ਬੱਚਿਆਂ ਨੂੰ ਦਿਓ ਪਿਆਰੀ ਸਜ਼ਾ
ਬਹੁਤ ਘੱਟ ਬੱਚੇ ਅਜਿਹੇ ਹੁੰਦੇ ਹਨ ਜੋ ਇੱਕ ਹੀ ਵਾਰ ’ਚ ਕਹਿਣਾ ਮੰਨ ਲੈਂਦੇ ਹਨ ਅਕਸਰ ਬੱਚੇ ਗਲਤੀ ਕਰਦੇ ਹਨ ਤਾਂ ਵੱਡੇ ਪਿਆਰ ਨਾਲ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਅਜਿਹਾ ਦੁਬਾਰਾ ਨਾ ਹੋਵੇ ਜੇਕਰ ਉਹ ਦੁਬਾਰਾ ਗਲਤੀ ਕਰਦੇ ਹੋਵੇ ਤਾਂ ਫਿਰ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਪਰ ਜੇਕਰ ਉਹ ਵਾਰ-ਵਾਰ ਉਹੀ ਗਲਤੀ ਕਰਦੇ ਹਨ ਤਾਂ ਮਾਤਾ-ਪਿਤਾ ਨੂੰ ਉਨ੍ਹਾਂ ’ਤੇ ਝੁੰਜਲਾਹਟ ਆ ਹੀ ਜਾਂਦੀ ਹੈ ਜਿਸ ਕਾਰਨ ਨਾ ਚਾਹੁੰਦੇ ਹੋਏ ਵੀ ਮਾਂ ਬੱਚਿਆਂ ’ਤੇ ਹੱਥ ਉਠਾ ਬੈਠਦੀ ਹੈ
ਇਸ ਨਾਲ ਨਾ ਸਿਰਫ ਬੱਚਾ ਹੀ ਰੋਂਦਾ ਹੈ ਸਗੋਂ ਮਾਂ ਨੂੰ ਵੀ ਇਸ ’ਤੇ ਬੜਾ ਦੁੱਖ ਹੁੰਦਾ ਹੈ ਭਲੇ ਹੀ ਉਹ ਆਪਣਾ ਦੁੱਖ ਬੱਚੇ ਸਾਹਮਣੇ ਪ੍ਰਗਟਾ ਨਾ ਸਕੇ ਪਰ ਉਸ ਦੇ ਮਨ ’ਚ ਕਿੰਨਾ ਪਛਤਾਵਾ ਹੁੰਦਾ ਹੈ, ਇਹ ਤਾਂ ਉਹੀ ਜਾਣਦੀ ਹੈ ਜੇਕਰ ਤੁਸੀਂ ਵੀ ਆਪਣੇ ਇਸ ਸੁਭਾਅ ਤੋਂ ਪ੍ਰੇਸ਼ਾਨ ਹੋ ਤਾਂ ਅਗਲੀ ਵਾਰ ਆਪਣੇ ਬੱਚੇ ਨੂੰ ਅਜਿਹੀ ਸਜ਼ਾ ਦਿਓ ਜਿਸ ਨਾਲ ਉਹ ਕਾਫੀ ਕੁਝ ਸਿੱਖੇ ਅਤੇ ਆਪਣੀ ਗਲਤੀ ਨੂੰ ਦੁਬਾਰਾ ਨਾ ਕਰੇ
ਬੱਚੇ ਸੁਭਾਅ ਤੋਂ ਜਿੱਦੀ ਹੀ ਹੁੰਦੇ ਹਨ ਉਨ੍ਹਾਂ ਨੂੰ ਸਮਝਾਉਣਾ ਕੋਈ ਆਸਾਨ ਕੰਮ ਨਹੀਂ ਹੈ ਪੰਜ-ਸੱਤ ਸਾਲ ਦੇ ਬੱਚੇ ਨੂੰ ਸਮਝਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਆਪਣੀ ਜਿਦ ’ਚ ਰਹਿੰਦੇ ਹਨ ਉਨ੍ਹਾਂ ਨੂੰ ਸਮਝਾਉਣ ਦਾ ਤਰੀਕਾ ਇਹੀ ਹੈ ਕਿ ਉਨ੍ਹਾਂ ਦੀ ਪਸੰਦ ਨੂੰ ਆਪਣਾ ਹਥਿਆਰ ਬਣਾਉਣਾ ਚਾਹੀਦਾ ਜਿਵੇਂ ਕਿ ਉਨ੍ਹਾਂ ਦੇ ਮਨਪਸੰਦ ਵੀਡੀਓ ਗੇਮਾਂ ਜਾਂ ਟੀਵੀ ਨੂੰ ਅਲਵਿਦਾ ਕਹੋ
