‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ -ਇਤਿਹਾਸਕ ਮੁਹਿੰਮ:
ਪੂਜਨੀਕ ਗੁਰੂ ਜੀ ਨੇ ਵਧਦੀ ਜਨਸੰਖਿਆ ਨੂੰ ਦੇਸ਼ ਲਈ ਦੱਸਿਆ ਚਿੰਤਾਜਨਕ
BIRTH (Be proud In taking the Responsibility To control High population rate)
- ਵਿਆਹ ਵਾਲੇ ਦਿਨ ਹੀ ਦੁੱਲ੍ਹਾ-ਦੁਲਹਣ ਲੈਣਗੇ ਛੋਟੇ ਪਰਿਵਾਰ ਦਾ ਸੰਕਲਪ
- ਆਨਲਾਈਨ ਗੁਰੂਕੁਲ ਦੌਰਾਨ ਕਰੋੜਾਂ ਸਾਧ-ਸੰਗਤ ਨੇ ਦੋਵੇਂ ਹੱਥ ਖੜੇ ਕਰਕੇ ਮੁਹਿੰਮ ’ਚ ਵਧ-ਚੜ੍ਹ ਕੇ ਸਹਿਯੋਗ ਦਾ ਕੀਤਾ ਵਾਅਦਾ
Table of Contents
ਪਹਿਲੇ ਦਿਨ ਇਨ੍ਹਾਂ ਨਵੇਂ ਵਿਆਹੇ ਜੋੜਿਆਂ ਨੇ ਲਿਆ ਸੰਕਲਪ
ਜਨਸੰਖਿਆ ਵਿਸਫੋਟ ਤੋਂ ਦੇਸ਼ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਮੁਹਿੰਮ ’ਚ ਆਹੂਤੀ ਪਾਉਂਦੇ ਤਿੰਨ ਨਵੇਂ ਵਿਆਹੇ ਜੋੜਿਆਂ ਨੇ ਸੰਕਲਪ ਲਿਆ ਕਿ ਉਹ ਆਪਣਾ ਇੱਕ ਬੱਚਾ ਰੱਖਣਗੇ ਜਾਂ ਸਿਰਫ ਦੋ ਸਾਹਿਲ ਇੰਸਾਂ ਪੁੱਤਰ ਗਿਰਧਾਰੀ ਲਾਲ ਨਿਵਾਸੀ ਪ੍ਰੀਤ ਨਗਰ (ਸਰਸਾ) ਅਤੇ ਮੁਸਕਾਨ ਇੰਸਾਂ ਪੁੱਤਰੀ ਰਾਮਨਰਾਇਣ ਇੰਸਾਂ ਨਿਵਾਸੀ ਗਾਂਧੀ ਨਗਰ ਦਿੱਲੀ, ਨਵਨੀਤ ਇੰਸਾਂ ਪੁੱਤਰ ਸੁਖਮੰਦਰ ਸਿੰਘ ਇੰਸਾਂ ਨਿਵਾਸੀ ਲੁਧਿਆਣਾ (ਪੰਜਾਬ) ਅਤੇ ਸਿਮਰਨ ਇੰਸਾਂ ਪੁੱਤਰੀ ਗੁਰਮੀਤ ਸਿੰਘ ਇੰਸਾਂ ਨਿਵਾਸੀ ਪਿੰਡ ਢਾਬਾਂ ਲੁਧਿਆਣਾ (ਪੰਜਾਬ) ਅਤੇ ਸਤਿਨਾਮ ਇੰਸਾਂ ਪੁੱਤਰ ਸ਼ੁਬੇਗ ਇੰਸਾਂ ਨਿਵਾਸੀ ਢੱਡਰੀਆਂ ਜ਼ਿਲ੍ਹਾ (ਸੰਗਰੂਰ) ਅਤੇ ਰੂਬਲ ਇੰਸਾਂ ਪੁੱਤਰੀ ਸੁਖਦਰਸ਼ਨ ਇੰਸਾਂ ਨਿਵਾਸੀ ਬਠਿੰਡਾ (ਪੰਜਾਬ) ਵਿਆਹ ਦੇ ਬੰਧਨ ’ਚ ਬੱਝੇ ਇਸ ਮੌਕੇ ਇਨ੍ਹਾਂ ਨਵੇਂ ਵਿਆਹੇ ਜੋੜਿਆਂ ਨੇ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਦਾ ਪ੍ਰਣ ਲਿਆ
