ਪਰਉਪਕਾਰ ਅਤੇ ਤਿਆਗ ਦੀ ਮਿਸਾਲ ਸਨ ਪੂਜਨੀਕ ਬਾਪੂ ਜੀ 19ਵੇਂ ਪਰਮਾਰਥੀ ਦਿਵਸ (5 ਅਕਤੂਬਰ) ’ਤੇ ਵਿਸ਼ੇਸ਼

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਜਨਮਦਾਤਾ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇਨਸਾਨੀਅਤ ਦੀ ਚਰਮ-ਸੀਮਾ ਨੂੰ ਛੂੰਹਦਾ ਪਰਮ ਪਿਤਾ ਪਰਮੇਸ਼ਵਰ ਦਾ ਵਰਦਾਨ ਸਨ ਸਰਵਗੁਣ ਸੰਪੰਨ ਪੂਜਨੀਕ ਬਾਪੂ ਜੀ ਪਰਬਤਾਂ ਤੋਂ ਉੱਚੇ ਅਤੇ ਸਮੁੰਦਰਾਂ ਦੀਆਂ ਡੂੰਘਾਈਆਂ ਵਾਂਗ ਇੱਕ ਮਹਾਨ ਅਦੁੱਤੀ ਸਖਸ਼ੀਅਤ ਸਨ

ਉਹ ਪਰਮਪਿਤਾ ਪਰਮਾਤਮਾ ਦੇ ਸੱਚੇ ਭਗਤ, ਇਨਸਾਨੀਅਤ ਅਤੇ ਤਿਆਗ ਦੀ ਪ੍ਰਤੀ-ਮੂਰਤੀ ਅਤੀ ਵੰਦਨਯੋਗ ਸਵਰੂਪ ਸਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਉਹ ਮਹਾਂਪੁਰਸ਼ ਹੋਏ ਹਨ ਜਿਨ੍ਹਾਂ ਦੀ ਮਿਸਾਲ ਦੁਨੀਆਂ ’ਚ ਹੋਰ ਕਿਤੇ ਵੀ ਨਹੀਂ ਹੈ ਉਹ ਅਤੀ ਨੇਕ ਦਿਲ ਮਾਲਕ ਦੇ ਸੱਚੇ ਭਗਤ ਅਤੇ ਸਮਾਜ ’ਚ ਹਰ ਕਿਸੇ ਦੇ ਦਿਲ-ਅਜੀਜ਼ ਸਨ ਉਹ ਬਿਨਾਂ ਸ਼ੱਕ ਤਿਆਗ ਦੀ ਪ੍ਰਤੀ-ਮੂਰਤੀ ਸਨ ਆਪ ਜੀ ਬਹੁਤ ਹੀ ਉੱਚੇ ਪਵਿੱਤਰ ਆਦਰਸ਼ਾਂ ਦੇ ਸਵਾਮੀ ਸਨ

ਜਨਮ ਅਤੇ ਮਾਤਾ-ਪਿਤਾ:-

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦਾ ਜਨਮ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਅਤੀ ਪਵਿੱਤਰ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ, ਰਾਜਸਥਾਨ ’ਚ ਸਾਲ 1929 ਦੇ ਦੇਸੀ ਮਹੀਨੇ ਮੱਘਰ ’ਚ ਹੋਇਆ ਸੀ ਇਸ ਲਈ ਪੂਜਨੀਕ ਮਾਤਾ-ਪਿਤਾ, ਵੱਡੇ ਬਜ਼ੁਰਗਾਂ ਨੇ ਆਪ ਜੀ ਦਾ ਨਾਂਅ ਮੱਘਰ ਸਿੰਘ ਜੀ ਰੱਖਿਆ ਆਪ ਜੀ ਦੇ ਪੂਜਨੀਕ ਜਨਮਦਾਤਾ ਦਾ ਨਾਂਅ ਸਰਦਾਰ ਚਿੱਤਾ ਸਿੰਘ ਜੀ ਅਤੇ ਪੂਜਨੀਕ ਮਾਤਾ ਜੀ ਦਾ ਨਾਂਅ ਸੰਤ ਕੌਰ ਜੀ ਸੀ ਕਿਉਂਕਿ ਆਪ ਜੀ ਦੇ ਤਾਇਆ ਸਰਦਾਰ ਸੰਤਾ ਸਿੰਘ ਜੀ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਨੇ ਆਪ ਜੀ ਨੂੰ ਬਚਪਨ ’ਚ ਹੀ ਗੋਦ ਲੈ ਲਿਆ ਸੀ, ਇਸ ਲਈ ਆਪ ਜੀ ਉਨ੍ਹਾਂ ਨੂੰ ਹੀ ਆਪਣੇ ਮਾਤਾ-ਪਿਤਾ, ਜਨਮਦਾਤਾ ਮੰਨਦੇ ਸਨ

ਆਦਰਸ਼ ਜੀਵਨ ਸ਼ੈਲੀ:-

ਪੂਜਨੀਕ ਬਾਪੂ ਜੀ ਦਾ ਸਾਰਾ ਜੀਵਨ ਸਦਭਾਵਨਾਵਾਂ ਨਾਲ ਲਬਰੇਜ਼ ਸੀ ਆਪ ਜੀ ਦੇ ਸਵੱਛ ਪਾਕ-ਪਵਿੱਤਰ ਜੀਵਨ ਬਾਰੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਨ੍ਹਾਂ ਦਾ ਸਾਰਾ ਜੀਵਨ ਹੀ ਉੱਚੇ ਸੰਸਕਾਰਾਂ ਦੀ ਪਾਠਸ਼ਾਲਾ ਸੀ ਵਿਸ਼ਾਲ ਹਿਰਦੇ ਪੂਜਨੀਕ ਬਾਪੂ ਜੀ ਦੂਰ-ਦਰਾਜ਼ ਤੱਕ ਕਿਸੇ ਪਛਾਣ ਦੇ ਮੁਹਤਾਜ ਨਹੀਂ ਸਨ ਉੱਚੇ ਘਰਾਣੇ ਦੇ ਮਾਲਕ ਅਤੇ ਪਿੰਡ ਦੇ ਨੰਬਰਦਾਰ ਹੁੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਅੰਦਰ ਕਦੇ ਹੰਕਾਰ ਦੀ ਭਾਵਨਾ ਪੈਦਾ ਨਹੀਂ ਹੋਣ ਦਿੱਤੀ ਸੀ ਸਦਭਾਵਨਾਵਾਂ ਨਾਲ ਭਰਪੂਰ ਅਤੀ ਸਾਦਾ ਜੀਵਨ ਅਤੇ ਉੱਚ ਵਿਚਾਰਾਂ ਦੀ ਪਵਿੱਤਰ ਜੀਵਨਸ਼ੈਲੀ ਦੇ ਮਾਲਕ ਪੂਜਨੀਕ ਬਾਪੂ ਜੀ ਗਰੀਬਾਂ, ਲਾਚਾਰਾਂ ਪ੍ਰਤੀ ਬੇਇੰਤਹਾ ਹਮਦਰਦੀ ਰੱਖਦੇ ਸਨ

ਆਪ ਜੀ ਹਰ ਕਿਸੇ ਨਾਲ ਖੁੱਲ੍ਹੇ ਦਿਲ ਨਾਲ ਮਿਲਦੇ ਅਤੇ ਉਨ੍ਹਾਂ ਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਜੋ ਵੀ ਕੋਈ ਦੁਖੀਆ, ਜ਼ਰੂਰਤਮੰਦ ਉਨ੍ਹਾਂ ਦੇ ਦਰਵਾਜ਼ੇ ’ਤੇ ਚੱਲ ਕੇ ਆਉਂਦਾ, ਕਦੇ ਖਾਲੀ ਨਹੀਂ ਗਿਆ ਦਇਆ-ਰਹਿਮ, ਹਮਦਰਦੀ ਦੇ ਪੁੰਜ ਪੂਜਨੀਕ ਬਾਪੂ ਜੀ ਨੂੰ ਜਦੋਂ ਵੀ ਪਤਾ ਲੱਗਦਾ ਕਿ ਫਲਾਂ ਘਰ ਨੂੰ ਮੱਦਦ ਦੀ ਜ਼ਰੂਰਤ ਹੈ ਤਾਂ ਉਹ ਬਿਨਾਂ ਕਹੇ ਖੁਦ ਉਨ੍ਹਾਂ ਦੇ ਘਰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਮੱਦਦ ਲੈ ਕੇ ਪਹੁੰਚ ਵੀ ਜਾਂਦੇ ਪਿੰਡ ’ਚ ਅਜਿਹੀਆਂ ਅਨੇਕਾਂ ਉਦਾਹਰਨਾਂ ਮਿਲ ਜਾਣਗੀਆਂ ਕਿ ਪੂਜਨੀਕ ਬਾਪੂ ਜੀ ਨੇ ਬਿਨਾਂ ਕਹੇ ਹੀ ਕਈ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੀ ਸ਼ਾਦੀ-ਵਿਆਹ ਦੇ ਸਮੇਂ ਆਪਣਾ ਆਰਥਿਕ ਸਹਿਯੋਗ ਦੇ ਕੇ ਉਨ੍ਹਾਂ ਦੇ ਉਸ ਪਵਿੱਤਰ ਕਾਰਜ ਨੂੰ ਸੰਪੰਨ ਕਰਵਾਇਆ ਇਸ ਤੋਂ ਇਲਾਵਾ ਆਪ ਜੀ ਨੇ ਭੁੱਖੇ-ਪਿਆਸੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰ ਰਾਸ਼ਨ ਸਮੱਗਰੀ ਦਿੱਤੀ ਅਤੇ ਉਨ੍ਹਾਂ ਦੇ ਭੁੱਖੇ-ਪਿਆਸੇ ਪਸ਼ੂਆਂ ਲਈ ਨੀਰਾ-ਚਾਰਾ ਦਿੱਤਾ ਅਤੇ ਉਹ ਵੀ ਬਿਨਾਂ ਕਿਸੇ ਕੀਮਤ ਦੇ

