editorial - sachi shiksha punjabi

ਅਨਮੋਲ ਹੈ ਮੀਂਹ ਦਾ ਪਾਣੀ – ਸੰਪਾਦਕੀ
ਦੁਨੀਆਂ ਦੀ ਆਬਾਦੀ ਦਾ 17.5 ਫੀਸਦੀ ਹਿੱਸਾ ਭਾਰਤ ’ਚ ਰਹਿੰਦਾ ਹੈ, ਪਰ ਇੱਥੇ ਧਰਤੀ ਦੇ ਤਾਜ਼ੇ ਪਾਣੀ ਦੇ ਸਰੋਤ ਦਾ ਸਿਰਫ 4 ਫੀਸਦੀ ਹੀ ਹੈ ਵਰਲਡ ਰਿਸੋਰਸਿਸ ਇੰਸਟੀਚਿਊਟ ’ਚ ਭਾਰਤੀ ਸ਼ਹਿਰੀ ਪਾਣੀ ਪ੍ਰੋਗਰਾਮ ਦੇ ਡਾਇਰੈਕਟਰ ਅਨੁਸਾਰ ਲੋਕ ਏਅਰ ਕੰਡੀਸ਼ਨਰ, ਫਰਿੱਜ਼, ਵਾਸ਼ਿੰਗ ਮਸ਼ੀਨ ਵਰਗੇ ਉਪਕਰਣ ਜ਼ਿਆਦਾ ਖਰੀਦ ਰਹੇ ਹਨ

ਦੇਸ਼ ’ਚ ਬਿਜਲੀ ਦੀ ਕੁੱਲ ਜ਼ਰੂਰਤ ਦਾ 65 ਫੀਸਦੀ ਤੋਂ ਜ਼ਿਆਦਾ ਥਰਮਲ ਪਾਵਰ ਪਲਾਂਟ ਤੋਂ ਆਉਂਦਾ ਹੈ ਅਤੇ ਇਸ ’ਚ ਪਾਣੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਅਤੇ ਜੇਕਰ ਬਿਜਲੀ ਦੀ ਵਰਤੋਂ ਜਿਆਦਾ ਹੋਵੇਗੀ, ਤਾਂ ਇਸ ਦੇ ਉਤਪਾਦਨ ਲਈ ਪਾਣੀ ਦੀ ਮੰਗ ਵੀ ਓਨੀ ਹੀ ਵਧੇਗੀ ਇਸ ਤੋਂ ਇਲਾਵਾ ਸ਼ਹਿਰੀਕਰਨ ਦਾ ਵੱਧਦਾ ਦਾਇਰਾ ਅਤੇ ਮੀਂਹ ਦੇ ਪਾਣੀ ਦਾ ਬਰਬਾਦ ਹੋਣਾ ਵੀ ਵੱਡੀ ਸਮੱਸਿਆ ਹੈ ਦੇਸ਼ ’ਚ ਪੀਣ ਦੇ ਪਾਣੀ ਦੀ ਜ਼ਰੂਰਤ ਦਾ 85 ਫੀਸਦੀ ਭੂ-ਜਲ ਰਾਹੀਂ ਪੂਰਾ ਹੁੰਦਾ ਹੈ ਇੰਜ ਪਾਣੀ ਦੇ ਸੰਕਟ ਦਾ ਖਤਰਾ ਪੈਦਾ ਹੋ ਰਿਹਾ ਹੈ

