ਤੰਦਰੁਸਤ ਤੇ ਫਿੱਟ ਦਿਖਣਾ ਹੈ ਤਾਂ ਕਰੋ ਸਲਾਦ ਦਾ ਸੇਵਨ

ਵਜ਼ਨ ਘਟਾਉਣ ਲਈ ਉਂਜ ਤਾਂ ਤੁਹਾਡੀ ਲਾਈਫਸਟਾਈਲ ਦੇ ਨਾਲ ਉਸ ਆਹਾਰ ਦਾ ਵੀ ਯੋਗਦਾਨ ਹੁੰਦਾ ਹੈ ਜੋ ਤੁਸੀਂ ਰੋਜ਼ਾਨਾ ਲੈਂਦੇ ਹੋ ਨਾਲ ਹੀ ਫਾਈਬਰ ਫੂਡ ਤੋਂ ਇਲਾਵਾ ਤੁਹਾਡਾ ਆਹਾਰ ਇਸ ਲਿਹਾਜ਼ ਨਾਲ ਸੰਤੁਲਤ ਹੋਣਾ ਚਾਹੀਦਾ ਹੈ ਤਾਂ ਕਿ ਉਸ ਨਾਲ ਜ਼ਿਆਦਾ ਕੈਲਰੀ ਨਾ ਬਣੇ ਨਹੀਂ ਤਾਂ ਕੈਲਰੀ ਬਰਨ ਕਰਨ ’ਚ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ ਇਸ ਲਈ ਕੈਲਰੀ ਗੇਨ ਤੋਂ ਜ਼ਿਆਦਾ ਕੈਲਰੀ ਬਰਨ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਜਿਹਾ ਕਰਦੇ ਰਹਿਣ ਨਾਲ ਮੋਟਾਪਾ ਕੋਹਾਂ ਦੂਰ ਰਹਿੰਦਾ ਹੈ

ਅਤੇ ਤੁਸੀਂ ਸਾਫ਼ ਤੇ ਸਿਹਤਮੰਦ ਰਹਿੰਦੇ ਹੋ ਮੋਟਾਪੇ ਨੂੰ ਘੱਟ ਕਰਨ ਦਾ ਬਿਹਤਰੀਨ ਤਰੀਕਾ ਹੈ ਸਲਾਦ ਦਾ ਸੇਵਨ ਦਰਅਸਲ ਸਲਾਦ ’ਚ ਨਿਊਟ੍ਰੀਐਂਟਸ ਅਤੇ ਫਾਈਬਰ ਹੁੰਦੇ ਹਨ ਜੋ ਤੁਹਾਡੇ ਸਰੀਰ ’ਚੋਂ ਚਰਬੀ ਭਾਵ ਫੈਟ ਤੇਜ਼ੀ ਨਾਲ ਹਟਾਉਂਦੇ ਹਨ ਸਲਾਦ ਦਾ ਸੇਵਨ ਤੁਸੀਂ ਜੇਕਰ ਰੋਜ਼ਾਨਾ ਕਰਦੇ ਹੋ ਤਾਂ ਇਹ ਨਾ ਸਿਰਫ਼ ਤੁਹਾਨੂੰ ਸਿਹਤਮੰਦ ਰੱਖਦਾ ਹੈ ਸਗੋਂ ਸਰੀਰ ਦੇ ਪਾਚਨ-ਤੰਤਰ ਨੂੰ ਵੀ ਠੀਕ ਰੱਖਦਾ ਹੈ ਅਤੇ ਵਜ਼ਨ ਘੱਟ ਕਰਨ ’ਚ ਵੀ ਸਹਾਇਕ ਹੁੰਦਾ ਹੈ ਬਿਹਤਰ ਇਹੀ ਹੁੰਦਾ ਹੈ ਕਿ ਤੁਸੀਂ ਲੰਚ ਅਤੇ ਡਿਨਰ ਦੋਵੇਂ ਆਹਾਰ ਦੌਰਾਨ ਥੋੜ੍ਹਾ ਸਲਾਦ ਲਓ ਇਸ ਨਾਲ ਤੁਹਾਡੇ ਸਰੀਰ ਦਾ ਪਾਚਨ ਸਹੀ ਰਹਿੰਦਾ ਹੈ ਅਤੇ ਸਰੀਰ ’ਚ ਅਣਲੋਂੜੀਦੀ ਚਰਬੀ ਨਹੀਂ ਬਣਦੀ ਹੈ

