ਪਰਉਪਕਾਰਾਂ ਦੀ ਮਿਸਾਲ ਹਨ ਪੂਜਨੀਕ ਗੁਰੂ ਜੀ -ਸੰਪਾਦਕੀ
ਸੰਤਾਂ ਦਾ ਪਵਿੱਤਰ ਜੀਵਨ ਦੁਨੀਆਂ ਲਈ ਇੱਕ ਉਦਾਹਰਨ ਸਿੱਧ ਹੁੰਦਾ ਹੈ ਈਸ਼ਵਰ ਸਵਰੂਪ ਸੰਤ ਸਤਿਗੁਰੂ ਦਾ ਇੱਕੋ-ਇੱਕ ਉਦੇਸ਼ ਜੀਵ-ਸ੍ਰਿਸ਼ਟੀ ਦਾ ਭਲਾ ਕਰਨਾ ਹੈ ਅਤੇ ਇਸੇ ਉਦੇਸ਼ ਨੂੰ ਲੈ ਕੇ ਉਹ ਸੰਸਾਰ ’ਤੇ ਆਉਂਦੇ ਹਨ ਉਨ੍ਹਾਂ ਦਾ ਪੂਰਾ ਜੀਵਨ ਸਮਾਜ ਅਤੇ ਮਾਨਵਤਾ ਪ੍ਰਤੀ ਸਮਰਪਿਤ ਹੁੰਦਾ ਹੈ ਉਹ ਸੱਚ ਦੇ ਪਹਿਰੇਦਾਰ ਹੁੰਦੇ ਹਨ ਅਤੇ ਦੂਜਿਆਂ ਲਈ ਵੀ ਪ੍ਰੇਰਨਾਦਾਇਕ ਬਣਦੇ ਹਨ ਭਾਵ ਕਿ ਪੂਰਨ ਸੰਤ ਜਨ-ਪਰਉਪਕਾਰੀ ਹੁੰਦੇ ਹਨ ਆਪਣੀ ਪਰਉਪਕਾਰੀ ਭਾਵਨਾ ਨਾਲ ਬਿਨਾਂ ਕਿਸੇ ਭੇਦਭਾਵ ਦੇ ਆਪਣੇ ਪਰਉਪਕਾਰਾਂ ਦੀ ਵਰਖਾ ਸ੍ਰਿਸ਼ਟੀ ਦੇ ਹਰ ਜੀਵ ’ਤੇ ਵਰਸਾਉਂਦੇ ਹਨ ਉਹ ਆਪਣੇ ਮਨ, ਬਚਨ, ਕਰਮ ਅਤੇ ਹਰ ਕੋਸ਼ਿਸ਼ ਨਾਲ ਸ੍ਰਿਸ਼ਟੀ ਦਾ ਭਲਾ ਕਰਦੇ ਹਨ
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕਰਕੇ ਰੂਹਾਨੀਅਤ ਦੇ ਇਤਿਹਾਸ ’ਚ ਇੱਕ ਨਵੇਂ ਯੁੱਗ ਦੀ ਸਥਾਪਨਾ ਕੀਤੀ ਆਪ ਜੀ ਨੇ 1960 ਤੱਕ ਦੁਨੀਆਂ ’ਚ ਸੱਚ ਦਾ ਡੰਕਾ ਵਜਾਇਆ, ਦੁਨੀਆਂ ਨੂੰ ਉਸ ਅਸਲ ਸੱਚ ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਰੂਬਰੂ ਕਰਵਾਇਆ ਆਪਣੇ ਇਸ ਪਰਉਪਕਾਰੀ ਕਰਮ ਨੂੰ ਨਿਰਵਿਘਨ ਜਾਰੀ ਰੱਖਦੇ ਹੋਏ ਆਪ ਜੀ ਨੇ ਫਰਵਰੀ 1960 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ
ਪੂਜਨੀਕ ਪਰਮ ਪਿਤਾ ਜੀ ਨੇ 30-31 ਸਾਲਾਂ ’ਚ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਗੁਰੂਮੰਤਰ, ਨਾਮ-ਸ਼ਬਦ ਦੇ ਕੇ ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਬੁਰਾਈਆਂ ਤੋਂ ਉਨ੍ਹਾਂ ਨੂੰ ਮੁਕਤ ਕੀਤਾ ਅਤੇ ਸਤਿਲੋਕ, ਸੱਚਖੰਡ ਦਾ ਅਧਿਕਾਰੀ ਬਣਾਇਆ ਕੁੱਲ ਮਾਲਕ ਦਾ ਇਹ ਪਰਉਪਕਾਰੀ ਕਰਮ ਆਦਿ-ਜੁਗਾਦਿ ਤੋਂ ਨਿਰੰਤਰ ਚੱਲਦਾ ਆ ਰਿਹਾ ਹੈ ਪੂਜਨੀਕ ਪਰਮ ਪਿਤਾ ਜੀ ਨੇ ਸੱਚਾ ਸੌਦਾ ਦੀ ਇਸ ਪਵਿੱਤਰ ਪਰੰਪਰਾ ਨੂੰ ਲਗਾਤਾਰ ਅੱਗੇ ਚਲਾਉਣ ਲਈ 23 ਸਤੰਬਰ 1990 ਨੂੰ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੱਦੀਨਸ਼ੀਨ ਕੀਤਾ
