ਚੜ੍ਹੋ ਪ੍ਰਮੋਸ਼ਨ ਦੀ ਪੌੜੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਅਗਲਾ ਕਦਮ ਹੁੰਦਾ ਹੈ ਨੌਕਰੀ ਲੱਭਣਾ ਨੌਕਰੀ ਮਿਲਣ ’ਤੇ ਤੁਸੀਂ ਕੁਝ ਅਜਿਹਾ ਕਰੋ ਕਿ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਓ ਜਦੋਂ ਤੁਸੀਂ ਨੌਕਰੀ ਸ਼ੁਰੂ ਕਰਦੇ ਹੋ ਤਾਂ ਮਨ ਦੇ ਕਿਸੇ ਕੋਨੇ ’ਚ ਇਹੀ ਇੱਛਾ ਰਹਿੰਦੀ ਹੈ
ਕਿ ਜਲਦੀ ਹੀ ਅੱਗੇ ਵਧੀਏ ਅਤੇ ਆਫਿਸ ਜਾਂ ਕੰਪਨੀ ’ਚ ਆਪਣੀ ਇੱਕ ਵਿਸ਼ੇਸ਼ ਜਗ੍ਹਾ ਬਣਾਈਏ ਤਾਂ ਕਿ ਸਾਰੇ ਤੁਹਾਡੇ ਕੰਮ ਅਤੇ ਵਿਹਾਰ ਦੀ ਪ੍ਰਸ਼ੰਸਾ ਕਰਨ ਅਤੇ ਤੁਹਾਨੂੰ ਜਾਣਨ ਅਜਿਹੀ ਇੱਛਾ ਪੂਰੀ ਕਰਨ ਲਈ ਕੁਝ ਅਜਿਹਾ ਕਰੋ ਜਿਸ ਨਾਲ ਤੁਸੀਂ ਕਦੇ ਪਿੱਛੇ ਮੁੜ ਕੇ ਨਾ ਦੇਖੋ, ਅੱਗੇ ਹੀ ਅੱਗੇ ਵਧਦੇ ਜਾਓ
ਸੰਬੰਧਾਂ ’ਚ ਤਾਲਮੇਲ ਬਣਾਓ:-
ਤਜ਼ਰਬੇਕਾਰਾਂ ਦਾ ਕਹਿਣਾ ਹੈ ਕਿ ਪ੍ਰਮੋਸ਼ਨ ਲਈ ਆਪਣੇ ਸਹਿਯੋਗੀਆਂ, ਸੀਨੀਅਰਾਂ ਅਤੇ ਜੂਨੀਅਰਾਂ ਨਾਲ ਸੰਬੰਧ ’ਚ ਤਾਲਮੇਲ ਬਣਾਓ ਦਲੀਲਾਂ ਦੇਣੀਆਂ ਘੱਟ ਕਰੋ ਅਤੇ ਸਹੀ ਮੌਕਾ ਆਉਣ ’ਤੇ ਆਪਣੀ ਸਹੀ ਟਿੱਪਣੀ ਦਿਓ ਵਧੀਆ ਸਬੰਧ ਭਵਿੱਖ ’ਚ ਹਮੇਸ਼ਾ ਮੱਦਦ ਕਰਦੇ ਹਨ ਕਿਸੇ ਨਾਲ ਵੀ ਐਨੀ ਨੇੜਤਾ ਨਾ ਬਣਾਓ ਕਿ ਲੋਕਾਂ ਨੂੰ ਇਹ ਲੱਗੇ ਕਿ ਤੁਸੀਂ ਮੱਖਣ-ਪਾੱਲਿਸ਼ ਕਰ ਰਹੇ ਹੋ ਅਤੇ ਐਨੀਆਂ ਦੂਰੀਆਂ ਵੀ ਨਾ ਰੱਖੋ ਕਿ ਸਹਿਯੋਗੀ ਤੁਹਾਨੂੰ ਘਮੰਡੀ ਅਤੇ ਰੁੱਖਾ ਕਹੇ
ਜੋ ਕਰਨਾ ਹੋਵੇ, ਉਸ ਨੂੰ ਕੱਲ੍ਹ ’ਤੇ ਨਾ ਛੱਡੋ:-