Vegetable Salad Khane Ke Fayde

ਸਲਾਦ ਦੇ ਤੌਰ ’ਤੇ ਗਰਮੀ ਦੇ ਦਿਨਾਂ ’ਚ ਦੋ ਚੀਜ਼ਾਂ ਕਾਫੀ ਚੰਗੀਆਂ ਹੁੰਦੀਆਂ ਹਨ ਖੀਰਾ ਅਤੇ ਖੱਖੜੀ ਨਾਲ ਹੀ ਇੱਕ ਸਲਾਦ ਦੇ ਰੂਪ ’ਚ ਤੁਸੀਂ ਸਬਜ਼ੀਆਂ ਅਤੇ ਫਲਾਂ ਨੂੰ ਸੇਵਨ ਕਰ ਸਕਦੇ ਹੋ ਖੀਰਾ, ਖੱਖੜੀ, ਟਮਾਟਰ, ਗਾਜਰ, ਸ਼ਲਗਮ, ਮੂਲੀ, ਚੁਕੰਦਰ, ਗੰਢਾ ਆਦਿ ਨੂੰ ਤੁਸੀਂ ਬਤੌਰ ਸਲਾਦ ਸੇਵਨ ਕਰ ਸਕਦੇ ਹੋ ਸੁਆਦ ਲਈ ਤੁਸੀਂ ਸੇਂਧਾ ਲੂਣ, ਧਨੀਏ ਦੇ ਪੱਤੇ ਵੀ ਪਾ ਸਕਦੇ ਹੋ ਫਲ ਨੂੰ ਜੇਕਰ ਤੁਸੀਂ ਸਲਾਦ ਦੇ ਰੂਪ ’ਚ ਖਾਣਾ ਚਾਹੁੰਦੇ ਹੋ ਤਾਂ ਸੇਬ, ਅੰਗੂਰ, ਸੰਤਰਾ, ਪਪੀਤਾ, ਖਰਬੂਜਾ ਆਦਿ ਦਾ ਸੇਵਨ ਕਰ ਸਕਦੇ ਹੋ ਸਲਾਦ ਸਿਹਤ ਲਈ ਰਾਮਬਾਣ ਹੈ ਪਰ ਕਰੀਬ 80 ਫੀਸਦੀ ਲੋਕ ਇਹ ਨਹੀਂ ਜਾਣਦੇ ਹਨ ਕਿ ਸਲਾਦ ਖਾਣ ਦਾ ਸਹੀ ਤਰੀਕਾ ਕੀ ਹੈ? ਅਤੇ ਸਲਾਦ ’ਚ ਕੀ ਖਾਈਏ ਅਤੇ ਕੀ ਨਹੀਂ ਇਹੀ ਵਜ੍ਹਾ ਹੈ ਕਿ ਕਈ ਵਾਰ ਸਲਾਦ ਖਾਣਾ ਵੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਸਲਾਦ ਖਾਣ ਤੋਂ ਪਹਿਲਾਂ ਇਨ੍ਹਾਂ ਦਾ ਜ਼ਰੂਰ ਧਿਆਨ ਰੱਖੋ:

