Ghaggar

ਸੰਗਰੂਰ: 44 ਪਿੰਡਾਂ ’ਚ ਚਲਾਇਆ ਰਾਹਤ ਕਾਰਜ, 24 ਘੰਟੇ ਚਲਾਇਆ ਲੰਗਰ

ਸੰਗਰੂਰ (ਗੁਰਪ੍ਰੀਤ ਸਿੰਘ) ਜੁਲਾਈ ਮਹੀਨੇ ’ਚ ਜ਼ਿਲ੍ਹਾ ਸੰਗਰੂਰ ਤੋਂ ਲੰਘ ਰਹੀ ਘੱਗਰ ਨਦੀ ’ਚ ਵਧਦੇ ਪਾਣੀ ਦੇ ਪੱਧਰ ਤੋਂ ਮੂਣਕ ਅਤੇ ਖਨੌਰੀ ਇਲਾਕੇ ਦੇ ਦਰਜ਼ਨਾਂ ਪਿੰਡਾਂ ’ਚ 8 ਫੁੱਟ ਤੋਂ ਜ਼ਿਆਦਾ ਪਾਣੀ ਭਰ ਗਿਆ ਸੀ ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਜਿਸ ਤਰ੍ਹਾਂ ਦੀ ਸੇਵਾ ਭਾਵਨਾ ਦਿਖਾਈ, ਉਹ ਆਪਣੇ ਆਪ ’ਚ ਬੇਮਿਸਾਲ ਸੀ ਮੂਣਕ ’ਚ ਡੇਰਾ ਸ਼ਰਧਾਲੂਆਂ ਨੇ ਹੜ੍ਹ ਪੀੜਤਾਂ ਲਈ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ, ਜਿੱਥੇ ਕੋਈ ਵੀ ਆ ਕੇ ਮੁਫਤ ’ਚ ਲੰਗਰ ਖਾ ਸਕਦਾ ਸੀ

ਉੱਥੇ ਡੂੰਘੇ ਪਾਣੀ ’ਚ ਫਸੇ ਇਲਾਕੇ ’ਚ ਡੇਰਾ ਸ਼ਰਧਾਲੂਆਂ ਨੇ ਪਹੁੰਚ ਕੇ ਘਰਾਂ ਦੀਆਂ ਛੱਤਾਂ ’ਤੇ ਬੈਠੇ ਲੋਕਾਂ ਤੱਕ ਲੰਗਰ ਪਹੁੰਚਾਇਆ ਦਿਨ-ਰਾਤ ਚੱਲੇ ਇਸ ਸੇਵਾ ਕਾਰਜ ’ਚ ਸੁਨਾਮ, ਲਹਿਰਾਗਾਗਾ, ਧਰਮਗੜ੍ਹ, ਗੋਬਿੰਦਗੜ੍ਹ ਜੇਜੀਆ, ਮੂਣਕ ਦੀ ਸਾਧ-ਸੰਗਤ ਨੇ ਹਿੱਸਾ ਲਿਆ ਡੇਰਾ ਪ੍ਰੇਮੀਆਂ ਵੱਲੋਂ ਕਰੀਬ 44 ਪਿੰਡਾਂ ’ਚ ਰਾਹਤ ਕਾਰਜ ਚਲਾਏ ਗਏ, ਜਿੱਥੇ ਔਸਤਨ 3 ਹਜ਼ਾਰ ਰੋਟੀਆਂ ਦੀ ਹਰ ਰੋਜ਼ ਖਪਤ ਹੁੰਦੀ ਸੀ, ਉੱਥੇ ਹਰ ਰੋਜ਼ ਇੱਕ ਕੁਇੰਟਲ ਦਾਲਾ ਅਤੇ 50 ਕਿੱਲੋਗ੍ਰਾਮ ਚੌਲ ਪਕਾਏ ਜਾਂਦੇ ਸਨ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀਆਂ ਹਜ਼ਾਰਾਂ ਬੰਦ ਬੋਤਲਾਂ ਹਰ ਰੋਜ਼ ਪ੍ਰਭਾਵਿਤ ਖੇਤਰਾਂ ’ਚ ਵੰਡੀਆਂ ਜਾਂਦੀਆਂ ਸਨ

