ਭਾਰਤੀ ਸੱਭਿਆਚਾਰ ਮੁੱਲਾਂ ਨੂੰ ਅਪਣਾਓ -ਸੰਪਾਦਕੀ
ਆਪਣੇ ਦੇਸ਼ ਭਾਰਤ ’ਚ ਜੋ ਆਪਣਾਪਨ, ਪਰਿਵਾਰ ਦਾ ਮਿਲ ਕੇ ਬੈਠਣਾ ਅਤੇ ਜੋ ਆਪਸੀ ਮੇਲ-ਮਿਲਾਪ ਹੈ, ਉਹ ਵਿਦੇਸ਼ਾਂ ’ਚ ਕਿਤੇ ਵੀ ਨਹੀਂ ਮਿਲਦਾ ਇਹ ਸਾਂਝ ਦੀ ਗੱਲ ਵਿਦੇਸ਼ਾਂ ਤੋਂ ਵਾਪਸ ਆ ਰਹੇ ਲੋਕ ਅਕਸਰ ਦੱਸਦੇ ਹਨ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉੱਥੇ ਪੈਸੇ ਅਤੇ ਸਿਸਟਮ ਆਦਿ ਦੀ ਕਮੀ ਨਹੀਂ ਹੈ, ਉੱਥੋਂ ਦਾ ਸਿਸਟਮ ਸ਼ਲਾਘਾਯੋਗ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਪਸੀ ਪਿਆਰ, ਸਤਿਕਾਰ ਅਤੇ ਰਿਸ਼ਤਿਆਂ ਪ੍ਰਤੀ ਭਾਵਨਾ ਵਿਦੇਸ਼ਾਂ ’ਚ ਲੱਗਭੱਗ ਅਲੋਪ ਹੋ ਚੁੱਕੀ ਹੈ
ਅਤੇ ਉੱਧਰ ਦੇਸ਼ ’ਚ ਵੀ ਪੱਛਮੀ ਦੇਸ਼ਾਂ ਦੇ ਪ੍ਰਭਾਵ ਹਨ ਜਿਸ ਕਾਰਨ ਸਾਂਝ ਦੀ ਵਿਰਾਸਤ ਲਗਾਤਾਰ ਕਮਜੋਰ ਹੁੰਦੀ ਜਾ ਰਹੀ ਹੈ ਅਸਲ ’ਚ ਪੱਛਮੀ ਸੱਭਿਆਚਾਰ ਅਤੇ ਆਰਥਿਕ ਤਬਦੀਲੀਆਂ ਨੇ ਭਾਰਤੀ ਸੱਭਿਆਚਾਰ ਨੂੰ ਕਮਜ਼ੋਰ ਕੀਤਾ ਹੈ ਵੈਸੇ ਭਾਰਤੀ ਸੱਭਿਆਚਾਰ ਬਹੁਤ ਮਹਾਨ ਹੈ, ਜਿਸ ਨੂੰ ਜਿਉਂਦਾ ਅਤੇ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਦੇਸ਼ ਭਾਰਤ ਦੇ ਸੱਭਿਆਚਾਰ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਪ੍ਰਭਾਵਸ਼ਾਲੀ ਮੁਹਿੰਮ ਚਲਾਈ ਹੈ ਪੂਜਨੀਕ ਗੁਰੂ ਜੀ ਦੀ ਮੁਹਿੰਮ ਨਾਲ ਜੁੜ ਕੇ ਅਤੇ ਆਪ ਜੀ ਦੀ ਪ੍ਰੇਰਨਾ ਨਾਲ ਕਰੋੜਾਂ ਲੋਕਾਂ ਨੇ ਆਪਣੀ ਜੀਵਨਸ਼ੈਲੀ ਨੂੰ ਬਦਲਿਆ ਹੈ ਜਿਸ ਨਾਲ ਪਰਿਵਾਰਾਂ ’ਚ ਰੌਣਕਾਂ, ਖੁਸ਼ੀਆਂ ਵਾਪਸ ਆਈਆਂ ਹਨ ਇੱਕ ਸਰਵੇ ਅਨੁਸਾਰ ਪਿਛਲੇ ਦਸ ਸਾਲਾਂ ’ਚ ਸਮਾਰਟ ਫੋਨਾਂ ਦੀ ਅੰਧਾਧੁੰਦ ਵਰਤੋਂ ਨੇ ਲੋਕਾਂ ਦੇ ਨਿੱਜੀ ਜੀਵਨ, ਲੋਕਾਂ ਦੀ ਆਪਣੀ ਜ਼ਿੰਦਗੀ ਨੂੰ ਸੀਮਤ ਕਰ ਦਿੱਤਾ ਸੀ