ਤਾਜ਼ਾ ਹੀ ਖਾਓ

ਸਲਾਦ ਹਮੇਸ਼ਾ ਤਾਜ਼ਾ ਕੱਟਿਆ ਹੋਇਆ ਹੀ ਖਾਓ ਦੁਕਾਨਾਂ ’ਚ ਪਹਿਲਾਂ ਤੋਂ ਕੱਟ ਕੇ ਰੱਖਿਆ ਗਿਆ ਸਲਾਦ ਖਾਣ ਨਾਲ ਤੁਹਾਡੀ ਸਿਹਤ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਕਾਫ਼ੀ ਪਹਿਲਾਂ ਕੱਟੇ ਹੋਏ ਹੋਣ ਕਾਰਨ ਸਬਜ਼ੀਆਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ
ਫਰੂਟ ਸਲਾਦ ਨੂੰ ਇਸ ਤਰ੍ਹਾਂ ਖਾਓ

ਫਰੂਟ ਸਲਾਦ ਨੂੰ ਇੱਕ ਮੀਲ ਵਾਂਗ ਖਾਓ ਨਾਸ਼ਤੇ

ਅਤੇ ਚਾਹ ਤੋਂ ਬਾਅਦ ਅਤੇ ਲੰਚ ਤੋਂ ਪਹਿਲਾਂ ਲੱਗਣ ਵਾਲੀ ਛੋਟੀ ਭੁੱਖ ਨੂੰ ਸ਼ਾਂਤ ਕਰਨ ਲਈ ਤੁਸੀਂ ਫਰੂਟ ਸਲਾਦ ਖਾ ਸਕਦੇ ਹੋ ਫਰੂਟ ਸਲਾਦ ਨਾ ਤਾਂ ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ ਅਤੇ ਨਾ ਹੀ ਬਾਅਦ ’ਚ ਖਾਓ ਦੋਵਾਂ ਦੀ ਕੰਡੀਸ਼ਨ ’ਚ ਇਹ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ ਤੁਹਾਡਾ ਸ਼ੂਗਰ ਲੇਵਲ ਅਚਾਨਕ ਤੋਂ ਏਨਾ ਵਧ ਜਾਂਦਾ ਹੈ ਕਿ ਤੁਸੀਂ ਖੁਦ ਨੂੰ ਗੈਰ-ਸਿਹਤਮੰਦ ਮਹਿਸੂਸ ਕਰਨ ਲੱਗਦੇ ਹੋ ਤੁਸੀਂ ਇਸੇ ਦਿਨ ’ਚ ਖਾਓ ਜਾਂ ਫਿਰ ਤੁਸੀਂ ਦਿਨ ’ਚ ਕੋਈ ਇੱਕ ਫਰੂਟ ਵੀ ਖਾਂਦੇ ਹੋ ਤਾਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਫਰੂਟ ਸਲਾਦ ਖਾਣਾ ਹੈ

ਇਹ ਸਲਾਦ ਬਿਲਕੁਲ ਨਾ ਖਾਓ

ਸੁਪਰ ਮਾਰਕਿਟ ’ਚ ਮਿਲਣ ਵਾਲੀਆਂ ਫੈਂਸੀ ਚੀਜ਼ਾਂ ਤੇ ਪੈਕਟ ਬੰਦ ਚੀਜ਼ਾਂ ਨੂੰ ਮਿਲਾ ਕੇ ਸਲਾਦ ਬਣਾਉਣ ਦਾ ਪਲਾਨ ਬਿਲਕੁਲ ਕਾਰਗਰ ਸਾਬਤ ਨਹੀਂ ਹੋਵੇਗਾ ਕਿਉਂਕਿ ਕੈਨ ਬੰਦ ਸਬਜ਼ੀਆਂ ਅਤੇ ਫਲ ਪ੍ਰੀਜ਼ਵੈਰਟਿਵਸ ਅਤੇ ਲੂਣ ਨਾਲ ਭਰੇ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਖਾਣ ਨਾਲ ਤੁਹਾਡੀ ਸਿਹਤ ਨੂੰ ਫਾਇਦੇ ਦੇ ਬਜਾਇ ਨੁਕਸਾਨ ਹੀ ਹੋਵੇਗਾ