ਵਧਦੀ ਜਨਸੰਖਿਆ ਕਾਰਨ ਭੁੱਖਮਰੀ, ਬੇਰੁਜ਼ਗਾਰੀ ਵਰਗੀਆਂ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਸਮਾਂ-ਦਰ-ਸਮਾਂ ਇਹ ਸਮੱਸਿਆ ਹੋਰ ਭਿਆਨਕ ਹੁੰਦੀ ਜਾ ਰਹੀ ਹੈ ਜਨਸੰਖਿਆ ਦਾ ਇਹ ਦਾਨਵ ਇਨਸਾਨ ਦੀਆਂ ਬੁਨਿਆਦੀ ਸਹੂਲਤਾਂ ਨੂੰ ਨਿਗਲਦਾ ਜਾ ਰਿਹਾ ਹੈ ਅਤੇ ਕੁਦਰਤੀ ਸਾਧਨਾਂ ਦਾ ਲਗਾਤਾਰ ਇਸਤੇਮਾਲ ਕਰਕੇ ਉਨ੍ਹਾਂ ਨੂੰ ਘੱਟ ਕਰ ਰਿਹਾ ਹੈ, ਜੋ ਭਵਿੱਖ ਲਈ ਭਿਆਨਕ ਸਾਬਤ ਹੋ ਸਕਦਾ ਹੈ ਮਹਾਨ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਇਤਿਹਾਸਕ ਪਹਿਲ ਕੀਤੀ ਹੈ ਛੋਟਾ ਪਰਿਵਾਰ ਸੁਖੀ ਪਰਿਵਾਰ ਦੀ ਤਰਜ਼ ’ਤੇ ਪੂਜਨੀਕ ਗੁਰੂ ਜੀ ਨੇ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਦਾ ਫਾਰਮੂਲਾ ਬਣਾਇਆ ਹੈ, ਜਿਸ ਨੂੰ ਲਾਗੂ ਕਰਨ ਲਈ ਲੱਖਾਂ ਡੇਰਾ ਪ੍ਰੇਮੀਆਂ ਨੇ ਹਾਮੀ ਭਰੀ ਹੈ
ਬੀਤੀ 18 ਫਰਵਰੀ 2023 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਆਨਲਾਈਨ ਗੁਰੂਕੁਲ ਦੌਰਾਨ ਪੂਜਨੀਕ ਗੁਰੂ ਜੀ ਨੇ ਜਨਸੰਖਿਆ ਕੰਟਰੋਲ ਲਈ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਦਾ ਨਾਅਰਾ ਦਿੱਤਾ ਪ੍ਰੋਗਰਾਮ ਦੌਰਾਨ ਹੀ ਡੇਰਾ ਪ੍ਰੇਮੀਆਂ ਨੇ ਇਸ ਮੁਹਿੰਮ ਨਾਲ ਜੁੜਦੇ ਹੋਏ ਤਿੰਨ ਨਵੇਂ ਵਿਆਹੇ ਜੋੜਿਆਂ ਨੇ ਆਪਣੀ ਸ਼ਾਦੀ ਦੌਰਾਨ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਦਾ ਸੰਕਲਪ ਲਿਆ ਦੂਜੇ ਪਾਸੇ ਪ੍ਰੋਗਰਾਮ ਦੌਰਾਨ ਆਨਲਾਈਨ ਜੁੜੇ ਕਰੋੜਾਂ ਸ਼ਰਧਾਲੂਆਂ ਨੇ ਵੀ ਆਪਣੇ ਦੋਵੇਂ ਹੱਥ ਖੜੇ ਕੇ ਇਸ ਮੁਹਿੰਮ ’ਚ ਵਧ-ਚੜ੍ਹ ਕੇ ਸਹਿਯੋਗ ਕਰਨ ਦਾ ਪ੍ਰਣ ਲਿਆ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਰਮ ਪਿਤਾ ਪਰਮਾਤਮਾ ਨੇ ਇਨਸਾਨ ਨੂੰ ਖੁਦ-ਮੁਖਤਿਆਰ ਬਣਾਇਆ ਹੈ, ਮਰਜ਼ੀ ਦਾ ਮਾਲਕ ਬਣਾਇਆ ਹੈ ਚੌਰਾਸੀ ਲੱਖ ਸਰੀਰ, ਜੂਨੀਆਂ ਸਾਡੇ ਧਰਮਾਂ ’ਚ ਦੱਸੀਆਂ ਗਈਆਂ ਹਨ, ਜਿਸ ’ਚ ਬਨਸਪਤੀ ਹੈ, ਕੀੜੇ-ਮਕੌੜੇ ਹਨ, ਪੰਛੀ ਹਨ, ਜਾਨਵਰ ਹਨ ਅਤੇ ਇਨਸਾਨ ਗੰਧਰਵ, ਦੇਵਤਾ ਅਲੱਗ ਤੋਂ ਉਨ੍ਹਾਂ ਦੀ ਚਰਚਾ ਵੀ ਹੁੰਦੀ ਹੈ ਸਰਵਉੱਤਮ ਮਨੁੱਖ ਨੂੰ ਕਿਹਾ ਗਿਆ, ਸਰਵਉੱਤਮ, ਖੁਦ-ਮੁਖਤਿਆਰ ਅਤੇ ਮੁਖੀਆ ਜਾਂ ਸਰਦਾਰ ਜੂਨ, ਕਿ ਸਭ ਤੋਂ ਜਬਰਦਸਤ ਸਰੀਰ ਪ੍ਰਭੂ-ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਇਸ ਦਾ ਦਿਮਾਗ ਬਾਕੀ ਸਭ ਜੀਵਾਂ ਨਾਲੋਂ ਬਹੁਤ ਹੀ ਜ਼ਿਆਦਾ ਹੈ ਅਤੇ ਅੱਜ ਆਦਮੀ 10 ਤੋਂ 15 ਪਰਸੈਂਟ ਹਿੱਸਾ ਹੀ ਕੰਮ ’ਚ ਲੈਂਦੇ ਹਨ ਅਤੇ ਉਸ ਨਾਲ ਹੀ ਸੁਪਰ ਕੰਪਿਊਟਰ ਬਣ ਗਏ, ਬੜਾ ਕੁਝ ਬਣਿਆ ਹੈ,
ਪਰ ਸਿਰਫ 10-15 ਪਰਸੈਂਟ ਵਰਤੋਂ ਕਰਨ ਨਾਲ ਪਰ ਜਦੋਂ ਅਸੀਂ ਹਰ ਚੀਜ਼ ਲਈ ਦਿਮਾਗ ਦੀ ਵਰਤੋਂ ਕਰਦੇ ਹਾਂ ਤਾਂ ਫਿਰ ਜਨਸੰਖਿਆ ਜੋ ਵਧ ਰਹੀ ਹੈ, ਪਾਣੀ ਦੀ ਕਮੀ ਆ ਰਹੀ ਹੈ, ਇਸ ਦੇ ਲਈ ਇਨਸਾਨ ਕਿਉਂ ਨਹੀਂ ਸੋਚਦਾ? ਕਈ ਕਹਿ ਦਿੰਦੇ ਹਨ ਕਿ ਜੀ ਭਗਵਾਨ ਦਿੰਦਾ ਹੈ, ਇਹ ਤਾਂ ਭਗਵਾਨ ਦਾ ਲਿਖਿਆ ਹੋਇਆ ਹੈ, ਇਸ ਲਈ ਬੱਚੇ ਆਉਂਦੇ ਜਾਂਦੇ ਹਨ ਭਗਵਾਨ ਨੇ ਤੁਹਾਨੂੰ ਖੁਦ-ਮੁਖਤਿਆਰ ਬਣਾਇਆ ਹੈ, ਉਸ ਪਰਮ ਪਿਤਾ ਪਰਮਾਤਮਾ ਨੇ ਤੁਹਾਨੂੰ ਮਰਜ਼ੀ ਦਾ ਮਾਲਕ ਬਣਾਇਆ ਹੈ, ਕੁਝ ਹੱਦ ਤੱਕ ਤੁਸੀਂ ਨਵੇਂ ਕਰਮ ਕਰ ਸਕਦੇ ਹੋ, ਉਹ ਤੁਹਾਡੇ ਹੱਥ ’ਚ ਹਨ ਚੰਗੇ ਕਰੋ ਜਾਂ ਬੁਰੇ ਬੁਰੇ ਕਰਮ ਕਰਕੇ ਤੁਸੀਂ ਰਾਖਸ਼, ਸ਼ੈਤਾਨ ਨੂੰ ਵੀ ਸ਼ਰਮਾ ਸਕਦੇ ਹੋ ਅਤੇ ਚੰਗੇ ਕਰਮ ਕਰਕੇ ਤੁਸੀਂ ਪਰਮ ਪਿਤਾ-ਪਰਮਾਤਮਾ ਨੂੰ ਵੀ ਪਾ ਸਕਦੇ ਹੋ ਤਾਂ ਉਸ ਖੁਦਮੁਖਤਿਆਰੀ ਦਾ ਫਾਇਦਾ ਲੈਂਦੇ ਹੋਏ ਤੁਸੀਂ ਉਸ ਦੀਆਂ ਦਿੱਤੀਆਂ ਹੋਈਆਂ ਕੁਦਰਤ ਦੀਆਂ ਚੀਜ਼ਾਂ ਦਾ ਵਿਨਾਸ਼ ਨਾ ਕਰੋ
