ਸਤਿਗੁਰੂ ਜੀ ਜੀਵਨ-ਦਾਨ ਦਿੱਤਾ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ
ਪ੍ਰੇਮੀ ਤੇਜਾ ਰਾਮ ਇੰਸਾਂ ਪੁੱਤਰ ਸ੍ਰੀ ਆਤ ਰਾਮ ਪਿੰਡ ਬਰਾਲੂ ਜ਼ਿਲ੍ਹਾ ਭਿਵਾਨੀ (ਹਰਿਆਣਾ) ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਪਣੇ ’ਤੇ ਹੋਈ ਰਹਿਮਤ ਦਾ ਵਰਣਨ ਕਰਦਾ ਹੈ:-
ਸੰਨ 1999 ਦੀ ਗੱਲ ਹੈ ਕਿ ਉਸ ਸਮੇਂ ਮੇਰੀ ਜੀਭ ’ਤੇ ਛਾਲੇ ਹੋ ਗਏ ਅਤੇ ਗਲਾ ਖਰਾਬ ਹੋ ਗਿਆ ਉਸ ਸਮੇਂ ਮੈਂ ਹੁੱਕਾ, ਬੀੜੀ ਤੇ ਸ਼ਰਾਬ ਦਾ ਖੂਬ ਨਸ਼ਾ ਕਰਦਾ ਸੀ ਮੈਂ ਰਾਜਗੜ੍ਹ ਸਾਦੁਲਪੁਰ ਸ਼ਹਿਰ ਜ਼ਿਲ੍ਹਾ ਚੁਰੂ ਦੇ ਭਗਵਾਨ ਦੇਵੀ ਹਸਪਤਾਲ ਵਿੱਚ ਚੈਕਅੱਪ ਕਰਵਾਇਆ ਉਹਨਾਂ ਨੇ ਕਿਹਾ ਕਿ ਤੰਬਾਕੂ ਦੇ ਸੇਵਨ ਦੀ ਵਜ੍ਹਾ ਨਾਲ ਤੈਨੂੰ ਇਹ ਤਕਲੀਫ ਹੋਈ ਹੈ ਮੈਂ ਉੱਥੇ ਪੱਚੀ ਦਿਨ ਦਾਖਲ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਦਵਾਈਆਂ ਦੇ ਕੇ ਮੈਨੂੰ ਛੁੱਟੀ ਦੇ ਦਿੱਤੀ ਮੈਂ ਡੇਢ ਮਹੀਨੇ ਬਾਅਦ ਫਿਰ ਉੱਥੇ ਚੈਕਅੱਪ ਕਰਵਾਉਣ ਗਿਆ ਤਾਂ ਡਾ. ਸ਼ਾਂਤੀ ਕੁਮਾਰ ਨੇ ਮੈਨੂੰ ਕਿਹਾ ਕਿ ਤੇਰੀ ਬਿਮਾਰੀ ਵਧ ਗਈ ਹੈ ਸਾਡੇ ਕੋਲ ਇਸ ਦਾ ਇਲਾਜ ਨਹੀਂ ਹੈ
ਡਾਕਟਰ ਨੇ ਮੇਰੇ ਸੰਬੰਧੀਆਂ ਨੂੰ ਕਿਹਾ ਕਿ ਇਸ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ (ਸਫਦਰਜੰਗ) ਦਿੱਲੀ ਲੈ ਜਾਓ ਉੱਥੇ ਮੇਰਾ ਦੋਸਤ ਡਾਕਟਰ ਹੈ ਜਿਸ ਨੇ ਅਮਰੀਕਾ ਤੋਂ ਕੋਰਸ ਕੀਤਾ ਹੈ, ਮੈਂ ਉਸ ਨੂੰ ਫੋਨ ਕਰ ਦੇਵਾਂਗਾ ਇਸ ਤੋਂ ਬਾਅਦ ਮੈਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ (ਸਫਦਰਜੰਗ) ਵਿੱਚ ਲਿਜਾਇਆ ਗਿਆ ਅਤੇ ਜੁਲਾਈ 2000 ਵਿੱਚ ਮੈਨੂੰ ਉਕਤ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਉੱਥੇ ਮੈਂ ਸੋਲ੍ਹਾਂ ਦਿਨ ਹਸਪਤਾਲ ਵਿੱਚ ਦਾਖਲ ਰਿਹਾ ਉੱਥੇ ਡਾਕਟਰਾਂ ਨੇ ਚੈਕਅੱਪ ਕਰਕੇ ਰਿਪੋਰਟ ਕਰਵਾਈ ਅਤੇ ਕਿਹਾ ਕਿ ਇਸ ਨੂੰ ਤੀਜੀ ਸਟੇਜ ਦਾ ਗਲੇ ਤੇ ਜੀਭ ਦਾ ਕੈਂਸਰ ਹੈ
