ਮੇਰੀ ਵੀ ਸੁਣ ਲਿਆ ਕਰੋ
ਸੁਖਦ ਪਤੀ-ਪਤਨੀ ਦੇ ਜੀਵਨ ਲਈ ਇਹ ਜ਼ਰੂਰੀ ਹੈ ਕਿ ਪਤੀ-ਪਤਨੀ ਦਾ ਆਪਸੀ ਰਿਸ਼ਤਾ ਸਹੀ ਹੋਵੇ ਪਰ ਇਹ ਗੱਲ ਐਨੀ ਵੀ ਆਸਾਨ ਨਹੀਂ ਜਦੋਂ ਪਤੀ ਗੱਲ ਕਰਦੇ-ਕਰਦੇ ਅਖਬਾਰ ਦੇ ਪਿੱਛੇ ਆਪਣਾ ਮੂੰਹ ਛੁਪਾ ਕੇ ਬੈਠ ਜਾਵੇ ਜਦੋਂ ਤੁਹਾਡੀ ਗੱਲ ਸਚਿਨ ਤੇਂਦੂਲਕਰ ਦੀ ਸੈਂਚੁਰੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੋਵੇ ਅਤੇ ਪਤੀ ਦਾ ਧਿਆਨ ਟੀਵੀ ਦੇ ‘ਐਕਸ਼ਨ ਰੀਪਲੇਅ’ ’ਚ ਉਲਝਿਆ ਹੋਵੇ, ਤਾਂ ਸ਼ਾਇਦ ਤੁਹਾਡੀ ਨਾਰਾਜ਼ਗੀ ਆਸਮਾਨ ਛੂਹ ਜਾਵੇ
ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਪਤੀ-ਪਤਨੀ ਦੇ ਜੀਵਨ ’ਚ ਅਜਿਹੀ ਹਾਲਤ ਉਲਝਣ ਅਤੇ ਲੜਨ ਦੀ ਨਹੀਂ ਹੁੰਦੀ ਆਪਣੀ ਗੱਲ ਪਤੀ ਤੱਕ ਪਹੁੰਚਾਉਣ ਦੇ ਵੀ ਤਰੀਕੇ ਹੁੰਦੇ ਹਨ ਪਤੀ ਅਕਸਰ ਕਹਿੰਦੇ ਹਨ, ‘ਮੈਂ ਸੁਣ ਤਾਂ ਰਿਹਾ ਹਾਂ, ਤੁਸੀਂ ਬੋਲਦੇ ਜਾਓ, ਪਰ ਪਤਨੀ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਉਸ ਦੀ ਗੱਲ ਪਤੀ ਤੱਕ ਨਹੀਂ ਪਹੁੰਚ ਰਹੀ ਹੈ ਕਿਉਂਕਿ ਉਨ੍ਹਾਂ ਦਾ ਧਿਆਨ ਕਿਤੇ ਹੋਰ ਹੈ ਪਤਨੀ ਵਾਰ-ਵਾਰ ਆਪਣੀ ਗੱਲ ਦੁਹਰਾਉਂਦੀ ਜਾਂਦੀ ਹੈ ਪਤਨੀ ਜਿੱਥੇ ਆਪਣੀ ਗੱਲ ਦੁਹਰਾਉਂਦੀ ਹੈ, ਪਤੀ ਦੀ ਪ੍ਰਕਿਰਿਆ ਹੁੰਦੀ ਹੈ ‘ਪਿੱਛੇ ਨਾ ਪੈ ਜਾਇਆ ਕਰੋ’
Also Read :-
Table of Contents
ਤੁਹਾਡੇ ਨਾਲ ਵੀ ਕੁਝ-ਕੁਝ ਅਜਿਹਾ ਹੀ ਹੁੰਦਾ ਹੈ ਨਾ?
ਜੇਕਰ ਅਜਿਹਾ ਹੈ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕੋਈ ਨਵੀਂ ਗੱਲ ਨਹੀਂ ਦੁਨੀਆਂ ਭਰ ਦੀਆਂ ਵਿਆਹੁਤਾ ਦੀ ਇਹ ਇੱਕ ਆਮ ਸਮੱਸਿਆ ਹੈ ਅਤੇ ਸਾਰੀਆਂ ਪਤਨੀਆਂ ਪਤੀ ਨੂੰ ਆਪਣੀ ਗੱਲ ਸੁਣਾਉਣ ਲਈ ਸਦੀਆਂ ਤੋਂ ਜੂਝਦੀਆਂ ਆ ਰਹੀਆਂ ਹਨ ਪਤੀ-ਪਤਨੀ ਦੇ ਜੀਵਨ ’ਚ ਬਿਹਤਰ ਸੰਵਾਦ ਪ੍ਰਕਿਰਿਆ ਅਪਣਾਉਣ ਲਈ ਮਨੋਵਿਗਿਆਨਕ ਪੰਜ ਖਾਸ ਤਰੀਕੇ ਸੁਝਾਉਂਦੇ ਹਨ ਜਿਸ ਨਾਲ ਤੁਸੀਂ ਪਤੀ ਨੂੰ ਆਪਣੀ ਗੱਲ ਬਾਖੂਬੀ ਸਮਝਾ ਸਕੋ
ਸਹੀ ਸਮਾਂ ਚੁਣੋ:-
ਪਤੀ ਜਦੋਂ ਰਾਤ ਦਾ ਖਾਣਾ ਖਾ ਕੇ ਆਰਾਮ ਨਾਲ ਬੈਠ ਕੇ ਰਿਲੈਕਸ ਕਰ ਰਹੇ ਹੋਣ, ਤਾਂ ਆਪਣੀ ਗੱਲ ਕਹੋ ਇੱਥੇ ਬਜ਼ੁਰਗ ਔਰਤਾਂ ਦੀ ਸਲਾਹ ਸਹੀ ਬੈਠਦੀ ਹੈ ਕਿਉਂਕਿ ਪੁਰਸ਼ ਤਸੱਲੀ ਨਾਲ ਗੱਲ ਉਦੋਂ ਸੁਣਦੇ ਹਨ, ਜਦੋਂ ਉਹ ਪੂਰੀ ਤਰ੍ਹਾਂ ਰਿਲੈਕਸ ਮੂਢ ’ਚ ਹੁੰਦੇ ਹਨ
ਗੱਲ ਘੱਟ ਸਮੇਂ ’ਚ ਸਮਝਾਓ:-
ਪੁਰਸ਼ ਆਦਤ ਅਨੁਸਾਰ ਔਰਤਾਂ ਵਾਂਗ ਗੱਲ ਨੂੰ ਖਿੱਚ ਕੇ ਕਹਿਣ ’ਚ ਵਿਸ਼ਵਾਸ ਨਹੀਂ ਰੱਖਦੇ ਲੰਬੀ ਖਿੱਚਦੀ ਗੱਲ ਨਾਲ ਪੁਰਸ਼ ਉਲਝ ਜਾਂਦੇ ਹਨ ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਆਪਣੀ ਗੱਲ ਛੋਟੀ ਕਰਕੇ ਕਹੋ ਤੁਸੀਂ ਗੱਲ ਜਿੰਨੀ ਜਲਦੀ ਖ਼ਤਮ ਕਰੋਂਗੇ, ਪਤੀ ਨੂੰ ਉਸ ਗੱਲ ਨੂੰ ਸਮਝਣ ਦਾ ਅਹਿਸਾਸ ਓਨਾ ਹੀ ਜਿਆਦਾ ਹੋਵੇਗਾ
ਹਾਵ-ਭਾਵ ਤੋਂ ਨਾਰਾਜ਼ ਨਾ ਹੋਵੋ:
ਮਾਹਿਰਾਂ ਦਾ ਮੰਨਣਾ ਹੈ ਕਿ ਪੁਰਸ਼ ਜੇਕਰ ਗੱਲ ਸੁਣ ਵੀ ਰਹੇ ਹੋਣਗੇ ਤਾਂ ਵੀ ਉਨ੍ਹਾਂ ਦੀ ਬਾਡੀ ਲੈਂਗਵੇਜ਼ ਔਰਤਾਂ ਤੋਂ ਵੱਖਰੀ ਹੁੰਦੀ ਹੈ ਇਸ ਦਾ ਔਰਤਾਂ ਕਈ ਵਾਰ ਗਲਤ ਅਰਥ ਸਮਝਦੀਆਂ ਹਨ ਗੱਲਬਾਤ ਦੌਰਾਨ ਔਰਤਾਂ ਗਰਦਨ ਹਿਲਾਉਂਦੀਆਂ ਹਨ, ਮੁਸਕਰਾਉਂਦੀਆਂ ਹਨ ਅਤੇ ਨਾਰਾਜ਼ਗੀ ਦਰਸਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਦੇ ਸੁਣਨ ਦਾ ਆਭਾਸ ਮਿਲਦਾ ਹੈ ਪਰ ਪੁਰਸ਼ਾਂ ਨਾਲ ਗੱਲ ਕਰਦੇ ਸਮੇਂ ਕਈ ਵਾਰ ਉਨ੍ਹਾਂ ਦੀ ਬਾਡੀ ਲੈਂਗਵੇਜ਼ ਤੋਂ ਲੱਗਦਾ ਹੈ ਜਿਵੇਂ ਉਹ ਧਿਆਲ ਨਾਲ ਨਹੀਂ ਸੁਣ ਰਹੇ ਉਨ੍ਹਾਂ ਦੀਆਂ ਨਿਗਾਹਾਂ ਜਾਂ ਤਾਂ ਕਿਤੇ ਹੋਰ ਹੁੰਦੀਆਂ ਹਨ ਜਾਂ ਉਨ੍ਹਾਂ ਦੇ ਦੇਖਣ ਦੇ ਅੰਦਾਜ਼ ’ਚ ਖਾਲੀਪਣ ਹੁੰਦਾ ਹੈ ਇਸ ਲਈ ਕੁਝ ਪੁੱਛਣ ’ਤੇ ਜੇਕਰ ਤੁਸੀਂ ਆਪਣੇ ਪਤੀ ਦਾ ਧਿਆਨ ਆਪਣੇ ਵੱਲ ਨਾ ਲੱਗੇ ਤਾਂ ਚੀਕੋ ਨਾ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿਓ ਹੋ ਸਕਦਾ ਹੈ ਉਹ ਤੁਹਾਡੀ ਗੱਲ ’ਤੇ ਗੌਰ ਕਰ ਰਹੇ ਹੋਣ
ਪਤੀ ਦੀ ਟੋਕਾਟੋਕੀ ਤੋਂ ਘਬਰਾਓ ਨਾ:-
ਅਧਿਐਨ ਇਹ ਵੀ ਦੱਸਦੇ ਹਨ ਕਿ ਪੁਰਸ਼ ਮਹਿਲਾਵਾਂ ਦੀ ਤੁਲਨਾ ’ਚ ਜ਼ਿਆਦਾ ਟੋਕਾਟੋਕੀ ਕਰਦੇ ਹਨ ਇਸ ਲਈ ਤੁਹਾਡੀ ਗੱਲ ’ਚ ਜੇਕਰ ਤੁਹਾਡਾ ਸਾਥੀ ਕੁਝ ਕਹੇ ਤਾਂ ਚਿੰਤਾ ਨਾ ਕਰੋ ਆਪਣੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਬੇਨਤੀ ਕਰੋ ਕਿ ਤੁਹਾਡੀ ਗੱਲ ਪੂਰੀ ਹੋਣ ਦੇਣ ‘ਪਲੀਜ਼ 2 ਮਿੰਟ ਲਈ ਪਹਿਲਾਂ ਮੇਰੀ ਗੱਲ ਸੁਣੋ’ ਵਰਗੇ ਵਾਕਿਆ ਤੁਸੀਂ ਦੁਹਰਾ ਸਕਦੇ ਹੋ, ਪਰ ਤੁਹਾਡੀ ਗੱਲ ਕਹਿਣ ਦਾ ਅੰਦਾਜ਼ ਗੁੱਸੇ ਨਾਲ ਭਰਿਆ ਨਹੀਂ ਹੋਣਾ ਚਾਹੀਦਾ
ਪਹਿਲਾਂ ਤੋਂ ਸੋਚ ਕੇ ਰੱਖੋ:-
ਜੇਕਰ ਪਤੀ ਨਾਲ ਕੀਤੀ ਜਾਣ ਵਾਲੀ ਗੱਲ ਜ਼ਰੂਰੀ ਹੈ ਤਾਂ ਤੁਸੀਂ ਪਹਿਲਾਂ ਤੋਂ ਸੋਚ ਕੇ ਰੱਖੋ ਕਿ ਕੀ ਕਹਿਣਾ ਹੈ ਆਪਣੀ ਗੱਲ ਕਹਿਣ ਅਤੇ ਸਮਝਾਉਣ ਸਬੰਧੀ ਪਹਿਲਾਂ ਤੋਂ ਹੀ ਕੀਤੀ ਗਈ ਤਿਆਰੀ ਕਾਫੀ ਮੱਦਦਗਾਰ ਸਾਬਤ ਹੁੰਦੀ ਹੈ ਸ਼ੁਰੂ-ਸ਼ੁਰੂ ’ਚ ਤੁਹਾਨੂੰ ਇਸ ਤਰ੍ਹਾਂ ਸੋਚ ਕੇ ਗੱਲ ਕਰਨਾ ਅਟਪਟਾ ਲੱਗ ਸਕਦਾ ਹੈ ਪਰ ਬਾਅਦ ’ਚ ਤੁਹਾਨੂੰ ਇਸ ਦੀ ਅਹਿਮੀਅਤ ਦਾ ਅੰਦਾਜ਼ਾ ਹੋਣ ਲੱਗੇਗਾ
ਹਮੇਸ਼ਾ ਯਾਦ ਰੱਖੋ:-
ਪਤੀ-ਪਤਨੀ ਦੋਨਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਹੈਲਦੀ ਰਿਲੈਸ਼ਨਸ਼ਿਪ ਕੀ ਹੈ? ਇਹ ਠੰਡੇ ਦਿਮਾਗ ਨਾਲ ਸੋਚਣ ਦਾ ਵਿਸ਼ਾ ਹੈ ਅਕਸਰ ਪਤਨੀਆਂ ਇਹ ਤਰਕ ਦਿੰਦੀਆਂ ਹਨ ਕਿ ਮੈਂ ਇੱਕ ਹੀ ਗੱਲ ਨੂੰ ਵਾਰ-ਵਾਰ ਕਿਉਂ ਕਹਾਂ?