ਪੂਜਨੀਕ ਬਾਪੂ ਜੀ ਪਿੰਡ ਦੇ ਬਹੁਤ ਵੱਡੇ ਲੈਂਡਲੌਰਡ (ਜ਼ਿੰਮੀਂਦਾਰ) ਸਨ ਖੇਤ ’ਚ ਸੀਰੀ ਜਾਂ ਉਨ੍ਹਾਂ ਦੇ ਨੌਕਰ-ਚਾਕਰ ਆਦਿ ਜੋ ਵੀ ਹੁੰਦੇ, ਪੂਜਨੀਕ ਬਾਪੂ ਜੀ ਆਪਣੇ ਨੌਕਰ-ਚਾਕਰਾਂ ਨੂੰ ਕਦੇ ਨੌਕਰ-ਚਾਕਰ ਨਹੀਂ ਸਮਝਦੇ ਸਨ, ਸਗੋਂ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ, ਆਪਣੀ ਔਲਾਦ ਦੇ ਸਮਾਨ ਹੀ ਮੰਨਦੇ ਸਨ, ਕਦੇ ਵੀ ਉਨ੍ਹਾਂ ਨਾਲ ਭੇਦਭਾਵ ਨਹੀਂ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਜ਼ਰੂਰਤ ਦਾ ਸਮਾਨ-ਸਮੱਗਰੀ ਲਿਜਾਣ ਤੋਂ ਕਦੇ ਮਨ੍ਹਾ ਕੀਤਾ ਸੀ ਸਗੋਂ ਫਸਲ ਆਉਣ ’ਤੇ ਖੁਦ ਹੀ ਉਨ੍ਹਾਂ ਨੂੰ ਕਹਿ ਦਿੰਦੇ ਕਿ ਜਿੰਨੀ ਜ਼ਰੂਰਤ ਹੈ ਲੈ ਜਾਓ, ਅਸੀਂ ਤਾਂ ਆਪਣਾ ਕੰਮ ਚਲਾ ਲਵਾਂਗੇ ਪੂਜਨੀਕ ਬਾਪੂ ਜੀ ਦੇ ਅਜਿਹੇ ਆਦਰਸ਼, ਬੇਮਿਸਾਲ ਜੀਵਨ ਤੋਂ ਪ੍ਰੇਰਿਤ ਹੋਏ ਹਰ ਇਨਸਾਨ ਨਤਮਸਤਕ ਹੋ ਜਾਂਦਾ ਆਪ ਜੀ ਆਪਣੇ ਪਿੰਡ ’ਚ ਹਰ ਜ਼ਰੂਰਤਮੰਦ ਦੀ ਇੱਕ ਉਮੀਦ ਸਨ ਅਤੇ ਅਜਿਹੀ ਉਮੀਦ ਕਿ ਜਿੱਥੇ ਉਮੀਦ ਤੋਂ ਵੀ ਕਿਤੇ ਜ਼ਿਆਦਾ ਮਿਲਣ ਦੀ ਸੰਭਾਵਨਾ ਹੁੰਦੀ ਹੈ ਜਦੋਂ ਤੱਕ ਲੈਣ ਵਾਲੇ ਦੀ ਝੋਲੀ ਭਰ ਨਹੀਂ ਜਾਂਦੀ, ਆਪ ਜੀ ਆਪਣਾ ਹੱਥ ਪਿੱਛੇ ਨਹੀਂ ਹਟਾਉਂਦੇ ਸਨ ਪੂਜਨੀਕ ਬਾਪੂ ਜੀ ਵਰਗਾ ਦਰਿਆਦਿਲ, ਨੇਕ ਇਨਸਾਨ, ਉੱਚ ਕੋਟੀ ਦਾ ਭਗਤ ਤੇ ਆਦਰਸ਼ ਪੁਰਸ਼ ਅਤੇ ਇਨ੍ਹਾਂ ਅਲੌਕਿਕ ਗੁਣਾਂ ਨਾਲ ਭਰਪੂਰ ਇਨਸਾਨ ਅੱਜ ਦੇ ਯੁੱਗ ’ਚ ਮਿਲਣਾ ਅਸੰਭਵ ਹੈ

