Rakshabandhan -sachi shiksha punjabi

ਪਵਿੱਤਰ ਪ੍ਰੇਮ ਦੀ ਸੁਖਦ ਡੋਰ ਹੈ ਰੱਖੜੀ ਦਾ ਤਿਉਹਾਰ

ਭਰਾ-ਭੈਣ ਦੇ ਪ੍ਰੇਮ ਦਾ ਅਜਿਹਾ ਅਨੋਖਾ ਉਦਾਹਰਨ ਵਿਸ਼ਵ ’ਚ ਕਿਤੇ ਹੋਰ ਉਪਲੱਬਧ ਨਹੀਂ ਹੈ ਸ਼ੁਰੂ ’ਚ ਮਨੁੱਖ ਦੀ ਇਸੇ ਭਾਵਨਾ ਨੂੰ ਆਧਾਰ ਮੰਨ ਕੇ ਸਾਡੇ ਪੁਰਖਿਆਂ ਨੇ ਰੱਖੜੀ ਦੇ ਤਿਉਹਾਰ ਦੀ ਕਲਪਨਾ ਕੀਤੀ ਹੋਵੇਗੀ ਇਹ ਇੱਕ ਅਜਿਹਾ ਤਿਉਹਾਰ ਹੈ ਜਿਸ ’ਚ ਬੰਧਨ ਨੂੰ ਨਾ ਸਿਰਫ ਮਾਨਤਾ ਮਿਲੀ, ਸਗੋਂ ਸਭ ਪਾਸੇ ਇਸ ਦੀ ਮਾਨਤਾ ਵੀ ਪ੍ਰਾਪਤ ਹੋਈ

Also Read :-

ਸਧਾਰਨ:

ਦੁਨੀਆਂ ਦਾ ਕੋਈ ਵੀ ਜੀਵ ਕਿਸੇ ਤਰ੍ਹਾਂ ਦਾ ਵੀ ਬੰਧਨ ਸਵੀਕਾਰ ਨਹੀਂ ਕਰਦਾ ਮਨੁੱਖ ਜਿਸ ਗੱਲ ਨੂੰ ਬੰਧਨ ਸਮਝਦਾ ਹੈ ਉਹ ਤੁਰੰਤ ਉਸ ਨੂੰ ਕੱਟਣ ਦਾ ਯਤਨ ਕਰਦਾ ਹੈ ਪਰ ਪੇ੍ਰਮ ਇੱਕ ਅਜਿਹਾ ਬੰਧਨ ਹੈ ਜਿਸ ’ਚ ਬੱਝਣ ਦੀ ਇੱਛਾ ਹਰ ਕਿਸੇ ਦੀ ਹੁੰਦੀ ਹੈ ਇਸ ਸਬੰਧੀ ‘ਰੱਖੜੀ’ ਇੱਕ ਅਨੋਖਾ ਅਤੇ ਪਿਆਰਾ ਬੰਧਨ ਹੈ ਭਰਾ-ਭੈਣ ਦੇ ਪ੍ਰੇਮ ਨੂੰ ਭਾਰਤੀ ਸਮਾਜ ਨੇ ਸਭ ਤੋਂ ਜ਼ਿਆਦਾ ਪਵਿੱਤਰ ਮੰਨਿਆ ਹੈ ਇਸ ਲਈ ਰੱਖੜੀ ਦਾ ਤਿਉਹਾਰ ਦੀ ਸਭ ਪਾਸੇ ਹੋਂਦ ਨੂੰ ਭਰਾ-ਭੈਣ ਦੇ ਆਪਸੀ ਸਨੇਹ ਜ਼ਰੀਏ ਜ਼ਾਹਿਰ ਕੀਤਾ ਗਿਆ ਹੈ ਅੱਜ ਇਹ ਇੱਕ ਪ੍ਰਤੀਕ ਰੂਪ ’ਚ ਡੂੰਘਾ ਅਰਥ ਗ੍ਰਹਿਣ ਕਰ ਚੁੱਕਾ ਹੈ

