quit your job wisely -sachi shiksha punjabi

ਸੋਚ-ਵਿਚਾਰ ਕੇ ਹੀ ਨੌਕਰੀ ਛੱਡੋ ਹਫਤੇ ਦੀ ਸ਼ੁਰੂਆਤ ਨਾਲ ਹੀ ਬੋਰਿੰਗ ਰੂਟੀਨ ਸ਼ੁਰੂ ਹੋ ਜਾਂਦਾ ਹੈ ਉਹ ਨੌਕਰੀ, ਜਿਸ ਨੂੰ ਪ੍ਰਾਪਤ ਕਰਕੇ ਇੱਕ ਸਮੇਂ ਉਹ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦੀ ਸੀ, ਹੁਣ ਉਸ ਲਈ ਬੋਝਿਲ ਬਣ ਗਈ ਹੈ ਕਿਤੇ ਤੁਸੀਂ ਵੀ ਇਸ ਹਾਲਾਤ ਤੋਂ ਤਾਂ ਨਹੀਂ ਲੰਘ ਰਹੇ ਹੋ? ਜੇਕਰ ਅਜਿਹਾ ਹੈ ਤਾਂ ਕਈ ਚਿੰਤਾਵਾਂ ਛੱਡ ਕੇ ਖੁਦ ਨੂੰ ਸੈਟਲ ਕਰੋ ਨੌਕਰੀ ਛੱਡਣ ਦਾ ਵਿਚਾਰ ਮਨ ’ਚ ਕਦੇ ਨਾ ਲਿਆਓ

ਨੌਕਰੀ ਛੱਡਣਾ ਜਿੰਨਾ ਆਸਾਨ ਹੈ, ਉਸ ਨੂੰ ਪਾਉਣਾ ਓਨਾ ਹੀ ਔਖਾ ਹੈ ਇਸ ਲਈ ਕਦੇ ਵੀ ਭਾਵੁਕਤਾਵੱਸ ਨੌਕਰੀ ਨਾ ਛੱਡੋ ਪਹਿਲਾਂ ਠੰਡੇ ਦਿਮਾਗ ਨਾਲ ਚੰਗੀ ਤਰ੍ਹਾਂ ਉਸ ਦੇ ਨਫੇ-ਨੁਕਸਾਨ ’ਤੇ ਜ਼ਰੂਰ ਗੌਰ ਕਰ ਲਓ ਅਕਸਰ ਦੇਖਿਆ ਗਿਆ ਹੈ ਕਿ ਨਿੱਜੀ-ਜੀਵਨ ’ਚ ਤਨਾਅ ਜਾਂ ਸਮੱਸਿਆਵਾਂ ਆਉਣ ’ਤੇ ਪਲਾਇਨਵਾਦੀ ਮਨ, ਵਰਤਮਾਨ ਤੋਂ ਪਲਾਇਨ ਚਾਹੁੰਦਾ ਹੈ ਅਤੇ ਬਗੈਰ ਸੋਚੇ ਇਹ ਕਦਮ ਚੁੱਕ ਲੈਂਦਾ ਹੈ ਪਰ ਉਸ ਦਾ ਬਾਅਦ ਦਾ ਅਸਰ ਅਣਲੋਂੜੀਦੀਆਂ ਪੇ੍ਰਸ਼ਾਨੀਆਂ ਲਿਆ ਸਕਦਾ ਹੈ ਉਦੋਂ ਸ਼ਾਇਦ ਤੁਸੀਂ ਕਹੋ ਕਿ ਹਾਇ! ਮੈਂ ਆਪਣੇ ਹੀ ਹੱਥਾਂ-ਪੈਰਾਂ ’ਤੇ ਕੁਹਾੜੀ ਮਾਰ ਲਈ ਹੈ ਸਮੱਸਿਆਵਾਂ ਸੁਲਝਾਉਣ ’ਤੇ ਹੀ ਤੁਸੀਂ ਸਹੀ ਫੈਸਲਾ ਲੈਣ ਦੇ ਕਾਬਲ ਬਣੋਗੇ