ਅਦਭੁੱਤ ਪਿਤਾ ਪਿਆਰ:-

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇੱਕ ਅਤੀ ਪਾਕ-ਪਵਿੱਤਰ ਆਤਮਾ ਅਤੇ ਬਹੁਤ ਉੱਚੇ ਸੰਸਕਾਰਾਂ ਦੇ ਧਨੀ ਸਨ ਆਪ ਜੀ ਪਰਮ ਪਿਤਾ ਪਰਮਾਤਮਾ ਦੇ ਇੱਕ ਸੱਚੇ ਅਤੇ ਉੱਚ ਕੋਟੀ ਦੇ ਭਗਤ ਸਨ ਇਹੀ ਸਾਰੇ ਕਾਰਨ ਹੋ ਸਕਦੇ ਹਨ ਜਿਸ ਕਾਰਨ ਖੁਦ ਈਸ਼ਵਰੀ ਸਵਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪ ਜੀ ਦੇ ਘਰ ਆਪ ਜੀ ਦੀ ਸੰਤਾਨ ਦੇ ਰੂਪ ’ਚ ਅਵਤਾਰ ਧਾਰਨ ਕੀਤਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪੂਜਨੀਕ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ ਆਪ ਜੀ ਨੇ ਪੂਜਨੀਕ ਪਿਤਾ ਨੰਬਰਦਾਰ ਮੱਘਰ ਸਿੰਘ ਜੀ ਦੇ ਘਰ ਅਤੀ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ 15 ਅਗਸਤ 1967 ਨੂੰ ਪਿੰਡ ਸ੍ਰੀ ਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ ਪੂਜਨੀਕ ਬਾਪੂ ਜੀ ਦੇ ਘਰ ਕਿਸੇ ਵੀ ਦੁਨਿਆਵੀ ਵਸਤੂ ਦੀ ਕਮੀ ਨਹੀਂ ਸੀ ਐਨੇ ਵੱਡੇ ਘਰਾਣੇ ’ਚ ਹਰ ਵਸਤੂ ਭਰਪੂਰ ਸੀ ਵਿਆਹ ਨੂੰ 18 ਸਾਲ ਬੀਤ ਰਹੇ ਸਨ, ਕਮੀ ਸੀ ਤਾਂ ਆਪਣੇ ਵਾਰਸ ਦੀ ਸੰਤਾਨ ਪ੍ਰਾਪਤੀ ਦੀ ਚਿੰਤਾ ਉਨ੍ਹਾਂ ਨੂੰ ਹਰ ਸਮੇਂ ਸਤਾਏ ਰਹਿੰਦੀ ਪਿੰਡ ਦੇ ਆਦਰਯੋਗ ਸੰਤ-ਬਾਬਾ ਤ੍ਰਿਵੈਣੀ ਦਾਸ ਜੀ ਨਾਲ ਪੂਜਨੀਕ ਬਾਪੂ ਜੀ ਦਾ ਬਹੁਤ ਪ੍ਰੇਮ ਸੀ ਜਦੋਂ ਵੀ ਆਪ ਜੀ ਬਹੁਤ ਉਦਾਸ ਹੁੰਦੇ ਤਾਂ ਆਪਣੇ ਅੰਦਰ ਦੀ ਸੱਚੀ ਭਾਵਨਾ ਉਨ੍ਹਾਂ ਸਾਹਮਣੇ ਪ੍ਰਗਟ ਕਰਦੇ ਸੰਤ-ਬਾਬਾ ਉਨ੍ਹਾਂ ਦਾ ਬਹੁਤ ਹੌਂਸਲਾ ਵਧਾਉਂਦੇ ਅਤੇ ਭਰੋਸਾ ਦਿੰਦੇ ਕਿ ਤੁਸੀਂ ਹੌਂਸਲਾ ਰੱਖੋ,

ਤੁਹਾਡੇ ਘਰ ਕੋਈ ਐਸਾ-ਵੈਸਾ ਬੱਚਾ ਨਹੀਂ, ਸਗੋਂ ਖੁਦ ਈਸ਼ਵਰੀ ਸਵਰੂਪ ਆਵੇਗਾ ਇਸ ਤਰ੍ਹਾਂ ਸੰਤ ਬਾਬਾ ਦੀ ਦੁਆ ਅਤੇ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਪੂਜਨੀਕ ਬਾਪੂ ਜੀ ਦੇ ਘਰ ਉਨ੍ਹਾਂ ਦਾ ਵਾਰਸ ਦੇ ਰੂਪ ’ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ ਸੰਤ-ਬਾਬਾ ਨੇ ਪੂਜਨੀਕ ਬਾਪੂ ਜੀ ਨੂੰ ਇਹ ਵੀ ਕਿਹਾ ਕਿ ਇਹ (ਪੂਜਨੀਕ ਗੁਰੂ ਜੀ) ਤੁਹਾਡੇ ਕੋਲ ਸਿਰਫ 23 ਸਾਲ ਤੱਕ ਹੀ ਰਹਿਣਗੇ, ਉਸ ਤੋਂ ਬਾਅਦ ਸਮਾਜ ਅਤੇ ਜੀਵਾਂ ਦੇ ਉੱਧਾਰ ਦੇ ਆਪਣੇ ਮਕਸਦ ਲਈ ਉਨ੍ਹਾਂ ਕੋਲ ਚਲੇ ਜਾਣਗੇ ਜਿਨ੍ਹਾਂ ਨੇ ਇਨ੍ਹਾਂ ਨੂੰ ਆਪ ਜੀ ਦੇ ਕੋਲ ਆਪ ਜੀ ਦੀ ਸੰਤਾਨ ਦੇ ਰੂਪ ਵਿੱਚ ਭੇਜਿਆ ਹੈ ਸੰਤ-ਬਾਬਾ ਨੇ ਇਹ ਵੀ ਕਿਹਾ ਕਿ ਆਪ ਜੀ ਦੇ ਬਹੁਤ ਉੱਚੇ ਭਾਗ ਹਨ ਜੋ ਆਪ ਜੀ ਦੇ ਘਰ ਖੁਦ ਪਰਮੇਸ਼ਵਰ ਸਵਰੂਪ ਨੇ ਅਵਤਾਰ ਲਿਆ ਹੈ ਇਨ੍ਹਾਂ ਨੂੰ ਬਹੁਤ ਹੀ ਪਿਆਰ ਨਾਲ ਰੱਖਣਾ ਹੈ