ਵਰਤਮਾਨ ’ਚ ਘਰ, ਖੇਤੀ ਅਤੇ ਵਪਾਰ ਦੇ ਖੇਤਰ ’ਚ ਪਾਣੀ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ ਜ਼ਿਆਦਾਤਰ ਪਿੰਡਾਂ ਵਾਲੇ ਇਲਾਕਿਆਂ ’ਚ ਜ਼ਿਆਦਾ ਬੋਰਵੈੱਲ ਸਥਾਪਿਤ ਹੋ ਜਾਣ ਨਾਲ ਭੂ-ਜਲ ਪੱਧਰ ਘੱਟ ਹੋਣ ਲੱਗਿਆ ਹੈ ਅਤੇ ਕਈ ਥਾਵਾਂ ਨੂੰ ਤਾਂ ਡਾਰਕ-ਜੋਨ ਤੱਕ ਐਲਾਨ ਕਰਨਾ ਪਿਆ ਹੈ ਅਜਿਹੇ ’ਚ ਪਾਣੀ ਨੂੰ ਸੁਰੱਖਿਅਤ ਭਾਵ ਕਿ ਪਾਣੀ ਦੀ ਸੁਰੱਖਿਆ ਦੇ ਵਿਸ਼ੇ ’ਚ ਜਲਦ ਤੋਂ ਜਲਦ ਸੋਚਣਾ ਹੋਵੇਗਾ ਕਿਉਂਕਿ ਜਲ ਹੀ ਜੀਵਨ ਹੈ ਅੱਜ ਨਾ ਸਿਰਫ ਪਿੰਡ ਵਾਲੇ ਇਲਾਕਿਆਂ ’ਚ ਬੋਰਵੈੱਲ, ਸਗੋਂ ਸ਼ਹਿਰੀ ਇਲਾਕਿਆਂ ’ਚ ਕਈ ਵੱਡੇ ਕਾਰਖਾਨਿਆਂ ’ਚ ਪਾਣੀ ਦੀ ਵਰਤੋਂ ਹੋਣ ਕਾਰਨ ਵੀ ਪਾਣੀ ਦੀ ਕਿੱਲਤ ਹੋਣ ਲੱਗੀ ਹੈ

ਘਰੇਲੂ ਅਤੇ ਵਪਾਰਕ ਵਰਤੋਂ ਲਈ ਮੀਂਹ ਦੇ ਪਾਣੀ ਨੂੰ ਸੁਰੱਖਿਅਤ ਕਰਨਾ ਸਭ ਤੋਂ ਸਰਲ ਅਤੇ ਮਹੱਤਵਪੂਰਨ ਤਰੀਕਾ ਹੈ ਜੁਲਾਈ ਮਹੀਨੇ ’ਚ ਮਾਨਸੂਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਸਮੇਤ ਪੂਰੇ ਦੇਸ਼ ’ਚ ਪੂਰਨ ਤੌਰ ’ਤੇ ਸਰਗਰਮ ਹੁੰਦਾ ਹੈ ਕੁਝ ਗੱਲਾਂ ਦਾ ਧਿਆਨ ਰੱਖਦੇ ਹੋਏ ਮੀਂਹ ਦੇ ਅਨਮੋਲ ਜਲ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ

ਮੀਂਹ ਦੇ ਪਾਣੀ ਦਾ ਸਟੋਰੇਜ਼ ਭਾਵ ਰੇਨ ਵਾਟਰ ਹਾਰਵੈਸਟਿੰਗ ਲਈ ਮੀਂਹ ਦੇ ਪਾਣੀ ਨੂੰ ਇੱਕ ਨਿਰਧਾਰਿਤ ਥਾਂ ਜਿਵੇਂ ਮਕਾਨ ਦੀ ਛੱਤ, ਘਰ ਦਾ ਵਿਹੜਾ ਆਦਿ ’ਚ ਜਮ੍ਹਾ ਕਰਕੇ ਉਸ ਨੂੰ ਇਕੱਠਾ ਕਰ ਸਕਦੇ ਹੋ ਇਸ ਦੌਰਾਨ ਇਹ ਵੀ ਧਿਆਨ ਰੱਖਣਯੋਗ ਹੈ ਕਿ ਉਸ ਨੂੰ ਇਕੱਠੇ ਕੀਤੇ ਪਾਣੀ ਨੂੰ ਸਾਫ ਕਰ ਕੇ ਬਰਕਰਾਰ ਰੱਖਣ ਲਈ ਵੀ ਕੁਝ ਉਪਾਅ ਕਰਨੇ ਹੁੰਦੇ ਹਨ ਹਾਲਾਂਕਿ ਮੀਂਹ ਦੇ ਪਾਣੀ ਨੂੰ ਸਟੋਰੇਜ਼ ਕਰਨ ਦੀ ਕੋਈ ਆਧੁਨਿਕ ਤਕਨੀਕ ਨਹੀਂ ਹੈ, ਇਹ ਮੀਂਹ ਤਾਂ ਪਹਿਲਾਂ ਤੋਂ ਹੀ ਪੈ ਰਹੇ ਹਨ, ਪਰ ਹੌਲੀ-ਹੌਲੀ ਨਵੀਂ ਟੈਕਨੋਲਾਜੀ ਦੀ ਵਰਤੋਂ ਵਧਣ ਕਾਰਨ ਇਸ ਵੱਲ ਧਿਆਨ ਘੱਟ ਹੋਣ ਲੱਗਾ ਹੈ

