ਸਭ ਦੇ ਦਿਲਾਂ ਨੂੰ ਛੂਹ ਗਿਆ ‘ਰੂਮਾਲ ਛੂਹ’ ਵਿਰਾਸਤੀ ਖੇਡਾਂ ਨੂੰ ਨਵੀਂ ਊਰਜਾ ਦੇ ਰਿਹਾ ਡੇਰਾ ਸੱਚਾ ਸੌਦਾ
ਹਮੇਸ਼ਾ ਗਰੀਬ, ਹਾਦਸਾ ਪੀੜਤ ਜਾਂ ਆਫਤ ਪੀੜਤਾਂ ਦੀ ਮੱਦਦ ’ਚ ਅੱਗੇ ਰਹਿਣ ਵਾਲੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਕਰੀਬ 5 ਸਾਲਾਂ ਦੇ ਵਕਫ਼ੇ ਤੋਂ ਬਾਅਦ ਆਪਣਾ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਇਸ ਦੌਰਾਨ ਸਮਾਜ ’ਚ ਲੁਪਤ ਹੁੰਦੀਆਂ ਖੇਡਾਂ ਨੂੰ ਫਿਰ ਤੋਂ ਨਵੀਂ ਊਰਜਾ ਦੇਣ ਲਈ ਦੋ ਰੋਜ਼ਾ ਖੇਡਕੁੱਦ ਮੁਕਾਬਲੇ ਵੀ ਹੋਏ, ਜਿਸ ’ਚ ਰੂਮਾਲ ਛੂਹ Rumal Chu Game ਨੇ ਤਾਂ ਦਰਸ਼ਕਾਂ ਦਾ ਮਨ ਮੋਹ ਲਿਆ ਮਾਨਵਤਾ ਭਲਾਈ ’ਚ ਨਿੱਤ ਨਵੇਂ ਆਯਾਮ ਲਿਖਣ ਵਾਲੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੰਸਥਾਪਕ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 27 ਜਨਵਰੀ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਇਨ੍ਹਾਂ ਖੇਡਾਂ ਦਾ ਆਗਾਜ਼ ਕੀਤਾ ਜਿਸ ਤੋਂ ਬਾਅਦ ਖਿਡਾਰੀਆਂ ਨੇ ਰੱਸਾਕਸੀ, ਰੂਮਾਲ ਛੂਹ ਅਤੇ ਹੱਥ ਪੰਜਾ ਖੇਡਾਂ ’ਚ ਦਮਖਮ ਦਿਖਾਇਆ ਪਹਿਲੇ ਗੇੜ ਦੇ ਮੁਕਾਬਲੇ ਸਰਸਾ ਸਥਿਤ ਖੇਡ ਮੈਦਾਨ ’ਚ ਹੋਏ, ਜਦਕਿ ਅਖੀਰਲੇ ਪੜਾਅ ’ਚ ਰੋਚਕ ਫਾਈਨਲ ਮੁਕਾਬਲੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਸਮਾਪਤ ਹੋਏ ਦੋ ਰੋਜ਼ਾ ਦੇ ਇਸ ਖੇਡ ਮੁਕਾਬਲੇ ’ਚ ਪੂਜਨੀਕ ਗੁਰੂ ਜੀ ਲਗਾਤਾਰ ਜੁੜੇ ਰਹੇ ਅਤੇ ਕਈ ਮੌਕਿਆਂ ’ਤੇ ਖਿਡਾਰੀਆਂ ਨੂੰ ਮਹੱਤਵਪੂਰਨ ਟਿਪਸ ਵੀ ਦਿੱਤੇ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁਦ 32 ਨੈਸ਼ਨਲ ਗੇਮਾਂ ਖੇਡਦੇ ਰਹੇ ਹਨ ਅਤੇ ਇਨ੍ਹਾਂ ਖੇਡਾਂ ਦੇ ਮਾਹਿਰ ਵੀ ਹਨ ਵਰਤਮਾਨ ਦੌਰ ’ਚ ਕ੍ਰਿਕਟ ਦਾ ਟੀ-20 ਫਾਰਮੈਟ, ਜੋ ਇੰਟਰਨੈਸ਼ਨਲ ਪੱਧਰ ’ਤੇ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ,
