Editorial Punjabi -sachi shiksha punjabi

ਈਸ਼ਵਰੀ ਵਰਦਾਨ ਨੂੰ ਕੋਟਿਨ-ਕੋਟਿ ਨਮਨ -ਸੰਪਾਦਕੀ

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਬਾਪੂ ਜੀ) ਇੱਕ ਮਹਾਨ ਸਖਸ਼ੀਅਤ ਦੇ ਮਾਲਕ ਸਨ ਦੁਨੀਆਂ ’ਚ ਰੋਜ਼ਾਨਾ ਲੱਖਾਂ ਲੋਕ ਜਨਮ ਲੈਂਦੇ ਹਨ ਅਤੇ ਲਗਭਗ ਇਸੇ ਅਨੁਪਾਤ ਨਾਲ ਹਰ ਰੋਜ਼ ਇੱਥੋਂ ਹਮੇਸ਼ਾ ਲਈ ਵਿਦਾ ਲੈ ਜਾਂਦੇ ਹਨ

ਉਨ੍ਹਾਂ ’ਚ ਜ਼ਿਆਦਾਤਰ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਕੋਈ ਨਾਂਅ ਤੱਕ ਵੀ ਨਹੀਂ ਜਾਣਦਾ ਅਤੇ ਸਮੇਂ ਦੇ ਅਨੁਸਾਰ ਇਹ ਵੀ ਭੁਲਾ ਦਿੱਤਾ ਜਾਂਦਾ ਹੈ ਕਿ ਉਹ ਕਦੇ ਇੱਥੇ ਆਇਆ ਸੀ ਪਰ ਉਨ੍ਹਾਂ ਅਣਗਿਣਤਾਂ ’ਚ ਕੁਝ ਲੋਕ, ਯਾਨੀ ਬਹੁਤ ਘੱਟ ਲੋਕ ਹਾਲਾਂਕਿ ਸਦੀਆਂ ਲੰਘ ਗਈਆਂ ਹਨ ਉਨ੍ਹਾਂ ਨੂੰ ਇੱਥੋਂ ਵਿਦਾ ਲਏ, ਪਰ ਉਨ੍ਹਾਂ ਦਾ ਨਾਂਅ ਅੱਜ ਵੀ ਲੋਕਾਂ ਦੇ ਦਿਲੋ-ਜਿਗਰ ’ਚ ਛਾਇਆ ਹੋਇਆ ਹੈ ਅਤੇ ਜ਼ੁਬਾਨ ਉਨ੍ਹਾਂ ਦਾ ਯਸ਼ੋਗਾਣ ਕਰਦੀ ਨਹੀਂ ਥੱਕਦੀ ਉਹ ਲੋਕਾਂ ਦੀ ਸ਼ਰਧਾ ਦੇ ਪਾਤਰ ਜਾਂ ਤਾਂ ਯੋਧਾ, ਸ਼ੂਰਵੀਰ, ਬਹਾਦਰ ਹੋਏ ਹਨ

ਜਾਂ ਸੱਚੇ ਸਮਾਜ ਸੁਧਾਰਕ ਜਾਂ ਫਿਰ ਰੂਹਾਨੀ ਪੀਰ-ਫਕੀਰ, ਸੱਚੇ ਸੰਤ, ਗੁਰੂ, ਪੀਰ-ਪੈਗੰਬਰ ਹਨ ਜਾਂ ਉਹ ਮਹਾਨ ਆਤਮਾ, ਸੱਚੇ ਪੁਰਸ਼ ਜੋ ਇਨਸਾਨੀਅਤ ਦੀ ਵੀ ਮਿਸਾਲ ਹੁੰਦੇ ਹਨ ਰੂਹਾਨੀ ਸੰਤਾਂ, ਪੀਰ-ਪੈਗੰਬਰਾਂ ਦੇ ਜਨਮਦਾਤਾ ਹਨ ਉਹ ਮਹਾਨ ਪੁਰਸ਼, ਮਹਾਨ ਆਤਮਾ ਮਾਲਕ ਦੀ ਯਾਦ ਅਤੇ ਇਨਸਾਨੀਅਤ ਦੀ ਸੇਵਾ ’ਚ ਆਪਣੇ ਆਪ ਨੂੰ ਸਮਰਪਿਤ ਕਰਦੇ ਹੋਏ ਆਪਣਾ ਨਿਸ਼ਚਿਤ ਸਮਾਂ ਪੂਰਾ ਕਰਕੇ ਇਸ ਸੰਸਾਰ ਤੋਂ ਵਿਦਾ ਲੈ ਲੈਂਦੇ ਹਨ ਉਨ੍ਹਾਂ ਦਾ ਨਾਂਅ ਹਮੇੇਸ਼ਾ-ਹਮੇਸ਼ਾ ਲਈ ਅਮਰ ਰਹਿੰਦਾ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਜਨਮਦਾਤਾ ਨੰਬਰਦਾਰ ਬਾਪੂ ਮੱਘਰ ਸਿੰਘ ਜੀ ਦਾ ਨਾਂਅ ਯੁਗਾਂ-ਯੁਗਾਂ ਤੱਕ ਯਾਦ ਰਹੇਗਾ

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇਨਸਾਨੀਅਤ ਦੀ ਬਹੁਤ ਉੱਚੀ ਮਿਸਾਲ ਸਨ ਅਤੇ ਉੱਥੇ ਹੀ ਰੂਹਾਨੀਅਤ, ਸੂਫੀਅਤ ’ਚ ਵੀ ਉਨ੍ਹਾਂ ਨੂੰ ਬਹੁਤ ਵੀ ਉੱਚਾ ਰੁਤਬਾ ਹਾਸਲ ਸੀ ਰੂਹਾਨੀ ਪੀਰ-ਫਕੀਰਾਂ ਅਨੁਸਾਰ ਜਦੋਂ ਕੋਈ ਅਜਿਹਾ ਮਹਾਂਪੁਰਸ਼ ਇਸ ਸੰਸਾਰ ਤੋਂ ਵਿਦਾਇਗੀ ਲੈਂਦਾ ਹੈ ਤਾਂ ਉਹ ਇਕੱਲਾ ਨਹੀਂ ਜਾਂਦਾ ਸਗੋਂ ਰੂਹਾਨੀ ਮੰਡਲਾਂ ’ਤੇ ਯੁੱਗਾਂ ਤੋਂ ਅਟਕੀਆਂ, ਈਸ਼ਵਰ ਦੀ ਯਾਦ ’ਚ ਤੜਫਦੀਆਂ ਹੋਈਆਂ ਰੂਹਾਂ ਨੂੰ ਵੀ ਆਪਣੇ ਨਾਲ ਧੁਰਧਾਮ ਈਸ਼ਵਰ ਦੀ ਗੋਦ ’ਚ ਲੈ ਜਾਂਦਾ ਹੈ ਉਨ੍ਹਾਂ ਦੇ ਉਹ ਆਦਰਯੋਗ ਮਾਤਾ-ਪਿਤਾ ਵੀ ਧੰਨ-ਧੰਨ ਕਹਿਣ ਦੇ ਯੋਗ ਹਨ ਜੋ ਆਪਣੇ ਅਜਿਹੇ ਲਾਲ ਨੂੰ ਜਨਮ ਦਿੰਦੇ ਹਨ ਉਹ ਆਪਣੀਆਂ ਕੁਲਾਂ ਦਾ ਵੀ ਉੱਧਾਰ ਕਰ ਜਾਂਦੇ ਹਨ

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਉਨ੍ਹਾਂ ਮਹਾਨ ਹਸਤੀਆਂ ’ਚੋਂ ਇੱਕ ਸਨ ਆਪ ਜੀ ਪਿੰਡ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ, ਰਾਜਸਥਾਨ ਦੇ ਰਹਿਣ ਵਾਲੇ ਇੱਕ ਅਤਿਅੰਤ ਸੱਚੇ, ਨੇਕ ਦਿਲ ਅਤੇ ਮਹਾਂਪਵਿੱਤਰ ਸਖਸ਼ੀਅਤ ਦੇ ਸਵਾਮੀ ਸਨ ਬਚਪਨ ’ਚ ਹੀ ਆਪ ਜੀ ਦੇ ਅੰਦਰ ਈਸ਼ਵਰ ਦੀ ਜੋਤੀ ਪ੍ਰਗਟ ਸੀ ਪਰਮ ਪਿਤਾ ਪਰਮਾਤਮਾ ’ਚ ਆਪ ਜੀ ਦਾ ਅਟੁੱਟ ਵਿਸ਼ਵਾਸ ਸੀ ਆਪ ਜੀ ਪਰਮ ਪਿਤਾ ਪਰਮੇਸ਼ਵਰ ਨੂੰ ਹਮੇਸ਼ਾ ਆਪਣੇ ਅੰਗ-ਸੰਗ ਦੇਖਦੇ ਸਨ ਆਪ ਜੀ ਦਇਆ-ਰਹਿਮ ਦੇ ਪੁੰਜ, ਰੂਹਾਨੀਅਤ ਅਤੇ ਤਿਆਗ ਦੀ ਇੱਕ ਮਿਸਾਲ ਸਨ ਆਪ ਜੀ ਦਾ ਆਪਣੇ ਪਰਮਪਿਤਾ ਪਰਮਾਤਮਾ ਪ੍ਰਤੀ ਅਦਭੁੱਤ ਤਿਆਗ ਵਰਣਨ ਤੋਂ ਪਰ੍ਹੇ ਹੈ 18 ਸਾਲ ਦੇ ਲੰਬੇ ਇੰਤਜ਼ਾਰ, ਔਲਾਦ ਪ੍ਰਤੀ ਤੜਫ ਤੋਂ ਬਾਅਦ ਆਪ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ

ਆਪਣੀ ਇਕਲੌਤੀ ਸੰਤਾਨ, ਆਪਣੇ ਵਾਰਸ ਦੇ ਰੂਪ ’ਚ ਪਾਇਆ ਅਤੇ ਜਦੋਂ ਉਹ 23 ਸਾਲ ਦੀ ਭਰੀ ਜਵਾਨੀ ’ਚ ਸਨ, ਆਪਣੇ ਮੁਰਸ਼ਿਦੇ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇੱਕ ਇਸ਼ਾਰੇ, ਇੱਕ ਬਚਨ ’ਤੇ ਹੱਸਦੇ-ਹੱਸਦੇ ਉਨ੍ਹਾਂ ਦੇ ਅਪਰਣ ਕਰ ਦਿੱਤਾ ਅਤੇ ਕੀ ਅਰਜ ਕੀਤੀ ਕਿ ਪਿਤਾ ਜੀ, ਸਾਡਾ ਇਹ ਸਭ ਕੁਝ ਜ਼ਮੀਨ-ਜਾਇਦਾਦ ਵੀ ਤੁਹਾਡਾ ਹੀ ਹੈ, ਸਾਨੂੰ ਤਾਂ ਇੱਥੇ ਦਰਬਾਰ ’ਚ ਇੱਕ ਕਮਰਾ ਦੇ ਦੇਣਾ ਅਸੀਂ ਤੁਹਾਡੇ ਦਰਸ਼ਨ ਕਰ ਲਿਆ ਕਰਾਂਗੇ, ਸੇਵਾ ਸਿਮਰਨ ਕਰ ਲਵਾਂਗੇ ਅਤੇ ਇਨ੍ਹਾਂ ਨੂੰ (ਪੂਜਨੀਕ ਗੁਰੂ ਜੀ ਨੂੰ) ਵੀ ਦੇਖ ਲਿਆ ਕਰਾਂਗੇ ਆਪਣੀ ਜਾਨ, ਆਪਣਾ ਇੱਕੋ-ਇੱਕ ਲਾਡਲਾ ਪੂਰੀ ਨੌਜਵਾਨ ਅਵਸਥਾ ’ਚ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ,

ਆਪਣੇ ਸਤਿਗੁਰੂ ਪ੍ਰਤੀ ਅਰਪਣ ਕਰ ਦੇਣਾ, ਰੂਹਾਨੀਅਤ ’ਚ ਇਸ ਤੋਂ ਵੱਡੀ ਮਿਸਾਲ ਕੋਈ ਹੋ ਨਹੀਂ ਸਕਦੀ ਪੂਜਨੀਕ ਪਰਮ ਪਿਤਾ ਜੀ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਜੀ ਨੂੰ ਡੇਰਾ ਸੱਚਾ ਸੌਦਾ ’ਚ ਆਪਣਾ ਉੱਤਰ-ਅਧਿਕਾਰੀ ਬਣਾ ਕੇ ਗੱਦੀਨਸ਼ੀਨ ਕੀਤਾ ਇਸ ਤਰ੍ਹਾਂ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨੇ ਆਪਣੇ ਇਸ ਮਹਾਨ ਤਿਆਗ ਰਾਹੀਂ ਦੋਵਾਂ ਜਹਾਨਾਂ ’ਚ ਕੁੱਲ ਮਾਲਕ ਦੀ ਰਹਿਮਤ ਦਾ ਜੋ ਯਸ਼ ਪ੍ਰਾਪਤ ਕੀਤਾ ਹੈ, ਉਸ ਦੀ ਉਪਮਾ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਆਪ ਜੀ 5 ਅਕਤੂਬਰ 2004 ਨੂੰ ਆਪਣਾ ਪੰਚ-ਭੌਤਿਕ ਸਰੀਰ ਤਿਆਗ ਕੇ ਕੁੱਲ-ਮਾਲਕ ਪਰਮਪਿਤਾ ਪਰਮਾਤਮਾ ਦੀ ਗੋਦ ’ਚ ਸੱਚਖੰਡ ਜਾ ਬਿਰਾਜੇ

ਪੂਜਨੀਕ ਬਾਪੂ ਜੀ ਦਾ ਸਾਰਾ ਜੀਵਨ ਮਨੁੱਖੀ ਚੇਤਨਾ ਦਾ ਪ੍ਰਕਾਸ਼ ਸਤੰਭ ਸੀ ਜਿਸ ਨਾਲ ਗਿਆਨ, ਆਤਮ-ਚਿੰਤਨ, ਸਰਵ-ਧਰਮ ਦੇ ਰੂਹਾਨੀ ਪ੍ਰਕਾਸ਼ ਨਾਲ ਸਰਾਬੋਰ ਨੂਰੀ ਕਿਰਨਾਂ ਸਿਰਫ ਪਰਮਾਰਥ ਦੇ ਜਗਿਆਸੂਆਂ ਨੂੰ ਹੀ ਨਹੀਂ, ਸਗੋਂ ਕੁੱਲ ਦੁਨੀਆਂ ਨੂੰ ਜਦੋਂ ਤੱਕ ਚੰਦ-ਸੂਰਜ ਰਹੇਗਾ, ਆਪਣੇ ਨੂਰੀ ਪ੍ਰਕਾਸ਼, ਆਪਣੀਆਂ ਪਾਕ-ਪਵਿੱਤਰ ਪ੍ਰੇਰਨਾਵਾਂ ਨਾਲ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੀਆਂ ਰਹਿਣਗੀਆਂ ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!