ਸਤਿਗੁਰੂ ਨੇ ਆਪਣੀ ਸ਼ਰਧਾਲੂ ਦੀ ਦਰਸ਼ਨਾਂ ਦੀ ਤੜਫ ਪੂਰੀ ਕੀਤੀ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਮਾਤਾ ਪ੍ਰਕਾਸ਼ ਇੰਸਾਂ ਪਤਨੀ ਸੱਚਖੰਡ ਵਾਸੀ ਗੁਰਮੁਖ ਇੰਸਾਂ ਕਲਿਆਣ ਨਗਰ, ਸਰਸਾ ਮਾਤਾ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਮੰਗੀ ਮੁਰਾਦ ਪੂਰੀ ਹੋਣ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ:-
ਸੰਨ 1960 ਤੋਂ ਪਹਿਲਾਂ ਦੀ ਗੱਲ ਹੈ ਉਸ ਸਮੇਂ ਮਂੈ ਮੰਡੀ ਡੱਬਵਾਲੀ ਵਿੱਚ ਆਪਣੇ ਸਹੁਰੇ ਘਰ ਰਹਿੰਦੀ ਸੀ ਮੇਰੇ ਪੇਕੇ ਸਰਸਾ ਵਿੱਚ ਹੀ ਹਨ ਮੇਰਾ ਪੇਕਾ ਪਰਿਵਾਰ ਕਾਫੀ ਸਮੇਂ ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ ਮੈਂ ਬਚਪਨ ਵਿੱਚ ਹੀ ਆਪਣੇ ਮਾਂ-ਬਾਪ ਨਾਲ ਡੇਰਾ ਸੱਚਾ ਸੌਦਾ ਵਿੱਚ ਜਾ ਕੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਲੈ ਲਿਆ ਸੀ ਮੇਰੇ ਪਤੀ ਨੇ ਵੀ ਸਾਈਂ ਮਸਤਾਨਾ ਜੀ ਤੋਂ ਨਾਮ ਲੈ ਲਿਆ ਸੀ ਪਰ ਪਰਿਵਾਰ ਦੇ ਹੋਰ ਸਾਰੇ ਮੈਂਬਰ ਬਿਨਾਂ ਨਾਮ ਵਾਲੇ ਸਨ
ਉਹਨਾਂ ਦਿਨਾਂ ਵਿੱਚ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਮੰਡੀ ਡੱਬਵਾਲੀ ਦਾ ਸਤਿਸੰਗ ਮਨਜ਼ੂਰ ਕਰ ਦਿੱਤਾ ਸਤਿਸੰਗ ਤੋਂ ਕੁਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਕੁਝ ਸੇਵਾਦਾਰ ਆਸ਼ਰਮ ਦੀ ਸਬਜ਼ੀ ਵੇਚਣ ਲਈ ਡੱਬਵਾਲੀ ਮੰਡੀ ਵਿੱਚ ਆਏ ਡੱਬਵਾਲੀ ਮੰਡੀ ਦੀ ਸੰਗਤ ਨੇ ਵੀ ਉਹਨਾਂ ਦਾ ਸਹਿਯੋਗ ਕੀਤਾ ਉਹਨਾਂ ਨੇ ਗਲੀ-ਗਲੀ ਜਾ ਕੇ ਸੱਚਾ ਸੌਦਾ ਦੀ ਸਬਜ਼ੀ ਵੇਚੀ, ਗਲੀ-ਗਲੀ ਵਿੱਚ ਰਾਮ ਨਾਮ ਦੀ ਚਰਚਾ ਕੀਤੀ ਅਤੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ਦੇ ਬਾਰੇ ਵਿੱਚ ਵੀ ਦੱਸਿਆ