ਜਨਸੰਖਿਆ ਜਦੋਂ ਤੱਕ ਰੁਕੇਗੀ ਨਹੀਂ, ਦੇਸ਼ ਅਤੇ ਸੰਸਾਰ ਤਰੱਕੀ ਨਹੀਂ ਕਰ ਸਕਦਾ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਹੁਣ ਜਨਸੰਖਿਆ ਕੰਟਰੋਲ ਦੀ ਗੱਲ ਹੈ, ਤਾਂ ਇਹ ਕੀਤਾ ਜਾ ਸਕਦਾ ਹੈ, ਜੇਕਰ ਤੁਸੀਂ ਚਾਹੋ ਤਾਂ ਨਾ ਚਾਹੋ ਤਾਂ ਗੱਲ ਵੱਖਰੀ ਹੈ ਅਤੇ ਅਸੀਂ ਸਾਰੇ ਧਰਮਾਂ ਦੇ ਪਾਕ-ਪਵਿੱਤਰ ਗ੍ਰੰਥ ਪੜ੍ਹੇ, ਪਵਿੱਤਰ ਗੁਰਬਾਣੀ ਪੜ੍ਹੀ, ਪਵਿੱਤਰ ਕੁਰਾਨ ਸ਼ਰੀਫ ਪੜ੍ਹੀ, ਪਵਿੱਤਰ ਸਾਡੇ ਵੇਦਾਂ ਦੀ ਚਰਚਾ ਤਾਂ ਅਸੀਂ ਸ਼ੁਰੂਆਤ ਤੋਂ ਹੀ ਕਰਦੇ ਹਾਂ ਤਾਂ ਸਾਰੇ ਪਵਿੱਤਰ ਗ੍ਰੰਥਾਂ ’ਚ, ਧਰਮਾਂ ’ਚ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ ਬੱਚੇ 5, 10, 15, 20 ਪੈਦਾ ਕਰੋ ਸੰਜਮ ਦਾ ਜ਼ਿਕਰ ਮਿਲਦਾ ਹੈ ਸੰਤੋਖ ਧਨ ਹੋਣਾ ਚਾਹੀਦਾ ਹੈ ਸੰਤੁਸ਼ਟੀ ਹੋਣੀ ਚਾਹੀਦੀ ਹੈ, ਇਸ ਦਾ ਜ਼ਿਕਰ ਮਿਲਦਾ ਹੈ ਤੁਸੀਂ ਕੰਟਰੋਲ ਕਰ ਸਕਦੇ ਹੋ ਕਿੰਨਾ ਚੰਗਾ ਹੋਵੇ ਕਿ ਤੁਹਾਡੇ ਜਾਂ ਤਾਂ ਇੱਕ ਹੀ ਹੋਵੇ ਜਾਂ ਫਿਰ ਦੋ, ਇਸ ਤੋਂ ਜ਼ਿਆਦਾ ਨਾ ਹੋਣ ਚੰਗਾ ਪਾਲਣ-ਪੋਸ਼ਣ ਵੀ ਕਰ ਸਕੋਗੇ, ਚੰਗਾ ਪੜ੍ਹਾ-ਲਿਖਾ ਕੇ ਉਸ ਨੂੰ ਦੇਸ਼ ਲਈ, ਸਮਾਜ ਲਈ ਬਹੁਮੁੱਲ ਬਣਾ ਦੇਵੋਗੇ
ਅਤੇ ਜਿੰਨੇ ਜ਼ਿਆਦਾ ਹੋਣਗੇ, ਇੱਕ ਤਰ੍ਹਾਂ ਤੁਸੀਂ ਸਮਾਜ ਲਈ, ਦੇਸ਼ ਲਈ ਅਤੇ ਸੰਸਾਰ ਲਈ ਖ਼ਤਰਨਾਕ ਕੰਮ ਕਰ ਰਹੇ ਹੋ ਅਣਜਾਣੇ ’ਚ ਹੀ ਸਹੀ, ਪਰ ਜੋ ਜਨਸੰਖਿਆ ਵਿਸਫੋਟ, ਤੁਹਾਨੂੰ ਕੁਝ ਦਿਨ ਪਹਿਲਾਂ ਵੀ ਚਰਚਾ ਕੀਤੀ ਸੀ, ਕਿ ਉਹ ਹੋਣ ਵਾਲਾ ਹੈ ਕਿਉਂਕਿ ਇੱਕ ਸੈਕਿੰਡ ’ਚ ਪਤਾ ਨਹੀਂ ਕਿੰਨੇ ਬੱਚੇ ਪੈਦਾ ਹੋ ਜਾਂਦੇ ਹਨ ਤਾਂ ਤੁਸੀਂ ਦੇਖੋਗੇ ਕਿ ਜਨਸੰਖਿਆ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਸਾਧਨ ਘੱਟ ਹੁੰਦੇ ਜਾ ਰਹੇ ਹਨ ਤਾਂ ਇਹ ਦੋ-ਤਿੰਨ ਗੱਲਾਂ ਹਮੇਸ਼ਾ ਤੁਸੀਂ ਦਿਲੋ-ਦਿਮਾਗ ’ਚ ਰੱਖੋ, ਕਿ ਕੁਦਰਤ ਸਾਨੂੰ ਦਿੰਦੀ ਬਹੁਤ ਕੁਝ ਹੈ, ਪਰ ਅਸੀਂ ਜੇਕਰ ਉਸ ਦਾ ਨਾਸ਼ ਕਰਦੇ ਹਾਂ ਤਾਂ ਫਿਰ ਉਹ ਵੀ ਕਿਤੇ ਨਾ ਕਿਤੇ ਉਗਰ ਹੋ ਜਾਂਦੀ ਹੈ ਰੁੱਖ ਕੱਟੇ ਜਾ ਰਹੇ ਹਨ, ਪਹਾੜ, ਨਦੀਆਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ, ਜਾਂ ਫਿਰ ਕਿਤੇ ਹੜ੍ਹ ਹੀ ਆ ਰਹੇ ਹਨ ਅਤੇ ਮੌਸਮ, ਬੇਮੌਸਮ ਹੋਇਆ ਪਿਆ ਹੈ