Also Read :-

ਦਫਤਰ ਤੋਂ ਦੂਰ ਰਹਿ ਕੇ ਮੰਨ ਲਓ ਤੁਸੀਂ ਕਿਤੇ ਰਿਸ਼ਤੇਦਾਰੀ ’ਚ ਸ਼ਾਦੀ ਵਿਆਹ ਮੌਕੇ ਜਾਂ ਕਿਤੇ ਘੁੰਮਣ-ਫਿਰਨ ਗਏ ਹੋ, ਤਾਂ ਤੁਸੀਂ ਨੌਕਰੀ ਛੱਡਣ ਜਾਂ ਬਦਲਣ ਦਾ ਫੈਸਲਾ ਕਦੇ ਨਾ ਲਓ, ਕਿਉਂਕਿ ਕੰਮ ਕਰਦੇ ਹੋਏ ਹੀ ਤੁਸੀਂ ਕੰਮ ਬਾਰੇ ਠੀਕ ਫੈਸਲਾ ਲੈ ਸਕਦੇ ਹੋ ਉਦੋਂ ਸੱਚਾਈ ਤੁਹਾਡੇ ਕਰੀਬ ਹੁੰਦੀ ਹੈ

ਡਾਕਟਰ ਮੀਨਾ ਚੰਗੀ-ਭਲੀ ਸਰਕਾਰੀ ਹਸਪਤਾਲ ’ਚ ਕੰਮ ਕਰ ਰਹੀ ਸੀ ਕਿਉਂਕਿ ਉੱਥੇ ਰਹਿ ਕੇ ਉਹ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰ ਸਕਦੀ ਸੀ, ਇਸ ਲਈ ਉਨ੍ਹਾਂ ਨੇ ਉੱਥੋਂ ਨੌਕਰੀ ਛੱਡ ਕੇ ਆਪਣੇ ਦੋਸਤ ਅਸ਼ੋਕ ਦੇ ਨਰਸਿੰਗ ਹੋਮ ’ਚ ਉਸ ਦੇ ਕਹਿਣ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਦਰਅਸਲ ਸਰਕਾਰੀ ਹਸਪਤਾਲ ’ਚ ਕਈ ਸੀਨੀਅਰ ਡਾਕਟਰਾਂ ਕਾਰਨ ਮੀਨਾ ਨੂੰ ਲੱਗਦਾ ਸੀ ਕਿ ਉਸ ਦਾ ਮਹੱਤਵ ਉੱਥੇ ਘੱਟ ਹੈ, ਸੋ ਨੌਕਰੀ ਛੱਡਣ ਦਾ ਇਹ ਵੀ ਇੱਕ ਕਾਰਨ ਸੀ ਪਰ ਹੋਇਆ ਕੀ? ਨਾ ਮੀਨਾ ਦੀ ਪ੍ਰਾਈਵੇਟ ਪ੍ਰੈਕਟਿਸ ਜੰਮੀ ਅਤੇ ਨਾ ਹੀ ਨਰਸਿੰਗ ਹੋਮ ’ਚ ਉਸ ਨੂੰ ਕੰਮ ਤੋਂ ਸੰਤੁਸ਼ਟੀ ਮਿਲੀ