ਸਦੀਆਂ ਤੋਂ ਸਉਣ ਮਹੀਨੇ ਦੀ ਸ਼ੁਕਲ ਪੂਰਨਮਾਸੀ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਦੀ ਭਾਰਤ ਦੇ ਹਰ ਸ਼ਖਸ ਨੂੰ ਉਡੀਕ ਰਹਿੰਦੀ ਹੈ ਤਿਉਹਾਰ ਦਾ ਅਰਥ ਹੀ ਇਹ ਹੈ ‘ਜੋ ਕਿਸੇ ਨੂੰ ਕਿਸੇ ਨਾਲ ਬੰਨ੍ਹ ਦੇਵੇ’ ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਨਾ ਹੋ ਕੇ ਇਹ ਮਹਾਂ ਤਿਉਹਾਰ ਹੈ ਇਸ ਨੇ ਆਪਣੇ ਅੰਦਰ ਸੰਸਕ੍ਰਿਤਕ, ਸਮਾਜਿਕ, ਆਰਥਿਕ ਅਤੇ ਇਤਿਹਾਸਕਤਾ ਦੇ ਕਈ ਤੱਤ ਸਮੇਟੇ ਹੋਏ ਹਨ
ਰੱਖੜੀ ਦੇ ਤਿਉਹਾਰ ਦਾ ਇਹ ਤਿਉਹਾਰ ਸਨੇਹ ਦਾ, ਪ੍ਰੇਮ ਦਾ ਅਤੇ ਪਰੰਪਰਾਵਾਂ ਦੀ ਰੱਖੜੀ ਦਾ ਤਿਉਹਾਰ ਹੈ ਇਹ ਰੱਖੜੀ ਦੀ ਪ੍ਰਤੀਬੱਧਤਾ ਦਾ ਤਿਉਹਾਰ ਹੈ ਇਹ ਭਾਵਨਾਵਾਂ ਅਤੇ ਹਮਦਰਦੀ ਨਾਲ ਜੁੜਿਆ ਤਿਉਹਾਰ ਹੈ ਰੱਖੜੀ ਦੇ ਧਾਗਿਆਂ ਦਾ ਜੋ ਭਾਵ ਹੈ, ਉਹ ਜਿਸ ਵਿਚਾਰ ਦੇ ਪ੍ਰਤੀਕ ਹਨ ਉਹ ਭਾਵ ਜੀਵਨ ਨੂੰ ਬਹੁਤ ਉੱਚਾ ਬਣਾਉਣ ਵਾਲੇ ਹੁੰਦੇ ਹਨ ਇਹੀ ਮਨੁੱਖ ਅਤੇ ਪਸ਼ੂ ’ਚ ਭੇਦ ਨੂੰ ਦਰਸਾਉਂਦਾ ਵੀ ਹੈ ਮਨੁੱਖ ਕਿਸੇ ਉੱਚ ਵਿਚਾਰ ਨੂੰ ਜੀਵਨ ’ਚ ਧਾਰਨ ਕਰਕੇ ਬਹੁਤ ਉੱਨਤੀ ਕਰ ਸਕਦਾ ਹੈ

ਰੱਖੜੀ ਦਾ ਤਿਉਹਾਰ ਆਤਮੀਅਤਾ ਅਤੇ ਸਨੇਹ ਦੇ ਬੰਧਨ ਨਾਲ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਦਾ ਤਿਉਹਾਰ ਹੈ ਇਹੀ ਕਾਰਨ ਹੈ ਕਿ ਇਸ ਮੌਕੇ ਹਰ ਕੋਈ ਕਿਸੇ ਨਾ ਕਿਸੇ ਬੰਧਨ ’ਚ ਬੱਝਣ ਲਈ ਬੇਚੈਨ ਦਿਖਾਈ ਦਿੰਦਾ ਹੈ ਗੁਰੂ ਸ਼ਿਸ਼ ਨੂੰ ਰੱਖਿਆ-ਸੂਤਰ ਬੰਨ੍ਹਦਾ ਹੈ ਤਾਂ ਸ਼ਿਸ਼ ਗੁਰੂ ਨੂੰ ਪ੍ਰਾਚੀਨ ਕਾਲ ’ਚ ਜਦੋਂ ਸ਼ਿਸ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਗੁਰੂਕੁਲ ਤੋਂ ਵਿਦਾਈ ਲੈਂਦਾ ਸੀ, ਤਾਂ ਉਹ ਅਚਾਰਿਆ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਉਸ ਨੂੰ ਰੱਖਿਆ-ਸੂਤਰ ਬੰਨ੍ਹਦਾ ਸੀ, ਜਦਕਿ ਅਚਾਰਿਆ ਆਪਣੇ ਵਿਦਿਆਰਥੀ ਨੂੰ ਇਸ ਕਾਮਨਾ ਨਾਲ ਰੱਖਿਆ-ਸੂਤਰ ਬੰਨ੍ਹਦਾ ਸੀ ਕਿ ਉਸ ਨੇ ਜੋ ਗਿਆਨ ਪ੍ਰਾਪਤ ਕੀਤਾ ਹੈ

