ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦੇ ਹੀ ਦੇਸ਼ ਲਈ ਸ਼ਹੀਦ ਹੋਏ ਸਨ ਸੰਜੀਵ ਕੁਮਾਰ
ਬਚਪਨ ਦਾ ਉਹ ਬੰਦੂਕਾਂ ਨਾਲ ਖੇਡਣ ਦਾ ਸ਼ੌਂਕ ਅਤੇ ਮਾਂ ਨੂੰ ਕਹਿਣਾ ਕਿ ਮਾਂ ਵੱਡਾ ਹੋ ਕੇ ਫੌਜ ’ਚ ਭਰਤੀ ਹੋਵਾਂਗਾ ਅਤੇ ਸਰਹੱਦ ’ਤੇ ਦੇਸ਼ ਦੀ ਸੇਵਾ ਕਰਾਂਗਾ ਇਹੀ ਸੁਫਨਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਕੌਲਾਪੁਰ ਦੇ ਸੰਜੀਵ ਕੁਮਾਰ ਨੇ ਉਸ ਸਮੇਂ ਸੰਜੋਇਆ ਸੀ, ਜਦੋਂ ਉਹ ਪਿੰਡ ਦੇ ਹੀ ਮਿਡਲ ਸਕੂਲ ’ਚ ਪੜ੍ਹਦਾ ਸੀ
ਉੱਥੇ ਮਾਂ ਪਾਰਵਤੀ ਨੇ ਆਪਣੇ ਬੇਟੇ ਅਤੇ ਚਾਰ ਭੈਣਾਂ ਦੇ ਇਕਲੌਤੇ ਭਰਾ ਸੰਜੀਵ ਕੁਮਾਰ ਨੂੰ ਦੇਸ਼ ਸੇਵਾ ਦੇ ਉਦੇਸ਼ ਨਾਲ 24 ਫਰਵਰੀ, 1998 ਨੂੰ ਫੌਜ ’ਚ ਭਰਤੀ ਕਰਵਾ ਦਿੱਤਾ ਪਰ ਉਸ ਨੂੰ ਇਹ ਕਦੇ ਅੰਦੇਸ਼ਾ ਨਹੀਂ ਸੀ ਕਿ ਉਸ ਦਾ ਬੇਟਾ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਦੇ ਹੀ ਪਰਿਵਾਰ ਨੂੰ ਇਕੱਲਾ ਛੱਡ ਕੇ ਦੇਸ਼ ਦੀ ਰਾਹ ’ਚ ਆਪਣੀ ਜਾਨ ਕੁਰਬਾਨ ਕਰ ਦੇਵੇਗਾ 10 ਅਪਰੈਲ 1979 ਨੂੰ ਮਾਤਾ ਪਾਰਵਤੀ ਦੀ ਕੁੱਖ ਤੋਂ ਜਨਮ ਲੈ ਕੇ ਅਤੇ ਪਿਤਾ ਰਣਜੀਤ ਸਿੰਘ ਦੀ ਗੋਦ ’ਚ ਪਲੇ ਸੰਜੀਵ ਕੁਮਾਰ ਦੇ ਅੰਦਰ ਸ਼ੁਰੂ ਤੋਂ ਹੀ ਦੇਸ਼ ਸੇਵਾ ਦੇ ਭਾਵ ਸਨ, ਸ਼ਾਇਦ ਇਸ ਲਈ ਚਾਰ ਭੈਣਾਂ ਦਾ ਇਕਲੌਤਾ ਭਰਾ ਹੋਣ ਦੇ ਬਾਵਜ਼ੂਦ 24 ਫਰਵਰੀ, 1998 ਨੂੰ ਫੌਜ ’ਚ ਭਰਤੀ ਹੋ ਗਏ
Also Read :- ਨਮਨ ਸ਼ਹੀਦੀ ਦਿਵਸ 23 ਮਾਰਚ