ਸਪ੍ਰਾਊਟ ਖਾਂਦੇ ਹੋਏ ਰੱਖੋ ਇਸ ਦਾ ਧਿਆਨ

ਸਪ੍ਰਾਊਟ ਸਲਾਦ ਨੂੰ ਖਾਣੇ ਵਾਂਗ ਨਹੀਂ ਖਾਣਾ ਚਾਹੀਦਾ ਹੈ ਸਗੋਂ ਤੁਸੀਂ ਇਸ ਨੂੰ ਮਿਡ-ਡੇ-ਮੀਲ ਵਾਂਗ ਖਾਓ ਤਾਂ ਤੁਹਾਡੇ ਲਈ ਇਹ ਹੈਲਦੀ ਸਲਾਦ ਬਣ ਜਾਏਗਾ ਸਪ੍ਰਾਊਟ ਸਲਾਦ ਦੇ ਨਾਲ ਤੁਸੀਂ ਖੀਰਾ, ਟਮਾਟਰ, ਉੱਬਲੇ ਹੋਏ ਆਲੂ ਅਤੇ ਗੰਢੇ ਵੀ ਪਾ ਸਕਦੇ ਹੋ ਇਸ ’ਚ ਲੂਣ ਹਲਕਾ ਰੱਖੋ ਅਤੇ ਚਾਹੋ ਤਾਂ ਇਸ ’ਚ ਨਿੰਬੂ ਪਾ ਲਓ ਨਿੰਬੂ ’ਚ ਵਿਟਾਮਿਨ ਸੀ ਹੁੰਦਾ ਹੈ ਜੋ ਤੁਹਾਡੇ ਲਈ ਫਾਇਦੇਮੰਦ ਹੈ

ਖਾਣੇ ਦੇ ਨਾਲ ਨਾ ਖਾਓ ਸਲਾਦ

ਸਲਾਦ ਨੂੰ ਖਾਣਾ ਖਾਣ ਦੇ ਨਾਲ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਇਸ ਨਾਲ ਪੇਟ ਫੁੱਲਣ ਜਾਂ ਬਲੋਟਿੰਗ ਦੀ ਸਮੱਸਿਆਂ ਤੋਂ ਤੁਸੀਂ ਬਚ ਸਕੋਗੇ ਅਤੇ ਓਵਰ ਈਟਿੰਗ ਤੋਂ ਬਚ ਸਕੋਗੇ ਸਲਾਦ ’ਚ ਮੈਯੋਨਿਜ, ਕੈਚਅੱਪ ਵਰਗੀਆਂ ਚੀਜ਼ਾਂ ਮਿਲਾ ਕੇ ਨਾ ਖਾਓ ਇਹ ਉਸ ਦੇ ਪੋਸ਼ਕ ਤੱਤਾਂ ਨੂੰ ਖਤਮ ਕਰ ਦਿੰਦਾ ਹੈ ਸਲਾਦ ’ਚ ਸਿਰਫ਼ ਲੂਣ ਤੇ ਨਿੰਬੂ ਦਾ ਰਸ ਮਿਲਾਓ, ਇਹ ਇਸ ਨੂੰ ਸਵਾਦਿਸ਼ਟ ਅਤੇ ਪੌਸ਼ਟਿਕ ਬਣਾਏਗਾ