ਪੂਜਨੀਕ ਬਾਪੂ ਜੀ ਦਾ ਆਪਣੇ ਲਾਡਲੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਆਪ ਜੀ ਆਪਣੇ ਦਿਲ ਦੇ ਟੁਕੜੇ ਨੂੰ ਹਰ ਸਮੇਂ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਅਤੇ ਕਿਤੇ ਦੂਰ ਜਾਣ ’ਤੇ ਉਨ੍ਹਾਂ ਦੇ ਇੰਤਜ਼ਾਰ ’ਚ ਬਿਨਾਂ ਪਾਣੀ ਦੇ ਮੱਛੀ ਵਾਂਗ ਤੜਫ ਜਾਂਦੇ ਆਪਣੇ ਲਾਡਲੇ ਨੂੰ ਆਪਣੇ ਹੱਥਾਂ ਨਾਲ ਚੂਰੀ ਖੁਆਉਣਾ, ਖੇਤ ’ਚ ਆਪਣੇ ਨਾਲ ਆਪਣੇ ਮੋਢਿਆਂ ’ਤੇ ਬਿਠਾ ਕੇ ਘੁੰਮਾਉਣ ਲੈ ਜਾਣਾ, ਰਿਸ਼ਤੇਦਾਰੀ ਆਦਿ ’ਚ ਜਿੱਥੇ ਵੀ ਜਾਣਾ ਆਪਣੇ ਨਾਲ ਹੀ ਲੈ ਕੇ ਜਾਣਾ ਭਾਵ ਆਪ ਜੀ ਹਰ ਸਮੇਂ ਆਪਣੇ ਦੁਲਾਰੇ ਨੂੰ ਨਿਹਾਰਦੇ ਰਹਿੰਦੇ ਪੂਜਨੀਕ ਬਾਪੂ ਜੀ ਨੂੰ ਸੰਤ-ਬਾਬਾ ਦੀ ਕਹੀ ਇਹ ਗੱਲ ਕਿ ਇਹ (ਪੂਜਨੀਕ ਗੁਰੂ ਜੀ) ਸਿਰਫ 23 ਸਾਲ ਤੱਕ ਹੀ ਰਹਿਣਗੇ, ਪੱਕੇ ਤੌਰ ’ਤੇ ਦਿਲ ’ਚ ਵਸ ਗਈ ਸੀ ਪੂਜਨੀਕ ਬਾਪੂ ਜੀ ਨੇ ਪੂਜਨੀਕ ਗੁਰੂ ਜੀ ਦੀ ਈਸ਼ਵਰੀ ਸ਼ਕਤੀ ਨੂੰ ਭਲੀ-ਭਾਂਤੀ ਮਹਿਸੂਸ ਕਰ ਲਿਆ ਸੀ