ਕੈਰੀਅਰ ਮਾਹਿਰਾਂ ਦਾ ਮੰਨਣਾ ਹੈ ਕਿ ਨੌਕਰੀ ਬਦਲਣ ਤੋਂ ਪਹਿਲਾਂ ਆਪਣੀਆਂ ਤੁਲਨਾਵਾਂ ਨੂੰ ਭਲੀ-ਭਾਂਤੀ ਪਰਖ ਲੈਣਾ ਚਾਹੀਦਾ ਹੈ ਨਾਲ ਹੀ ਆਪਣੀ ਯੋਗਤਾ ਨੂੰ ਜ਼ਿਆਦਾ ਜਾਂ ਘੱਟ ਨਹੀਂ ਮਾਪਣਾ ਚਾਹੀਦਾ ਸਹੀ ਮੁੱਲਾਂਕਣ ਜੀਵਨ ’ਚ ਸਫਲ ਹੋਣ ਲਈ ਜ਼ਰੂਰੀ ਹੈ ਇਸ ਦੇ ਨਾਲ ਇਹ ਵੀ ਜਾਂਚ ਲਓ ਕਿ ਕਿਤੇ ਅਜਿਹਾ ਤਾਂ ਨਹੀਂ ਕਿ ‘ਫੈਮਿਲੀਅਰਿਟੀ ਬਰੀਡਸ ਕੰਟੈਂਪਟ’ ਵਾਲੀ ਕਹਾਵਤ ਤੁਹਾਡੇ ਕੰਮ ਨਾਲ ਵੀ ਸਹੀ ਸਾਬਤ ਹੋ ਰਹੀ ਹੈ ਅਣਜਾਨ ਦਾ ਆਕਰਸ਼ਣ ਹਕੀਕਤ ’ਚ ਕਈ ਵਾਰ ਮੋਹ ਭੰਗ ਕਰਦਾ ਹੈ ਜਿਵੇਂ ਕਿ ਡਾਕਟਰ ਮੀਨਾ ਦੇ ਕੇਸ ’ਚ ਹੋਇਆ
ਪਰ ਇੱਥੇ ਮੰਤਵ ਜਾਂ ਸਲਾਹ ਇਹ ਨਹੀਂ ਹੈ ਕਿ ਸਿਰਫ, ਓਲਡ ਇਜ਼ ਗੋਲਡ ਮੰਨ ਕੇ ਤੁਸੀਂ ਆਪਣੀ ਪੁਰਾਣੀ ਨੌਕਰੀ ਨਾਲ ਹੀ ਚਿਪਕੇ ਰਹੋ, ਭਾਵੇਂ ਉਹ ਤੁਹਾਡੇ ਉੱਜਵਲ ਭਵਿੱਖ ਅਤੇ ਸ਼ਾਨਦਾਰ ਕੈਰੀਅਰ ’ਚ ਰੁਕਾਵਟ ਹੀ ਕਿਉਂ ਨਾ ਹੋਵੇ ਕੁਝ ਜ਼ਿਕਰਯੋਗ ਗੱਲਾਂ ਹਨ

ਜਿਨ੍ਹਾਂ ਨੂੰ ਪਰਖਣ ’ਤੇ ਤੁਸੀਂ ਇਹ ਫੈਸਲਾ ਲੈ ਸਕੋਂਗੇ ਕਿ ਨੌਕਰੀ ’ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਜਾਂ ਨਹੀਂ:-

  • ਆਮਦਨ ਨੌਕਰੀ ਲਈ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਇੰਸੈਂਟਿਵ (ਪ੍ਰੇਰਨਾ) ਹੈ ਜਿੱਥੇ ਜ਼ਿਆਦਾ ਆਮਦਨ ਮਿਲ ਰਹੀ ਹੋਵੇ ਅਤੇ ਕੁੱਲ ਸੁਵਿਧਾਵਾਂ ਮਿਲਾ ਕੇ ਤੁਹਾਨੂੰ ਜ਼ਿਆਦਾ ਆਰਥਿਕ ਲਾਭ ਦਿਖਾਈ ਦੇਵੇ, ਇਸ ਕੰਮ ’ਤੇ ਗੌਰ ਕੀਤਾ ਜਾ ਸਕਦਾ ਹੈ
  • ਤੁਹਾਡੀ ਯੋਗਤਾ ਦੀ ਭਰਪੂਰ ਵਰਤੋਂ ਨਾ ਹੋ ਰਹੀ ਹੋਵੇ, ਅੱਗੇ ਸਿੱਖਣ ਨੂੰ ਨਾ ਮਿਲ ਰਿਹਾ ਹੋਵੇ, ਇੱਕ ਜੜਤਾ ਦੀ ਹਾਲਤ ਜਾਂ ਸਟੈਗਨੇਸ਼ਨ ਜਿਹਾ ਆ ਗਿਆ ਹੋਵੇ, ਅਤੇ ਜੋ ਤੁਹਾਡੇ ਅੰਦਰ ਕੰਮ ਪ੍ਰਤੀ ਬੋਰਿੰਗ ਅਹਿਸਾਸ ਭਰ ਗਿਆ ਹੋਵੇ
  • ਤੁਹਾਡੇ ਕੰਮ ਦੀ ਪ੍ਰਸ਼ੰਸਾ ਨਾ ਕਰਕੇ ਬਾੱਸ ਤੁਹਾਡੀ ਹਰ ਸਮੇਂ ਅਲੋਚਨਾ ਕਰਕੇ ਤੁਹਾਡਾ ਮਨੋਬਲ ਤੋੜਨ ’ਤੇ ਅਮਾਦਾ ਹੋਵੇ, ਜਿਸ ਦੇ ਨਤੀਜੇ ਵਜੋਂ ਤੁਹਾਡੇ ਕੋਲ ਵੀ ਆਫਿਸ ਸਬੰਧੀ ਸਿਰਫ ਨਕਾਰਾਤਮਕ ਗੱਲਾਂ ਹੀ ਰਹਿ ਜਾਣ ਅਤੇ ਇਹ ਸਭ ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵਿਤ ਕਰ ਰਹੀਆਂ ਹੋਣ, ਜਿਸ ਦਾ ਅਸਰ ਤੁਹਾਡੇ ਪਰਿਵਾਰਕ ਜੀਵਨ ’ਤੇ ਵੀ ਪੈ ਰਿਹਾ ਹੋਵੇ
  • ਦਫਤਰ ’ਚ ਬਦਲਾਅ ਕੀਤੇ ਗਏ ਹੋਣ ਜਿਸ ਨਾਲ ਤੁਹਾਡਾ ਵਿਭਾਗ ਮਹੱਤਵਹੀਨ ਬਣ ਕੇ ਰਹਿ ਗਿਆ ਹੋਵੇ ਜ਼ਾਹਿਰ ਹੈ ਅਜਿਹੀ ਹਾਲਤ ਆਉਣ ’ਤੇ ਜਦੋਂ ਤੱਕ ਕਿ ਕੋਈ ਖਾਸ ਹੀ ਮਜ਼ਬੂਰੀ ਨਾ ਹੋਵੇ, ਤਾਂ ਕੋਈ ਤੁਹਾਨੂੰ ਠੋਸ ਅਤੇ ਸਕਾਰਾਤਮਕ ਕਦਮ ਚੁੱਕਣਾ ਹੀ ਹੋਵੇਗਾ ਆਪਣੀ ਜ਼ਿੰਦਗੀ ਸੰਵਾਰਨਾ ਤੁਹਾਡਾ ਆਪਣੇ ਪ੍ਰਤੀ ਅਤੇ ਆਪਣੇ ਪਰਿਵਾਰ ਪ੍ਰਤੀ ਨੈਤਿਕ ਫਰਜ਼ ਹੈ ਰੋਜ਼ਾਨਾ ਦੇ ਹਾਲਾਤ ਕੰਮ ਦੀ ਸ਼ਕਤੀ ਨੂੰ ਅਤੇ ਜੀਵਨ ਨੂੰ ਹੌਲੀ-ਹੌਲੀ ਨਿਰਾਸ਼ ਕਰਨ ਲੱਗਦੇ ਹਨ
  • ਆਪਣਾ ਆਤਮਵਿਸ਼ਵਾਸ ਨਾ ਖੋਵੋ ਜਿੱਥੇ ਹੋਰ ਵੀ ਹਨ ਆਸਮਾਂ ਹੋਰ ਵੀ ਹਨ ਇੱਕ ਨੌਕਰੀ ਜੀਵਨ ਦਾ ਅੰਤ ਨਹੀਂ ਹੋ ਸਕਦਾ ਤੁਹਾਨੂੰ ਆਪਣੀ ਮਨਪਸੰਦ ਨੌਕਰੀ ਜਲਦੀ ਮਿਲ ਜਾਵੇ ਅਤੇ ਉਦੋਂ ਤੁਸੀਂ ਖੁਸ਼ ਹੋ ਕੇ ਆਪਣੇ ਆਪ ਨੂੰ ਸ਼ਾਬਾਸ਼ੀ ਦਿੰਦੇ ਹੋਏ ਕਹੋ ਕਿ ਚੰਗਾ ਕੀਤਾ ਤੂੰ ਹਿੰਮਤ ਕਰਕੇ ਉਹ ਸੜੀ ਨੌਕਰੀ ਛੱਡ ਦਿੱਤੀ ਰੋਜ਼ ਝੰਜਟ, ਤਨਾਅ ਅਤੇ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਗਿਆ ਹੈ

ਊਸ਼ਾ ਜੈਨ ਸ਼ੀਰੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!