ਉਹ ਆਪਣੇ ਭਾਵੀ-ਜੀਵਨ ’ਚ ਉਸ ਦੀ ਸਮੁੱਚੇ ਢੰਗ ਨਾਲ ਵਰਤੋਂ ਕਰੇ ਤਾਂ ਕਿ ਉਹ ਆਪਣੇ ਗਿਆਨ ਦੇ ਨਾਲ-ਨਾਲ ਅਚਾਰਿਆ ਦੀ ਮਾਨ-ਮਰਿਆਦਾ ਦੀ ਰੱਖਿਆ ਕਰਨ ’ਚ ਵੀ ਸਫਲ ਹੋਵੇ ਇਸੇ ਪਰੰਪਰਾ ਅਨੁਸਾਰ ਅੱਜ ਵੀ ਕਿਸੇ ਧਾਰਮਿਕ ਵਿਧੀ-ਵਿਧਾਨ ਨਾਲ ਪਹਿਲਾਂ ਪੁਰੋਹਿਤ ਯਜਮਾਨ (ਮੇਜ਼ਬਾਨ) ਨੂੰ ਰੱਖਿਆ-ਸੂਤਰ ਬੰਨ੍ਹਦਾ ਹੈ ਅਤੇ ਯਜਮਾਨ ਪੁਰੋਹਿਤ ਨੂੰ ਇਸ ਤਰ੍ਹਾਂ ਦੋਵੇਂ ਇੱਕ-ਦੂਜੇ ਦੇ ਸਨਮਾਨ ਦੀ ਰੱਖਿਆ ਕਰਨ ਲਈ ਆਪਸ ’ਚ ਇੱਕ ਦੂਜੇ ਨੂੰ ਆਪਣੇ ਬੰਧਨ ’ਚ ਬੱਝਦੇ ਹਨ ਤਾਂ ਰੱਖੜੀ ਦਾ ਤਿਉਹਾਰ ਇੱਕ ਅਜਿਹਾ ਬੰਧਨ ਹੈ, ਜਿੱਥੇ ਇੱਕ ਧਾਗਾ ਪੂਰੇ ਫਰਜ਼ ਨੂੰ ਵਫਾਦਰੀ ਦੀ ਡੋਰ ’ਚ ਪਿਰੋਂ ਲੈਂਦਾ ਹੈ

ਭੈਣ ਨੂੰ ਕੀ ਤੋਹਫਾ ਦਿੱਤਾ ਜਾਵੇ

ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਹਰ ਭੈਣ ਨੂੰ ਆਪਣੇ ਭਰਾ ਤੋਂ ਖਾਸ ਤੋਹਫਾ ਮਿਲਣ ਦੀ ਉਡੀਕ ਹੁੰਦੀ ਹੈ ਰੱਖੜੀ ਦੇ ਤਿਉਹਾਰ ’ਤੇ ਹਰ ਭੈਣ ਇਹੀ ਸੋਚਦੀ ਹੈ ਕਿ ਇਸ ਵਾਰ ਉਸ ਦਾ ਭਰਾ ਉਸ ਨੂੰ ਕੀ ਖਾਸ ਤੋਹਫਾ ਦੇਵੇਗਾ ਅਤੇ ਭਰਾ ਵੀ ਇਹੀ ਸੋਚਦੇ ਹਨ ਕਿ ਉਹ ਆਪਣੀ ਪਿਆਰੀ ਭੈਣ ਨੂੰ ਅਜਿਹਾ ਕੀ ਤੋਹਫਾ ਦੇਣ, ਜਿਸ ਨਾਲ ਉਸ ਦੀ ਭੈਣ ਦਾ ਚਿਹਰਾ ਵੀ ਖੁਸ਼ੀ ਨਾਲ ਖਿੜ ਉੱਠੇ ਤੋਹਫਾ ਕੁਝ ਅਜਿਹਾ ਹੋਣਾ ਚਾਹੀਦਾ ਹੈ, ਜਿਸ ’ਚ ਤੁਹਾਡੀਆਂ ਭਾਵਨਾਵਾਂ ਝਲਕਣ ਅਤੇ ਨਾਲ ਹੀ ਉਹ ਚੀਜ਼ ਤੁਹਾਡੀ ਭੈਣ ਦੀ ਜ਼ਰੂਰਤ ਵੀ ਹੋਵੇ