Also Read :-
- ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ
- ਬੱਚਿਆਂ ਨੂੰ ਕ੍ਰਿਐਟਿਵ ਬਣਾਉਂਦੀ ਹੈ ਪਲੇਅ ਥੈਰੇਪੀ
- ਬੱਚਿਆਂ ਦੇ ਝਗੜੇ ਨੂੰ ਉਲਝਾਓ ਨਾ, ਸਗੋਂ ਸੁਲਝਾਓ
- ਠੰਡ ’ਚ ਬੱਚਿਆਂ ਅਤੇ ਬਜ਼ੁਰਗਾਂ ਦੀ ਕੇਅਰ ਸਭ ਤੋਂ ਜ਼ਰੂਰੀ
- ਢੀਠ ਬਣਾ ਦਿੰਦਾ ਹੈ ਬੱਚਿਆਂ ਨੂੰ ਕੁੱਟਣਾ
ਇਸ ਉਮਰ ’ਚ ਬੱਚਿਆਂ ਨੂੰ ਟੀਵੀ ਦੇਖਣਾ, ਵੀਡੀਓ ਗੇਮਾਂ ਖੇਡਣਾ, ਕਾਰਟੂਨ ਦੇਖਣਾ, ਆਈਸਕ੍ਰੀਮ ਖਾਣਾ, ਚਾਕਲੇਟ ਆਦਿ ਖਾਣਾ ਬਹੁਤ ਪਸੰਦ ਹੁੰਦਾ ਹੈ ਬੱਚਿਆਂ ਦੀ ਇਸ ਕਮਜ਼ੋਰੀ ਦਾ ਫਾਇਦਾ ਲਓ ਜਦੋਂ ਵੀ ਬੱਚਾ ਗਲਤੀ ਕਰੇ, ਉਸ ਦੀ ਪਸੰਦ ’ਤੇ ਰੋਕ ਲਗਾ ਸਕਦੇ ਹੋ ਉਸ ਦਾ ਕਾਰਟੂਨ ਦੇਖਣਾ ਬੰਦ ਕਰ ਦਿਓ ਉਸ ਦੀ ਮਨਪਸੰਦ ਡਿਸ਼ ਬਣਾ ਕੇ ਨਾ ਦਿਓ ਬੱਚੇ ਨੂੰ ਵੀਡੀਓ ਗੇਮ ਜਾਂ ਟੀਵੀ ਉਦੋਂ ਦੇਖਣ ਦਿਓ ਜਦੋਂ ਉਹ ਤੁਹਾਡੇ ਨਾਲ ਵਾਅਦਾ ਕਰੇ ਕਿ ਉਹ ਦੁਬਾਰਾ ਅਜਿਹੀ ਗਲਤੀ ਨਹੀਂ ਕਰੇਗਾ
ਦੂਜਾ, ਜੇਕਰ ਉਹ ਕੋਈ ਚੰਗਾ ਕੰਮ ਕਰਦਾ ਹੈ ਜਾਂ ਤੁਹਾਡੀ ਗੱਲ ਮੰਨਦਾ ਹੈ ਤਾਂ ਤੁਸੀਂ ਉਸ ਨੂੰ ਕੋਈ ਵਧੀਆ ਕਾਰਟੂਨ ਫਿਲਮ ਜਾਂ ਸੀਡੀ ਆਦਿ ਲਿਆ ਕੇ ਦੇ ਸਕਦੇ ਹੋ ਇਸ ਨਾਲ ਬੱਚੇ ਨੂੰ ਵਧੀਆ ਕੰਮ ਕਰਨ ਦਾ ਉਤਸ਼ਾਹ ਮਿਲੇਗਾ ਇਸ ਤੋਂ ਇਲਾਵਾ ਉਸ ਨੂੰ ਉਤਸ਼ਾਹ ਦੇਣ ਲਈ ਤੁਸੀਂ ਉਸ ਲਈ ਕੁਝ ਹੋਰ ਵੀ ਕਰ ਸਕਦੇ ਹੋ ਜਿਵੇਂ ਉਸ ਦੀ ਮਨਪਸੰਦ ਡਿਸ਼ ਬਣਾ ਕੇ ਖੁਆ ਸਕਦੇ ਹੋ
