ਸਤਿਗੁਰੂ ਜੀ ਦੇ ਪਰਉਪਕਾਰ ਲਾ-ਬਿਆਂ -ਸੰਪਾਦਕੀ
ਸੱਚੇ ਸੰਤ, ਗੁਰੂ, ਪੀਰ-ਫਕੀਰ ਆਤਮਾ ਅਤੇ ਮਾਨਵਤਾ ’ਤੇ ਹਮੇਸ਼ਾ ਪਰਉਪਕਾਰ ਕਰਦੇ ਹਨ ਸ੍ਰਿਸ਼ਟੀ, ਮਾਨਵਤਾ ਪ੍ਰਤੀ ਉਨ੍ਹਾਂ ਦੇ ਪਰਉਪਕਾਰ ਲਾ-ਬਿਆਂ ਹਨ ਉਨ੍ਹਾਂ ਦੇ ਪਰਉਪਕਾਰਾਂ ਦੀ ਗਿਣਤੀ ਨਹੀਂ ਹੋ ਸਕਦੀ, ਅਣਗਿਣਤ ਪਰਉਪਕਾਰ ਹਨ ਉਨ੍ਹਾਂ ਦੇ ਜੋ ਸਤਿਗੁਰੂ ਜੂਨ-ਚੁਰਾਸੀ ਦੀ ਕੈਦ ’ਚ ਬੰਨ੍ਹੀ ਜੀਵਆਤਮਾ ਨੂੰ ਆਪਣੇ ਰਹਿਮੋ-ਕਰਮ ਨਾਲ ਆਜ਼ਾਦ ਕਰ ਦੇਵੇ ਅਤੇ ਉਸਨੂੰ ਉਸਦੇ ਘਰ ਪਰਮਪਿਤਾ ਪ੍ਰਮਾਤਮਾ ਨਾਲ ਮਿਲਾ ਦੇਵੇ, ਇਸ ਤੋਂ ਵੱਡਾ ਤਾਂ ਕੋਈ ਉਪਕਾਰ ਹੋ ਹੀ ਨਹੀਂ ਸਕਦਾ ਉਹ ਜੀਵ ਆਪਣੇ ਸਤਿਗੁਰੂ, ਮੁਰਸ਼ਿਦੇ-ਕਾਮਿਲ ਦੇ ਤਮਾਮ ਰਹਿਮੋ-ਕਰਮ ਦੇ ਹੱਕਦਾਰ ਬਣ ਜਾਂਦੇ ਹਨ, ਜੋ ਆਪਣੇ ਗੁਰੂ, ਸੰਤ, ਪੀਰ-ਫਕੀਰ ਦੇ ਬਚਨਾਂ ’ਤੇ ਅਮਲ ਕਰਦੇ ਹਨ
ਸਤਿਗੁਰੂ ਆਪਣੇ ਸ਼ਿਸ਼ ਦਾ ਦੋਨਾਂ ਜਹਾਨਾਂ ’ਚ ਸੱਚਾ ਰੱਖਿਅਕ ਹੁੰਦਾ ਹੈ ਜਦੋਂ ਤੱਕ ਜੀਵ ਇਸ ਮਾਤਲੋਕ ’ਚ ਰਹਿੰਦਾ ਹੈ, ਇੱਥੇ ਹਰ ਥਾਂ ’ਤੇ ਅਤੇ ਹਰ ਸਮੇਂ ਉਸਦੀ ਪਲ-ਪਲ ਸੰਭਾਲ ਕਰਦਾ ਹੈ ਅਤੇ ਜਦੋਂ ਉਹ ਇਹ ਮਾਤਲੋਕ ਛੱਡ ਕੇ ਪਰਲੋਕ (ਅਗਲੇ ਜਹਾਨ) ’ਚ ਜਾਂਦਾ ਹੈ ਉੱਥੇ ਵੀ ਉਸ ਜੀਵ ਦੇ ਨਾਲ ਰਹਿ ਕੇ ਕਾਲ-ਕਰਮਾਂ ਦੇ ਲੇਖੇ-ਪਤਿਆਂ ਤੋਂ ਉਸਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਕਰਦਾ ਹੈ ਸਤਿਗੁਰੂ ਦੇ ਉਪਕਾਰਾਂ, ਉਨ੍ਹਾਂ ਦੇ ਗੁਣਾਂ ਦਾ ਵਰਣਨ ਹੋ ਹੀ ਨਹੀਂ ਸਕਦਾ
Also Read: ਧਰਤ ਤੇ ਆਏ ਪਰਵਰਦਿਗਾਰ ਸੰਪਾਦਕੀ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾਤਾ, ਸੱਚੇ ਰਹਿਬਰ ਨੇ ਜੀਵਾਂ ’ਤੇ ਜੋ ਆਪਣਾ ਰਹਿਮੋ-ਕਰਮ ਕੀਤਾ ਹੈ, ਜੋ ਪ੍ਰਤੱਖ ਰੂਪ ’ਚ ਸਾਰੀ ਸਾਧ-ਸੰਗਤ ਦੇਖ ਰਹੀ ਹੈ, ਸਤਿਗੁਰੂ ਰੂਪ ਵਟਾ ਕੇ ਆਇਆ ਹੈ ਪੂਜਨੀਕ ਸਤਿਗੁਰੂ ਜੀ ਨੇ ਜੋ ਚਾਹਿਆ, ਜੋ ਫਰਮਾਇਆ, ਜੀਵਾਂ ਦੇ ਉੱਧਾਰ ਲਈ ਉਹ ਕਰਕੇ ਦਿਖਾਇਆ ਇਸਦੀ ਮਿਸਾਲ ਜੱਗ-ਜ਼ਾਹਿਰ ਹੈ ਪੂਜਨੀਕ ਪਰਮਪਿਤਾ ਜੀ ਦਾ ਰਹਿਮੋ-ਕਰਮ ਡੇਰਾ ਸੱਚਾ ਸੌਦਾ ’ਚ ਜ਼ਰੇ-ਜ਼ਰੇ ’ਚ ਨਜ਼ਰ ਆ ਰਿਹਾ ਹੈ