ਲਗਭਗ 18 ਸਾਲ ਦੀ ਉਮਰ ’ਚ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਿਆ ਹੀ ਸੀ ਕਿ ਮਨ ’ਚ ਦੇਸ਼ ਸੇਵਾ ਦਾ ਜਜ਼ਬਾ ਲਈ ਸੰਜੀਵ ਕੁਮਾਰ ਫੌਜ ’ਚ ਭਰਤੀ ਹੋਣ ਦੇ ਸਿਰਫ ਸਵਾ ਸਾਲ ਬਾਅਦ ਕਾਰਗਿਲ ਦੀ ਜੰਗ ’ਚ ਦੁਸ਼ਮਣਾਂ ਨੂੰ ਧੂੜ ਚਟਾਉਣ ਲਈ ਮੈਦਾਨ ’ਚ ਉੱਤਰ ਗਏ ਫੌਜ ਦੇ ਉੱਚ ਅਧਿਕਾਰੀਆਂ ਨੇ ਸੰਜੀਵ ਕੁਮਾਰ ਵਾਲੀ ਬਟਾਲੀਅਨ ਨੂੰ ਕਾਰਗਿਲ ਖੇਤਰ ਦੇ ਦ੍ਰਾਸ ’ਚ ਤੈਨਾਤ ਕਰ ਦਿੱਤਾ 6 ਜੁਲਾਈ, 1999 ਨੂੰ ਉਹ ਦਿਨ ਜਦੋਂ ਸੰਜੀਵ ਕੁਮਾਰ ਅਤੇ ਹੋਰ ਸਾਥੀਆਂ ਦੀ ਦੁਸ਼ਮਣਾਂ ਨਾਲ ਜੰਗ ਚੱਲ ਰਹੀ ਸੀ ਤਾਂ ਦੁਸ਼ਮਣਾਂ ਨੂੰ ਲੋਹਾ ਮਨਵਾਉਂਦੇ ਹੋਏ ਮਰ ਕੇ ਵੀ ਹਮੇਸ਼ਾ ਲਈ ਅਮਰ ਹੋ ਗਏ ਅਤੇ ਭਾਰਤ ਮਾਤਾ ਦੇ ਚਰਨਾਂ ’ਚ ਪ੍ਰਾਣ ਕੁਰਬਾਨ ਕਰਕੇ ਦੇਸ਼ ਦੇ ਇਤਿਹਾਸ ’ਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਸੁਨਹਿਰੇ ਅੱਖਰਾਂ ’ਚ ਲਿਖ ਗਏ
ਪਿੰਡ ’ਚ ਜਿਵੇਂ ਹੀ ਸੰਜੀਵ ਕੁਮਾਰ ਦੇ ਸ਼ਹੀਦ ਹੋਣ ਦੀ ਖਬਰ ਪਹੁੰਚੀ ਸੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਪੂਰੇ ਪਿੰਡ ਦੇ ਹਰ ਘਰ ਦਾ ਚੁੱਲ੍ਹਾ ਹੀ ਠੰਢਾ ਹੋ ਗਿਆ ਹੋਵੇ ਇਸੇ ਘੜੀ ’ਚ ਪਿੰਡ ਦੀ ਮਿੱਟੀ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੀ ਸੀ ਕਿ ਉਸ ਨੇ ਅਜਿਹੇ ਸਪੂਤ ਨੂੰ ਜਨਮ ਦਿੱਤਾ ਜੋ ਦੇਸ਼ ਸੇਵਾ ਲਈ ਕੰਮ ਆਇਆ ਹੈ ਸ਼ਹੀਦ ਦੀ ਅੰਤਿਮ ਯਾਤਰਾ ਦੇ ਸਮੇਂ ਪੂਰਾ ਪਿੰਡ ਅਤੇ ਬਾਹਰ ਦੇ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਸੰਜੀਵ ਕੁਮਾਰ ਦੇ ਪਿਤਾ ਨੇ ਆਪਣੇ ਬੇਟੇ ਦੀ ਯਾਦ ’ਚ ਪਿੰਡ ’ਚ ਸ਼ਹੀਦ ਸਮਾਰਕ ਬਣਵਾਇਆ ਅਤੇ ਉਸ ’ਚ ਸੰਜੀਵ ਕੁਮਾਰ ਦੀ ਮੂਰਤ ਲਗਵਾਈ ਜੋ ਅੱਜ ਵੀ ਨੌਜਵਾਨਾਂ ’ਚ ਦੇਸ਼ ਸੇਵਾ ਦਾ ਜਜ਼ਬਾ ਭਰ ਰਹੀ ਹੈ