ਅਕਸਰ ਬੱਚੇ ਕਰੇਲਾ, ਕੱਦੂ, ਸਰੋ੍ਹਂ ਆਦਿ ਤੋਂ ਜੀਅ ਚੁਰਾਉਂਦੇ ਹਨ ਜੇਕਰ ਬੱਚਾ ਤੁਹਾਡਾ ਕਹਿਣਾ ਨਹੀਂ ਮੰਨਦਾ ਹੈ ਤਾਂ ਉਸ ਨੂੰ ਅਜਿਹੀ ਹੀ ਸਬਜ਼ੀ ਬਣਾ ਕੇ ਖਾਣ ਨੂੰ ਦਿਓ ਇਸ ਨਾਲ ਬੱਚਿਆਂ ਨੂੰ ਗਲਤੀ ’ਤੇ ਸਜ਼ਾ ਵੀ ਮਿਲੇਗੀ ਅਤੇ ਪੌਸ਼ਟਿਕ ਆਹਾਰ ਵੀ ਜੇਕਰ ਬੱਚਾ ਤੁਹਾਡਾ ਕਹਿਣਾ ਮੰਨਦਾ ਹੈ ਤਾਂ ਉਸ ਨੂੰ ਉਸ ਦੀ ਪਸੰਦ ਦੀ ਚੀਜ਼ ਬਣਾ ਕੇ ਖਾਣ ਨੂੰ ਦਿਓ ਇਸ ਨਾਲ ਵੀ ਬੱਚੇ ਨੂੰ ਚੰਗਾ ਕਰਨ ਦਾ ਉਤਸ਼ਾਹ ਮਿਲੇਗਾ
ਅੱਠ ਤੋਂ ਬਾਰਾਂ ਸਾਲ ਦੀ ਉਮਰ ’ਚ ਬੱਚਾ ਹੋਰ ਵੀ ਜ਼ਿਆਦਾ ਅਡੀਅਲ ਹੋ ਜਾਂਦਾ ਹੈ ਉਹ ਕਾਫੀ ਕੁਝ ਸਮਝਣ ਲੱਗਦਾ ਹੈ ਪਰ ਉਸ ’ਚ ਬਚਪਨਾ ਇੰਜ ਹੀ ਬਣਿਆ ਰਹਿੰਦਾ ਹੈ ਉਹ ਦੋਸਤਾਂ ’ਚ ਰਹਿਣ ਲੱਗਦਾ ਹੈ ਉਹ ਖੁਦ ਨੂੰ ਬਹੁਤ ਵੱਡਾ ਮੰਨਣ ਲੱਗਦਾ ਹੈ ਅਜਿਹੇ ’ਚ ਗਲਤੀ ਕਰਨ ’ਤੇ ਬੱਚਿਆਂ ਨੂੰ ਪਹਿਲਾਂ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ ਜੇਕਰ ਉਹ ਉਦੋਂ ਵੀ ਨਾ ਮੰਨੇ ਤਾਂ ਉਸ ਦੇ ਖੇਡਣ ’ਤੇ ਪਾਬੰਦੀ ਲਗਾ ਦਿਓ ਉਸ ਦਾ ਉਸ ਦੇ ਦੋਸਤਾਂ ਨਾਲ ਮਿਲਣਾ-ਜੁਲਣਾ ਬੰਦ ਕਰ ਦਿਓ
ਉਸ ਨੂੰ ਉਸ ਦੇ ਪਸੰਦ ਦਾ ਚੈਨਲ ਜਾਂ ਫਿਲਮ ਨਾ ਦੇਖਣ ਦਿਓ ਪਰ ਇਹ ਯਾਦ ਰੱਖੋ ਕਿ ਜੋ ਕੰਟਰੋਲ ਤੁਸੀਂ ਆਪਣੇ ਬੱਚੇ ’ਤੇ ਲਗਾ ਰਹੇ ਹੋ ਉਹ ਤੁਹਾਨੂੰ ਵੀ ਮੰਨਣਾ ਹੋਵੇਗਾ ਫਿਲਮ ਆਦਿ ਦੇਖਣ ’ਤੇ ਤੁਹਾਨੂੰ ਵੀ ਖੁਦ ’ਤੇ ਰੋਕ ਲਗਾਉਣੀ ਹੋਵੇਗੀ ਜੇਕਰ ਤੁਸੀਂ ਆਪਣੀ ਸਜ਼ਾ ਬੱਚੇ ਨਾਲ ਨਹੀਂ ਸਹੋੋਗੇ ਤਾਂ ਤੁਹਾਡਾ ਸਖ਼ਤ ਰਵੱਈਆ ਤੁਹਾਡੇ ਬੱਚੇ ਨੂੰ ਵਿਦਰੋਹੀ ਬਣਾ ਸਕਦਾ ਹੈ