ਆਓ ਜਾਣਦੇ ਹਾਂ ਕੁਝ ਅਜਿਹੇ ਤੋਹਫਿਆਂ ਬਾਰੇ, ਜੋ ਤੁਸੀਂ ਆਪਣੀ ਭੈਣ ਨੂੰ ਦੇ ਸਕਦੇ ਹੋ ਅਤੇ ਉਸ ਨੂੰ ਪਾ ਕੇ ਉਹ ਵੀ ਖੁਸ਼ੀ ਨਾਲ ਫੁੱਲੀ ਨਹੀਂ ਸਮਾਏਗੀ-

  • ਲੜਕੇ ਹੋਣ ਜਾਂ ਲੜਕੀਆਂ, ਸਾਰਿਆਂ ਨੂੰ ਚਾਕਲੇਟ ਬਹੁਤ ਪਸੰਦ ਹੁੰਦਾ ਹੈ ਤੁਸੀਂ ਭਾਵੇਂ ਤਾਂ ਚਾਕਲੇਟ ਦਾ ਵੱਡਾ ਜਿਹਾ ਬਾਕਸ ਗਿਫਟ ਕਰ ਸਕਦੇ ਹੋ
  • ਜੇਕਰ ਤੁਹਾਡੀ ਭੈਣ ਕਿਸੇ ਦੂਰ ਸ਼ਹਿਰ ’ਚ ਰਹਿੰਦੀ ਹੈ ਅਤੇ ਰੱਖੜੀ ’ਤੇ ਉਹ ਤੁਹਾਡੇ ਕੋਲ ਨਹੀਂ ਆ ਸਕਦੀ, ਤਾਂ ਵੀ ਉਸ ਦੀ ਕੋਈ ਫੇਵਰਟ ਚੀਜ਼ ਉਸ ਨੂੰ ਜ਼ਰੂਰ ਭੇਜੋ ਤੁਸੀਂ ਭਾਵੇਂ ਤਾਂ ਆਨਲਾਈਨ ਸ਼ਾੱਪਿੰਗ ਦੀ ਹੈਲਪ ਲੈ ਸਕਦੇ ਹੋ ਅਤੇ ਤੁਸੀਂ ਆਨਲਾਈਨ ਗਿਫਟ ਖਰੀਦ ਕੇ ਭੇਜ ਸਕਦੇ ਹੋ
  • ਤੁਸੀਂ ਆਪਣੀ ਭੈਣ ਨੂੰ ਉਹ ਚੀਜ਼ ਲਿਆ ਕੇ ਦੇ ਸਕਦੇ ਹੋ, ਜਿਸ ਦੇ ਲਈ ਉਹ ਕਾਫੀ ਦਿਨਾਂ ਤੋਂ ਖਰੀਦਣਾ ਚਾਹ ਰਹੀ ਹੋਵੇ, ਪਰ ਇਹ ਪੂਰੀ ਤਰ੍ਹਾਂ ਸਰਪ੍ਰਾਈਜ਼ ਹੋਣੀ ਚਾਹੀਦੀ ਹੈ
  • ਭੈਣ ਦੀ ਪਸੰਦ ਦੇ ਲੇਖਕ ਦੀਆਂ ਕਿਤਾਬਾਂ ਜਾਂ ਸਟਾਈਲਿਸ਼ ਘੜੀ ਜਾਂ ਜਿਊਲਰੀ ਜਾਂ ਐਥਨਿਕ ਜਿਊਲਰੀ ਬਾਕਸ ਵੀ ਦੇ ਸਕਦੇ ਹੋ ਆਰਟੀਫਿਸ਼ੀਅਲ ਅਤੇ ਸਟੋਨ ਜਿਊਲਰੀ ਅੱਜ-ਕੱਲ੍ਹ ਟਰੈਂਡ ’ਚ ਵੀ ਹੈ
  • ਜ਼ਿਆਦਾਤਰ ਲੜਕੀਆਂ ਖੁਸ਼ਬੂਆਂ ਦੀਆਂ ਦੀਵਾਨੀਆਂ ਹੁੰਦੀਆਂ ਹਨ ਤੁਸੀਂ ਵੀ ਆਪਣੀ ਭੈਣ ਦੇ ਮਨਪਸੰਦ ਬਰਾਂਡ ਦੀ ਪਰਫਿਊਮ ਗਿਫਟ ਕਰਕੇ ਰੱਖੜੀ ਦੇ ਤਿਉਹਾਰ ਨੂੰ ਮਹਿਕਾ ਸਕਦੇ ਹੋ
  • ਤੁਹਾਡੀ ਭੈਣ ਗੈਜੇਟਸ ਦੀ ਸ਼ੌਕੀਨ ਹੈ ਜਾਂ ਸਟੂਡੈਂਟ ਹੈ, ਤਾਂ ਉਸ ਦੀ ਪਸੰਦ ਅਤੇ ਆਪਣੀ ਜੇਬ੍ਹ ਅਨੁਸਾਰ ਆਈਪੈਡ ਜਾਂ ਸਮਾਰਟ ਫੋਨ ਦੇ ਸਕਦੇ ਹੋ
  • ਤੁਹਾਡੀ ਭੈਣ ਘੁੰਮਣ ਦੀ ਸ਼ੌਕੀਨ ਹੈ, ਤਾਂ ਉਸ ਨੂੰ ਇੱਕ ਹਾੱਲੀ-ਡੇ ਪੈਕੇਜ਼ ਵੀ ਗਿਫਟ ਕਰ ਸਕਦੇ ਹੋ ਆਪਣੀ ਪਸੰਦ ਦੀ ਜਗ੍ਹਾ ਘੁੰਮਣ ਜਾਣਾ ਤੁਹਾਡੀ ਭੈਣ ਨੂੰ ਜ਼ਰੂਰ ਪਸੰਦ ਆਵੇਗਾ ਉਸ ਨੂੰ ਫੈਮਿਲੀ ਨਾਲ ਇੱਕ ਸਰਪ੍ਰਾਈਜ਼ ਆਊਟਿੰਗ ’ਤੇ ਲੈ ਜਾ ਸਕਦੇ ਹੋ
  • ਤੁਹਾਡੀ ਭੈਣ ਬਿਊਟੀ ਕਾਂਸ਼ੀਅਸ ਹੈ ਤਾਂ ਬਿਊਟੀ ਪੈਕੇਜ਼ ਜਾਂ ਸਪਾ ਵਾਊਚਰ ਵੀ ਤੁਹਾਡੀ ਭੈਣ ਨੂੰ ਖਾਸਾ ਪਸੰਦ ਆਵੇਗਾ ਐਕਸਕਲੂਸਿਵ ਮੈਕਅੱਪ ਕਿੱਟ ਵੀ ਵਧੀਆ ਆਪਸ਼ਨ ਹੈ
  • ਲੜਕੀਆਂ ਨੂੰ ਕੱਪੜਿਆਂ ਦਾ ਸ਼ੌਂਕ ਤਾਂ ਹੁੰਦਾ ਹੀ ਹੈ, ਤਾਂ ਇੱਕ ਚੰਗੀ ਜਿਹੀ ਡਰੈੱਸ ਜਾਂ ਪਰੰਪਰਿਕ ਸੂਟ ਵੀ ਚੰਗਾ ਆਪਸ਼ਨ ਹੋ ਸਕਦਾ ਹੈ ਸਟਾਲ ਜਾਂ ਮਲਟੀਕਲਰ ਦੁਪੱਟਾ ਜਾਂ ਸਕਾਰਫ ਜੋ ਵੀ ਤੁਹਾਡੀ ਭੈਣ ਦੀ ਪਸੰਦ ਹੋਵੇ, ਤੁਸੀਂ ਉਸ ਨੂੰ ਤੋਹਫੇ ’ਚ ਦੇ ਸਕਦੇ ਹੋ
  • ਆਪਣੀਆਂ ਸਾਰੀਆਂ ਸਪੈਸ਼ਲ ਫੋਟੋਆਂ ਦਾ ਹੈਂਡਮੈਡ ਜਾਂ ਡਿਜ਼ੀਟਲ ਕੋਲਾਜ ਬਣਵਾ ਕੇ ਗਿਫਟ ਕਰ ਸਕਦੇ ਹੋ ਇਹ ਫੋਟੋ ਤੁਹਾਡੀ ਭੈਣ ਨੂੰ ਤੁਹਾਡੇ ਬੇਹੱਦ ਕਰੀਬ ਰੱਖਣ ’ਚ ਮੱਦਦ ਕਰੇਗੀ
  • ਸ਼ਾਦੀ ਤੋਂ ਬਾਅਦ ਲੜਕੀਆਂ ਦੀਆਂ ਮੁੱਢਲੀਆਂ ਪਹਿਲਾਂ ਬਦਲ ਜਾਂਦੀਆਂ ਹਨ, ਇਸ ਲਈ ਤੁਸੀਂ ਉਸ ਨੂੰ ਜ਼ਰੂਰਤ ਦੀਆਂ ਯੂਨੀਕ ਚੀਜ਼ਾਂ ਤੋਹਫੇ ’ਚ ਦੇ ਸਕਦੇ ਹੋ ਬੈੱਡਸ਼ੀਟ, ਕੁਸ਼ਨ, ਪੇਂਟਿੰਗ, ਕਰਾੱਕਰੀ, ਸਾੜੀ ਜਾਂ ਕੋਈ ਡੈਕੋਰੇਸ਼ਨ ਪੀਸ ਦਿਓ ਜਿਊਲਰੀ ਜਾਂ ਪਰਫਿਊਮ ਵੀ ਦੇ ਸਕਦੇ ਹੋ
  • ਭੈਣ ਜੇਕਰ ਖਾਣ-ਪੀਣ ਦੀ ਸ਼ੌਕੀਨ ਹੈ ਤਾਂ ਉਸ ਨੂੰ ਕਿਸੇ ਚੰਗੇ ਰੇਸਤਰਾਂ ਜਾਂ ਫੂਡ ਵਾਊਚਰ ਵੀ ਗਿਫਟ ਕਰ ਸਕਦੇ ਹੋ ਇਸ ਤੋਂ ਇਲਾਵਾ ਸ਼ਾਪਿੰਗ ਵਾਊਚਰ ਵੀ ਗਿਫਟ ਕਰ ਸਕਦੇ ਹੋ, ਜਿਸ ਨਾਲ ਉਹ ਆਪਣੀ ਪਸੰਦ ਨਾਲ ਸ਼ਾਪਿੰਗ ਕਰ ਸਕੇ

ਸਵੈ-ਰੱਖਿਆ ਸਿਖਾਓ

ਅੱਜ ਦੇ ਅਸੁਰੱਖਿਅਤ ਸਮੇਂ ਵਿੱਚ ਇੱਕ ਭਰਾ ਦਾ ਆਪਣੀ ਭੈਣ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋਣਾ ਸੁਭਾਵਿਕ ਹੈ ਅਜਿਹੀ ਸਥਿਤੀ ਵਿੱਚ ਹਰ ਔਰਤ ਲਈ ਸਵੈ- ਰੱਖਿਆ ਦੇ ਕੁੁਝ ਗੁਰ ਸਿੱਖਣੇ ਬਹੁਤ ਹੀ ਜ਼ਰੂਰੀ ਹਨ ਇਸ ਲਈ ਕਿਉਂ ਨਾ ਉਸ ਨੂੰ ਕਿਸੇ ਸਿਖਲਾਈ ਸੰਸਥਾ ਵਿਚ ਭਰਤੀ ਕਰਵਾਈਆ ਜਾਵੇ ਜਿੱਥੇ ਉਹ ਸਵੈ-ਰੱਖਿਆ ਦੇ ਗੁਰ ਸਿੱਖ ਸਕੇ ਇਹ ਉਸ ਲਈ ਬਹੁਲ ਫਾਇਦੇਮੰਦ ਹੋਵੇਗਾ, ਖਾਸ ਕਰਕੇ ਉਸ ਸਮੇਂ ਜਦ ਤੁਸੀਂ ਉਸਦੀ ਮਦਦ ਕਰਨ ਲਈ ਉੱਥੇ ਨਹੀਂ ਹੋਵੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!