progressive farmer kanwal singh is famous as father of baby corn

‘ਫਾਦਰ ਆਫ ਬੇਬੀ ਕਾੱਰਨ (ਮੱਕੀ) ’ ਨਾਲ ਮਸ਼ਹੂਰ ਹਨ ਅਗਾਂਹਵਧੂ ਕਿਸਾਨ ਕੰਵਰ ਸਿੰਘ

ਹਰਿਆਣਾ ’ਚ ਸੋਨੀਪਤ ਜ਼ਿਲ੍ਹੇ ਦੇ ਪਿੰਡ ਅਟੇਰਨਾ ਨਿਵਾਸੀ ਪਦਮਸ੍ਰੀ ਕੰਵਲ ਸਿੰਘ ਚੌਹਾਨ ਇੱਕ ਅਗਾਂਹਵਧੂ ਕਿਸਾਨ ਹਨ ਆਪਣੇ ਆਸ-ਪਾਸ ਦੇ ਇਲਾਕੇ ’ਚ ਉਨ੍ਹਾਂ ਨੂੰ ਕ੍ਰਾਂਤੀਕਾਰੀ ਕਿਸਾਨ ਦੇ ਰੂਪ ’ਚ ਜਾਣਿਆ ਜਾਂਦਾ ਹੈ, ਦੂਜੇ ਪਾਸੇ ਸਰਕਾਰ ਨੇ ਇਨ੍ਹਾਂ ਨੂੰ ਫਾਦਰ ਆਫ ਬੇਬੀ ਕਾੱਰਨ ਦਾ ਨਾਂਅ ਦਿੱਤਾ ਹੈ

Also Read :-

 

ਚੌਹਾਨ ਨੇ ਬੇਬੀ ਕੌਰਨ ਦੀ ਖੇਤੀ ਵੱਲ ਰੁਖ ਉਦੋਂ ਕੀਤਾ ਜਦੋਂ ਝੋਨੇ ਦੀ ਫਸਲ ਤੋਂ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ ਪਰ ਬਾਅਦ ’ਚ ਬੇਬੀ ਕੌਰਨ ਨੇ ਉਨ੍ਹਾਂ ਦੀ ਜਿੰਦਗੀ ਹੀ ਬਦਲ ਦਿੱਤੀ ਅੱਜ ਪੂਰਾ ਹਿੰਦੁਸਤਾਨ ਉਨ੍ਹਾਂ ਨੂੰ ਇੱਕ ਸਮਰੱਥ ਕਿਸਾਨ ਦੇ ਰੂਪ ’ਚ ਜਾਣਦਾ ਹੈ ਕੰਵਲ ਸਿੰਘ ਦੱਸਦੇ ਹਨ ਕਿ 1998 ’ਚ ਕੁਝ ਲੋਕ ਉਨ੍ਹਾਂ ਕੋਲ ਬੇਬੀ ਕਾੱਰਨ ਦੀ ਖੇਤੀ ਲਈ ਜ਼ਮੀਨ ਲੈਣ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਵੀ ਬੇਬੀ ਕਾੱਰਨ ਦੀ ਖੇਤੀ ਸ਼ੁਰੂ ਕੀਤੀ ਉਸ ਸਮੇਂ ਉਹ ਝੋਨੇ ਦੀ ਖੇਤੀ ਤੋਂ ਹੋਏ ਨੁਕਸਾਨ ਨਾਲ ਜੂਝ ਰਹੇ ਸਨ

ਅਤੇ ਉਸੇ ਤੋਂ ਨਿਕਲਣ ਲਈ ਉਨ੍ਹਾਂ ਨੇ ਬੇਬੀ ਕਾੱਰਨ ਨੂੰ ਚੁਣਿਆ ਸੀ ਕੰਵਲ ਸਿੰਘ ਨੇ ਦੱਸਿਆ ਕਿ ਸ਼ੁਰੂਆਤ ’ਚ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਗੁਆਂਢੀ ਕਿਸਾਨਾਂ ਨੇ ਵੀ ਬੇਬੀ ਕਾੱਰਨ ਖੇਤ ’ਚ ਲਗਾਉਣੇ ਸ਼ੁਰੂ ਕੀਤੇ, ਇੰਜ ਕਰਦੇ-ਕਰਦੇ 15 ਤੋਂ 20 ਪਿੰਡ ’ਚ ਬੇਬੀ ਕਾੱਰਨ ਦੀ ਖੇਤੀ ਕੀਤੀ ਜਾਣ ਲੱਗੀ ਉਨ੍ਹਾਂ ਦੱਸਿਆ ਕਿ ਜਦੋਂ ਪਹਿਲੀ ਵਾਰ ਬੇਬੀ ਕਾੱਰਨ ਦੀ ਖੇਤੀ ਹੋਈ ਤਾਂ ਉਸ ਨੂੰ ਵੇਚਣ ਲਈ ਉਹ ਦਿੱਲੀ ਦੀ ਐੱਨਆਈਏ ਮਾਰਕਿਟ, ਖਾਨ ਮਾਰਕਿਟ, ਸਰੋਜਨੀ ਮਾਰਕਿਟ ਅਤੇ ਫਾਈਵ ਸਟਾਰ ਹੋਟਲਾਂ ’ਚ ਪਹੁੰਚੇ

ਉਤਪਾਦਨ ਜਿਆਦਾ ਹੋਣ ਦੀ ਵਜ੍ਹਾ ਨਾਲ ਮਾਰਕਿਟ ’ਚ ਮਾਲ ਘੱਟ ਵਿਕਣ ਲੱਗਿਆ ਉਸ ਤੋਂ ਬਾਅਦ ਆਜ਼ਾਦਪੁਰ ਮਾਰਕਿਟ ’ਚ ਬੇਬੀ ਕਾੱਰਨ ਨੂੰ ਵੇਚਣਾ ਸ਼ੁਰੂ ਕਰ ਦਿੱਤਾ 1999 ’ਚ ਇੱਕ ਸਮਾਂ ਅਜਿਹਾ ਆਇਆ ਕਿ ਕੋਈ ਵੀ ਬੇਬੀ ਕਾੱਰਨ ਲੈਣਾ ਨਹੀਂ ਚਾਹੁੰਦਾ ਸੀ, ਅਜਿਹੇ ’ਚ ਕੰਵਲ ਸਿੰਘ ਨੇ ਆਪਣੀ ਖੁਦ ਦੀ ਇੰਡਸਟਰੀ ਤਿਆਰ ਕੀਤੀ 2009 ’ਚ ਉਨ੍ਹਾਂ ਨੇ ਪਹਿਲੀ ਪ੍ਰੋਸੈਸਿੰਗ ਇੰਡਸਟਰੀਜ਼ ਯੂਨਿਟ ਤਿਆਰ ਕੀਤੀ, ਜਿਸ ਤੋਂ ਬਾਅਦ ਦੂਜੀ ਯੂਨਿਟ 2012, ਤੀਜੀ ਯੂਨਿਟ 2016 ਅਤੇ ਚੌਥੀ ਯੂਨਿਟ 2019 ’ਚ ਲਗਾਉਣ ਦਾ ਕੰਮ ਕੀਤਾ ਇਨ੍ਹਾਂ ਸਾਰੀਆਂ ਯੂਨਿਟਾਂ ’ਚ ਬੇਬੀ ਕਾੱਰਨ ਪ੍ਰੋਸੈਸਿੰਗ ਦਾ ਕੰਮ ਕੀਤਾ ਜਾਂਦਾ ਹੈ, ਇਨ੍ਹਾਂ ਤੋਂ ਅਲੱਗ ਸਵੀਟ ਕਾੱਰਨ, ਮਸ਼ਰੂਮ ਅਤੇ ਟਮਾਟਰ ਵੀ ਪ੍ਰੋਸੈੱਸ ਕੀਤੇ ਜਾਂਦੇ ਹਨ