ਜਦੋਂ ਸਰਦੀ ਚਾਹੀਦੀ ਹੈ, ਗਰਮੀ ਹੈ ਅਤੇ ਗਰਮੀ ਚਾਹੀਦੀ ਤਾਂ ਸਰਦੀ ਹੈ ਇਹ ਸਾਰੇ ਬਦਲਾਅ ਸੰਕੇਤ ਦਿੰਦੇ ਹਨ ਕਿ ਖਾਸ ਕਰਕੇ ਆਦਮੀ ਕਿਤੇ ਨਾ ਕਿਤੇ ਇਸ ਦਾ ਜਿੰਮੇਵਾਰ ਹੈ ਭਾਵੇਂ ਤਾਂ ਉਹ ਪੋਲਿਊਸ਼ਨ ਕਰ ਰਿਹਾ ਹੈ, ਪ੍ਰਦੂਸ਼ਣ ਫੈਲਾ ਰਿਹਾ ਹੈ, ਭਾਵੇਂ ਉਹ ਰੁੱਖ-ਬੂਟੇ ਕੱਟ ਰਿਹਾ ਹੈ, ਭਾਵੇਂ ਉਹ ਪਹਾੜਾਂ ਦੀ ਕਟਾਈ ਕਰ ਰਿਹਾ ਹੈ, ਖਾਤਮਾ ਕਰ ਰਿਹਾ ਹੈ ਤਾਂ ਇਹ ਖੁਦ-ਮੁਖਤਿਆਰ ਇਨਸਾਨ ਅੱਜ, ਜ਼ਿੰਮੇਵਾਰ ਇਨਸਾਨ, ਇਸ ਜ਼ਿੰਮੇਵਾਰੀ ਤੋਂ ਹਟ ਕੇ ਕੁਦਰਤ ਦਾ ਨਾਸ਼ ਕਰਨ ’ਚ ਲੱਗਾ ਹੈ ਅਤੇ ਬੜਾ ਡਰ ਲੱਗਦਾ ਹੈ ਕਿ ਕਿਤੇ ਕੁਦਰਤ ਉਗਰ ਰੂਪ ਧਾਰਨ ਕਰਕੇ ਪਰਲੋ-ਮਹਾਂਪਰਲੋ ਨਾ ਲੈ ਆਵੇ ਕਿਉਂਕਿ ਰਾਮ ਜੀ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੇ, ਉਸ ਓਮ ਪਰਮ ਪਿਤਾ ਪਰਮਾਤਮਾ ਨੇ ਸ੍ਰਿਸ਼ਟੀ ਦਾ ਬੈਲੰਸ ਬਣਿਆ ਰਹੇ, ਤਾਲਮੇਲ ਬਣਿਆ ਰਹੇ, ਇਸ ਦੇ ਲਈ ਹਰ ਚੀਜ਼ ਬਣਾਈ ਹੈ
ਬੇਤਹਾਸ਼ਾ ਜਨਸੰਖਿਆ ਵਧਾ ਰਹੀ ਕਈ ਪ੍ਰੇਸ਼ਾਨੀਆਂ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਨਸੰਖਿਆ ਦੇ ਵਿਸਫੋਟ ਨਾਲ ਕਿੰਨਾ ਰੇਸ਼ਿਓ ਵਧ ਗਿਆ ਬੇਰੁਜ਼ਗਾਰੀ ਦਾ, ਕਰਾਇਮ-ਅਵਾਰਾਗਰਦੀ ਦੀ ਕਿੰਨੀ ਰੇਸੋ ਵਧ ਗਏ, ਤਾਂ ਇਹ ਚੀਜ਼ਾਂ ਵਧਦੀਆਂ ਜਾਣਗੀਆਂ, ਕਿਉਂਕਿ ਐਨਾ ਕੋਈ ਵੀ ਤੁਹਾਨੂੰ ਕੰਮ ਨਹੀਂ ਦੇ ਸਕਦਾ ਕਿੱਥੋਂ ਦੇਣਗੇ ਜਦੋਂ ਪੈਦਾ ਹੀ ਇੱਕ ਦੇ ਪੰਜ-ਪੰਜ, ਸੱਤ-ਸੱਤ ਹਨ ਕਈਆਂ ਨੂੰ ਤਾਂ ਗਿਣਤੀ ਨਹੀਂ ਪਤਾ ਹੁੰਦੀ ਕਿ ਮੇਰੇ ਕਿੰਨੇ ਘਰ ’ਚ ਘੁੰਮ ਰਹੇ ਹਨ ਅਤੇ ਕਿੰਨੇ ਬਾਹਰ ਘੁੰਮ ਰਹੇ ਹਨ ਅਸੀਂ ਕਈ ਵਾਰ ਸਤਿਸੰਗ ਕਰਨ ਜਾਂਦੇ ਸੀ ਅਜਿਹੇ ਇਲਾਕਿਆਂ ’ਚ, ਜਿਨ੍ਹਾਂ ਦੇ 10-10, 12-12 ਬੱਚੇ ਹੁੰਦੇ ਸਨ ਉੱਥੇ ਪਹਿਲਾਂ ਹੀ ਕਹਿ ਦਿੰਦੇ ਕਿ ਗੱਡੀ ਆਰਾਮ ਨਾਲ ਚਲਾਉਣਾ ਭਾਈ ਜਾਂ ਖੁਦ ਚਲਾਉਂਦੇ ਸੀ ਤਾਂ ਹੋਲੀ ਕਰ ਲੈਂਦੇ ਸੀ ਕਿਉਂ? ਹਾਰਨ ਵੱਜਿਆ ਨਹੀਂ, ਗੱਡੀਆਂ ਆਈਆਂ ਨਹੀਂ ਅਤੇ ਘਰ ’ਚੋਂ ਇੰਜ ਨਿੱਕਲਦੇ ਸਨ ਜਿਵੇਂ ਪੁੱਛੋ ਨਾ ਕਿਸੇ ਸੱਜਣ ਨੇ ਦੱਸਿਆ ਕਿ ਭਾਰਤ ’ਚ ਹਰ ਮਿੰਟ ’ਚ 51 ਬੱਚੇ ਪੈਦਾ ਹੋ ਰਹੇ ਹਨ ਅਤੇ ਹਰ ਘੰਟੇ ’ਚ 3074 ਬੱਚੇ ਪੈਦਾ ਹੋ ਰਹੇ ਹਨ
ਅਤੇ ਇੱਕ ਮਿੰਟ ’ਚ 19 ਦੀ ਮੌਤ ਅਤੇ ਇੱਕ ਘੰਟੇ ’ਚ 1116 ਦੀ ਮੌਤ ਹੋ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ 1900 ਜਾਂ 2000 ਤਾਂ ਵਧ ਹੀ ਰਹੇ ਹਨ ਅਤੇ ਪੂਰੇ ਵਿਸ਼ਵ ਦਾ ਤਾਂ ਹੋਰ ਵੀ ਤਕੜਾ ਕੰਮ ਹੈ, ਇੱਕ ਸੈਕਿੰਡ ’ਚ 4, ਇੱਕ ਮਿੰਟ ’ਚ 278 ਅਤੇ ਇੱਕ ਘੰਟੇ ’ਚ 16720 ਬੱਚਿਆਂ ਦਾ ਜਨਮ ਹੋ ਰਿਹਾ ਹੈ ਅਤੇ ਮੌਤ ਇੱਕ ਘੰਟੇ ’ਚ 6611 ਹੋ ਰਹੀ ਹੈ ਤਾਂ ਮਤਲਬ 10700 ਬੱਚੇ ਤਾਂ ਵਧ ਰਹੇ ਹਨ ਤਾਂ ਇਹ ਵਿਸਫੋਟ ਵਾਲਾ ਕੰਮ ਹੈ ਕਿ ਨਹੀਂ ਹੈ ਇਹ ਤਾਂ ਹੁੰਦਾ ਜਾ ਰਿਹਾ ਹੈ ਤਾਂ ਚਿੰਤਾ ਕਰਨੀ ਚਾਹੀਦੀ ਹੈ ਸੰਸਾਧਨ ਕਿੱਥੋਂ ਜੁਟਾਏਗਾ ਕੋਈ? ਕਿੰਨਾ ਵੀ ਜ਼ੋਰ ਲਗਾ ਲਓ, ਕਿੰਨੀ ਵੀ ਮਸ਼ੀਨਰੀ ਦੀ ਵਰਤੋਂ ਕਰ ਲਓ, ਐਨੇ ਪੈਦਾ ਕਰੋਗੇ ਤਾਂ ਹਰ ਕਿਸੇ ਨੂੰ ਰੁਜ਼ਗਾਰ ਮਿਲ ਹੀ ਨਹੀਂ ਸਕਦਾ ਰੁਜ਼ਗਾਰ ਬਣਾਵਾਂਗੇ ਕਿੱਥੋਂ ਅਤੇ ਕਿਸ ਚੀਜ਼ ਦਾ ਕੀ ਰੋਟੀ ਬਣਾਉਣ ਦਾ, ਕਿ ਇਨ੍ਹਾਂ ਨੂੰ ਖੁਆਓ ਭਾਈ ਬਣਾ-ਬਣਾ ਕੇ ਉਹ ਤਾਂ ਘਰਾਂ ’ਚ ਬਣ ਜਾਂਦੀ ਹੈ ਉਹ ਵੀ ਖੁਆਈ ਜਾਂਦੀ ਹੈ ਫ੍ਰੀ ’ਚ ਅੰਨ ਚੱਲ ਰਿਹਾ ਹੈ, ਫ੍ਰੀ ’ਚ ਖਾਣਾ ਦਿੱਤਾ ਜਾਂਦਾ ਹੈ, ਪਰ ਹੁਣ ਕੰਟਰੋਲ ਕਰਨਾ ਅਤੇ ਵੱਸ ’ਚ ਰੱਖਣਾ ਤਾਂ ਆਦਮੀ ਦੇ ਹੱਥ ’ਚ ਹੈ
ਸਾਰੇ ਜੀਵਾਂ ਲਈ ਬਣਿਆ ਹੈ ਕੁਦਰਤ ਦਾ ਸਿਸਟਮ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਈ ਵਾਰ ਕਈ ਸੱਜਣਾਂ ਨੂੰ ਕਿਹਾ ਕਿ ਬੱਕਰੇ, ਮੁਰਗੇ ਨਹੀਂ ਖਾਣੇ ਚਾਹੀਦੇ ਕਹਿੰਦੇ ਇਹ ਨਹੀਂ ਖਾਵਾਂਗੇ ਤਾਂ ਇਹ ਵਧ ਜਾਣਗੇ ਤਾਂ ਤੁਸੀਂ ਵਧ ਰਹੇ ਹੋ, ਉਸ ਦਾ ਵੀ ਕੋਈ ਤਰੀਕਾ ਦੱਸੋ ਬੱਕਰੇ, ਮੁਰਗੇ ਦਾ ਤਾਂ ਤੁਸੀਂ ਸਰਟੀਫਿਕੇਟ ਲੈ ਰੱਖਿਆ ਹੈ ਕਿ ਅਸੀਂ ਖਾਂਦੇ ਹੀ ਇਸ ਲਈ ਹਾਂ ਤਾਂ ਕਿ ਜਨਸੰਖਿਆ ਕੰਟਰੋਲ ’ਚ ਰਹੇ, ਜੋ ਕਿ ਸੌ ਪਰਸੈਂਟ ਝੂਠ ਹੈ ਕਿਉਂਕਿ ਬੱਕਰੇ, ਮੁਰਗੇ ਜੇਕਰ ਹਨ ਤਾਂ ਮਾਸਾਹਾਰੀ ਜੀਵ ਵੀ, ਸ਼ੇਰ ਹਨ, ਚੀਤੇ ਹਨ, ਬਿੱਲੀਆਂ ਹਨ, ਕੁੱਤੇ ਹਨ, ਪਤਾ ਨਹੀਂ ਕਿੰਨੇ ਜੀਵ-ਜੰਤੂ ਅਜਿਹੇ ਹਨ ਜੋ ਮਾਸਾਹਾਰੀ ਹਨ ਤਾਂ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਸਿਸਟਮ ਬਣਿਆ ਹੋਇਆ ਹੈ ਸਮੁੰਦਰ ’ਚ ਸਿਸਟਮ ਹੈ ਛੋਟੀ ਮੱਛੀ ਨੂੰ ਵੱਡੀ, ਉਸ ਤੋਂ ਵੱਡੀ ਨੂੰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ, ਉਹ ਉਸ ਤੋਂ ਵੱਡੀ ਤਾਂ ਕੰਟਰੋਲ ’ਚ ਰਹਿੰਦਾ ਹੈ ਸਾਰਾ ਸਾਜੋ-ਸਮਾਨ ਪਰ ਇਨਸਾਨ ਤਾਂ ਖੁਦ-ਮੁਖਤਿਆਰ ਹੈ ਅਤੇ ਖੁਦ ਕੰਟਰੋਲ ਕਰ ਸਕਦਾ ਹੈ ਜੇਕਰ ਤੁਸੀਂ ਜਾਗ੍ਰਤ ਹੋ ਜਾਵੋ, ਹਾਲਾਂਕਿ ਕਾਫੀ ਜਾਗ੍ਰਿਤੀ ਆਈ ਹੈ ਪਹਿਲਾਂ ਤੋਂ, ਪਰ ਅੱਜ ਵੀ ਪਿੰਡ ’ਚ ਜੇਕਰ ਪਹਿਲੀ ਬੇਟੀ ਹੋ ਜਾਵੇ ਤਾਂ ਫਿਰ ਬੇਟਾ ਅਤੇ ਦੂਜੀ ਬੇਟੀ ਹੋ ਜਾਵੇ ਤਾਂ ਕਹਿੰਦਾ ਨਹੀਂ, ਜਦੋਂ ਤੱਕ ਬੇਟਾ ਨਹੀਂ ਉਦੋਂ ਤੱਕ ਨਹੀਂ ਰੁਕਾਂਗੇ
ਬੇਟੀਆਂ, ਬੇਟਿਆਂ ਤੋਂ ਕਿਸੇ ਮਾਮਲੇ ’ਚ ਘੱਟ ਹਨ ਹੀ ਨਹੀਂ, ਬਰਾਬਰ ਹਨ ਸਗੋਂ ਕਿਤੇ ਨਾ ਕਿਤੇ ਬੇਟੀਆਂ ਆਪਣੇ ਮਾਂ-ਬਾਪ ਲਈ, ਜੋ ਸਾੱਫਟ-ਕਾੱਰਨਰ ਰੱਖਦੀਆਂ ਹਨ ਜਾਂ ਮਮਤਾ ਦਾ ਭਾਵ ਰੱਖਦੀਆਂ ਹਨ, ਉਹ ਬੇਟਿਆਂ ਅੰਦਰ ਨਹੀਂ ਹੁੰਦਾ, ਕੁਦਰਤੀ ਤੌਰ ’ਤੇ ਅਜਿਹਾ ਨਹੀਂ ਹੈ ਕਿ ਬੇਟੇ ਕੋਈ ਗਲਤ ਹੁੰਦੇ ਹਨ, ਚੰਗੇ ਹਨ, ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਪਰ ਜੋ ਮਮਤਾ ਦੀ ਭਾਵਨਾ ਬੇਟੀਆਂ ਦੇ ਅੰਦਰ ਹੁੰਦੀ ਹੈ, ਉਹ ਆਪਣੇ ਮਾਂ-ਬਾਪ ਲਈ ਆਖਰ ਤੱਕ ਰਹਿੰਦੀ ਹੈ ਇੱਕ ਬੇਟਾ ਹੋ ਗਿਆ ਭਾਵੇਂ ਬੇਟੀ ਹੋ ਗਈ ਬਸ ਮਾਲਕ ਦੀ ਦੇਣ ਹੈ, ਪਰ ਜ਼ਿਆਦਾ ਹੀ ਹੈ ਤਾਂ ਦੋ, ਦੋ ਤੋਂ ਬਾਅਦ ਨਹੀਂ ਤਾਂ ਸਾਡੀ ਸਾਢੇ ਛੇ ਕਰੋੜ ਸਾਧ-ਸੰਗਤ ਅਮਲ ਕਰੇਗੀ ਤਾਂ ਕੁਝ ਤਾਂ ਕੰਟਰੋਲ ਹੋਵੇਗਾ ਐਨੇ ਬੱਚੇ ਜੇਕਰ ਮਿਲ ਕੇ ਅੱਗੇ ਤੋਂ ਖਿਆਲ ਰੱਖਣਗੇ, ਕਿ ਜਿਨ੍ਹਾਂ ਦੇ ਨਵੇਂ ਵਿਆਹ ਹੋ ਰਹੇ ਹਨ, ਜਿਨ੍ਹਾਂ ਦੇ ਇੱਕ-ਇੱਕ ਬੱਚਾ ਹੈ, ਕਿ ਭਈ ‘ਇੱਕ ਹੀ ਸਹੀ, ਦੋ ਤੋਂ ਬਾਅਦ ਨਹੀਂ’ ਇਹ ਧਿਆਨ ਰੱਖੋ ਜੋ ਨਵੇਂ ਵਿਆਹਾਂ ਵਾਲੇ ਆਉਂਦੇ ਹਨ ਜੇਕਰ ਉਹ ਵਿਆਹ ਦੇ ਸਮੇਂ ਇਹ ਪ੍ਰਣ ਵੀ ਲੈਣਗੇ ਤਾਂ ਸਾਨੂੰ ਹੋਰ ਵੀ ਖੁਸ਼ੀ ਹੋਵੇਗੀ
ਜਨਸੰਖਿਆ ਕੰਟਰੋਲ ਨਾਲ ਕਈ ਸਮੱਸਿਆਵਾਂ ਹੋਣਗੀਆਂ ਹੱਲ
ਜਨਸੰਖਿਆ ਕੰਟਰੋਲ ਨਾਲ ਕਿਵੇਂ ਫਰਕ ਪੈਂਦਾ ਹੈ ਜ਼ਰਾ ਸੋਚ ਕੇ ਦੇਖੋ, ਪੰਜ ਵਿੱਘੇ, ਪੰਜ ਏਕੜ ਇੱਕ ਕੋਲ ਜ਼ਮੀਨ ਹੈ, ਦੋ ਏਕੜ ਇੱਕ ਕੋਲ ਹੈ ਇੱਕ-ਇੱਕ ਬੱਚਾ ਹੈ, ਦੋਨਾਂ ਦੇ ਵਿਆਹ ਹੋ ਗਏ ਪਹਿਲਾਂ ਤਾਂ ਸੱਤ ਏਕੜ ਹੋ ਗਈ ਜ਼ਮੀਨ ਘਟਣ ਦੀ ਬਜਾਇ ਵਧ ਗਈ ਦੂਜੀ ਗੱਲ ਘਰਾਂ ਦੀ ਜੋ ਭਰਮਾਰ ਹੈ, ਰੁੱਖ ਕੱਟ ਰਹੇ ਹਨ ਦੋ ਦੀ ਜਗ੍ਹਾ ਇੱਕ ਘਰ ਬਣ ਗਿਆ ਮਾਂ-ਬਾਪ ਦੀ ਸੰਭਾਲ ਦੋਵਾਂ ਦੀ ਕਰੋ ਇਸ ਤਰ੍ਹਾਂ ਤੁਸੀਂ ਜੇਕਰ ਦੇਖੋਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਜ਼ਮੀਨਾਂ ਜਿਵੇਂ ਤੁਸੀਂ ਘਟਾਈਆਂ ਹਨ ਪੈਦਾ ਕਰ-ਕਰ ਕੇ ਅਤੇ ਵੈਸੇ ਬੱਚੇ ਜੇਕਰ ਘੱਟ ਰੱਖੋਗੇ, ਫਿਰ ਤੋਂ ਤੁਹਾਡੇ ਨਾਂਅ ਜ਼ਮੀਨਾਂ ਵਧਣ ਲੱਗ ਜਾਣਗੀਆਂ, ਫਿਰ ਤੋਂ ਜਾਇਦਾਦ ਤੁਹਾਡੇ ਨਾਂਅ ਜ਼ਿਆਦਾ ਹੋਣ ਲੱਗ ਜਾਏਗੀ ਅਤੇ ਤੁਸੀਂ ਸੁਖਮਈ ਜ਼ਿੰਦਗੀ ਜੀਅ ਸਕੋਗੇ ਤਾਂ ਸਾਡਾ ਕੰਮ ਤਾਂ ਚੌਂਕੀਦਾਰ, ਸੇਵਾਦਾਰ ਦੀ ਤਰ੍ਹਾਂ ਦੱਸਣਾ ਹੈ ਭਾਈ, ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜੀ