ਵਰਖਾ ਦੀ ਰੁੱਤ ’ਚ ਲਓ ਆਨੰਦ ਕੱਪੜਿਆਂ ਅਤੇ ਗਹਿਣਿਆਂ ਦਾ
ਹਰ ਕੋਈ, ਹਰ ਮੌਸਮ ’ਚ ਦਿਲਕਸ਼ ਦਿਖਣਾ ਚਾਹੁੰਦਾ ਹੈ, ਭਾਵੇਂ ਵਰਖਾ ਹੋਵੇ, ਗਰਮੀ ਹੋਵੇ ਜਾਂ ਸਰਦੀ ਪਹਿਨਾਵਾ ਅਤੇ ਮੇਕਅੱਪ ਇੱਕ-ਦੂਜੇ ਦੇ ਪੂਰਕ ਹਨ ਇਹ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੇ ਹਨ ਜੇਕਰ ਮੌਸਮ ਰੂਮਾਨੀ ਹੈ ਅਤੇ ਤੁਸੀਂ ਉਸ ਮੌਸਮ ’ਚ ਵੀ ਅਲੱਗ ਦਿਖ ਰਹੇ ਹੋ ਤਾਂ ਤੁਹਾਡੀ ਸਮਾਰਟਨੈੱਸ ਦੀ ਚਰਚਾ ਕੀਤੇ ਬਿਨਾਂ ਕੋਈ ਨਹੀਂ ਰਹੇਗਾ ਤੁਸੀਂ ਵੀ ਜ਼ਰਾ-ਜਿਹੀ ਸਾਵਧਾਨੀ ਵਰਤ ਕੇ ਮੀਂਹ ਦੇ ਮੌਸਮ ’ਚ ਕੁਝ ਅਲੱਗ ਦਿਖ ਸਕਦੇ ਹੋ
Also Read :- ਵਰਖ਼ਾ ਦੇ ਮੌਸਮ ’ਚ ਫੰਗਸ ਤੋਂ ਛੁਟਕਾਰਾ ਤੇ ਰੱਖੋ ਸਿਹਤ ਦਾ ਧਿਆਨ
Table of Contents
ਕੱਪੜਿਆਂ ਦੀ ਚੋਣ:-
ਮੀਂਹ ’ਚ ਰੇਸ਼ਮੀ ਕੱਪੜਿਆਂ ਦੀ ਵਰਤੋਂ ਜ਼ਿਆਦਾ ਕਰੋ ਜੋ ਗਿੱਲੇ ਹੋਣ ’ਤੇ ਜਲਦੀ ਸੁੱਕ ਜਾਂਦੇ ਹਨ
- ਹਲਕੇ ਰੰਗਾਂ ਦੇ ਕੱਪੜੇ ਘੱਟ ਤੋਂ ਘੱਟ ਪਹਿਨੋ ਕਿਉਂਕਿ ਉਨ੍ਹਾਂ ’ਤੇ ਮਿੱਟੀ ਦੇ ਦਾਗ ਆਸਾਨੀ ਨਾਲ ਨਜ਼ਰ ਆਉਂਦੇ ਹਨ
- ਥੋੜ੍ਹੇ ਗਹਿਰੇ ਰੰਗ ਦੇ ਕੱਪੜੇ ਪਹਿਨੋ
- ਕਲਫ ਲੱਗੀਆਂ ਸਾੜੀਆਂ ਨਾ ਪਹਿਨੋ ਕਿਉਂਕਿ ਅਜਿਹੀਆਂ ਸਾੜੀਆਂ ਭਿੱਜਣ ’ਤੇ ਸੁੰਗੜ ਜਾਂਦੀਆਂ ਹਨ ਅਤੇ ਸੁੱਕਣ ’ਤੇ ਇਨ੍ਹਾਂ ’ਚ ਸਲਵਟਾਂ ਪੈ ਜਾਂਦੀਆਂ ਹਨ
- ਸਾੜੀਆਂ ਨਾਲ ਸੂਤੀ ਅਤੇ ਲਿਜੀਬਿਜੀ ਦੇ ਬਲਾਊਜ ਪਹਿਨੋ
- ਜ਼ਿਆਦਾ ਘੇਰੇਦਾਰ ਕੱਪੜੇ ਨਾ ਪਹਿਨੋ ਜੇਕਰ ਇਹ ਭਿੱਜ ਜਾਣ ਤਾਂ ਇਨ੍ਹਾਂ ਨੂੰ ਸੁਕਾਉਣਾ ਮੁਸ਼ਕਲ ਹੁੰਦਾ ਹੈ
- ਜੀਂਸ ਦੀ ਜਗ੍ਹਾ ਟਰਾਊਜ਼ਰ ਪਹਿਨੋ ਜੋ ਹਲਕੇ ਤਾਂ ਹੁੰਦੇ ਹਨ, ਸੁਕਾਉਣ ’ਚ ਵੀ ਆਸਾਨ ਅਤੇ ਹਲਕੀ ਪ੍ਰੈੱਸ ਨਾਲ ਹੀ ਕੰਮ ਚੱਲ ਜਾਂਦਾ ਹੈ ਟਰਾਊਜ਼ਰ ਨਾਲ ਕਾਟਨ ਟਾਪ ਅਤੇ ਟੀ-ਸ਼ਰਟ ਪਹਿਨ ਸਕਦੇ ਹੋ ਸੂਤੀ ਕੱਪੜੇ ਦੀ ਡਾਂਗਰੀ ਵੀ ਪਹਿਨ ਸਕਦੇ ਹੋ
- ਮੀਂਹ ਦੀ ਰੁੱਤ ’ਚ ਲੈਦਰ ਬੈਗ ਦੀ ਜਗ੍ਹਾ ਰੈਕਸੀਨ ਜਾਂ ਨਾਇਲਾਨ ਬੈਗ ਹੀ ਰੱਖੋ ਬੈਗ ’ਚ ਫੋਲਡਿੰਗ ਛੱਤਰੀ, ਟਿਸ਼ੂ ਪੇਪਰ, ਕੰਘੀ, ਹਲਕਾ ਫੁਲਕਾ ਵਾਟਰ-ਪਰੂਫ ਮੇਕਅੱਪ ਦਾ ਸਮਾਨ ਰੱਖੋ ਵੈਸੇ ਅੱਜ-ਕੱਲ੍ਹ ਰੇਨਕੋਟ ਪੈਕੇਟ ’ਚ ਬੰਦ ਆਉਂਦੇ ਹਨ ਸਕੂਟਰ ’ਤੇ ਜਾਂਦੇ ਸਮੇਂ ਤੁਸੀਂ ਰੇਨਕੋਟ ਪਹਿਨ ਕੇ ਜਾ ਸਕਦੇ ਹੋ
- ਮੀਂਹ ਦੀ ਰੁੱਤ ’ਚ ਭਾਰੀ ਗਹਿਣੇ ਪਹਿਨ ਕੇ ਨਾ ਜਾਓ ਸੋਨੇ ਦੇ ਭਾਰੀ ਗਹਿਣੇ ਮੀਂਹ ਦੇ ਦਿਨਾਂ ’ਚ ਸ਼ੋਭਾ ਨਹੀਂ ਦਿੰਦੇ ਇਨ੍ਹਾਂ ਦਿਨਾਂ ’ਚ ਮੋਤੀਆਂ ਦੇ ਗਹਿਣੇ ਵਧੀਆ ਅਤੇ ਚੰਗੇ ਲਗਦੇ ਹਨ ਕਿਸੇ ਤਿਉਹਾਰ ’ਤੇ ਹਲਕਾ ਚੈਨ ਸੈੱਟ ਜਾਂ ਛੋਟਾ ਗਲੇ ਨਾਲ ਲੱਗਿਆ ਸੈੱਟ ਪਹਿਨ ਸਕਦੇ ਹੋ ਕਾਲੇ ਧਾਤੂ ਅਤੇ ਚਾਂਦੀ ਦੇ ਗਹਿਣੇ ਵੀ ਪਹਿਨ ਸਕਦੇ ਹੋ
- ਸ਼ਾਦੀ-ਵਿਆਹ ਮੌਕੇ ਰੇਸ਼ਮੀ ਹਲਕੀਆਂ ਸਾੜੀਆਂ ਖੂਬ ਜਚਦੀਆਂ ਹਨ ਮੀਂਹ ਦੇ ਦਿਨਾਂ ’ਚ ਸਿਲਕ ਦੀਆਂ ਭਾਰੀ ਸਾੜੀਆਂ ਨਾ ਪਹਿਨੋ ਸਾੜੀਆਂ ’ਤੇ ਪਿੰਨ ਨਾ ਲਗਾਓ ਮੀਂਹ ’ਚ ਗਿੱਲੇ ਹੋਣ ’ਤੇ ਪਾਟਣ ਦਾ ਡਰ ਬਣਿਆ ਰਹਿੰਦਾ ਹੈ
- ਜੋ ਵੀ ਕੱਪੜੇ ਪਹਿਨੋ, ਉਸ ’ਚ ਤੁਹਾਡੀ ਉਮਰ ਅਤੇ ਅਹੁਦੇ ਦੀ ਮਰਿਯਾਦਾ ਬਣੀ ਰਹੇ ਭਾਵੇਂ ਤੁਸੀਂ ਸਾੜੀ ਪਹਿਨੋ, ਸਲਵਾਰ ਕੁੜਤਾ ਪਹਿਨੋ ਜਾਂ ਪੱਛਮੀ ਪਹਿਨਾਵਾ ਪਹਿਨੋ, ਆਪਣੀ ਇੱਕ ਵੱਖਰੀ ਪਛਾਣ ਬਣਾ ਕੇ ਰੱਖੋ
ਮੇਕਅੱਪ:-
- ਕਦੇ ਵੀ ਜ਼ਿਆਦਾ ਮੇਕਅੱਪ ਨਾ ਕਰੋ ਮੀਂਹ ’ਚ ਮੇਕਅੱਪ ਧੋਣ ਤੋਂ ਬਾਅਦ ਤੁਹਾਡੀ ਸ਼ਕਲ ਭੱਦੀ ਨਾ ਲੱਗੇ, ਇਸ ਗੱਲ ’ਤੇ ਖਾਸ ਧਿਆਨ ਦਿਓ
- ਮੀਂਹ ਦੇ ਦਿਨਾਂ ’ਚ ਟੈੱਲਕਮ ਪਾਊਡਰ, ਕਾਮਪੈਕਟ, ਫਾਊਂਡੇਸ਼ਨ ਆਦਿ ਦੀ ਵਰਤੋਂ ਨਾ ਕਰੋ ਗਿੱਲਾ ਹੋਣ ’ਤੇ ਚਿਹਰੇ ’ਤੇ ਅਲੱਗ ਹੀ ਧੱਬੇ ਦਿਖਾਈ ਦੇਣਗੇ
- ਲਿਪਸਟਿੱਕ ਹਲਕੇ ਰੰਗ ਦੀ ਲਗਾਓ ਆਊਟਲਾਈਨ ਲਗਾਉਣ ਨਾਲ ਤੁਸੀਂ ਫਿਰ ਲਿਪਸਟਿੱਕ ਲਗਾ ਸਕਦੇ ਹੋ ਆਈ-ਲਾਈਨਰ ਵਾਟਰ-ਪਰੂਫ ਲਗਾਓ ਨਹੀਂ ਤਾਂ ਗਿੱਲਾ ਹੋਣ ’ਤੇ ਉੱਤਰ ਕੇ ਚਿਹਰੇ ’ਤੇ ਆ ਜਾਵੇਗਾ
- ਸੁੱਕੀ ਸਿੰਦੂਰ ਦੀ ਬਿੰਦੀ ਜਾਂ ਗਿੱਲੀ ਬਿੰਦੀ ਨਾ ਲਗਾਓ ਸਟਿੱਕ ਕਰਨ ਵਾਲੇ ਕੱਪੜਿਆਂ ਨਾਲ ਮੇਲ ਖਾਂਦੀ ਬਿੰਦੀ ਲਗਾਓ ਗਿੱਲੀ ਹੋਣ ’ਤੇ ਉਸ ਨੂੰ ਉਤਾਰ ਕੇ ਸੁੱਟ ਦਿਓ ਵਾਟਰ-ਪਰੂਫ ਮੇਕਅੱਪ ਦਾ ਸਮਾਨ ਇਸਤੇਮਾਲ ਕਰਨ ’ਤੇ ਤੁਹਾਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ
- ਮੀਂਹ ਦੇ ਦਿਨਾਂ ’ਚ ਬਰਸਾਤੀ ਬੂਟ ਪਹਿਨੋ ਉੱਚੀ ਅੱਡੀ ਵਾਲੇ ਬੂਟ ਨਾ ਪਹਿਨੋ ਗਿੱਲੀ ਅਤੇ ਚਿੱਕੜ ਭਰੀ ਸੜਕ ’ਤੇ ਪੈਰ ਤਿਲ੍ਹਕਣ ਦਾ ਡਰ ਬਣਿਆ ਰਹਿੰਦਾ ਹੈ ਕੱਪੜੇ ਅਤੇ ਚਮੜੇ ਦੇ ਬੂਟ ਵੀ ਨਾ ਪਹਿਨੋ
ਸੁਨੀਤਾ ਗਾਬਾ