ਜਿੱਥੇ ਵੀ ਤੁਸੀਂ ਕੰਮ ਕਰਦੇ ਹੋ, ਕੰਮ ਨੂੰ ਅੱਜ ਹੀ ਪੂਰਾ ਕਰੋ ਜੇਕਰ ਤੁਸੀਂ ਕੰਪਨੀ ਲਈ ਸੁਸਤ ਸਿੱਧ ਹੋਵੋਗੇ ਤਾਂ ਤੁਹਾਨੂੰ ਪ੍ਰਮੋਸ਼ਨ ਮਿਲਣਾ ਮੁਸ਼ਕਲ ਹੋਵੇਗਾ ਹਰ ਕੰਪਨੀ ਇਹ ਚਾਹੁੰਦੀ ਹੈ ਕਿ ਜਿੰਨਾ ਪੈਸਾ ਉਹ ਤੁਹਾਨੂੰ ਦਿੰਦੀ ਹੈ, ਉਸ ਦੇ ਬਦਲੇ ਤੁਸੀਂ ਉਨ੍ਹਾਂ ਨੂੰ ਕਿੰਨਾ ਫਾਇਦਾ ਪਹੁੰਚਾਉਂਦੇ ਹੋ ਕੰਪਨੀ ਲਈ ਪ੍ਰੋਡਕਟਿਵ ਬਣੋ ਤਾਂ ਕਿ ਕੰਪਨੀ ’ਚ ਪ੍ਰਮੋਸ਼ਨ ਲਈ ਕੋਈ ਰੁਕਾਵਟ ਨਹੀਂ ਰਹੇਗੀ
ਖੁਦ ਨੂੰ ਪੇਸ਼ ਕਰਨਾ ਸਿੱਖੋ:-
ਜੇਕਰ ਤੁਸੀਂ ਆਪਣੀ ਕੰਮ ਵਾਲੀ ਥਾਂ ਦੇ ਫਾਇਦੇ ਲਈ ਕੁਝ ਕਰਦੇ ਹੋ ਤਾਂ ਉਸ ਫਾਇਦੇ ਨੂੰ ਕੰਪਨੀ ਦੇ ਜਿੰਮੇਵਾਰਾਂ ਸਾਹਮਣੇ ਇਸ ਢੰਗ ਨਾਲ ਪੇਸ਼ ਕਰੋ ਕਿ ਉਹ ਤੁਹਾਡੀ ਪ੍ਰਸ਼ੰਸਾ ਕੀਤੇ ਬਿਨਾਂ ਨਾ ਰਹਿ ਸਕਣ ਘੱਟ ਕੰਮ ਕਰਕੇ ਜਿਆਦਾ ਦਾ ਦਿਖਾਵਾ ਨਾ ਕਰੋ ਅਜਿਹਾ ਕਰਨਾ ਉਲਟਾ ਅਸਰ ਵੀ ਪਾ ਸਕਦਾ ਹੈ ਕੰਮ ਨੂੰ ਇਸ ਢੰਗ ਨਾਲ ਪੇਸ਼ ਕਰੋ ਕਿ ਉਨ੍ਹਾਂ ਨੂੰ ਤੁਹਾਡਾ ਸਵਾਰਥ ਨਜ਼ਰ ਨਾ ਆਵੇ
ਸਕਾਰਾਤਮਕ ਬਣੋ:-
ਆਪਣੇ ਸੀਨੀਅਰਾਂ ਪ੍ਰਤੀ ਸਕਾਰਾਤਮਕ ਸੋਚ ਰੱਖੋ ਅਤੇ ਉਨ੍ਹਾਂ ਨਾਲ ਪਾੱਜੀਟਿਵ ਸਬੰਧ ਰੱਖੋ ਹਮੇਸ਼ਾ ਸ਼ਿਕਾਇਤ ਹੀ ਨਾ ਰੱਖੋ ਆਪਣੇ ਨਾਲ ਜੂਨੀਅਰਾਂ ਪ੍ਰਤੀ ਵੀ ਸਕਾਰਾਤਮਕ ਰਹੋ ਹਮੇਸ਼ਾ ਗਿਲੇ-ਸ਼ਿਕਵੇ ਰੱਖਣ ਵਾਲੇ ਵੀ ਆਪਣੀ ਸਹੀ ਜਗ੍ਹਾ ਨਹੀਂ ਬਣਾ ਪਾਉਂਦੇ ਆਪਣੇ ਕੰਮ ਅਤੇ ਸਬੰਧਾਂ ਪ੍ਰਤੀ ਸਕਾਰਾਤਮਕ ਰਵੱਈਆ ਰੱਖੋ
ਨਵੇਂ ਪ੍ਰੋਜੈਕਟ ਲਈ ਮਿਹਨਤ ਕਰੋ:-
ਪ੍ਰਮੋਸ਼ਨ ਲਈ ਕੁਝ ਨਵਾਂ ਸਿੱਖਣ ਲਈ ਹਮੇਸ਼ਾ ਤਿਆਰ ਰਹੋ ਆਪਣੇ ਖੇਤਰ ’ਚ ਅਪਡੇਟ ਰਹੋ ਸਫਲਤਾ ਅਜਿਹੇ ਲੋਕਾਂ ਦੇ ਕਦਮ ਚੁੰਮਦੀ ਹੈ ਜੋ ਐਕਟਿਵ ਅਤੇ ਹਾਰਡਵਰਕਿੰਗ ਹੁੰਦੇ ਹਨ ਨਵੇਂ ਪ੍ਰੋਜੈਕਟ ਨੂੰ ਮਿਹਨਤ ਨਾਲ ਪੂਰਾ ਕਰੋ ਤਾਂ ਕਿ ਸਭ ਦੀਆਂ ਨਿਗਾਹਾਂ ’ਚ ਤੁਹਾਡਾ ਕੰਮ ਨਜ਼ਰ ਆਵੇ ਜੇਕਰ ਤੁਸੀਂ ਆਪਣੇ ਪ੍ਰੋਜੈਕਟ ਨੂੰ ਸਮੇਂ ਅਤੇ ਮਿਹਨਤ ਨਾਲ ਪੂਰਾ ਕਰਨ ’ਚ ਅਸਮੱਰਥ ਹੋਵੋਗੇ ਤਾਂ ਤੁਹਾਡੀ ਈਮੇਜ਼ ਸੁਧਰਨ ਦੀ ਥਾਂ ਖਰਾਬ ਹੀ ਹੋਵੇਗੀ
ਟੀਮ ਵਰਕ ਨੂੰ ਆਪਣਾ ਸਮਝ ਕੇ ਅੱਗੇ ਵਧੋ:-
ਅੱਜ ਦਾ ਸਮਾਂ ਟੀਮ ਵਰਕ ਦਾ ਹੈ ਆਪਣੀ ਟੀਮ ’ਚ ਕਦੇ ਵੀ ਪਿੱਛੇ ਨਾ ਰਹੋ ਆਪਣੀ ਸਮੱਰਥਾ ਅਨੁਸਾਰ ਕੰਮ ਕਰੋ ਟੀਮ ਵਰਕ ’ਚ ਲੋੜ ਹੁੰਦੀ ਹੈ ਵਧੀਆ ਸਬੰਧ ਅਤੇ ਹੌਂਸਲੇ ਦੀ ਸਾਰਿਆਂ ਨਾਲ ਮਿਲ ਕੇ ਕੰਮ ਕਰੋ ਅਤੇ ਜੋ ਟੀਮ ’ਚ ਸਲੋ (ਹੌਲੀ) ਹੈ, ਉਨ੍ਹਾਂ ਨਾਲ ਸਬਰ ਨਾਲ ਚੱਲੋ ਮਿੱਠੇ ਸਬੰਧਾਂ ਨਾਲ ਐਕਟਿਵ ਨੈਟਵਰਕ ਬਣਾਉਣ ’ਚ ਸਫਲ ਹੋ ਸਕਦੇ ਹੋ
ਜ਼ਿੰਮੇਵਾਰੀਆਂ ਮੰਗੋ ਅਤੇ ਨਿਭਾਓ:-
ਜਿਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਉਸ ਨੂੰ ਪੂਰਾ ਕਰੋ ਜ਼ਿੰਮੇਵਾਰੀਆਂ ਤੋਂ ਬਚਣ ਵਾਲੇ ਕਦੇ ਅੱਗੇ ਨਹੀਂ ਵਧ ਸਕਦੇ ਜ਼ਿੰਮੇਵਾਰੀਆਂ ਘੱਟ ਕਰਵਾਉਣ ਦੀ ਥਾਂ ਜ਼ਿੰਮੇਵਾਰੀਆਂ ਮੰਗੋ ਜੇਕਰ ਤੁਸੀਂ ਕੰਪਨੀ ਦੇ ਪ੍ਰੋਡਕਟਿਵ ਮੈਂਬਰ ਹੋ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕੇਗਾ ਅਤੇ ਇਸੇ ਤਰ੍ਹਾਂ ਤੁਸੀਂ ਇੱਕ ਦਿਨ ਸਿਖਰ ਤੱਕ ਪਹੁੰਚ ਸਕਦੇ ਹੋ
(ਉਰਵਸ਼ੀ) ਨੀਤੂ ਗੁਪਤਾ