23 ਸਤੰਬਰ ਪੂਜਨੀਕ ਮੌਜ਼ੂਦਾ ਗੁਰੂ ਹਜ਼ੂਰ ਪਿਤਾ ਜੀ ਦਾ ਪਾਵਨ ਗੁਰਗੱਦੀਨਸ਼ੀਨੀ ਦਿਵਸ (ਮਹਾਂਪਰਉਪਕਾਰ ਦਿਵਸ) ਹੈ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਰੂਹਾਨੀਅਤ ਦੇ ਇਤਿਹਾਸ ’ਚ ਇਹ ਇੱਕ ਅਦਭੁੱਤ ਮਿਸਾਲ ਹੈ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਮਿਸ਼ਨ ਨੂੰ ਤੂਫਾਨਮੇਲ ਰਫ਼ਤਾਰ ਦਿੱਤੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 157 ਕਾਰਜ ਕੀਤੇ ਜਾ ਰਹੇ ਹਨ ਜੋ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਹਿਯੋਗ ਨਾਲ ਦੁਨੀਆ ਲਈ ਮਿਸਾਲ ਬਣ ਰਹੇ ਹਨ
ਪੂਜਨੀਕ ਗੁਰੂ ਜੀ ਨੇ ਰੂਹਾਨੀਅਤ ਦੇ ਨਾਲ-ਨਾਲ ਜਿੱਥੇ ਸਮਾਜ ’ਚ ਫੈਲੇ ਭ੍ਰਿਸ਼ਟਾਚਾਰ, ਕੰਨਿਆ ਭਰੂਣ ਹੱਤਿਆ, ਸਮÇਲੰਗਤਾ, ਵੇਸਵਾਵਿ੍ਰਤੀ ਆਦਿ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਜ਼ਿੰਮਾ ਚੁੱਕਦੇ ਹੋਏ ਠੋਸ ਪ੍ਰਕਿਰਿਆ ਸ਼ੁਰੂ ਕੀਤੀ, ਦੂਜੇ ਪਾਸੇ ਗਰੀਬਾਂ, ਜ਼ਰੂਰਤਮੰਦਾਂ, ਬਿਮਾਰਾਂ, ਬੱਚਿਆਂ, ਬਜ਼ੁਰਗਾਂ ਦੀ ਭਲਾਈ ਅਤੇ ਨਾਰੀ ਉੱਥਾਨ ਪ੍ਰਤੀ ਜ਼ਬਰਦਸਤ ਲਹਿਰ ਚਲਾਈ ਹੋਈ ਹੈ
ਅਸਲ ’ਚ ਸੱਚੇ ਪਰਉਪਕਾਰੀ ਸੰਤ ਹੀ ਸਮਾਜ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਰਦਾਨ ਕਰਦੇ ਹਨ ਉਹ ਆਪਣੇ ਨਿੱਜੀ ਸਵਾਰਥ ਜਾਂ ਆਪਣੀ ਮਾਨ-ਵਡਿਆਈ ਲਈ ਨਹੀਂ, ਬਲਕਿ ਕੁੱਲ ਸ੍ਰਿਸ਼ਟੀ ਦੀ ਭਲਾਈ ਲਈ ਹੀ ਅਜਿਹੇ ਨੇਕ ਅਤੇ ਪਵਿੱਤਰ ਕਦਮ ਚੁੱਕਦੇ ਹਨ,
ਜਿਸ ’ਚ ਉਨ੍ਹਾਂ ਦਾ ਲੇਸ਼ਮਾਤਰ ਵੀ ਸਵਾਰਥ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਨੇ ਇਨ੍ਹਾਂ 33 ਸਾਲਾਂ ’ਚ ਸਾਢੇ ਛੇ ਕਰੋੜ ਤੋਂ ਵੀ ਜ਼ਿਆਦਾ ਲੋਕਾਂ ਨੂੰ ਨਸ਼ਿਆਂ ਆਦਿ ਬੁਰਾਈਆਂ ਤੋਂ ਰਹਿਤ ਕਰਕੇ ਉਨ੍ਹਾਂ ਨੂੰ ਸੱਚੀ ਇਨਸਾਨੀਅਤ ਅਤੇ ਪ੍ਰਭੂ ਭਗਤੀ ਦਾ ਮਾਰਗ ਦਰਸਾਇਆ ਹੈ ਯਕੀਨਨ ਹੀ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਸਮਾਜ ਅਤੇ ਮਾਨਵਤਾ ਭਲਾਈ ਦੀ ਇਹ ਪਵਿੱਤਰ ਲਹਿਰ ਦਿਨੋਂ-ਦਿਨ ਰੰਗ ਲਿਆ ਰਹੀ ਹੈ ਅਤੇ ਬਹੁਤ ਜਲਦ ਸਿਹਤਮੰਦ ਸਮਾਜ ਦਾ ਸਵਰੂਪ ਸਾਡੇ ਸਭ ਦੇ ਸਾਹਮਣੇ ਹੋਵੇਗਾ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਅਜਿਹੇ ਭਲਾਈ ਦੇ ਕੰਮ ਜੱਗ-ਜ਼ਾਹਿਰ ਹਨ ਅਜਿਹੇ ਹਰ ਭਲੇ ਦੇ ਕੰਮ ਲਈ ਦੇਸ਼ ਅਤੇ ਦੁਨੀਆਂ ਦੇ ਸਭ ਲੋਕ ਸਹਿਯੋਗ ਕਰਨ, ਇਹੀ ਪਰਮ ਪਿਤਾ ਪਰਮੇਸ਼ਵਰ ਨੂੰ ਦੁਆ ਹੈ – ਸੰਪਾਦਕੀ