ਪੂਜਨੀਕ ਗੁਰੂ ਜੀ 13-14 ਸਾਲ ਦੇ ਹੋਏ ਦੂਰ-ਦੂਰ ਤੱਕ ਟੂਰਨਾਮੈਂਟ ਵੀ ਖੇਡ ਆਉਂਦੇ ਪਰ ਖੇਤ ਜਾਣਾ ਹੈ ਤਾਂ ਪੂਜਨੀਕ ਬਾਪੂ ਜੀ ਉਨ੍ਹਾਂ ਨੂੰ ਆਪਣੇ ਮੋਢਿਆਂ ’ਤੇ ਹੀ ਬਿਠਾ ਕੇ ਹੀ ਲੈ ਜਾਂਦੇ ਅਸਲ ਵਿੱਚ ਪੂਜਨੀਕ ਬਾਪੂ ਜੀ ਆਪਣੇ ਲਾਡਲੇ ਨੂੰ ਕੋਈ ਤਕਲੀਫ ਨਹੀਂ ਦੇਣਾ ਚਾਹੁੰਦੇ ਸਨ, ਹਾਲਾਂਕਿ ਪੂਜਨੀਕ ਗੁਰੂ ਜੀ ਵਾਰ-ਵਾਰ ਕਹਿੰਦੇ ਕਿ ਹੁਣ ਅਸੀਂ ਵੱਡੇ ਹੋ ਗਏ ਹਾਂ, ਸਾਨੂੰ ਮੋਢਿਆਂ ’ਤੇ ਬੈਠੇ ਹੋਏ ਸ਼ਰਮ ਆਉਂਦੀ ਹੈ ਪਰ ਨਹੀਂ, ਪੂਜਨੀਕ ਬਾਪੂ ਜੀ ਮੋਢਿਆਂ ’ਤੇ ਹੀ ਬਿਠਾ ਕੇ ਲੈ ਜਾਂਦੇ ਮੋਢਿਆਂ ’ਤੇ ਬੈਠੇ ਪੂਜਨੀਕ ਗੁਰੂ ਜੀ ਦੇ ਪੈਰ ਪੂਜਨੀਕ ਬਾਪੂ ਜੀ ਦੇ ਗੋਡਿਆਂ ਤੱਕ ਪਹੁੰਚ ਜਾਂਦੇ ਲੋਕ ਬਾਪ-ਬੇਟੇ ਦੇ ਇਸ ਅਦਭੁੱਤ ਪਿਆਰ ਭਰੇ ਨਜ਼ਾਰੇ ਨੂੰ ਦੇਖਦੇ ਹੀ ਰਹਿ ਜਾਂਦੇ ਪਿਤਾ-ਪੁੱਤਰ ਦੇ ਪਿਆਰ ਦਾ ਇਹ ਅਦਭੁੱਤ ਦ੍ਰਿਸ਼ ਪੂਜਨੀਕ ਬਾਪੂ ਜੀ ਦੀ ਪਹਿਚਾਣ ਬਣ ਗਈ ਸੀ ਜਦੋਂ ਵੀ ਕੋਈ ਪਿੰਡ ’ਚ ਆ ਕੇ ਨੰਬਰਦਾਰ ਬਾਰੇ ਪੁੱਛਦਾ ਤਾਂ ਲੋਕ ਪੂਜਨੀਕ ਬਾਪੂ ਜੀ ਦੀ ਇਹੀ ਪਹਿਚਾਣ ਦੱਸਦੇ ਕਿ ਉਨ੍ਹਾਂ ਦੇ ਇੱਕ ਹੱਥ ’ਚ ਊਠਣੀ ਦੀ ਰੱਸੀ ਹੋਵੇਗੀ ਅਤੇ ਮੋਢਿਆਂ ’ਤੇ ਉਨ੍ਹਾਂ ਦਾ ਬੇਟਾ ਬੈਠਾ ਹੋਵੇਗਾ ਤਾਂ ਜਾਣ ਲੈਣਾ ਕਿ ਇਹੀ ਸ੍ਰ੍ਰੀ ਗੁਰੂਸਰ ਮੋਡੀਆ ਦੇ ਨੰਬਰਦਾਰ ਮੱਘਰ ਸਿੰਘ ਜੀ ਹਨ ਵਾਕਿਆਈ ਅਜਿਹਾ ਬੇਮਿਸਾਲ ਪਿਆਰ ਪੂਜਨੀਕ ਬਾਪੂ ਜੀ ਦਾ ਆਪਣੇ ਲਾਡਲੇ ਪ੍ਰਤੀ ਇੱਕ ਮਿਸਾਲ ਸੀ