Also Read :-
- ਓਲੰਪਿਕ ਤੋਂ ਬਾਅਦ ਵਧਿਆ ਸਪੋਰਟਸ ਦਾ ਕਰੇਜ਼
- ਮਿਲ ਕੇ ਖੇਡੋ ਇਹ ਬੈਸਟ ਫ੍ਰੀ ਗੇਮਾਂ
- ਗੇਮਿੰਗ ਵਰਲਡ ’ਚ ਕਰੀਅਰ ਦੀ ਕਰੋ ਸ਼ੁਰੂਆਤ, ਲੱਖਾਂ ਦਾ ਪੈਕੇਜ਼
ਉਸ ਨੂੰ ਵੀ ਪੂਜਨੀਕ ਗੁਰੂ ਜੀ ਨੇ ਹੀ ਇਜ਼ਾਦ ਕੀਤਾ ਸੀ ਇਸ ਤੋਂ ਇਲਾਵਾ ਆਪ ਜੀ ਨੇ ਪਿੰਡਾਂ ਦੀਆਂ ਗਲੀਆਂ ’ਚ ਖੇਡਿਆ ਜਾਣ ਵਾਲਾ ਪ੍ਰਸਿੱਧ ਖੇਡ ਰੂਮਾਲ ਛੂਹ ਅਤੇ ਗੁਲਸਟਿੱਕ ਵਰਗੇ ਖੇਡ ਨੂੰ ਨਵੀਂ ਪਹਿਚਾਣ ਦੇਣ ਦਾ ਕੰਮ ਕੀਤਾ ਹੈ ਜ਼ਿਕਰਯੋਗ ਹੈ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਸਥਾਪਨਾ ਉਸ ਸਮੇਂ ਹੋਈ ਸੀ ਜਦੋਂ ਦੇਸ਼ ’ਚ ਸਾਲ 2001 ’ਚ ਕੁਦਰਤੀ ਆਫਤਾਂ ਨੇ ਕੋਹਰਾਮ ਮਚਾਇਆ ਸੀ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਆਫਤਾਂ ’ਚ ਜ਼ਰੂਰਤਮੰਦਾਂ ਦੀ ਮੱਦਦ ਕਰਨ ਲਈ ਇਸ ਫੋਰਸ ਦਾ ਗਠਨ ਕੀਤਾ ਸੀ,
ਜੋ ਹਰ ਸਮੇਂ ਸੇਵਾ ਲਈ ਤਿਆਰ ਰਹਿੰਦੀ ਹੈ ਖਾਸ ਗੱਲ ਇਹ ਵੀ ਹੈ ਕਿ ਇਹ ਸੇਵਾਦਾਰ ਬਿਨਾਂ ਤਨਖਾਹ ਜਾਂ ਮਾਨਭੱਤੇ ਦੇ ਲੋਕਾਂ ਦੀ ਸੇਵਾ ਕਰਦੇ ਹਨ ਵਰਤਮਾਨ ਸਮੇਂ ’ਚ ਭਾਰਤ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਵੱਡੀ ਗਿਣਤੀ ’ਚ ਸੇਵਾਦਾਰ ਇਸ ਵਿੰਗ ਦੇ ਮੈਂਬਰ ਬਣ ਚੁੱਕੇ ਹਨ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਸੇਵਾਦਾਰਾਂ ਨੂੰ ਸਰੀਰਕ ਤੌਰ ’ਤੇ ਫਿੱਟ ਰੱਖਣ ਲਈ ਸਥਾਪਨਾ ਦਿਵਸ ’ਤੇ ਖੇਡਾਂ ਨੂੰ ਸ਼ੁਰੂ ਕੀਤਾ ਹੈ ਇਨ੍ਹਾਂ ਮੁਕਾਬਲਿਆਂ ’ਚ ਵੱਡੀ ਗਿਣਤੀ ’ਚ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣਾ ਦਮਖ਼ਮ ਦਿਖਾਇਆ