ਔਰਤਾਂ ਨੂੰ ਦਿੱਤਾ ਰੁਜ਼ਗਾਰ

ਬੇਬੀ ਕਾੱਰਨ ਦੀ ਖੇਤੀ ਦੀ ਸ਼ੁਰੂਆਤ ਕਰਨ ਵਾਲੇ ਕੰਵਲ ਸਿੰਘ ਇਕੱਲੇ ਹੀ ਕਿਸਾਨ ਸਨ, ਪਰ ਵਰਤਮਾਨ ਦੌਰ ’ਚ ਕਰੀਬ 400 ਦੇ ਕਰੀਬ ਮਜ਼ਦੂਰ ਉਨ੍ਹਾਂ ਦੇ ਕੰਮ ਕਰਦੇ ਹਨ, ਜਿਸ ’ਚ ਜ਼ਿਆਦਾਤਰ ਔਰਤਾਂ ਹਨ ਅਤੇ ਕੁਝ ਆਦਮੀ ਵੀ ਹਨ, ਇਸ ਤੋਂ ਇਲਾਵਾ ਉਹ ਕਰੀਬ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਕਰ ਰਹੇ ਹਨ ਚੌਹਾਨ ਨੂੰ ਸਾਲ 2019 ’ਚ ਖੇਤੀ ਦੇ ਕਾਰਨ ਹੀ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਮਨ ਕੀ ਬਾਤ ਜ਼ਰੀਏ ਪੀਐੱਮ ਮੋਦੀ ਨੇ ਕੰਵਲ ਚੌਹਾਨ ਦਾ ਜ਼ਿਕਰ ਕੀਤਾ ਸੀ

ਇੰਗਲੈਂਡ ਅਤੇ ਅਮਰੀਕਾ ’ਚ ਨਿਰਯਾਤ ਹੋ ਰਿਹਾ ਹੈ ਬੇਬੀ ਕਾੱਰਨ

ਕੰਵਲ ਸਿੰਘ ਦੱਸਦੇ ਹਨ ਕਿ ਜਦੋਂ ਪਿੰਡ ’ਚ ਬੇਬੀ ਕਾੱਰਨ ਅਤੇ ਸਵੀਟ ਕਾੱਰਨ ਦਾ ਉਤਪਾਦਨ ਵਧਿਆ ਤਾਂ ਕਿਸਾਨਾਂ ਨੂੰ ਬਾਜ਼ਾਰ ਦੀ ਦਿੱਕਤ ਨਾ ਹੋਵੇ, ਇਸ ਦੇ ਲਈ ਕੰਵਲ ਸਿੰਘ ਨੇ ਸਾਲ 2009 ’ਚ ਫੂਡ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰ ਦਿੱਤਾ ਇਸ ਯੂਨਿਟ ’ਚ ਬੇਬੀ ਕਾੱਰਨ, ਸਵੀਟ ਕਾੱਰਨ, ਮਸ਼ਰੂਮ ਬਟਨ, ਮਸ਼ਰੂਮ ਸਲਾਈਸ ਸਮੇਤ ਲਗਭਗ ਅੱਠ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ ਇਸ ਯੂਨਿਟ ਦੀ ਮੱਦਦ ਨਾਲ ਹਰ ਰੋਜ਼ ਲਗਭਗ ਡੇਢ ਟਨ ਬੇਬੀ ਕਾੱਰਨ ਅਤੇ ਹੋਰ ਉਤਪਾਦ ਇੰਗਲੈਂਡ ਅਤੇ ਅਮਰੀਕਾ ’ਚ ਨਿਰਯਾਤ ਹੋ ਰਹੇ ਹਨ ਇਸ ਦੇ ਨਾਲ ਹੀ ਉਹ ਇੱਥੇ ਟਮਾਟਰ, ਸਟਰਾਬੇਰੀ ਦੀ ਪਿਊਰੀ ਵੀ ਤਿਆਰ ਕਰ ਰਹੇ ਹਨ ਖੇਤੀ ਦੇ ਖੇਤਰ ’ਚ ਯੋਗਦਾਨ ਲਈ ਸਾਲ 2019 ’ਚ ਕੰਵਲ ਸਿੰਘ ਚੌਹਾਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!