ਤਿਆਗ ਦੀ ਮੂਰਤ:-

ਇੱਕ ਬਾਪ ਨੂੰ ਆਪਣੇ ਬੇਟੇ ਨਾਲ ਹੱਦ ਤੋਂ ਵਧ ਕੇ ਪ੍ਰੇਮ ਹੋਵੇ ਜੋ ਉਸ ਦੀ ਇੱਕ ਪਲ ਦੀ ਵੀ ਜੁਦਾਈ ਸਹਿਣ ਨਾ ਕਰ ਸਕੇ, ਜਿਸ ਦੇ ਅੰਦਰ ਉਸ ਦੀ ਜਾਨ, ਉਸ ਦੀ ਆਤਮਾ, ਉਸ ਦੇ ਪ੍ਰਾਣ ਹੋਣ, ਜਦੋਂ ਉਸ ਤੋਂ ਉਹੀ ਚੀਜ਼ ਮੰਗ ਲਈ ਜਾਵੇ ਤਾਂ ਸੋਚੋ, ਉਸ ਦੇ ਦਿਲ ’ਤੇ ਕੀ ਬੀਤਦੀ ਹੈ ਇਹ ਬਹੁਤ ਹੀ ਗੰਭੀਰਤਾ ਦਾ ਵਿਸ਼ਾ ਹੈ ਅਜਿਹਾ ਹੀ ਸਮਾਂ ਪੂਜਨੀਕ ਬਾਪੂ ਜੀ ’ਤੇ ਵੀ ਆਇਆ ਜੋ ਉਨ੍ਹਾਂ ਦੀ ਸ਼ਾਇਦ ਪ੍ਰੀਖਿਆ ਦੀ ਘੜੀ ਹੀ ਕਹੀ ਜਾ ਸਕਦੀ ਹੈ ਪਰ ਧੰਨ-ਧੰਨ ਕਹੋ ਪੂਜਨੀਕ ਬਾਪੂ ਜੀ ਨੂੰ ਜਿਨ੍ਹਾਂ ਨੇ ਇਸ ਸਖ਼ਤ ਪ੍ਰੀਖਿਆ ਦੀ ਘੜੀ ’ਚ ਆਪਣਾ ਸਭ ਕੁਝ ਦੇਣ ’ਚ ਜ਼ਰਾ ਵੀ ਦੇਰ ਨਹੀਂ ਕੀਤੀ ਪੂਜਨੀਕ ਗੁਰੂ ਜੀ ਉਦੋਂ 23ਵੇਂ ਸਾਲ ’ਚ ਸਨ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਬਾਪੂ ਜੀ ਅਤੇ ਪੂਜਨੀਕ ਮਾਤਾ ਜੀ ਤੋਂ ਉਨ੍ਹਾਂ ਦੇ ਅਤੀ ਲਾਡਲੇ ਇਕਲੌਤੇ ਪੁੱਤਰ (ਪੂਜਨੀਕ ਗੁਰੂ ਜੀ) ਨੂੰ ਡੇਰਾ ਸੱਚਾ ਸੌਦਾ ਲਈ, ਇਨਸਾਨੀਅਤ ਦੇ ਲਈ ਸੌਂਪਣ ਦਾ ਬਚਨ ਫਰਮਾਇਆ ਪੂਜਨੀਕ ਬਾਪੂ ਜੀ ਨੂੰ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਦੀ ਕਹੀ ਗੱਲ ਭਲੀ-ਭਾਂਤੀ ਯਾਦ ਸੀ ਪੂਜਨੀਕ ਬਾਪੂ ਜੀ ਹੁਣ ਜਾਣ ਗਏ ਸਨ ਕਿ ਆਪਣੇ ਲਾਡਲੇ ਤੋਂ ਵਿੱਛੜਣ ਦਾ ਸਮਾਂ ਆ ਗਿਆ ਹੈ ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਸਤਿਗੁਰੂ ਪਿਆਰੇ, ਆਪਣੇ ਮੁਰਸ਼ਿਦੇ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਬਚਨਾਂ ’ਤੇ ਉਸੇ ਪਲ ਬਿਨਾਂ ਕਿਸੇ ਹਿਚਕਚਾਹਟ ਦੇ ਹੱਸਦੇ-ਹੱਸਦੇ ਫੁੱਲ ਚੜ੍ਹਾਏ ਉਨ੍ਹਾਂ ਨੇ ਆਪਣੇ ਪੂਜਨੀਕ ਸਤਿਗੁਰੂ ਪਿਆਰੇ ਦੇ ਬਚਨ ਨੂੰ ਸਤਬਚਨ ਕਹਿੰਦੇ ਹੋਏ ਆਪਣੇ ਦਿਲ ਦੇ ਟੁਕੜੇ, ਆਪਣੇ ਅਤਿਅੰਤ ਲਾਡਲੇ ਸਪੁੱਤਰ ਨੂੰ ਆਪਣੇ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ ਅਤੇ ਜ਼ੁਬਾਨ ਤੋਂ ਉੱਫ ਤੱਕ ਨਹੀਂ ਨਿੱਕਲੀ ਸਗੋਂ ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਸਤਿਗੁਰੂ, ਮੁਰਸ਼ਿਦੇ-ਕਾਮਿਲ ਨੂੰ ਇਹੀ ਬੇਨਤੀ ਕੀਤੀ ਕਿ

ਹੇ ਸਤਿਗੁਰ ਜੀ, ਸਾਡੀ ਜ਼ਮੀਨ-ਜਾਇਦਾਦ ਆਦਿ ਸਭ ਕੁਝ ਆਪ ਜੀ ਲੈ ਲਓ, ਸਭ ਆਪ ਜੀ ਦਾ ਹੀ ਹੈ, ਸਾਨੂੰ ਤਾਂ ਬਸ ਇੱਥੇ ਦਰਬਾਰ ’ਚ ਇੱਕ ਕਮਰਾ ਦੇ ਦਿਓ ਤਾਂ ਕਿ ਇੱਥੇ ਰਹਿ ਕੇ ਅਸੀਂ ਸਿਮਰਨ-ਸੇਵਾ ਕਰਦੇ ਰਹਾਂਗੇ, ਆਪ ਜੀ ਦੇ ਦਰਸ਼ਨ ਕਰ ਲਿਆ ਕਰਾਂਗੇ ਅਤੇ ਇਹਨਾਂ ਨੂੰ (ਪੂਜਨੀਕ ਗੁਰੂ ਜੀ ਨੂੰ) ਵੀ ਦੇਖ ਲਿਆ ਕਰਾਂਗੇ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ਬੇਟਾ, ਅਸੀਂ ਤੁਹਾਡੇ ਤੋਂ ਕੁਝ ਨਹੀਂ ਲਵਾਂਗੇ, ਸਗੋਂ ਦੋਨਾਂ ਜਹਾਨਾਂ ਦੀ ਦੌਲਤ ਅਸੀਂ ਇਨ੍ਹਾਂ ਦੀ ਝੋਲੀ ’ਚ ਪਾ ਦਿੱਤੀ ਹੈ ਇਹ ਸਮਾਂ ਸੀ 23 ਸਤੰਬਰ 1990 ਤੋਂ ਇੱਕ ਦਿਨ ਪਹਿਲਾਂ ਭਾਵ 22 ਸਤੰਬਰ ਦੀ ਇਹ ਗੱਲ ਹੈ ਪੂਜਨੀਕ ਪਰਮ ਪਿਤਾ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਆਪਣਾ ਉੱਤਰ-ਅਧਿਕਾਰੀ ਬਣਾਇਆ
ਵਾਕਿਆਈ ਪੂਜਨੀਕ ਮਾਤਾ-ਪਿਤਾ ਜੀ ਦੇ ਤਿਆਗ ਦੀ ਇਹ ਇੱਕ ਅਦਭੁੱਤ ਮਿਸਾਲ ਹੈ ਉਨ੍ਹਾਂ ਦੇ ਇਸ ਮਹਾਨ ਤਿਆਗ ਦਾ ਕੋਈ ਮੁੱਲ ਨਹੀਂ ਚੁਕਾਇਆ ਜਾ ਸਕਦਾ