Table of Contents
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ’ਤੇ ਹੋਏ ਕੌਮੀ ਖੇਡ ਮੁਕਾਬਲੇ
ਰੂਮਾਲ ਛੂਹ:
ਪੁਰਸ਼ ਵਰਗ ’ਚ ਫਾਈਨਲ ਮੁਕਾਬਲਾ ਪੰਜਾਬ ਅਤੇ ਰਾਜਸਥਾਨ ਦਰਮਿਆਨ ਹੋਇਆ, ਜਿਸ ’ਚ ਪੰਜਾਬ ਦੀ ਟੀਮ ਜੇਤੂ ਰਹੀ ਇਸੇ ਖੇਡ ’ਚ ਮਹਿਲਾ ਵਰਗ ’ਚ ਹਰਿਆਣਾ ਨੇ ਪੰਜਾਬ ਨੂੰ ਹਰਾਇਆ
ਰੱਸਾਕਸੀ ਮੁਕਾਬਲਾ:
ਪੁਰਸ਼ ਵਰਗ ’ਚ ਫਾਈਨਲ ਮੁਕਾਬਲਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ’ਚ ਹਰਿਆਣਾ ਦੀ ਟੀਮ ਜੇਤੂ ਬਣੀ
ਹੱਥ ਪੰਜਾ ਮੁਕਾਬਲਾ:
ਮਹਿਲਾ ਵਰਗ ’ਚ ਫੈਸਲਾਕੁੰਨ ਮੁਕਾਬਲਾ ਹਰਿਆਣਾ ਦੀ ਵੀਨਾ ਅਤੇ ਪੰਜਾਬ ਦੀ ਸੰਦੀਪ ’ਚ ਹੋਇਆ ਰੋਚਕ ਮੁਕਾਬਲੇ ’ਚ ਵੀਨਾ ਇਸ ’ਚ ਜੇਤੂ ਬਣੀ
ਗਜ਼ਬ: ਹੱਥਾਂ ਸਹਾਰੇ ਖੜ੍ਹੇ ਹੋ ਕੇ ਦੰਦਾਂ ਨਾਲ ਚੁੱਕਿਆ ਭਾਰ
ਹੱਥਾਂ ’ਤੇ ਉਲਟਾ ਖੜ੍ਹਾ ਹੋ ਕੇ ਭਲਾ ਕੋਈ ਇਨਸਾਨ ਦੰਦਾਂ ਨਾਲ ਵਜ਼ਨ ਵੀ ਚੁੱਕ ਸਕਦਾ ਹੈ, ਅਜਿਹਾ ਹੀ ਕਰਿਸ਼ਮਾ ਕਰ ਦਿਖਾਇਆ ਵਿਕਾਸ ਇੰਸਾਂ ਨੇ ਦਰਅਸਲ ਦੋ ਰੋਜ਼ਾ ਦੀਆਂ ਖੇਡਾਂ ਦੀ ਸਮਾਪਤੀ ਮੌਕੇ ਇਹ ਈਵੈਂਟ ਹੋਇਆ, ਜਿਸ ’ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਬਲਾਕ ਕਰਾਵਲ ਦੇ ਵਿਕਾਸ ਇੰਸਾਂ ਨੇ (60 ਕਿੱਲੋਗ੍ਰਾਮ) ਹੱਥਾਂ ਦੇ ਬਲਬੂਤੇ ਉਲਟੇ ਖੜ੍ਹੇ ਹੋ ਕੇ ਆਪਣੇ ਦੰਦਾਂ ਨਾਲ 101 ਕਿੱਲੋਗ੍ਰਾਮ ਵਜ਼ਨ ਚੁੱਕਿਆ ਤਾਂ ਦੇਖਣ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ
ਇਹੀ ਨਹੀਂ, ਵਿਕਾਸ ਦੇ 14 ਸਾਲ ਦੇ ਬੇਟੇ ਆਦਿੱਤਿਆ ਇੰਸਾਂ ਨੇ 51 ਕਿੱਲੋਗ੍ਰਾਮ ਅਤੇ ਉਨ੍ਹਾਂ ਦੇ ਛੋਟੇ ਬੇਟੇ 9 ਸਾਲ ਦੇ ਅਨਮੋਲ ਇੰਸਾਂ ਨੇ ਦੰਦਾਂ ਸਹਾਰੇ 21 ਕਿੱਲੋਗ੍ਰਾਮ ਭਾਰ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਇਨ੍ਹਾਂ ਬੱਚਿਆਂ ਨੇ ਯੋਗਾ ’ਚ ਬੇਮਿਸਾਲ ਹੁਨਰ ਵਿਖਾਇਆ ਇਸ ’ਤੇ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਦੇ ਹੁਨਰ ਦੀ ਪ੍ਰਸ਼ੰਸਾ ਕਰਦੇ ਹੋਏ ਫਰਮਾਇਆ ਕਿ ਇਹ ਹੁੰਦੀ ਹੈ ਖਾਨਦਾਨੀ ਪਹਿਲਵਾਨੀ ਇਸ ਤੋਂ ਇਲਾਵਾ ਟੋਹਾਣਾ ਤੋਂ ਆਏ ਜਾਦੂਗਰ ਪ੍ਰਿੰਸ ਨੇ ਆਪਣੇ ਹੱਥਾਂ ਦੀ ਕਲਾ ਦਾ ਕਮਾਲ ਦਿਖਾਇਆ ਦੂਜੇ ਪਾਸੇ ਸ਼ਾਹ ਸਤਿਨਾਮ ਜੀ ਸਿੱਖਿਅਕ ਸੰਸਥਾਨਾਂ ਅਤੇ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਹੋਣਹਾਰਾਂ ਅਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਮਨ ਮੋਹ ਲਿਆ
ਪੂਜਨੀਕ ਗੁਰੂ ਜੀ ਨੇ ਨਿਭਾਈ ‘ਖੇਡ ਸਰਪੰਚ’ ਦੀ ਭੂਮਿਕਾ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਦੇ ਖੇਡ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮਾਪਤੀ ਸਮਾਰੋਹ ’ਤੇ ਸੇਵਾਦਾਰਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ, ਦੂਜੇ ਪਾਸੇ ਸੱਭਿਆਚਾਰਕ ਪ੍ਰੋਗਰਾਮ ਦੀਆਂ ਬਾਰੀਕੀਆਂ ਨੂੰ ਫੜ ਕੇ ਅੰਕਾਂ ਦੇ ਆਧਾਰ ’ਤੇ ਨਤੀਜੇ ਐਲਾਨ ਕੀਤੇ ਪੂਜਨੀਕ ਗੁਰੂ ਜੀ ਨੇ ਖੇਡ ਮੁਕਾਬਲਿਆਂ ਦੌਰਾਨ ਤੀਜੇ ਅੰਪਾਇਰ ਲਈ ‘ਸਰਪੰਚ’ ਦੀ ਭੂਮਿਕਾ ਨਿਭਾਈ
‘ਹਮ ਐੱਮਐੱਸਜੀ ਕੇ ਬੇਟੇ ਹੈਂ, ਇਤਿਹਾਸ ਬਨਾ ਦੇਂਗੇ…’ ਸੱਭਿਆਚਾਰਕ ਪ੍ਰੋਗਰਾਮ ਦੀ ਧੁੰਮ
ਖੇਡ ਮੁਕਾਬਲੇ ਦੀ ਸਮਾਪਤੀ ਸਮਾਰੋਹ ’ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਇਆ ਗ੍ਰੀਨ ਐੱਸ ਦੇ ਸੇਵਾਦਾਰਾਂ ਅਤੇ ਡੇਰਾ ਸੱਚਾ ਸੌਦਾ ਦੇ ਸਿੱਖਿਅਕ ਸੰਸਥਾਨਾਂ ਦੇ ਬੱਚਿਆਂ ਨੇ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਹਰ ਕਿਸੇ ਦਾ ਮਨ ਮੋਹ ਲਿਆ ‘ਦੀਦਾਰ ਕਰ ਸਤਿਗੁਰ ਦੇ ਖੁੁਸ਼ੀਆਂ ਦੀਆਂ ਲੱਗੀਆਂ ਝੜੀਆਂ, ਤੇਰੇ ਉੱਤੋਂ ਜਾਨ ਤਾਂ ਛੋਟੀ, ਵਾਰਾਂ ਆਲਮ ਸਾਰਾ’, ‘ਬਾਪੂ ਸਾਡਾ ਪੂਰਾ ਟੌਹਰੀ, ਨੂਰੀ ਚਿਹਰੇ ਨੂੰ ਤੱਕ-ਤੱਕ ਕੇ ਨਾ ਥੱਕਦਾ, ਸਿੱਪ-ਸਿੱਪ ਕਰਕੇ ਪੀਵੇ ਪਾਣੀ ਬੋਤਲ ਵਿੱਚੋਂ ਯਾਰਾ’, ‘ਜਿੱਥੇ ਖੜ੍ਹਗੇ ਪ੍ਰੇਮੀ ਤੇਰੇ ਹੁਣ ਇਹ ਨਹੀਂ ਡੋਲਦੇ, ਸਾਡੀ ਜਿੱਥੇ ਲੱਗੀ ਆ ਲੱਗੀ ਰਹਿਣ ਦੇ’ ਬੋਲੀਆਂ ਜ਼ਰੀਏ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸੀਨੀਅਰ ਵਿੰਗ ਗੋਲਡ ਰੋਜਿਜ਼ ਬੀ ਦੀਆਂ ਵਿਦਿਆਰਥਣਾਂ ਨੇ ਪੰਜਾਬ ਦਾ ਲੋਕ-ਨਾਚ ਗਿੱਧਾ ਪੇਸ਼ ਕੀਤਾ
ਤਾਂ ਹਰ ਕਿਸੇ ਨੂੰ ਬੰਨ੍ਹ ਕੇ ਰੱਖ ਦਿੱਤਾ ਪ੍ਰੋਗਰਾਮ ’ਚ ਹਾਜ਼ਰ ਸੇਵਾਦਾਰ ਬੋਲੀਆਂ ’ਤੇ ਨੱਚ ਰਹੇ ਸਨ ਤਾਂ ਹਰ ਕੋਈ ਪੇਸ਼ਕਾਰੀ ਦੇ ਅੰਦਾਜ਼ ਨੂੰ ਨਿਹਾਰ ਰਿਹਾ ਸੀ ਵਿਦਿਆਰਥੀਆਂ ਨੇ ਇੱਕ ਤੋਂ ਵਧ ਕੇ ਇੱਕ ਬੋਲੀ ਪੇਸ਼ ਕਰਕੇ ਵਾਹ-ਵਾਹੀ ਲੁੱਟੀ ਲੋਕ ਗਾਇਕ ਬਲਬੀਰ ਚੋਟੀਆਂ ਦੀ ਪੇਸ਼ਕਾਰੀ ਨਾਲ ਪੰਜਾਬ ਸੂਬੇ ਨੇ ਭੰਗੜਾ ਪੇਸ਼ ਕਰਕੇ ਆਪਣੇ ਸੂਬੇ ਦੀ ਪਛਾਣ ਭੰਗੜਾ ਨਾਲ ਵਾਹਾ-ਵਾਹੀ ਹਾਸਲ ਕੀਤੀ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਪੂਜਨੀਕ ਗੁਰੂ ਜੀ ਦੀ ਪਾਵਨ ਹਜ਼ੂਰੀ ’ਚ ਵਧਾਈ ਦੇ ਰੂਪ ’ਚ ਮਹਿਲਾ ਵੇਸਭੂਸ਼ਾ ’ਚ ਹਰਿਆਣਵੀ ਡਾਂਸ ਕਰਕੇ ਹਰ ਕਿਸੇ ਨੂੰ ਆਪਣਾ ਕਾਇਲ ਬਣਾ ਲਿਆ ਬੱਚਿਆਂ ਦੀਆਂ ਪੇਸ਼ਕਾਰੀਆਂ ’ਚ ਹਰਿਆਣਾ ਸੂਬੇ ਦੇ ਸੇਵਾਦਾਰਾਂ ਨੇ ਤਾਂ ਆਪਣੀ ਗਾਇਨ ਵਿੱਦਿਆ ‘ਹਮੇਂ ਕਿਆ ਸਿਖਾਇਆ ਬਾਪੂ ਯਹ ਦੁਨੀਆਂ ਕੋ ਦਿਖਾ ਦੇਂਗੇ, ਹਮ ਐੱਮਐੱਸਜੀ ਕੇ ਬੇਟੇ ਹੈਂ