ਇਸ ਦਾ ਅਪਰੇਸ਼ਨ ਕਰਨਾ ਪਵੇਗਾ ਅਤੇ ਜੀਭ ਨੂੰ ਕੱਟਣਾ ਪਵੇਗਾ ਜਿਸ ਦਿਨ ਮੇਰਾ ਆਪ੍ਰੇਸ਼ਨ ਹੋਣਾ ਸੀ, ਉਸ ਤੋਂ ਪਹਿਲਾਂ ਵਾਲੇ ਦਿਨ ਦੀ ਸ਼ਾਮ ਨੂੰ ਮੈਂ ਆਪ੍ਰੇਸ਼ਨ ਦੇ ਡਰੋਂ ਉੱਥੋਂ ਭੱਜ ਨਿਕਲਿਆ ਅਤੇ ਆਪਣੇ ਘਰ ਪਹੁੰਚ ਗਿਆ ਘਰ ਆਉਣ ’ਤੇ ਮੇਰੇ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਮੇਰੇ ’ਤੇ ਦਬਾਅ ਪਾਇਆ ਕਿ ਆਪ੍ਰੇੇਸ਼ਨ ਕਰਵਾ ਲੈ, ਜਾਨ ਬਚ ਜਾਵੇਗੀ ਪਰ ਮੈਂ ਬਿਲਕੁਲ ਹੀ ਇਨਕਾਰ ਕਰ ਦਿੱਤਾ ਅਤੇ ਕਿਹਾ ਮੈਨੂੰ ਮਰਨਾ ਮਨਜ਼ੂਰ ਹੈ, ਕਿਉਂਕਿ ਮੈਂ ਮਰ ਤਾਂ ਜਾਣਾ ਹੀ ਹੈ, ਫਿਰ ਕਿਉਂ ਆਪ੍ਰੇਸ਼ਨ ਕਰਵਾਵਾਂ ਇਸ ਤੋਂ ਬਾਅਦ ਇੱਕ ਦਿਨ ਮੈਂ ਭਿਵਾਨੀ ਆਪਣੇ ਰਿਸ਼ਤੇਦਾਰ ਦੇ ਕੋਲ ਗਿਆ ਉਸ ਦੇ ਕੋਲ ਦੋ ਆਦਮੀ ਬੈਠੇ ਸਨ ਮੇਰੇ ਰਿਸ਼ਤੇਦਾਰ ਨੇ ਉਹਨਾਂ ਕੋਲ ਮੇਰੀ ਬਿਮਾਰੀ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਹੁਣ ਹੋਰ ਕਿੱਥੇ ਲੈ ਕੇ ਜਾਈਏ?
ਉਹ ਕਹਿਣ ਲੱਗੇ ਕਿ ਇਸ ਨੂੰ ਤੁਸੀਂ ਡੇਰਾ ਸੱਚਾ ਸੌਦਾ ਸਰਸਾ ਲੈ ਜਾਓ ਸੱਚਾ ਸੌਦਾ ਵਾਲੇ ਸੰਤਾਂ ਦੀ ਰਹਿਮਤ ਨਾਲ ਇਹ ਠੀਕ ਹੋ ਜਾਵੇਗਾ ਮੈਂ ਸੱਚਾ ਸੌਦਾ ਜਾਣ ਲਈ ਹਾਂ ਕਰ ਦਿੱਤੀ ਮੇਰਾ ਰਿਸ਼ਤੇਦਾਰ ਰਾਤ ਦੀ ਟਰੇਨ ’ਤੇ ਮੈਨੂੰ ਡੇਰਾ ਸੱਚਾ ਸੌਦਾ ਸਰਸਾ ਲੈ ਆਇਆ ਉਸ ਦਿਨ ਅਗਸਤ ਦਾ ਦੂਜਾ ਐਤਵਾਰ ਸੀ ਉਸ ਦਿਨ ਦੂਜੇ ਹਫਤੇ ਦਾ ਸਤਿਸੰਗ ਸੀ ਮੈਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਵਿੱਚ ਦਰਸ਼ਨ ਕੀਤੇ ਅਤੇ ਪੂਰਾ ਸਤਿਸੰਗ ਸੁਣਿਆ ਸਤਿਸੰਗ ਤੋਂ ਬਾਅਦ ਮੈਂ ਹਜ਼ੂਰ ਪਿਤਾ ਜੀ ਤੋਂ ਨਾਮ-ਸ਼ਬਦ, ਗੁਰੂਮੰਤਰ ਵੀ ਲੈ ਲਿਆ ਬਿਮਾਰਾਂ ਵਾਲਾ ਪ੍ਰਸ਼ਾਦ ਵੀ ਲਿਆ
ਪੂਜਨੀਕ ਹਜ਼ੂਰ ਪਿਤਾ ਜੀ ਨੇ ਬਿਮਾਰਾਂ ਵਾਲਾ ਪ੍ਰਸ਼ਾਦ ਦਿੰਦੇ ਸਮੇਂ ਬਚਨ ਕੀਤੇ, ‘ਦਿਨ-ਰਾਤ ਸਿਮਰਨ ਕਰਨਾ ਹੈ ਸਿਮਰਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵੀ ਕੱਟੀਆਂ ਜਾਂਦੀਆਂ ਹਨ’ ਮੈਂ ਦਿਨ-ਰਾਤ ਨਾਮ ਦਾ ਸਿਮਰਨ ਕੀਤਾ ਅਤੇ ਡੇਰੇ ਵਿੱਚ ਰਹਿ ਕੇ ਸੇਵਾ ਵੀ ਕਰਦਾ ਰਿਹਾ ਸੇਵਾ, ਸਿਮਰਨ ਤੇ ਪ੍ਰਸ਼ਾਦ ਨਾਲ ਮੇਰਾ ਤੀਜੀ ਸਟੇਜ ਦਾ ਕੈਂਸਰ ਬਿਲਕੁਲ ਠੀਕ ਹੋ ਗਿਆ ਹੁਣ ਮੈਂ ਬਿਲਕੁਲ ਠੀਕ ਹਾਂ ਹੁਣ ਮੇਰੀ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਸੇਵਾ, ਸਿਮਰਨ ਕਰਦਿਆਂ-ਕਰਦਿਆਂ ਮੇਰੀ ਓੜ ਨਿਭ ਜਾਵੇ ਜੀ