ਤੇਰਾਂ ਤੋਂ ਪੰਦਰਾਂ ਸਾਲ ਦੀ ਉਮਰ ’ਚ ਬੱਚੇ ਹੋਰ ਵੀ ਜ਼ਿਆਦਾ ਅਡੀਅਲ ਹੋ ਜਾਂਦੇ ਹਨ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਸਹੀ ਕੀ ਹੈ ਅਤੇ ਗਲਤ ਕੀ ਹੈ? ਉਹ ਸੋਚਦੇ ਹਨ ਕਿ ਉਹ ਹੀ ਸਹੀ ਹਨ ਸੋ ਆਪਣੇ ਬੱਚਿਆਂ ਦੀਆਂ ਗਲਤੀਆਂ ਸੁਧਾਰਨ ਲਈ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਸ਼ੌਂਕ ਤੋਂ ਦੂਰ ਰੱਖ ਸਕਦੇ ਹੋ ਜਿਵੇਂ ਕਿ ਉਨ੍ਹਾਂ ਨੂੰ ਗੈਜੇਟਸ ਤੋਂ ਦੂਰ ਰੱਖ ਸਕਦੇ ਹੋ ਜਾਂ ਫਿਰ ਉਹ ਜੋ ਗੈਜੇਟ ਲੈਣਾ ਚਾਹੁੰਦੇ ਹਨ, ਉਸ ਨੂੰ ਨਾ ਦਿਵਾਉਣ ਨੂੰ ਕਹਿ ਸਕਦੇ ਹੋ
ਇਸ ਤੋਂ ਇਲਾਵਾ ਇਸ ਉਮਰ ’ਚ ਬੱਚੇ ਨੂੰ ਵੱਖ-ਵੱਖ ਕੰਮ ਦੇ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਜਿਵੇਂ ਕਿ ਸਫਾਈ ਕਰਨ ਲਈ ਕਹੋ ਜਾਂ ਫਿਰ ਆਪਣੀ ਅਲਮਾਰੀ ਠੀਕ ਕਰਨ ਲਈ ਕਹੋ ਅਜਿਹੇ ਕੰਮਾਂ ਤੋਂ ਬੱਚੇ ਅਕਸਰ ਜੀਅ ਚੁਰਾਉਂਦੇ ਹਨ ਇਸ ਤੋਂ ਇਲਾਵਾ ਬੱਚੇ ਨੂੰ ਕੱਪੜੇ ਪ੍ਰੈੱਸ ਕਰਨਾ, ਖਾਸ ਕਰਕੇ ਆਪਣੇ ਹੀ ਕੱਪੜੇ ਪ੍ਰੈੱਸ ਕਰਨ ਨੂੰ ਕਹੋ
ਬੇਟੇ ਨੂੰ ਰਸੋਈ ਦੇ ਕੰਮ ’ਚ ਆਪਣਾ ਹੱਥ ਵਟਾਉਣ ਦੀ ਸਜ਼ਾ ਦੇ ਸਕਦੇ ਹੋ ਜਿਵੇਂ ਕਿ ਸਬਜ਼ੀ ਕੱਟਣਾ, ਖਾਣਾ ਪਰੋਸਣਾ, ਰੋਟੀ ਵੇਲਣਾ ਆਦਿ ਇਨ੍ਹਾਂ ਕੰਮਾਂ ਨੂੰ ਉਹ ਕਰਨਾ ਨਹੀਂ ਚਾਹੇਗਾ ਇਸ ਲਈ ਉਹ ਖੁਦ ’ਚ ਕੁਝ ਨਾ ਕੁਝ ਸੁਧਾਰ ਜ਼ਰੂਰ ਕਰੇਗਾ ਇਸ ਤਰ੍ਹਾਂ ਬੱਚਿਆਂ ਨੂੰ ਪਿਆਰੀ ਜਿਹੀ ਸਜ਼ਾ ਦੇ ਕੇ ਗਲਤੀਆਂ ਸੁਧਾਰਨ ਲਈ ਮਜ਼ਬੂਰ ਕਰ ਸਕਦੇ ਹੋ
ਸ਼ਿਖਾ ਚੌਧਰੀ