ਸਟੋਰੇਜ਼ ਮੀਂਹ ਦੇ ਪਾਣੀ ਨੂੰ ਅਸੀਂ ਵਪਾਰਕ ਅਤੇ ਇਸ ਦੇ ਨਾਲ ਹੀ ਘਰੇਲੂ ਵਰਤੋਂ ’ਚ ਵੀ ਲੈ ਸਕਦੇ ਹਾਂ ਜਿਹੜੇ ਇਲਾਕਿਆਂ ’ਚ ਔਸਤਨ ਵਰਖਾ ਘੱਟ ਹੁੰਦੀ ਹੈ, ਉਨ੍ਹਾਂ ’ਚ ਮੀਂਹ ਦੇ ਪਾਣੀ ਨੂੰ ਖੂਹ, ਨਦੀ, ਤਲਾਬਾਂ ’ਚ ਜਮ੍ਹਾ ਕਰਕੇ ਰੱਖਿਆ ਜਾ ਸਕਦਾ ਹੈ, ਜੋ ਬਾਅਦ ’ਚ ਪਾਣੀ ਦੀ ਕਮੀ ਨੂੰ ਦੂਰ ਕਰ ਸਕਦਾ ਹੈ ਦੂਜੇ ਪਾਸੇ ਤੁਸੀਂ ਛੱਤ ’ਤੇ ਡਿੱਗਣ ਵਾਲੇ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਰੱਖ ਸਕਦੇ ਹੋ ਅਜਿਹੇ ’ਚ ਉੱਚਾਈ ’ਤੇ ਖੁੱਲ੍ਹੀਆਂ ਟੈਂਕੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਵੱਡੇ ਬੰਨ੍ਹ ਜ਼ਰੀਏ ਮੀਂਹ ਵਾਲੇ ਪਾਣੀ ਨੂੰ ਵੱਡੇ ਪੈਮਾਨੇ ’ਚ ਰੋਕਿਆ ਜਾਂਦਾ ਹੈ,

ਜਿਸ ਨੂੰ ਗਰਮੀ ਦੇ ਮਹੀਨਿਆਂ ’ਚ ਜਾਂ ਪਾਣੀ ਦੀ ਕਮੀ ਹੋਣ ’ਤੇ ਖੇਤੀ, ਬਿਜਲੀ ਉਤਪਾਦਨ ਅਤੇ ਨਾਲੀਆਂ ਜ਼ਰੀਏ ਘਰੇਲੂ ਵਰਤੋਂ ’ਚ ਵੀ ਲਿਆਂਦਾ ਜਾਂਦਾ ਹੈ ਇਹੀ ਨਹੀਂ, ਜ਼ਮੀਨ ਅੰਦਰ ਵੀ ਪਾਣੀ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਇਸ ਪ੍ਰਕਿਰਿਆ ’ਚ ਮੀਂਹ ਦੇ ਪਾਣੀ ਨੂੰ ਇੱਕ ਜ਼ਮੀਨ ਦੇ ਅੰਦਰ ਟੋਏ ’ਚ ਭਰ ਦਿੱਤਾ ਜਾਂਦਾ ਹੈ ਇਹ ਤਰੀਕਾ ਬਹੁਤ ਹੀ ਮੱਦਦਗਾਰ ਸਾਬਤ ਹੋਇਆ ਹੈ, ਕਿਉਂਕਿ ਮਿੱਟੀ ਅੰਦਰ ਦਾ ਪਾਣੀ ਆਸਾਨੀ ਨਾਲ ਨਹੀਂ ਸੁੱਕਦਾ ਹੈ ਅਤੇ ਉਸ ਨੂੰ ਲੰਮੇ ਸਮੇਂ ਵਰਤੋਂ ’ਚ ਲਿਆ ਸਕਦੇ ਹਾਂ ਦਿਨੋਂ-ਦਿਨ ਡੂੰਘੇ ਹੋ ਰਹੇ ਪਾਣੀ ਦੇ ਸੰਕਟ ਦਰਮਿਆਨ ਇਸ ਦੇ ਸਟੋਰੇਜ਼ ਦੇ ਨਵੇਂ ਤੌਰ-ਤਰੀਕਿਆਂ ’ਤੇ ਡੂੰਘਾਈ ਨਾਲ ਵਿਚਾਰ ਕਰਨਾ ਹੋਵੇਗਾ
ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!