ਜਦੋਂ ਉਹ ਸਾਡੀ ਗਲੀ ਵਿੱਚ ਆਏ ਤਾਂ ਮੇਰੀ ਸੱਸ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਮੈਨੂੰ ਡਾਂਟਣ ਲੱਗੀ ਕਿ ਬਾਹਰ ਸੱਚਾ ਸੌਦਾ ਦੀ ਸੰਗਤ ਵਿੱਚ ਨਹੀਂ ਜਾਣਾ ਮੈਂ ਤੈਨੂੰ ਬਾਬਾ ਮਸਤਾਨਾ ਜੀ ਦੀ ਸਤਿਸੰਗ ਵਿੱਚ ਨਹੀਂ ਜਾਣ ਦੇਵਾਂਗੀ ਮੈਂ ਰੋ-ਰੋ ਕੇ ਚੁੱਪ ਕਰ ਗਈ ਪਰ ਆਪਣੇ ਅੰਦਰ ਹੀ ਅੰਦਰ ਆਪਣੇ ਸਤਿਗੁਰੂ ਪੂਜਨੀਕ ਮਸਤਾਨਾ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਮੈਨੂੰ ਸਤਿਸੰਗ ਵਿੱਚ ਜ਼ਰੂਰ ਲੈ ਕੇ ਜਾਣਾ
ਉਹਨਾਂ ਦਿਨਾਂ ਵਿੱਚ ਅਚਾਨਕ ਇੱਕ ਘਟਨਾ ਘਟੀ ਸਰਸਾ ਤੋਂ ਹਿਸਾਰ ਜਾਣ ਵਾਲੀ ਇੱਕ ਬੱਸ ਸਿਕੰਦਰਪੁਰ ਦੇ ਕੋਲ ਦੁਰਘਟਨਾ ਗ੍ਰਸਤ ਹੋ ਗਈ ਉਸ ਵਿੱਚ ਮੇਰੀ ਸੱਸ ਤੇ ਨੌਂ ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਦਿਨ ਡੱਬਵਾਲੀ ਵਿੱਚ ਸਤਿਸੰਗ ਸੀ, ਉਸੇ ਦਿਨ ਮੇਰੀ ਸੱਸ ਦਾ ਅੰਤਿਮ ਸਸਕਾਰ-ਅੰਤਿਮ ਅਰਦਾਸ ਸੀ ਉਸ ਦਿਨ ਘਰ ਵਿੱਚ ਰਿਸ਼ਤੇਦਾਰਾਂ ਤੇ ਜਾਤ-ਬਿਰਾਦਰੀ ਦੇ ਲੋਕਾਂ ਨੇ ਆਉਣਾ ਸੀ ਇਸ ਤਰ੍ਹਾਂ ਮੈਂ ਉਸ ਦਿਨ ਸਤਿਸੰਗ ’ਤੇ ਨਹੀਂ ਜਾ ਸਕਦੀ ਸੀ ਪਰ ਮੇਰੀ ਅੰਦਰੂਨੀ ਭਾਵਨਾ ਸੀ ਕਿ ਮੈਂ ਸਤਿਸੰਗ ’ਤੇ ਜਾਣਾ ਹੈ
ਹੁਣ ਸਤਿਗੁਰੂ ਦੀ ਖੇਡ ਦੇਖੋ ਕਿ ਉਹ ਕਿਸ ਤਰ੍ਹਾਂ ਆਪਣੀ ਖੇਡ ਰਚਦਾ ਹੈ ਸਤਿਸੰਗ ਤੋਂ ਇੱਕ ਦਿਨ ਪਹਿਲਾਂ ਅਚਾਨਕ ਕਿਸੇ ਸੱਟ ਜਾਂ ਡਿੱਗਣ ਨਾਲ ਮੇਰੇ ਬੱਚੇ ਦੀ ਬਾਂਹ ਟੁੱਟ ਗਈ ਉਸ ਸਮੇਂ ਉਸ ਇਲਾਕੇ ਵਿੱਚ ਜੋ ਟੁੱਟੀਆਂ ਹੱਡੀਆਂ ਨੂੰ ਬੰਨ੍ਹਦਾ ਸੀ, ਉਸ ਦਾ ਨਾਂਅ ਜੰਗੀਰ ਸਿੰਘ ਸੀ ਉਹ ਡੱਬਵਾਲੀ ਦਾ ਰਹਿਣ ਵਾਲਾ ਸੀ ਉਸ ਪ੍ਰੇਮੀ ਦੇ ਘਰ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾ ਉਤਾਰਾ ਸੀ ਮੇਰਾ ਜੇਠ ਮੈਨੂੰ, ਮੇਰੇ ਪਤੀ ਤੇ ਬੱਚੇ ਨੂੰ ਨਾਲ ਲੈ ਕੇ ਜੰਗੀਰ ਸਿੰਘ ਦੇ ਘਰ ਪਹੁੰਚ ਗਿਆ ਉੱਥੇ ਸੰਗਤ ਬੈਠੀ ਹੋਈ ਸੀ ਸ਼ਬਦਬਾਣੀ ਚੱਲ ਰਹੀ ਸੀ ਸ਼ਹਿਨਸ਼ਾਹ ਮਸਤਾਨਾ ਜੀ ਅਜੇ ਸਟੇਜ ’ਤੇ ਨਹੀਂ ਆਏ ਸਨ