ਪਤੀ ਤੱਕ ਆਪਣੀ ਗੱਲ ਪਹੁੰਚਾਉਣ ਲਈ ਕੀ ਕਰੀਏ
- ਬੋਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ
- ਗੱਲ ਕਰਨ ਤੋਂ ਪਹਿਲਾਂ ਆਪਣੇ ਅੰਦਰ ਦਾ ਗੁੱਸਾ ਸ਼ਾਂਤ ਕਰ ਲਓ
- ਪਤੀ ਨੂੰ ਪਹਿਲਾਂ ਹੀ ਦੱਸ ਦਿਓ ਜਾਂ ਆਗਾਹ ਕਰ ਦਿਓ ਕਿ ਤੁਸੀਂ ਉਸ ਨਾਲ ਗੰਭੀਰਤਾ ਨਾਲ ਗੱਲ ਕਰਨਾ ਚਾਹੁੰਦੇ ਹੋ
- ਆਪਣੇ ਸਰੀਰ ਦੇ ਹਾਵ-ਭਾਵ ਆਮ ਰੱਖੋ ਪਤੀ ਨਾਲ ਅੱਖ ਮਿਲਾ ਕੇ ਗੱਲ ਕਰੋ ਤੁਹਾਡੀ ਗੱਲ ’ਚ ਠਹਿਰਾਅ ਅਤੇ ਸ਼ਾਂਤੀ ਹੋਵੇ
- ਤਸੱਲੀ ਨਾਲ ਗੱਲ ਕਰਨ ਲਈ ਉਸ ਦਾ ਸ਼ੁਕਰੀਆ ਕਰਨਾ ਨਾ ਭੁੱਲੋ
- ਪਤੀ ਨੂੰ ਇਹ ਨਾ ਕਹੋ ਕਿ ਤੁਸੀਂ ਕੁਝ ਸੁਣਨਾ ਹੀ ਨਹੀਂ ਚਾਹੁੰਦੇ
ਬਜ਼ੁਰਗ ਔਰਤਾਂ ਕੀ ਕਹਿੰਦੀਆਂ ਹਨ
- ਪਤੀ ਦੇ ਭੋਜਨ ਕਰਨ ਤੋਂ ਬਾਅਦ ਹੀ ਆਪਣੀ ਗੱਲ ਕਹੋ
- ਆਪਣੀ ਗੱਲ ਚਤੁਰਾਈ ਨਾਲ ਕਹੋ ਗੱਲ ਕਹਿਣ ਦਾ ਢੰਗ ਅਜਿਹਾ ਹੋਵੇ ਕਿ ਪਤੀ ਨੂੰ ਲੱਗੇ ਕਿ ਸਾਰਾ ਆਈਡੀਆ ਉਨ੍ਹਾਂ ਦਾ ਹੀ ਹੈ
- ਅਜਿਹੇ ਵਿਸ਼ਿਆਂ ’ਤੇ ਗੱਲ ਨਾ ਕਰੋ ਜੋ ਉਨ੍ਹਾਂ ਨੂੰ ਬੋਰ ਕਰਨ
- ਪਤਨੀਆਂ ਆਪਣੀ ਗੱਲ ਕਹਿਣ ਲਈ ਅਜਿਹਾ ਤਰੀਕਾ ਅਪਣਾਉਣ, ਜਿਸ ’ਚ ਜ਼ਿਆਦਾ ਪਿਆਰ ਝਲਕੇ ਅਤੇ ਉਹ ਪਤੀ ਸਬੰਧੀ ਮਨ ’ਚ ਪੈਦਾ ਹੋਣ ਵਾਲੇ ਅਲੋਚਨਾਤਮਕ ਵਿਚਾਰ ਆਪਣੇ ਤੱਕ ਹੀ ਸੀਮਤ ਰੱਖਣ
ਖੁੰਜਰੀ ਦੇਵਾਂਗਨ