤਾਂ ਕਿ ਸਰੀਰ ’ਚ ਫੁਰਤੀ ਬਣੀ ਰਹੇ ਗਲੇ ਹੋਏ ਫਲ ਸਬਜ਼ੀਆਂ ਦੀ ਵਰਤੋਂ ਨਾ ਕਰੋ
- ਤੇਜ਼ ਮਸਾਲਿਆਂ ਦੀ ਵਰਤੋਂ ਵੀ ਨਾ ਕਰੋ
ਨੀਤੂ ਗੁਪਤਾ