ਸੱਚਾ ਸੌਦਾ ਤਾਰਾ ਅੱਖੀਆਂ ਦਾ…ਸੰਪਾਦਕੀ
ਅਪਰੈਲ ਦਾ ਪਾਵਨ ਮਹੀਨਾ ਡੇਰਾ ਸੱਚਾ ਸੌਦਾ ਲਈ ਬਹੁਤ ਮਹੱਤਵਪੂਰਨ ਅਤੇ ਇਤਿਹਾਸਕ ਹੈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਸ ਪਵਿੱਤਰ ਮਹੀਨੇ ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਦੁਨੀਆਂ ਨੂੰ ਰਾਮ-ਨਾਮ ਦਾ ਵਿਸ਼ਵ ਕੇਂਦਰ ਪ੍ਰਦਾਨ ਕੀਤਾ ਇਸ ਦੀ ਸ਼ੁੱਭ ਸ਼ੁਰੂਆਤ ਮਨੁੱਖੀ ਕਲਪਨਾਵਾਂ ਤੋਂ ਪਰ੍ਹੇ ਹੈ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ’ਚ ਇੱਕ ਛੋਟੀ ਜਿਹੀ ਕੁਟੀਆ ਦੇ ਰੂਪ ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸਾਈਂ ਜੀ ਨੇ ਬਚਨ ਕੀਤੇ ਕਿ ਸੱਚਾ ਸੌਦਾ ਨੂੰ ਪੂਰੀ ਦੁਨੀਆਂ ’ਚ ਲੋਕ ਜਾਨਣ ਲੱਗਣਗੇ ਅੱਜ ਤੋਂ ਕਰੀਬ 75 ਸਾਲ ਪਹਿਲਾਂ ਪੂਜਨੀਕ ਬੇਪਰਵਾਹ ਜੀ ਨੇ ਇਹ ਬਚਨ ਫਰਮਾਏ, ਉੱਥੇ ਆਸ-ਪਾਸ ਆਪਣੇ ਖੇਤਾਂ ’ਚ ਕੰਮ ਕਰ ਰਹੇ ਕੁਝ ਕਿਸਾਨ ਭਾਈ ਅਤੇ ਪਿੰਡ ਵਾਸੀ (ਨੇਜ਼ੀਆ-ਬੇਗੂ ਪਿੰਡ ਦੇ ਲੋਕ) ਮੌਕੇ ’ਤੇ ਮੌਜ਼ੂਦ ਸਨ, ਉਨ੍ਹਾਂ ਨੇ ਆਪਣੀ ਭਾਸ਼ਾ (ਬਾਗੜੀ ਬੋਲੀ) ’ਚ ਕਿਹਾ ਕਿ ‘ਬਾਬਾ ਜੀ, ਮਹਾਨੈ ਤੋ ਦਿਖੈ ਕੋਨੀ ਕੋਈ, ਟੀਬੜਾ-ਈ-ਟੀਬੜਾ ਦਿਖੈ’ ਗੱਲ ਤਾਂ ਉਨ੍ਹਾਂ ਦੀ ਬਿਲਕੁਲ ਠੀਕ ਸੀ
ਵਾਕਈ ਇੱਥੇ ਚਾਰੇ ਪਾਸੇ ਬਾਲੂ ਰੇਤ ਦੇ ਉੱਚੇ-ਉੱਚੇ ਟਿੱਬੇ ਹੀ ਟਿੱਬੇ ਸਨ ਗਰਮੀਆਂ ਦੀ ਤੇਜ਼ ਧੁੱਪ ’ਚ ਬਾਲੂ ਰੇਤ ਸ਼ੀਸ਼ੇ ਵਾਂਗ ਚਮਕਦੀ ਸੀ ਇੱਥੇ ਗੱਲ ਹੋ ਰਹੀ ਹੈ ਸ਼ਾਹ ਸਤਿਨਾਮ ਜੀ ਧਾਮ ਵਾਲੀ ਜਗ੍ਹਾ ਦੀ ਦੂਰ-ਦੂਰ ਤੱਕ ਹਰੇ ਘਾਹ ਦਾ ਇੱਕ ਤਿਨਕਾ ਵੀ ਕਿਤੇ ਦਿਖਾਈ ਨਹੀਂ ਦਿੰਦਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਅੱਲ੍ਹਾ, ਰਾਮ, ਵਾਹਿਗੁਰੂ, ਖੁਦਾ ਬਹੁਤ ਵੱਡਾ ਖਿਡਾਰੀ ਹੈ ਕਿਸੇ ਦੀ ਸਮਝ ’ਚ ਨਹੀਂ ਆਉਂਦੇ ਉਸ ਦੇ ਖੇਡ ਇਸੇ ਤਰ੍ਹਾਂ ਉਹ ਆਮ ਇਨਸਾਨ ਵੀ ਸਾਈਂ ਜੀ ਦੇ ਗੂੜ੍ਹ ਬਚਨਾਂ ਦੀ ਰਮਜ਼ ਨੂੰ ਸਮਝ ਨਾ ਸਕੇ ਪਰ ਸਤਿਗੁਰੂ ਜਦੋਂ ਚਾਹੁੰਦਾ ਹੈ, ਸਭ ਸਮਝ ’ਚ ਆ ਜਾਂਦਾ ਹੈ ਉਹ ਆਪਣੇ ਆਪ ਸਾਰੇ ਖੇਡ ਕਰ ਜਾਂਦਾ ਹੈ ਉਨ੍ਹਾਂ ਬਚਨਾਂ ਦਾ ਸੱਚ ਹੋਣ ਦਾ ਟਾਈਮ ਆ ਗਿਆ ਸੀ
ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਦੋਂ 1993 ’ਚ ਉਨ੍ਹਾਂ ਰੇਤ ਦੇ ਟਿੱਬਿਆਂ ਨੂੰ ਚੁਕਵਾ ਕੇ ਇੱਥੇ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਧਾਮ ਦੇ ਨਾਂਅ ਨਾਲ ਇੱਕ ਬਹੁਤ ਹੀ ਆਲੀਸ਼ਾਨ ਵਿਸ਼ਾਲ ਆਸ਼ਰਮ ਬਣਾਇਆ, ਤਾਂ ਲੋਕਾਂ ਨੇ ਮੰਨਿਆ ਕਿ ਪੂਜਨੀਕ ਬਾਬਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਠੀਕ ਇਹੀ ਫਰਮਾਇਆ ਸੀ ਅਤੇ ਇਹ ਵੀ ਬਚਨ ਕੀਤੇ ਸਨ ਕਿ ਪੂਰੀ ਦੁਨੀਆਂ ਸੱਚਾ ਸੌਦਾ ਨੂੰ ਜਾਨਣ ਲੱਗੇਗੀ, ਪੂਰੀ ਦੁਨੀਆਂ ’ਚ ਲੋਕ ਰਾਮ-ਨਾਮ ਜਪਣ ਲੱਗਣਗੇ ਤਾਂ ਜਿਨ੍ਹਾਂ ਨੂੰ ਦ੍ਰਿੜ੍ਹ ਯਕੀਨ ਹੈ, ਜੋ ਬੁਲੰਦ ਹੌਸਲੇ ਨਾਲ ਰਾਮ-ਨਾਮ ਤੇ ਸੇਵਾ ’ਚ ਜੁਟੇ ਹਨ, ਪੂਜਨੀਕ ਗੁਰੂ ਜੀ ਠੋਕ ਕੇ ਦਾਅਵਾ ਕਰਦੇ ਹਨ ਕਿ ਸੱਚੇ ਮੁਰਸ਼ਿਦ-ਏ-ਕਾਮਿਲ ਬੇਪਰਵਾਹ ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬਚਨ ਸੱਚ ਸਨ, ਸੱਚ ਹਨ ਅਤੇ ਹਮੇਸ਼ਾ ਸੱਚ ਹੀ ਰਹਿਣਗੇ
ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਸਥਾਪਿਤ ਕੀਤਾ ਅਤੇ ਰਾਮ-ਨਾਮ ਦੇ ਨਾਲ-ਨਾਲ ਮਾਨਵਤਾ ਦੀ ਸੇਵਾ ਭਲਾਈ ਦੇ ਦਿਨ-ਰਾਤ ਕੰਮ ਸ਼ੁਰੂ ਕੀਤੇ ਪੂਜਨੀਕ ਸਾਈਂ ਜੀ, ਪੂਜਨੀਕ ਪਰਮ ਪਿਤਾ ਜੀ ਨੇ ਬਚਨ ਕੀਤੇ ਕਿ ਰਾਮ-ਨਾਮ ਦਿਨ ਦੁੱਗਣਾ, ਰਾਤ ਚੌਗੁਣਾ ਵਧੇਗਾ ਬੱਚਾ-ਬੱਚਾ ਰਾਮ-ਨਾਮ ਜਪੇਗਾ ਰੂਹਾਨੀਅਤ ਦੇ ਨਿਯਮ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਆਪਣਾ ਹਰ ਕੰਮ ਆਪਣੇ ਤਰੀਕੇ ਨਾਲ ਕਰਦਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਦਿਨ ਭਾਵ 29 ਅਪਰੈਲ 2007 ਨੂੰ ‘ਜਾਮ-ਏ-ਇੰਸਾਂ ਗੁਰੂ ਕਾ’ (ਰੂਹਾਨੀ ਜਾਮ) ਸ਼ੁਰੂ ਕੀਤਾ
ਜਿਸ ਨਾਲ ਇਸ ਦਿਨ ਦੀ ਮਹੱਤਤਾ ਹੋਰ ਵਧ ਗਈ ਪੂਜਨੀਕ ਗੁਰੂ ਜੀ ਨੇ ਇਸ ਦਿਨ ਨੂੰ ਰੂਹਾਨੀ ਸਥਾਪਨਾ ਦਿਵਸ ਦਾ ਨਾਂਅ ਦੇ ਕੇ ਨਵਾਜ਼ਿਆ ਹੈ ਪੂਜਨੀਕ ਗੁਰੂ ਜੀ ਦਾ ਰਹਿਮੋ-ਕਰਮ ਹੈ ਕਿ ਅੱਜ ਡੇਰਾ ਸੱਚਾ ਸੌਦਾ ਸਾਢੇ 6 ਕਰੋੜ ਸਾਧ-ਸੰਗਤ ਦੀਆਂ ਅੱਖੀਆਂ ਦਾ ਤਾਰਾ ਬਣ ਕੇ ਚਮਕ ਰਿਹਾ ਹੈ ਅਤੇ ਪੂਰੀ ਦੁਨੀਆਂ ਨੂੰ ਮਾਨਵਤਾ ਭਲਾਈ ਦਾ ਅਨੋਖਾ ਸੰਦੇਸ਼ ਦੇ ਰਿਹਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਰਚਿਤ ਇੱਕ ਭਜਨ ’ਚ ਵੀ ਆਉਂਦਾ ਹੈ ਕਿ:-
ਸੱਚਾ ਸੌਦਾ ਤਾਰਾ ਅੱਖੀਆਂ ਦਾ…
ਸਾਡੇ ਦਿਲ ਦਾ ਚੈਨ ਸਹਾਰਾ ਹੈ
ਜਿੰਦ ਵਾਰੀਏ ਗੁਰੂ ਤੋਂ ਲੱਖ ਵਾਰੀ
ਸਾਨੂੰ ਜਾਨ ਤੋਂ ਲੱਗਦਾ ਪਿਆਰਾ ਹੈ