ਇਹ ਅਦਭੁੱਤ ਘਟਨਾ ਇਨਸਾਨ ਦੀ ਕਲਪਨਾ ਤੋਂ ਪਰ੍ਹੇ ਹੈ ਆਪਣੇ ਸਤਿਗੁਰੂ ਪਿਆਰੇ ਦੇ ਹੁੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਪੂਜਨੀਕ ਬਾਪੂ ਜੀ ਨੇ ਆਪਣੇ 23 ਸਾਲ ਦੇ ਨੌਜਵਾਨ ਇਕਲੌਤੇ ਅਤੀ ਲਾਡਲੇ ਸਪੁੱਤਰ ਨੂੰ, ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ, ਸਮਾਜ ਅਤੇ ਮਾਨਵਤਾ ਭਲਾਈ ਤੇ ਸ੍ਰਿਸ਼ਟੀ ਦੇ ਉੱਧਾਰ ਦੇ ਨਮਿੱਤ ਡੇਰਾ ਸੱਚਾ ਸੌਦਾ ’ਚ ਆਪਣੇ ਸਤਿਗੁਰੂ ਪਿਆਰੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ’ਚ ਹਮੇਸ਼ਾ ਲਈ ਅਰਪਿਤ ਕਰ ਦਿੱਤਾ ਉਨ੍ਹਾਂ ਦਾ ਅਜਿਹਾ ਮਹਾਨ ਤਿਆਗ ਹਮੇਸ਼ਾ ਅਮਰ ਰਹੇਗਾ
ਬੇਸ਼ੱਕ ਪੂਜਨੀਕ ਬਾਪੂ ਜੀ ਸਰੀਰਕ ਤੌਰ ’ਤੇ ਅੱਜ ਸਾਡੇ ਵਿਚਕਾਰ ਨਹੀਂ ਹਨ ਪੂਜਨੀਕ ਬਾਪੂ ਜੀ 5 ਅਕਤੂਬਰ 2004 ਨੂੰ ਸਦਾ ਲਈ ਪਰਮ ਪਿਤਾ ਪਰਮਾਤਮਾ ਦੀ ਗੋਦ ’ਚ ਸੱਚਖੰਡ ਜਾ ਬਿਰਾਜੇ, ਪਰ ਉਨ੍ਹਾਂ ਦੇ ਆਦਰਸ਼, ਉਨ੍ਹਾਂ ਦੇ ਉੱਤਮ ਸੰਸਕਾਰ, ਅੱਜ ਵੀ ਸਾਨੂੰ ਮਾਨਵਤਾ ਲਈ ਸਭ ਅਰਪਣ ਕਰ ਦੇਣ ਲਈ ਪ੍ਰੇਰਿਤ ਕਰਦੇ ਹਨ ਅਤੇ ਕਰਦੇ ਰਹਿਣਗੇ

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦਾ ਪੂਰਾ ਜੀਵਨ ਤਿਆਗ ਦੀ ਅਮਰ-ਗਾਥਾ ਹੈ ਉਨ੍ਹਾਂ ਦੀ ਅਜਿਹੀ ਮਹਾਨ ਕੁਰਬਾਨੀ ਬੇਮਿਸਾਲ ਹੈ ਪੂਜਨੀਕ ਬਾਪੂ ਜੀ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ ਓਨਾ ਘੱਟ ਹੈ ਧੰਨ-ਧੰਨ ਹੀ ਕਹਿ ਸਕਦੇ ਹਾਂ ਪੂਜਨੀਕ ਬਾਪੂ ਜੀ ਨੂੰ ਕੋਟਿਨ-ਕੋਟਿ ਨਮਨ ਹੈ ਉਨ੍ਹਾਂ ਪ੍ਰਤੀ ਇਹੀ ਸੱਚੀ ਸ਼ਰਧਾਂਜਲੀ ਹੈ

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪੁੰਨਤਿਥੀ ਨੂੰ ਹਰ ਸਾਲ 5 ਅਕਤੂਬਰ ਨੂੰ ਡੇਰਾ ਸੱਚਾ ਸੌਦਾ ’ਚ ਪਰਮਾਰਥੀ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ ਲਾ ਕੇ ਖੂਨਦਾਨ ਕਰਦੇ ਹਨ ਅਤੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜਾਂ ’ਚ ਵੱਧ-ਚੜ੍ਹ ਕੇ ਭਾਗ ਲੈਂਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!