28 ਫਰਵਰੀ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਾਵਨ ਗੁਰਗੱਦੀਨਸ਼ੀਨੀ ਦਿਵਸ ਹੈ ਅੱਜ ਦੇ ਦਿਨ 28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮਪਿਤਾ ਜੀ ਨੂੰ ਆਪਣੇ ਅਪਾਰ ਰਹਿਮੋ-ਕਰਮ ਨਾਲ ਡੇਰਾ ਸੱਚਾ ਸੌਦਾ ਦੀ ਗੁਰਗੱਦੀ ’ਤੇ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕੀਤਾ ਆਪ ਜੀ ਨੇ 30-31 ਸਾਲ ਤੱਕ ਡੇਰਾ ਸੱਚਾ ਸੌਦਾ ਦੀ ਫੁੱਲਵਾੜੀ ਨੂੰ ਆਪਣੇ ਰਹਿਮੋ-ਕਰਮ ਨਾਲ ਇਸ ਤਰ੍ਹਾਂ ਮਹਿਕਾਇਆ ਕਿ ਅੱਜ ਵੀ ਕਣ-ਕਣ ’ਚ ਆਪ ਜੀ ਦੇ ਰਹਿਮੋ-ਕਰਮ ਦੀ ਮਹਿਕ ਮਹਿਸੂਸ ਕੀਤੀ ਜਾ ਰਹੀ ਹੈ
ਆਪ ਜੀ ਨੇ 23 ਸਤੰਬਰ 1990 ਨੂੰ ਮੌਜ਼ੂਦਾ ਗੁਰੂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬਤੌਰ ਤੀਜੇ ਪਾਤਸ਼ਾਹ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਫਰਮਾਇਆ, ‘ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ’ ਸਾਧ-ਸੰਗਤ ਪ੍ਰਤੀ ਆਪ ਜੀ ਦੇ ਇਹ ਮਹਾਨ ਪਰਉਪਕਾਰ ਲਾ-ਬਿਆਂ ਹਨ, ਜੋ ਲਿਖਣ-ਪੜ੍ਹਨ ’ਚ ਨਹੀਂ ਆ ਸਕਦੇ ਪੂਜਨੀਕ ਮੌਜ਼ੂਦਾ ਗੁਰੂ ਜੀ ਅੱਜ ਆਪਣੇ ਰਹਿਮੋ-ਕਰਮ ਨਾਲ ਦੇਸ਼-ਦੁਨੀਆਂ ਦੇ ਕਰੋੜਾਂ ਸ਼ਰਧਾਲੂਆਂ ਦਾ ਆਦਰਸ਼ ਹਨ ਆਪਜੀ ਨੇ ਅੱਜ ਛੇ ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੀਆਂ ਬੁਰਾਈਆਂ ਛੁਡਾ ਕੇ ਰਾਮਨਾਮ ਦੇ ਰਾਹੀਂ ਡੇਰਾ ਸੱਚਾ ਸੌਦਾ ਨਾਲ ਜੋੜ ਕੇ ਰੱਖਿਆ ਹੋਇਆ ਹੈ
ਪੂਜਨੀਕ ਗੁਰੂ ਜੀ ਦੀ ਪਾਵਨ ਰਹਿਨੁਮਾਈ ’ਚ 28 ਫਰਵਰੀ ਦਾ ਇਹ ਪਾਕ-ਪਵਿੱਤਰ ਗੱਦੀਨਸ਼ੀਨੀ ਦਿਨ ਮਹਾਂਰਹਿਮੋ-ਕਰਮ ਦਿਵਸ ਦੇ ਰੂਪ ’ਚ ਡੇਰਾ ਸੱਚਾ ਸੌਦਾ ’ਚ ਹਰ ਸਾਲ ਬਹੁਤ ਵੱਡੇ ਭੰਡਾਰੇ ਦੇ ਰੂਪ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਹ ਪਵਿੱਤਰ ਮਹਾਂ ਰਹਿਮੋ-ਕਰਮ ਦਿਵਸ ਸਾਧ-ਸੰਗਤ ਲਈ ਹਰ ਸਾਲ ਖੁਸ਼ੀਆਂ ਦੀ ਸੌਗਾਤ ਲੈ ਕੇ ਆਉਂਦਾ ਹੈ ਅਤੇ ਸਾਧ-ਸੰਗਤ ਆਪਣੇ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਪੂਜਨੀਕ ਸਤਿਗੁਰੂ ਜੀ ਦੇ ਇਸ ਪਵਿੱਤਰ ਭੰਡਾਰੇ ਦੀਆਂ ਅਪਾਰ ਖੁਸ਼ੀਆਂ ਨੂੰ ਪ੍ਰਾਪਤ ਕਰਦੀ ਹੈ
ਪੂਜਨੀਕ ਪਰਮਪਿਤਾ ਜੀ ਦੇ 63ਵੇਂ ਪਾਵਨ ਗੁਰਗੱਦੀਨਸ਼ੀਨੀ-ਦਿਵਸ ਮਹਾਂ ਰਹਿਮੋ-ਕਰਮ ਦਿਵਸ ਦੀਆਂ ਢੇਰਾਂ ਮੁਬਾਰਕਾਂ ਜੀ