ਕਿ ਘਰ ’ਚ ਪੰਜ-ਸੱਤ ਮੈਂਬਰ ਹੋਣ ਦੇ ਬਾਵਜ਼ੂਦ ਖਾਮੋਸ਼ੀ ਛਾਈ ਰਹਿੰਦੀ ਸੀ ਘਰ ਦਾ ਲੱਗਭੱਗ ਹਰ ਮੈਂਬਰ ਆਪਣੇ-ਆਪਣੇ ਮੋਬਾਇਲ ਫੋਨ ’ਤੇ ਉਂਗਲਾਂ ਚਲਾਉਣ ’ਚ ਮਸਤ ਸੀ ਕੋਈ ਵੀਡੀਓ ਦੇਖ ਰਿਹਾ ਹੈ ਤਾਂ ਕੋਈ ਮੋਬਾਇਲ ’ਤੇ ਗੇਮ ਖੇਡ ਰਿਹਾ ਹੈ ਘਰ ਦੇ ਬਜ਼ੁਰਗ ਵਿਚਾਰੇ ਤਰਸ ਰਹੇ ਸਨ ਕਿਉਂਕਿ ਮੋਬਾਇਲ ਫੋਨਾਂ ’ਚ ਮਸਤ ਕੋਈ ਉਨ੍ਹਾਂ ਦੀ ਆਵਾਜ਼ ਵੀ ਨਹੀਂ ਸੁਣ ਰਿਹਾ ਸੀ, ਵਿਚਾਰੇ ਆਵਾਜ਼ਾਂ ਮਾਰ-ਮਾਰ ਕੇ ਪੇ੍ਰਸ਼ਾਨ ਹੋ ਜਾਂਦੇ ਸਨ ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਨੂੰ ਸ਼ਾਮ 7:00 ਵਜੇ ਤੋਂ 9:00 ਵਜੇ ਤੱਕ (ਨੋ ਫੋਨ ਐਂਡ ਨੋ ਟੀਵੀ) ਫੋਨ ਅਤੇ ਟੀਵੀ ਨੂੰ ਇਸ ਸਮੇਂ ਦੌਰਾਨ ਬੰਦ ਰੱਖਣ, ਮਾਨਵਤਾ ਭਲਾਈ ਦਾ 146ਵਾਂ ਕਾਰਜ ਸੀਡ ਮੁਹਿੰਮ ਨਾਲ ਜੁੜਨ ਦਾ ਪ੍ਰਣ ਦਿਵਾ ਕੇ ਪਰਿਵਾਰਾਂ ’ਚ ਰੌਣਕਾਂ (ਖੁਸ਼ੀਆਂ) ਲਿਆ ਦਿੱਤੀਆਂ ਇਸੇ ਤਰ੍ਹਾਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ, ਬਜ਼ੁਰਗਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਅਸ਼ੀਰਵਾਦ ਲੈਣ ਦਾ ਵੀ ਪ੍ਰਣ ਕਰਵਾਇਆ ਅਤੇ ਹਫਤੇ ’ਚ ਘੱਟ ਤੋਂ ਘੱਟ ਇੱਕ ਦਿਨ ਸਾਰਾ ਪਰਿਵਾਰ ਸਭ ਵੱਡੇ-ਛੋਟੇ ਇਕੱਠੇ ਬੈਠ ਕੇ ਖਾਣਾ ਖਾਣ ਦੇ ਬਚਨ ਪੂਜਨੀਕ ਗੁਰੂ ਜੀ ਨੇ ਫਰਮਾਏ ਹਨ
ਇਹ ਵਰਤਮਾਨ ਪੁਰਾਤਨ ਭਾਰਤ ਦੀ ਸਾਕਾਰ ਤਸਵੀਰ ਹੈ ਇਹ ਸਾਰੇ ਸੰਕਲਪ ਸਮਾਜਿਕ ਤਬਦੀਲੀ ਦੇ ਗਵਾਹ ਬਣਨਗੇ ਅਸਲ ’ਚ ਆਧੁਨਿਕਤਾਵਾਦੀ ਜੀਵਨਸ਼ੈਲੀ ਨੇ ਇਨਸਾਨ ਨੂੰ ਸਿਰਫ਼ ਇੱਕ ਮਸ਼ੀਨ ਬਣਾ ਰੱਖ ਦਿੱਤਾ ਹੈ, ਨਿੱਜੀ ਜ਼ਿੰਦਗੀ ਅੱਗੇ ਸਮਾਜ ਅਤੇ ਪਰਿਵਾਰ ਨਾਲੋਂ ਇਨਸਾਨ ਦਿਨ-ਪ੍ਰਤੀ-ਦਿਨ ਟੁੱਟ ਰਿਹਾ ਹੈ ਇਸ ਤਰ੍ਹਾਂ ਇਕੱਲਾ ਪਿਆ ਇਨਸਾਨ ਤਨਾਅਗ੍ਰਸਤ ਹੋ ਕੇ ਕਈ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦਾ ਹੈ ਸਿਰਫ ਇਹ ਹੀ ਨਹੀਂ, ਇਹ ਸਮੱਸਿਆਵਾਂ ਅੱਗੇ ਖੁਦਕੁਸ਼ੀ ਵਰਗੇ ਬੁਰੇ ਨਤੀਜਿਆਂ ਨੂੰ ਵੀ ਜਨਮ ਦਿੰਦੀਆਂ ਹਨ ਜਦਕਿ ਦੂਜੇ ਪਾਸੇ ਜੇਕਰ ਨਿਗ੍ਹਾ ਮਾਰੀਏ ਭਾਰਤੀ ਜੀਵਨਮੁੱਲ ਜ਼ਿੰਦਗੀ ਨੂੰ ਪ੍ਰਫੁੱਲਿਤ ਕਰਨ ਵਾਲੇ ਸਨ ਬੱਚਿਆਂ ਦਾ ਮਾਂ-ਬਾਪ ਨਾਲ ਪ੍ਰੇਮ-ਪਿਆਰ, ਦਾਦਾ-ਦਾਦੀ ਦਾ ਪੋਤੇ-ਪੋਤੀਆਂ ਨਾਲ ਮੋਹ-ਪਿਆਰ, ਉਨ੍ਹਾਂ ਨੂੰ ਬੁਢਾਪੇ ’ਚ ਚੈਨ, ਸਕੂਨ ਨਾਲ ਭਰ ਦਿੰਦਾ ਸੀ
ਹਰ ਦੁੱਖ-ਸੁੱਖ ’ਚ ਵੀ ਜ਼ਿੰਦਗੀ ਭਰੀ-ਭਰੀ ਅਤੇ ਚੜ੍ਹਦੀ ਕਲਾ ਵਾਲੀ ਹੁੰਦੀ ਸੀ ਕਿਉਂਕਿ ਪਰਿਵਾਰ ਕੋਈ ਇਕੱਲਾ ਨਹੀਂ ਸੀ ਬੱਚੇ ਆਪਣੇ ਬੁੱਢੇ ਮਾਂ-ਬਾਪ ਦੀ ਸੰਭਾਲ ਕਰਿਆ ਕਰਦੇ ਸਨ, ਪਰ ਇਸ ਆਧੁਨਿਕਤਾਵਾਦੀ ਸੋਚ ਨੇ ਬੁਢਾਪੇ ਨੂੰ ਬੇਵੱਸ, ਨੀਰਸ, ਕਮਜ਼ੋਰ ਅਤੇ ਬਦਹਾਲ ਕਰ ਦਿੱਤਾ ਹੈ ਇਸ ਬਦਹਾਲੀ ਵਿੱਚ ਅਨਾਥ ਬਜ਼ੁਰਗ ਆਸ਼ਰਮਾਂ ਨੇ ਜਨਮ ਲਿਆ ਹੈ ਬਜ਼ੁਰਗਾਂ ਦਾ ਅਨਾਥ ਹੋਣਾ ਭਾਰਤੀ ਸੱਭਿਆਚਾਰ ’ਚ ਆਈਆਂ ਕੁਰੀਤੀਆਂ ਦਾ ਹੀ ਨਤੀਜਾ ਹੈ ਪੂਜਨੀਕ ਗੁਰੂ ਜੀ ਦਾ ਸਮਾਜ-ਸ਼ਾਸਤਰੀ ਅਤੇ ਮਾਨਵਤਾਵਾਦੀ ਨਜ਼ਰੀਆ ਸਮਾਜ ਨੂੰ ਫਿਰ ਤੋਂ ਆਪਣੇ ਖੁਸ਼ਹਾਲ ਅਤੇ ਸੁਨਹਿਰੀ ਸੱਭਿਆਚਾਰ ਨਾਲ ਜੋੜ ਰਿਹਾ ਹੈ ਪੂਜਨੀਕ ਗੁਰੂ ਜੀ ਦੀ ਇਹ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਅਤੇ ਦੇਸ਼ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਪ੍ਰਣਾਂ ਨਾਲ ਜੁੜ ਕੇ ਪਰਿਵਾਰ ਅਤੇ ਸਮਾਜ ਖੁਸ਼ਹਾਲ ਬਣਨਗੇ ਪੂਜਨੀਕ ਗੁਰੂ ਜੀ ਨੇ ਪਰਿਵਾਰਾਂ, ਸਮਾਜ ਅਤੇ ਦੇਸ਼ ਨੂੰ ਉਨ੍ਹਾਂ ਦੀ ਖੁਸ਼ਹਾਲੀ ਦਾ ਵਧੀਆ ਰਸਤਾ ਦਿਖਾਇਆ ਹੈ, ਜਿਸ ’ਤੇ ਚੱਲ ਕੇ ਪਰਿਵਾਰ ਖੁਸ਼ਹਾਲ ਹੋਣਗੇ ਅਤੇ ਸਮਾਜ ’ਚ ਵਾਕਈ ਸੁਧਾਰ ਆਉਣਗੇ