ਬਾਰਸ਼ ’ਚ ਸਲਾਦ ਖਾਂਦੇ ਹੋਏ ਰੱਖੋ ਇਸ ਦਾ ਧਿਆਨ

ਵੈਸੇ ਵੀ ਜ਼ਿਆਦਾ ਦੇਰ ਦਾ ਕੱਟਿਆ ਸਲਾਦ ਨਹੀਂ ਖਾਣਾ ਚਾਹੀਦਾ ਪਰ ਬਾਰਸ਼ ’ਚ ਇਸ ਗੱਲ ਦਾ ਵਿਸੇਸ਼ ਧਿਆਨ ਰੱਖਣਾ ਜ਼ਰੂਰੀ ਹੈ ਬਾਰਸ਼ ’ਚ ਇੰਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਸਲਾਦ ਬਣਾਉਣ ਤੋਂ ਪਹਿਲਾਂ ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਸਲਾਦ ਨੂੰ ਕੁਝ ਦੇਰ ਵੀ ਖੁੱਲ੍ਹਾ ਨਾ ਛੱਡੋ ਇਸ ਨਾਲ ਸੰਕਰਮਣ ਹੋ ਸਕਦਾ ਹੈ

ਸਲਾਦ ਖਾਣ ਦੇ ਫਾਇਦੇ Salad Khane Ke Fayde

ਮਿਲਦੇ ਹਨ ਪੋਸ਼ਕ ਤੱਤ

ਜਦੋਂ ਤੁਸੀਂ ਆਪਣੀ ਡਾਈਟ ’ਚ ਸਲਾਦ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਕਈ ਤਰ੍ਹਾਂ ਦੇ ਪੋਸ਼ਕ ਤੱਤ ਪ੍ਰਾਪਤ ਹੁੰਦੇ ਹਨ ਅਜਿਹੇ ’ਚ ਜੇਕਰ ਭੋਜਨ ਨਾਲ ਤੁਹਾਡੇ ਸਾਰੇ ਪੋਸ਼ਕ ਤੱਤ ਪ੍ਰਾਪਤ ਨਹੀਂ ਹੁੰਦੇ ਤਾਂ ਡਾਈਟ ਉਸ ਦੀ ਕਮੀ ਪੂਰੀ ਕਰ ਦਿੰਦੇ ਹਨ ਇਸ ਤੋਂ ਇਲਾਵਾ ਸਲਾਦ ’ਚ ਫਾਈਬਰ ਵੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜਿਸ ਕਾਰਨ ਤੁਹਾਡਾ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਨਾਲ ਹੀ ਸਰੀਰ ਦੀ ਕਾਰਜਪ੍ਰਣਾਲੀ ਜਿਵੇਂ ਪਾਚਣ-ਤੰਤਰ ਆਦਿ ਨੂੰ ਸੁਚਾਰੂ ਰੂਪ ਨਾਲ ਕੰਮ ਕਰਨ ’ਚ ਸਹਾਇਕ ਹੁੰਦੇ ਹਨ ਦੂਜੇ ਪਾਸੇ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਦਿਲ ਦੇ ਰੋਗ, ਕੈਂਸਰ, ਸਕਿੱਨ ਪ੍ਰੋਬਲਮ, ਪੇਟ ਦੀ ਸਮੱਸਿਆ ਨੂੰ ਦੂਰ ਕਰਨ ਤੇ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਣ ’ਚ ਮੱਦਦ ਕਰਦਾ ਹੈ

ਪਾਣੀ ਦੀ ਕਮੀ ਕਰੇ ਦੂਰ

ਸਲਾਦ ’ਚ ਸ਼ਾਮਲ ਕਈ ਸਬਜ਼ੀਆਂ ਜਿਵੇਂ ਖੀਰਾ ਆਦਿ ’ਚ ਪ੍ਰਾਪਤ ਮਾਤਰਾ ’ਚ ਪਾਣੀ ਪਾਇਆ ਜਾਂਦਾ ਹੈ ਅਜਿਹੇ ’ਚ ਜਦੋਂ ਤੁਸੀਂ ਸਲਾਦ ਨੂੰ ਆਹਾਰ ’ਚ ਸ਼ਾਮਲ ਕਰਦੇ ਹੋ ਤਾਂ ਸਰੀਰ ’ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਜਿੱਥੇ ਇੱਕ ਪਾਸੇ ਸਲਾਦ ਵਿਅਕਤੀ ਨੂੰ ਪਾਣੀ ਰਹਿਤ ਹੋਣ ਤੋਂ ਬਚਾਉਂਦਾ ਹੈ, ਉੱਥੇ ਦੂਜੇ ਪਾਸੇ ਇਹ ਤੁਹਾਡੇ ਸਰੀਰ ਨੂੰ ਉੂਰਜਾਵਾਨ ਬਣਾਈ ਰੱਖਦਾ ਹੈ