ਅਸੀਂ ਉੱਥੇ ਜੰਗੀਰ ਸਿੰਘ ਨੂੰ ਬੱਚੇ ਦੀ ਬਾਜੂ ਦਿਖਾਈ ਉਹ ਬਾਂਹ ਦੇਖ ਕੇ ਬੋਲਿਆ ਕਿ ਇਸ ’ਤੇ ਤੇਲ ਦਾ ਕੜਾਹ ਬਣਾ ਕੇ ਬੰਨ੍ਹ ਲਓ, ਬਾਂਹ ਕੱਲ੍ਹ ਨੂੰ ਬੰਨ੍ਹਾਂਗੇ ਐਨੇ ਸਮੇਂ ਵਿੱਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦਾਤਾ ਸਾਧ-ਸੰਗਤ ਨੂੰ ਦਰਸ਼ਨ ਦੇਣ ਲਈ ਸਟੇਜ ’ਤੇ ਆ ਗਏ ਮੈਂ ਸ਼ਹਿਨਸ਼ਾਹ ਜੀ ਦੇ ਰੱਜ-ਰੱਜ ਕੇ ਦਰਸ਼ਨ ਕੀਤੇ, ਸਤਿਸੰਗ ਸੁਣਿਆ ਅਤੇ ਵਾਪਸ ਘਰ ਆ ਗਏ ਫਿਰ ਦੂਜੇ ਦਿਨ ਬੱਚੇ ਦੀ ਬਾਂਹ ਦਿਖਾਉਣ ਲਈ ਅਸੀਂ ਦੋਵੇਂ ਪਤੀ-ਪਤਨੀ ਜੰਗੀਰ ਸਿੰਘ ਕੋਲ ਗਏ ਜੰਗੀਰ ਸਿੰਘ ਸਤਿਸੰਗ ਦੇ ਪ੍ਰੋਗਰਾਮ ਵਿੱਚ ਰੁੱਝਿਆ ਹੋਇਆ ਸੀ ਉਸ ਨੇ ਕਿਹਾ ਕਿ ਪਹਿਲਾਂ ਸਤਿਸੰਗ ਸੁਣੋ, ਫਿਰ ਦੇਖਾਂਗੇ ਅਸੀਂ ਸਤਿਸੰਗ ਸੁਣੀ ਅਤੇ ਜੀ ਭਰ ਕੇ ਸ਼ਹਿਨਸ਼ਾਹ ਜੀ ਦੇ ਦਰਸ਼ਨ ਕੀਤੇ ਜਦੋਂ ਅਸੀਂ ਬਾਂਹ ਬੰਨ੍ਹਵਾ ਕੇ ਆਪਣੇ ਘਰ ਪਹੁੰਚੇ ਤਾਂ ਸਾਰੇ ਰਿਸ਼ਤੇਦਾਰ ਘਰੇ ਹੀ ਸਨ ਭੋਗ ਦਾ ਪ੍ਰੋਗਰਾਮ ਪੂਰਾ ਹੋ ਚੁੱਕਾ ਸੀ ਚਾਹੇ ਮੇਰੇ ਬੇਟੇ ਦੀ ਬਾਂਹ ਟੁੱਟ ਗਈ, ਪਰ ਸਤਿਗੁਰੂ ਨੇ ਮੈਨੂੰ ਜੋ ਖੁਸ਼ੀ ਦਿੱਤੀ, ਉਸ ਦਾ ਵਰਣਨ ਹੀ ਨਹੀਂ ਹੋ ਸਕਦਾ ਬੱਚੇ ਦੀ ਬਾਂਹ ਕੁਝ ਹੀ ਦਿਨਾਂ ਵਿੱਚ ਠੀਕ ਹੋ ਗਈ
ਸਤਿਗੁਰੂ ਜੀ ਨੇ ਬੱਚੇ ਦੀ ਸੱਟ ਦੇ ਬਹਾਨੇ ਉਸ ਦਾ ਕੋਈ ਭਿਆਨਕ ਕਰਮ ਕੱਟ ਦਿਤਾ ਅਤੇ ਮੇਰੀ ਦਰਸ਼ਨਾਂ ਦੀ ਮੁਰਾਦ ਪੂਰੀ ਕਰ ਦਿਤੀ ਮੈਂ ਆਪਣੇ ਸੱਚੇ ਸਤਿਗੁਰੂ ਦੀ ਦਇਆ-ਰਹਿਮਤ ਦਾ ਰਿਣ ਕਦੇ ਵੀ ਨਹੀਂ ਉਤਾਰ ਸਕਦੀ ਅੱਜ ਉਹਨਾਂ ਦੇ ਹੀ ਪ੍ਰਤੱਖ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੀ ਪਲ-ਪਲ ਸੰਭਾਲ ਕਰ ਰਹੇ ਹਨ