ਇਤਿਹਾਸ ਬਣਾ ਦੇਂਗੇ’ ਨਾਲ ਹਰ ਕਿਸੇ ਨੂੰ ਆਪਣਾ ਬਣਾ ਲਿਆ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤਾਰਾਨਗਰ ਦੀਆਂ ਵਿਦਿਆਰਥਣਾਂ ਦਾ ਰਾਜਸਥਾਨੀ ਡਾਂਸ, ਸ੍ਰੀ ਗੁਰੂਸਰ ਮੋਡੀਆ ਦੀਆਂ ਵਿਦਿਆਰਥਣਾਂ ਦਾ ਭੰਗੜਾ ਤੇ ਸਰਸੇ ਦੀਆਂ ਵਿਦਿਆਰਥਣਾਂ ਨੇ ਆਪਣੇ-ਆਪਣੇ ਅੰਦਾਜ਼ ’ਚ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕਰਕੇ ਹਰ ਕਿਸੇ ਨੂੰ ਆਪਣਾ ਕਾਇਲ ਬਣਾਇਆ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨ ਸਕੂਲ ਦੇ ਬੱਚਿਆਂ ਦੀ ਲਾਈਵ ਪੇਸ਼ਕਾਰੀ ਨੇ ਬੈਂਡ ਜ਼ਰੀਏ ਆਪਣੀ ਕਲਾ ਨੂੰ ਪੇਸ਼ ਕੀਤਾ
ਸੱਭਿਆਚਾਰਕ ਪ੍ਰੋਗਰਾਮ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ-ਕਾਲਜ ਅਤੇ ਯੂਥ ਦੇ ਸੇਵਾਦਾਰਾਂ ਨੇ ਆਪਣੀ ਸਕਿੱਟ ਜ਼ਰੀਏ ਡਾ. ਐੱਮਐੱਸਜੀ ਨਾਲ ਜੁੜੀ ਸੱਚੀ ਘਟਨਾ ਨੂੰ ਪੇਸ਼ ਕਰਕੇ ਹਰ ਕਿਸੇ ਨੂੰ ਇਮੋਸ਼ਨਲ ਕਰ ਦਿੱਤਾ ਕਲਾਕਾਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਸ਼ਰਮ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਸੇਵਾਕਾਰਜ ’ਚ ਜੁਟੇ ਸੇਵਾਦਾਰਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਸਾਰ-ਸੰਭਾਲ ਕਰਦੇ ਹੋਏ ਸੇਵਾਦਾਰ ਕੁਲਦੀਪ ਮੋਗਾ ਦੇ ਬੱਚੇ ਦੇ ਮੌਤ ਵਰਗੇ ਕਰਮ ਸੇਵਾ ਕਾਰਜ ’ਚ ਆਉਣ ਦੌਰਾਨ ਪਲਕ ਝਪਕਦੇ ਹੀ ਦੂਰ ਕਰ ਦੇਣ ਦੀ ਜਿਉਂਦੀ ਪੇਸ਼ਕਾਰੀ ਕਰਕੇ ਰਹਿਮੋ-ਕਰਮ ਦੀ ਬਰਸਾਤ ਦੀ ਅਸਲੀਅਤ ਤਸਵੀਰ ਪੇਸ਼ ਕੀਤੀ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਦੀ ਰਹਿਮਤ ਦੀ ਬਰਸਾਤ ਦਾ ਹੱਕਦਾਰ ਬਣੇ ਸੁਖਦੇਵ ਅਤੇ ਉਸ ਦੇ ਸੇਵਾਦਾਰ ਪਿਤਾ ਕੁਲਦੀਪ ਸਿੰਘ ਮੋਗਾ ਨੇ ਕੈਨੇਡਾ ਤੋਂ ਲਾਈਵ ਪ੍ਰੋਗਰਾਮ ਦੌਰਾਨ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੇ ਨਾਲ ਹੋਈ ਇਸ ਘਟਨਾ ਦੀ ਪੇਸ਼ਕਾਰੀ ਦੇ ਗਵਾਹ ਬਣੇ