ਕੇਸਰ ਮਖਾਣਾ ਖੀਰ
Table of Contents
Saffron Makhana Kheer ਸਮੱਗਰੀ:
- ਮਖਾਣੇ 50 ਗ੍ਰਾਮ,
- ਫੁੱਲ ਕ੍ਰੀਮ ਦੁੱਧ 1 ਲੀਟਰ,
- ਛੁਹਾਰੇ 4,
- ਬਦਾਮ 8,
- ਬਾਰੀਕ ਕੁਤਰਿਆ ਪਿਸਤਾ 2 ਛੋਟੇ ਚਮਚ,
- ਕੇਸਰ 10-12 ਧਾਗੇ,
- ਗੁਲਾਬ-ਜਲ ਅੱਧਾ ਛੋਟਾ ਚਮਚ,
- ਮਿਲਕ ਪਾਊਡਰ 8 ਵੱਡੇ ਚਮਚ,
- ਛੋਟੀ ਇਲਾਇਚੀ ਚੂਰਨ ਅੱਧਾ ਛੋਟਾ ਚਮਚ,
- ਘਿਓ 2 ਵੱਡੇ ਚਮਚ,
- ਖੰਡ ਸਵਾਦ ਅਨੁਸਾਰ ਅਤੇ ਭੁੰਨੇ ਹੋਏ ਕਾਜੂ 6
Saffron Makhana Kheer ਬਣਾਉਣ ਦੀ ਵਿਧੀ:
ਛੁਹਾਰਿਆਂ ਨੂੰ ਰਾਤ ਸਮੇਂ ਥੋੜ੍ਹੇ ਜਿਹੇ ਪਾਣੀ ’ਚ ਭਿਉਂ ਦਿਓ ਤਾਂਕਿ ਫੁੱਲ ਜਾਣ ਬਦਾਮਾਂ ਨੂੰ ਵੀ ਵੱਖਰੇ ਪਾਣੀ ’ਚ ਭਿਉਂ ਦਿਓ ਮਖਾਣਿਆਂ ਨੂੰ ਇੱਕ ਸਟੀਲ ਜਾਂ ਲੋਹੇ ਦੀ ਕੜਾਹੀ ਵਿੱਚ ਘਿਓ ਗਰਮ ਕਰਕੇ ਮੱਠੇ ਸੇਕ ’ਤੇ ਕੁਰਕੁਰੇ ਹੋਣ ਤੱਕ ਭੁੰਨੋ ਅੱਧੇ ਮਖਾਣੇ ਵੱਖਰੇ ਕਰਕੇ ਬਚੇ ਮਖਾਣਿਆਂ ਦੇ ਦੋ-ਦੋ ਟੁਕੜੇ ਕਰੋ ਵੱਖ ਕੀਤੇ ਮਖਾਣਿਆਂ ਨੂੰ ਮਿਕਸੀ ’ਚ ਮੋਟਾ-ਮੋਟਾ ਦਰਦਰਾ ਕਰ ਲਓ ਦੁੱਧ ਨੂੰ ਮੱਠਾ ਸੇਕ ਕਰਕੇ ਦਸ ਮਿੰਟ ਉੱਬਲਣ ਦਿਓ ਇਸ ’ਚ ਮਖਾਣੇ ਕੱਟੇ ਹੋਏ ਤੇ ਪਾਊਡਰ ਦੋਵੇਂ ਪਾ ਦਿਓ
ਛੁਹਾਰਿਆਂ ਦੀਆਂ ਗਿਟਕਾਂ ਕੱਢ ਕੇ ਛੋਟਾ-ਛੋਟਾ ਕੱਟੋ ਅਤੇ ਉਸ ਨੂੰ ਵੀ ਦੁੱਧ ’ਚ ਪਾ ਦਿਓ ਕੇਸਰ ਦੇ ਧਾਗਿਆਂ ਨੂੰ ਗੁਲਾਬ ਜਲ ’ਚ 10 ਮਿੰਟ ਭਿਉਂ ਕੇ ਘੋਟ ਲਓ ਜਦੋਂ ਖੀਰ ਗਾੜ੍ਹੀ ਹੋਣ ਲੱਗੇ ਤਾਂ ਉਸ ’ਚ ਬਦਾਮ ਕੱਟ ਕੇ ਪਾਓ ਇਲਾਇਚੀ ਚੂਰਨ ਅਤੇ ਖੰਡ ਵੀ ਪਾ ਦਿਓ ਜਦੋਂ ਖੰਡ ਘੁਲ ਜਾਵੇ ਤਾਂ ਗੈਸ ਬੰਦ ਕਰਕੇ ਖੀਰ ਨੂੰ ਸਰਵਿੰਗ ਬਾਊਲ ’ਚ ਪਲਟੋ ਅਤੇ ਬਾਰੀਕ ਕੱਟਿਆ ਪਿਸਤਾ ਅਤੇ ਕਾਜੂ ਨਾਲ ਸਜਾ ਕੇ ਸਰਵ ਕਰੋ