ਇਹੀ ਨਹੀਂ, ਪੀੜਤ ਖੇਤਰਾਂ ’ਚ ਪਸ਼ੂਆਂ ਲਈ 4 ਟਰਾਲੀ ਹਰਾ-ਚਾਰਾ ਰੋਜ਼ ਪਹੁੰਚਾਇਆ ਜਾਂਦਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 1000 ਸੇਵਾਦਾਰ ਹਰ ਰੋਜ਼ ਇਸ ਰਾਹਤ ਕਾਰਜ ’ਚ ਜੁਟੇ ਰਹੇ ਸੇਵਾਦਾਰਾਂ ਨੇ ਲੋਕਾਂ ਦੀ ਜਾਨ ਬਚਾਉਣ ਦੇ ਨਾਲ ਉਨ੍ਹਾਂ ਦੇ ਪਾਣੀ ਨਾਲ ਭਰੇ ਹੋਏ ਘਰਾਂ ’ਚੋਂ ਕੀਮਤੀ ਸਮਾਨ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਪਾਤੜਾਂ, ਕਾਲਿਆਂ, ਚਾਂਦਪੁਰਾ, ਕੁਲਰੀਆ, ਮੂਣਕ, ਕੜੌਲ ਆਦਿ ਪਿੰਡਾਂ ’ਚ ਇਹ ਰਾਹਤ ਕਾਰਜ ਚੱਲਿਆ ਪਾਤੜਾਂ ਪਿੰਡ ’ਚ ਲਛਮਣ ਸਿੰਘ ਨਾਗਰ ਫੌਜੀ ਦੇ ਪੁੱਤਰ ਸਤਿਨਾਮ ਸਿੰਘ ਦਾ ਘਰ ਪਿੰਡ ਤੋਂ ਦੂਰ ਸੀ, ਜੋ ਪੂਰਾ ਪਾਣੀ ਨਾਲ ਘਿਰ ਚੁੱਕਾ ਸੀ ਰਸਤੇ ਬੰਦ ਹੋ ਚੁੱਕੇ ਸਨ, ਅਜਿਹੇ ’ਚ ਦਰਜ਼ਨਾਂ ਸੇਵਾਦਾਰਾਂ ਨੇ ਉਨ੍ਹਾਂ ਦੇ ਚਾਰ ਸੰਦੂਕ, ਤਿੰਨ ਬੈੱਡ, ਇੱਕ ਅਲਮਾਰੀ, ਫਰਿੱਜ਼, ਸੋਨਾ ਅਤੇ ਨਗਦੀ ਸਮੇਤ ਹੋਰ ਮਹੱਤਵਪੂਰਨ ਸਮਾਨ ਨੂੰ ਉੱਥੋਂ ਬਾਹਰ ਕੱਢਿਆ

ਪਟਿਆਲਾ: ਪਾਣੀ ਨਾਲ ਘਿਰੇ ਲੋਕਾਂ ਤੱਕ ਪਹੁੰਚਾਇਆ ਜ਼ਰੂਰਤ ਦਾ ਸਮਾਨ

ਪਟਿਆਲਾ (ਖੁਸ਼ਵੀਰ ਤੂੂਰ) ਬਲਾਕ ਪਟਿਆਲਾ ਦੀ ਸਾਧ-ਸੰਗਤ ਨੇ ਦੇਵੀਗੜ੍ਹ, ਸਮਾਣਾ ਆਦਿ ਖੇਤਰ ਦੇ ਪਿੰਡਾਂ ’ਚ ਰਾਹਤ ਕਾਰਜ ਚਲਾਇਆ ਜਦਕਿ ਹਲਕਾ ਸ਼ੁਤਰਾਣਾ ਦੇ ਪਿੰਡਾਂ ਪਾਤੜਾਂ, ਬਾਦਸ਼ਾਹਪੁਰ ਅਤੇ ਘੱਗਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਰਾਹਤ ਕਾਰਜ ਦੇ ਨਾਲ-ਨਾਲ ਰਾਹਤ ਸਮੱਗਰੀ ਵੀ ਪੀੜਤ ਲੋਕਾਂ ਤੱਕ ਪਹੁੰਚਾਈ

85 ਮੈਂਬਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੇਵਾਦਾਰਾਂ ਨੇ ਪਟਿਆਲਾ ਬਲਾਕ ਦੇ ਪਿੰਡ ਹਰੀਪੁਰ, ਸਸੀਖੋਹ, ਸਸੀ ਬ੍ਰਾਹਮਣਾ, ਧਰਮਹੇੜੀ, ਨਵਾਂਗਾਂਵ, ਸਸਾ ਆਦਿ ਪਿੰਡਾਂ ’ਚ ਹਰੇ-ਚਾਰੇ ਦੀਆਂ ਟਰਾਲੀਆਂ, ਲੰਗਰ, ਪਾਣੀ, ਦੁੱਧ, ਬਿਸਕੁਟ, ਮੈਡੀਕਲ ਸੁਵਿਧਾਵਾਂ ਅਤੇ ਹੋਰ ਘਰੇਲੂ ਜ਼ਰੂਰਤ ਦਾ ਸਮਾਨ ਹਰ ਰੋਜ਼ ਲੋਕਾਂ ਤੱਕ ਪਹੁੰਚਾਇਆ ਇਹ ਰਾਹਤ ਕਾਰਜ ਇੱਕ ਹਫਤੇ ਤੱਕ ਚੱਲਦਾ ਰਿਹਾ ਇਸ ਤੋਂ ਇਲਾਵਾ ਸੇਵਾਦਾਰਾਂ ਨੇ ਹਲਕਾ ਸ਼ੁਤਰਾਣਾ ਦੇ ਦਰਜ਼ਨਾਂ ਪਿੰਡਾਂ ’ਚ ਪਹੁੰਚ ਕੇ ਰਾਹਤ ਸਮੱਗਰੀ ਵੰਡੀ ਘੱਗਰ ’ਚ ਆਈ ਦਰਾੜ ਕਾਰਨ

ਇਸ ਏਰੀਏ ਦੇ ਦਰਜ਼ਨਾਂ ਪਿੰਡਾਂ ’ਚ ਪਾਣੀ ਭਰ ਗਿਆ ਸੀ ਔਖੇ ਹਾਲਾਤਾਂ ਦੇ ਬਾਵਜ਼ੂਦ ਸੇਵਾਦਾਰ ਇਨ੍ਹਾਂ ਪਿੰਡਾਂ ’ਚ ਪਹੁੰਚੇ ਅਤੇ ਲੋਕਾਂ ਨੂੰ ਲੰਗਰ, ਸੁੱਕਾ ਰਾਸ਼ਨ, ਦਵਾਈਆਂ ਅਤੇ ਤਿਰਪਾਲ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਗਈ ਸੇਵਾਦਾਰਾਂ ਨੇ ਇਨ੍ਹਾਂ ਪਿੰਡਾਂ ’ਚ ਪਸ਼ੂਆਂ ਨੂੰ ਵੀ ਜਿਵੇਂ-ਤਿਵੇਂ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਕੇ ਉਨ੍ਹਾਂ ਦੀ ਜਾਨ ਬਚਾਈ ਸੇਵਾਦਾਰਾਂ ਦੇ ਇਸ ਸੇਵਾਭਾਵ ਤੋਂ ਪ੍ਰਭਾਵਿਤ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਦੇ ਨਾਂਅ ਇੱਕ ਪ੍ਰਸ਼ੰਸਾ ਪੱਤਰ ਦਿੱਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!