ਇਨ੍ਹਾਂ ਨੂੰ ਜ਼ਰੂਰ ਕਰੋ ਸ਼ਾਮਲ

ਸਲਾਦ ’ਚ ਸਿਰਫ਼ ਖੀਰਾ, ਗੰਢਾ ਤੇ ਟਮਾਟਰ ਹੀ ਸ਼ਾਮਲ ਨਾ ਕਰੋ, ਸਗੋਂ ਸਲਾਦ ’ਚ ਕਈ ਤਰ੍ਹਾਂ ਦੀਆਂ ਸਬਜੀਆਂ ਜਿਵੇਂ ਗਾਜਰ, ਚੁਕੰਦਰ, ਖੱਖੜੀ, ਪਾਲਕ, ਮੂਲੀ ਤੇ ਪੱਤਾਗੋਭੀ ਆਦਿ ਨੂੰ ਵੀ ਸ਼ਾਮਲ ਕਰੋ ਇਸ ਤਰ੍ਹਾਂ ਦੀਆਂ ਸਬਜ਼ੀਆਂ ਸਕਿੱਨ ਲਈ ਕਾਫ਼ੀ ਚੰਗੀਆਂ ਹੁੰਦੀਆਂ ਹਨ ਇਹ ਸਕਿੱਨ ਸਮੱਸਿਆਵਾਂ ਨੂੰ ਦੂਰ ਕਰਨ ਦੇ ਨਾਲ-ਨਾਲ ਐਂਟੀ-ਏਂਜ਼ਿੰਗ ਵਾਂਗ ਵੀ ਕੰਮ ਕਰਦੀਆਂ ਹਨ

ਕੈਲਰੀ ਦੀ ਘੱਟ ਮਾਤਰਾ

ਅਕਸਰ ਕਿਸੇ ਵੀ ਤਰ੍ਹਾਂ ਦੇ ਆਹਾਰ ਨੂੰ ਖਾਣ ਤੋਂ ਪਹਿਲਾਂ ਵਿਅਕਤੀ ਉਸ ਦੇ ਕੈਲਰੀ ਕਾਊਂਟ ਨੂੰ ਜ਼ਰੂਰ ਵੇਖਦੇ ਹਨ ਪਰ ਸਲਾਦ ਨਾਲ ਅਜਿਹਾ ਨਹੀਂ ਹੁੰਦਾ ਤੁਸੀਂ ਸਲਾਦ ਨੂੰ ਬੇਫਿਕਰ ਹੋ ਕੇ ਖਾ ਸਕਦੇ ਹੋ ਕਿਉਂਕਿ ਉਸ ’ਚ ਕੈਲਰੀ ਬੇਹੱਦ ਹੀ ਘੱਟ ਹੁੰਦੀ ਹੈ ਨਾਲ ਹੀ ਥਕਾਵਟ ਨੂੰ ਵੀ ਦੂਰ ਕਰਦਾ ਹੈ ਇਸ ਤੋਂ ਇਲਾਵਾ ਜੋ ਲੋਕ ਵਜ਼ਨ ਘੱਟ ਕਰਨ ਦੀ ਫਿਰਾਕ ’ਚ ਰਹਿੰਦੇ ਹਨ, ਉਨ੍ਹਾਂ ਲਈ ਸਲਾਦ ਦਾ ਸੇਵਨ ਖਾਸ ਤੌਰ ’ਤੇ ਲਾਭਦਾਇਕ ਮੰਨਿਆ ਗਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!